ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ- 1

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 1

ਦੁਨੀਆਂ ਦੇ ਨਕਸ਼ੇ ਉੱਤੇ ਇੱਕ ਦੇਸ਼ ਹੁੰਦਾ ਸੀ ਜਿਸ ਦਾ ਇਤਿਹਾਸ ਬਹੁਤ ਪੁਰਾਣਾ ਹੈਪੁਰਾਤਨ ਗ੍ਰੰਥਾਂ ਵਿਚ ਉਸ ਨੂੰ ਪੈਂਟੋਪਟਾਮੀਆ, ਸਪਤਸਿੰਧੂ, ਵਾਹਿਕਾ, ਪੰਚਨਦ, ਪੰਚਾਲ ਆਦਿਕ ਕਿਹਾ ਜਾਂਦਾ ਸੀਅਰਬੀ ਦੇ ਕੁਝ ਗ੍ਰੰਥਾਂ ਵਿਚ ਇਸ ਦਾ ਨਾਮ ਆਇਸ਼ਾ-ਜ਼ੁਲਕਾ ਵੀ ਲਿਖਿਆ ਮਿਲਦਾ ਹੈ ਤੇ ਕੁਝ ਕੁ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ ਅਰਬੀ ਵਰਣਮਾਲਾ ਦਾ ਪਹਿਲਾ ਅੱਖਰ ਆਇਸ਼ਾ ਅਤੇ ਆਖਰੀ ਅੱਖਰ ਜ਼ੁਲਕਾ ਇਸੇ ਦੇਸ਼ ਦੀ ਦੇਣ ਹੈਇਹ ਦਰਿਆਈ ਦੇਸ਼ ਸੀਇਸਦਾ ਨਾਂ ਸਮੇਂ ਸਮੇਂ ਸਿਰ ਵਹਿੰਦੇ ਇਸਦੇ ਦਰਿਆਵਾਂ ਉੱਤੇ ਅਧਾਰਿਤ ਹੁੰਦਾ ਸੀਸਮੇਂ ਨਾਲ ਇਸਦੇ ਦਰਿਆ ਹੋਰਾਂ ਦੇਸ਼ਾਂ ਦੀਆਂ ਹੱਦਾਂ ਖਾਣ ਲੱਗੀਆਂ ਤੇ ਇਸਦਾ ਖੇਤਰਫਲ ਵੀ ਉਸੇ ਅਨੁਸਾਰ ਘੱਟਣ ਲੱਗਿਆਸੱਤ ਦਰਿਆਵਾਂ ਵੇਲੇ ਇਹਨੂੰ ਸਪਤਸਿੰਧੂ ਪੁਕਾਰਿਆ ਜਾਂਦਾ ਸੀਜਦ ਕੇਵਲ ਪੰਜ ਦਰਿਆ ਰਹਿ ਗਏ ਤਾਂ ਇਸਨੂੰ ਪੰਚਨਦ, ਪੰਚਾਲ ਅਤੇ ਪੰਜ ਆਬਾਂ ਦੀ ਧਰਤੀ ਹੋਣ ਕਰਕੇ ਪੰਜਾਬ ਕਿਹਾ ਜਾਣ ਲੱਗਾਪਾਕਿਸਤਾਨ ਬਣੇ ਤੇ ਇਸਦੇ ਭਾਵੇਂ ਪੰਜੇ ਦਰਿਆ ਵੀ ਵੰਡੇ ਗਏ ਤੇ ਪੰਜਾਬ ਵੀ ਦੋ ਹਿੱਸਿਆਂ ਵਿਚ ਵੰਡਿਆ ਗਿਆਪਰ ਫਿਰ ਵੀ ਅੱਜ ਤੱਕ ਇਸ ਦਾ ਨਾਮ ਨਹੀਂ ਬਦਲਿਆ ਤੇ ਇਸ ਨੂੰ ਪੂਰਬੀ ਪੰਜਾਬ ਅਤੇ ਪੱਛਮੀ ਪੰਜਾਬ ਵਜੋਂ ਜਾਣਿਆ ਜਾਂਦਾ ਹੈ

-----

ਕਦੇ ਵਿਸ਼ਾਲ ਦੇਸ਼ ਕਹਾਉਣ ਵਾਲਾ ਮੇਰਾ ਵਤਨ ਅੱਜ ਇਕ ਮਹਿਜ਼ ਛੋਟਾ ਜਿਹਾ ਸੂਬਾ ਪੰਜਾਬ ਬਣ ਗਿਆ ਹੈਜਿਥੇ ਸਾਡੇ ਪੰਜਾਬ ਦੀ ਧਰਤੀ ਉੱਤੇ ਰਿਗਵੇਦ ਅਤੇ ਰਮਾਇਣ ਵਰਗੇ ਗ੍ਰੰਥ ਰਚੇ ਗਏ, ਉੱਥੇ ਸਾਡੇ ਪੰਜਾਬ ਦੀ ਜ਼ੁਬਾਨ ਪੰਜਾਬੀ ਨੂੰ ਇਹ ਵਰ ਹਾਸਿਲ ਹੈ ਕਿ ਦੁਨੀਆਂ ਦੀ ਸਭ ਤੋਂ ਛੋਟੀ ਕਹਾਣੀ ਇਕ ਸੀ ਰਾਜਾ, ਇਕ ਸੀ ਰਾਣੀ, ਦੋਨੋਂ ਮਰ ਗਏ ਖ਼ਤਮ ਕਹਾਣੀ’ (ਕੇਵਲ ਗਿਆਰਾਂ ਸ਼ਬਦਾਂ ਦੀ ਜਿਸ ਵਿਚ ਜਨਮ ਤੋਂ ਮਰਨ ਤੱਕ ਦਾ ਸਾਰ ਹੈ।) ਅਤੇ ਸਭ ਤੋਂ ਛੋਟੀ ਕਵਿਤਾ ਤੂੰ ਤੂੰ, ਤੂੰ ਮੈਂ, ਮੈਂ ਮੈਂ’ (ਕੇਵਲ ਛੇ ਸ਼ਬਦਾਂ ਦੀ ਜਿਸ ਵਿਚ ਔਰਤ ਮਰਦ ਸਬੰਧਾਂ ਦਾ ਨਿਚੋੜ ਹੈ।) ਇਸੇ ਭਾਸ਼ਾ ਵਿਚ ਹੀ ਲਿਖੀਆਂ ਗਈਆਂਇਸਦਾ ਸਿਹਰਾ ਪੰਜਾਬੀ ਦੇ ਲੇਖਕਾਂ ਸਿਰ ਜਾਂਦਾ ਹੈਇਸ ਲੇਖ ਰਾਹੀਂ ਪੰਜਾਬੀ ਦੇ ਚੰਦ ਲੇਖਕਾਂ ਦੇ ਨਮੂਨੇ ਤੇ ਉਹਨਾਂ ਦੀਆਂ ਭਦਰਕਾਰੀਆਂ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈਲੇਖ ਦੀਆਂ ਸੀਮਾਵਾਂ ਦਾ ਧਿਆਨ ਰੱਖਦਿਆਂ ਬਹੁਤ ਸਾਰੇ ਲੇਖਕਾਂ ਨੂੰ ਫਿਲਹਾਲ ਛੱਡ ਦਿੱਤਾ ਗਿਆ ਹੈਅਗਰ ਕਿਸੇ ਲੇਖਕ ਨੂੰ ਲੇਖ ਵਿਚੋਂ ਆਪਣਾ ਚਿਹਰਾ ਨਾ ਮਿਲੇ ਤਾਂ ਉਹ ਘਬਰਾ ਕੇ ਹੌਂਸਲਾ ਨਾ ਛੱਡੇ ਲੇਖ ਦੀਆਂ ਅੱਗੇ ਆਉਣ ਵਾਲੀਆਂ ਲੜੀਆਂ ਵਿਚ ਉਨ੍ਹਾਂ ਨੂੰ ਯੋਗ ਮਾਨ-ਸਨਮਾਨ ਜ਼ਰੂਰ ਬਖ਼ਸ਼ਿਆ ਜਾਵੇਗਾ

-----

ਪੰਜਾਬੀ ਇਕੋ ਇਕ ਐਸੀ ਜ਼ੁਬਾਨ ਹੈ ਜਿਸ ਵਿਚ ਪਾਠਕਾਂ ਨਾਲੋਂ ਬਹੁਤੀ ਗਿਣਤੀ ਲੇਖਕਾਂ ਦੀ ਹੈਪੰਜਾਬੀ ਦੇ ਹਰ ਛੋਟੇ ਵੱਡੇ ਲੇਖਕ ਨੂੰ ਭਰਮ ਹੈ ਕਿ ਉਸ ਨੂੰ ਸਭ ਤੋਂ ਵੱਧ ਪੜ੍ਹਿਆ ਜਾਂਦਾ ਹੈਜੋ ਕੁਝ ਉਹ ਲਿਖ ਰਿਹਾ ਹੈ, ਹੋਰ ਕੋਈ ਲੇਖਕ ਲਿਖ ਹੀ ਨਹੀਂ ਸਕਦਾ ਤੇ ਉਸਦੇ ਲਿਖੇ ਹੋਏ ਸਾਹਿਤ ਤੋਂ ਅੱਗੇ ਕੁਝ ਵੀ ਨਹੀਂ ਹੈਹਕੀਕਤ ਤਾਂ ਇਹ ਹੈ ਕਿ ਪੰਜਾਬੀ ਦਾ ਕੋਈ ਵੀ ਲੇਖਕ ਓਨਾ ਨਹੀਂ ਪੜ੍ਹ ਰਿਹਾ, ਜਿੰਨਾ ਉਸਨੂੰ ਪੜ੍ਹਣ ਦੀ ਲੋੜ ਹੈ ਤੇ ਜਿੰਨੀ ਉਸਦੀ ਸਮਰੱਥਾ ਹੈਅਕਸਰ ਇਹ ਵੀ ਦੇਖਣ ਨੂੰ ਮਿਲਦਾ ਹੈ ਕਿ ਪੰਜਾਬੀ ਦੇ ਦੋ ਲੰਗੋਟੀਏ ਯਾਰ ਲੇਖਕ, ਜੋ ਹਰ ਸ਼ਾਮ ਨੂੰ ਹਮਪਿਆਲਾ ਹੁੰਦੇ ਹਨਉਨ੍ਹਾਂ ਨੇ ਵੀ ਇਕ ਦੂਜੇ ਨੂੰ ਨਹੀਂ ਪੜ੍ਹਿਆ ਹੁੰਦਾਹੋਰ ਤਾਂ ਹੋਰ ਪੰਜਾਬੀ ਲੇਖਕਾਂ ਦੇ ਆਪਣੇ ਪਰਿਵਾਰ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੇ ਘਰ ਦਾ ਸਦੱਸ ਕੀ ਲਿਖ ਰਿਹਾ ਹੈ

-----

ਪੰਜਾਬੀ ਦੀ ਸਭ ਤੋਂ ਵੱਧ ਪੜ੍ਹੀ, ਲਿਖੀ, ਸੁਣੀ ਤੇ ਗਾਈ ਜਾਣ ਵਾਲੀ ਪ੍ਰਸਿੱਧ ਪ੍ਰੇਮ ਕਥਾ ਹੈ, ਹੀਰਹੀਰ ਦਾ ਕਿੱਸਾ ਲਿਖਣ ਵਿਚ ਦੋ ਨਾਮ ਜ਼ਿਆਦਾ ਮਕ਼ਬੂਲ ਹਨ, ਇਕ ਵਾਰਿਸ ਸ਼ਾਹ ਤੇ ਦੂਜਾ ਦਮੋਦਰਪੰਜਾਬੀ ਦੇ ਲੇਖਕਾਂ ਨੂੰ ਐਨੀ ਬਿਪਤਾ ਪੈ ਗਈ ਕਿ ਢਾਈ ਸੌ ਤੋਂ ਵੱਧ ਲੇਖਕਾਂ ਨੇ ਹੀਰ ਲਿਖ ਮਾਰੀਵਾਰਿਸ ਸ਼ਾਹ ਜਾਂ ਦਮੋਦਰ ਨਾਲ ਉਹਨਾਂ ਦੀ ਤਸੱਲੀ ਨਹੀਂ ਹੋਈਅਜੇ ਵੀ ਇਹ ਪ੍ਰਚਲਣ ਜਾਰੀ ਹੈ

-----

ਦਮੋਦਰ, ਵਾਰਿਸ ਤੋਂ ਬਹੁਤ ਪਹਿਲਾਂ ਹੋਇਆ ਹੈਵਾਰਿਸ ਆਪਣੀ ਰਚਨਾ ਵਿਚ ਹੀਰ ਦੇ ਕਿੱਸੇ ਉੱਤੇ ਆਪਣੀ ਮੌਲਿਕਤਾ ਦਾ ਦਾਅਵਾ ਨਹੀਂ ਕਰਦਾ, ਉਹ ਇਹ ਸਪਸ਼ਟ ਕਰ ਦਿੰਦਾ ਹੈ ਕਿ ਉਹਦੇ ਸਮੇਂ ਹੀਰ ਦੀ ਗਾਥਾ ਲੋਕਾਂ ਦੀ ਜ਼ੁਬਾਨ ਉੱਤੇ ਆਮ ਰਹਿੰਦੀ ਸੀ:-

ਯਾਰਾਂ ਅਸਾਂ ਨੂੰ ਆਣ ਸਵਾਲ ਕੀਤਾ, ਇਸ਼ਕ ਹੀਰ ਦਾ ਨਵਾਂ ਬਣਾਈਏ ਜੀ

ਏਸ ਪ੍ਰੇਮ ਦੀ ਝੋਕ ਦਾ ਸਭ ਕਿੱਸਾ, ਜੀਭਾ ਸੋਹਣੀ ਨਾਲ ਸੁਣਾਈਏ ਜੀ

ਰਮਜ਼ਾਂ ਮਾਅਨਿਆਂ ਵਿਚ ਖੁਸ਼ਬੂ ਹੋਵੇ, ਇਸ਼ਕ ਮੁਸ਼ਕ ਨੂੰ ਖੋਲ੍ਹ ਵਖਾਈਏ ਜੀ

ਨਾਲ ਅਜਬ ਬਹਾਰ ਦੇ ਸ਼ੇਅਰ ਕਹਿਕੇ, ਰਾਂਝੇ ਹੀਰ ਦਾ ਮੇਲ ਮਲਾਈਏ ਜੀ

ਵਾਰਿਸ ਸ਼ਾਹ ਰਲ ਨਾਲ ਪਿਆਰਿਆਂ ਦੇ, ਨਵੀਂ ਇਸ਼ਕ ਦੀ ਬਾਤ ਹਿਲਾਈਏ ਜੀ (4)

ਤੇ

ਹੁਕ਼ਮ ਮੰਨ ਕੇ ਸੱਜਣਾਂ ਪਿਆਰਿਆਂ ਦਾ ਕਿੱਸਾ ਅਜਬ ਬਹਾਰ ਦਾ ਜੋੜਿਆ ਈ

ਫਿਕਰਾ ਜੋੜ ਕੇ ਖ਼ੂਬ ਦਰੁਸਤ ਕੀਤਾ, ਨਵਾਂ ਫੁੱਲ ਗੁਲਾਬ ਦਾ ਤੋੜਿਆ ਈ

ਵਾਰਿਸ ਸ਼ਾਹ ਫਰਮਾਇਆ ਪਿਆਰਿਆਂ ਦਾ, ਅਸਾਂ ਮੰਨਿਆਂ ਮੂਲ ਨ ਮੋੜਿਆ ਈ (5)

ਜਾਂ

ਵਾਰਿਸ ਸ਼ਾਹ ਨ ਇਸ ਤੋਂ ਨਫ਼ਾ ਦਿਸਦਾ, ਕਿੱਸਾ ਜੋੜਦਾ ਗੱਲਾਂ ਸੁਣਾਈਆਂ ਦੇ

-----

ਲੇਕਿਨ ਦੂਜੇ ਪਾਸੇ ਦਮੋਦਰ ਆਪਣੇ ਕਿੱਸੇ ਵਿਚ ਆਰੰਭ ਤੋਂ ਅੰਤ ਤੱਕ ਇਹ ਢੰਡੋਰਾ ਪਿੱਟਦਾ ਹੈ ਕਿ ਇਹ ਉਸ ਦੀ ਆਪਣੀ ਰਚਨਾ ਹੈ ਤੇ ਉਹ ਸਾਰੀ ਕਥਾ ਦਾ ਚਸ਼ਮਦੀਦ ਗਵਾਹ ਹੈਦਮੋਦਰ ਪਿੰਡ ਵਲਾਰ੍ਹਾਂ, ਤਹਿਸੀਲ ਚਨਿਓਟ ਦਾ ਗੁਲਾਟੀ ਜਾਤ ਦਾ ਅਰੋੜਾ ਹਿੰਦੂ ਖੱਤਰੀ ਸੀ ਤੇ ਉਸ ਅਨੁਸਾਰ ਉਸ ਨੇ ਚੂਚਕਾਣੇ (ਝੰਗ ਉਦੋਂ ਹੋਂਦ ਵਿਚ ਨਹੀਂ ਸੀ ਆਇਆ ਤੇ ਝੰਗ ਦੀ ਨੀਂਹ ਚੂਚਕ ਦੇ ਭਤੀਜੇ ਨੇ ਮੱਲ ਖਾਨ ਨੇ ਚੂਚਕ ਦੀ ਮੌਤ (1462 ਈ.) ਤੋਂ ਬਾਅਦ 1464 ਈ. ਵਿਚ ਰੱਖੀ ਸੀ ਤੇ 1466 ਈ. ਵਿਚ ਲਾਹੌਰ ਦਰਬਾਰ ਤੋਂ ਪਟਾ ਵੀ ਲਿਖਵਾਇਆ ਸੀ।) ਹੀਰ ਦੇ ਪਿੰਡ ਹੱਟੀ ਕੀਤੀ ਸੀ:-

ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨ ਕੋਈ

ਸ਼ਉਂਕ ਸ਼ਉਂਕ ਉਠੀ ਹੈ ਮੈਂਡੀ, ਤਾਂ ਦਿਲ ਉਮਕ ਹੋਈ

ਅਸਾਂ ਮੂੰਹੋਂ ਅਲਾਇਆ ਉਹੋ, ਜੋ ਕੁਝ ਨਜ਼ਰ ਪਇਓਈ7

ਆਖ ਦਮੋਦਰ ਅੱਗੇ ਕਿੱਸਾ, ਜੋਈ ਸੁਣੇ ਸਭ ਕੋਈ

ਤੇ

ਆਖ ਦਮੋਦਰ ਸੋ ਡਿੱਠਾ ਅੱਖੀਂ, ਜੋ ਕੰਨੀ ਸੁਣਦੇ ਆਹੇ447

ਜਾਂ

ਆਖ ਦਮੋਦਰ ਮੈਂ ਅੱਖੀਂ ਡਿੱਠਾ, ਜੋ ਵੇਖੇ ਸੋਈ ਸਲਾਹੇ446

-----

ਇਥੇ ਦਮੋਦਰ ਕੁਫ਼ਰ ਤੋਲ ਰਿਹਾ ਹੈ, ਕਿਉਂਕਿ ਹੀਰ ਦੀ ਗਾਥਾ ਤਾਂ ਉਸ ਸਮੇਂ ਬਹੁਤ ਪ੍ਰਚੱਲਿਤ ਸੀ ਤੇ ਦਮੋਦਰ ਤੋਂ ਪਹਿਲਾਂ ਅਤੇ ਬਾਅਦ ਬਹੁਤ ਸਾਰੇ ਕਲਮਕਾਰਾਂ ਨੇ ਉਸ ਦੇ ਹਵਾਲੇ ਆਪਣੀਆਂ ਰਚਨਾਵਾਂ ਵਿਚ ਦਿੱਤੇ ਹਨਮਾਦਵਾਨਲ ਕਾਮ ਕੰਦਲਾ, ਗੋਪੀ ਜਨ ਕੇ ਬਿਲਾਸ ਅਤੇ ਅਕਬਰ ਦਾ ਦਰਬਾਰੀ ਕਵੀ ਗੰਗ ਭੱਟ ਝਗੜਾ ਹੀਰ ਰਾਂਝੇ ਕਾਜੀ ਜੀ ਕਾਕਬਿਤਾਂ ਆਦਿਕ ਪਹਿਲਾਂ ਹੀ ਲਿਖ ਚੁੱਕੇ ਸਨਗਵੰਤਰੀ, ਢਾਡੀ, ਭੰਡ, ਨਚਾਰ, ਦਰਬਾਰੀ ਕਵੀ ਆਦਿ ਆਮ ਹੀਰ ਦਾ ਕਿੱਸਾ ਗਾਇਆ ਕਰਦੇ ਸਨਭਾਈ ਗੁਰਦਾਸ (1551ਈ.-1628 ਈ.) ਜੀ ਵੀ ਦਮੋਦਰ ਅਤੇ ਹੀਰ-ਰਾਂਝੇ ਦਾ ਜ਼ਿਕਰ ਕਰਦੇ ਹਨ:-

ਤੁਲਸਾ ਭਹੁਰਾ ਭਗਤ ਹੈ ਦਮੋਦਰ ਆਕਲ ਬਲਿਹਾਰਾ। (ਵਾਰ 11ਵੀਂ, ਪਉੜੀ 21ਵੀਂ, ਸਤਰ 6ਵੀਂ)

ਅਤੇ

ਰਾਂਝਾ ਹੀਰ ਵਖਾਣੀਐ, ਉਹ ਪਿਰਮ ਪਿਰਾਤੀ

ਪੀਰ ਮੁਰੀਦਾਂ ਪਿਰਹੜੀ, ਗਾਵਨ ਪਰਬਾਤੀਵਾਰ 17ਵੀਂ

-----

ਦਮੋਦਰ ਤੋਂ ਪਹਿਲਾਂ ਬਾਕੀ ਕੋਲਾਬੀ ਵੱਲੋਂ ਮਸਨਵੀ ਹੀਰ ਰਾਂਝਾਫ਼ਾਰਸੀ ਵਿਚ ਲਿਖੇ ਹੋਣ ਦੇ ਪ੍ਰਮਾਣ ਵੀ ਮਿਲਦੇ ਹਨਦਮੋਦਰ ਦਾ ਸਮਕਾਲੀ ਬਜ਼ੁਰਗ ਸ਼ਾਹ ਹੁਸੈਨ ਆਪਣੇ ਕਲਾਮ ਵਿਚ ਅਨੇਕਾਂ ਵਾਰ ਹੀਰ ਦੇ ਵੇਰਵੇ ਦਿੰਦਾ ਹੈ:-

1 ਰਾਂਝਾ ਜੋਗੀ ਮੈਂ ਜੁਗਿਆਨੀ, ਕਮਲੀ ਕਰ ਕਰ ਛੱਡੀਆਂ

2 ਜੇ ਤੂੰ ਤਖਤ ਹਜ਼ਾਰੇ ਦਾ ਸਾਈਂ, ਅਸੀਂ ਸਿਆਲਾਂ ਦੀਆਂ ਕੁੜੀਆਂ

3 ਹੀਰ ਨੂੰ ਇਸ਼ਕ ਚਿਰਿਕਾ ਆਹਾ, ਜਾ ਆਹੀ ਦੁੱਧ ਵਾਤੀ

ਸੌ ਵਰ੍ਹਿਆਂ ਦੀ ਜ਼ਹਿਮਤ ਜਾਵੇ, ਜੇ ਰਾਂਝਣ ਪਾਵੇ ਝਾਤੀ

-----

ਦਮੋਦਰ ਤੋਂ ਬਾਅਦ ਗੁਰੂ ਗੋਬਿੰਦ ਸਿੰਘ (ਬਾਈ ਅਕਤੂਬਰ ਸੋਹਲਾਂ ਸੌ ਛਿਹਾਟ-ਸੱਤ ਅਕਤੂਬਰ ਸਤਾਰਾਂ ਸੌ ਅੱਠ)ਵੀ ਸੰਕੇਤ ਦਿੰਦੇ ਹਨ:-

ਯਾਰੜੇ ਦਾ ਮੈਨੂੰ ਸੱਥਰ ਚੰਗਾ, ਭੱਠ ਖੇੜ੍ਹਿਆਂ ਦਾ ਰਹਿਣਾ

-----

ਦਮੋਦਰ ਨੇ ਕਿੱਸਾ ਅਕਬਰ ਦੀ ਹਕ਼ੂਮਤ ਸਮੇਂ ਆਰੰਭ ਕਰਕੇ ਜਹਾਂਗੀਰ ਦੇ ਰਾਜਗੱਦੀ ਤੇ ਕਾਬਜ਼ (24 ਅਕਤੂਬਰ 1605 ਈ.) ਹੋਣ ਉਪਰੰਤ ਮੁਕਾਇਆਇਸ ਰਚਨਾ ਦਾ ਕਾਲ 1600 ਈ. ਤੋਂ 1615 ਈ. ਮੰਨਿਆ ਜਾਂਦਾ ਹੈਉਸ ਸਮੇਂ ਪੰਜਾਬ ਵਿਚ ਸਿਆਲ, ਚੰਦੜ, ਖੇੜੇ ਅਤੇ ਰਾਂਝੇ ਪ੍ਰਮੁੱਖ ਜਾਤਾਂ ਸਨਜਿਨ੍ਹਾਂ ਨੇ ਝੰਗ, ਰੰਗਪੁਰ ਅਤੇ ਤਖ਼ਤ ਹਜ਼ਾਰੇ ਆਦਿਕ ਪਿੰਡ ਵਸਾਏਦਮੋਦਰ ਦੇ ਸਮੇਂ ਵਿਚ ਨਾ ਤਾਂ ਇੰਟਰਨੈਟ ਸੀ ਤੇ ਨਾ ਹੀ ਟੈਲੀਵਿਜ਼ਨ ਕਿ ਇਹ ਸਮਝ ਲਈਏ ਕਿ ਏਕਤਾ ਕਪੂਰ ਨੇ ਸੀਰੀਅਲ ਬਣਾ ਕੇ ਹੀਰ ਨੂੰ ਰਾਤੋ-ਰਾਤ ਘਰ ਘਰ ਪਹੁੰਚਾ ਦਿੱਤਾ ਹੋਵੇਗਾਜ਼ਾਹਿਰ ਹੈ ਕਿ ਹੀਰ ਦੀ ਪ੍ਰੇਮ ਕਥਾ ਨੂੰ ਪ੍ਰਚੱਲਤ ਹੋਣ ਵਿਚ ਬਹੁਤ ਸਾਰਾ ਸਮਾਂ ਲੱਗਿਆ ਹੋਵੇਗਾਹੀਰ ਦੇ ਕਿੱਸੇ ਨੂੰ ਵਧੇਰੇ ਕਿੱਸਾਕਾਰਾਂ ਵੱਲੋਂ ਰਚੇ ਜਾਣ ਪਿੱਛੇ ਕਿੱਸਾਕਾਰਾਂ ਦਾ ਆਪਣੇ ਆਪ ਦੀ ਆਰਥਿਕ ਸਥਿਤੀ ਨੂੰ ਤਕੜਾ ਕਰਨ ਦਾ ਰੁਝਾਨ ਛੁਪਿਆ ਹੋਇਆ ਸੀ

-----

ਹਾਫ਼ਿਜ਼ ਬਰਖ਼ੁਰਦਾਰ ਨੇ ਜ਼ਾਫ਼ਰ ਖਾਂ ਦੇ ਲਈ 1090 ਹਿ: ਵਿਚ ਯੂਸਫ ਜ਼ੁਲੈਖਾਂਦਾ ਕਿੱਸਾ ਲਿਖਿਆ ਤੇ ਇਸਦੇ ਬਦਲੇ ਵਿਚ ਪਦਾਰਥਕ ਇਵਜ਼ਾਨੇ ਪ੍ਰਾਪਤ ਕੀਤੇਹੀਰ ਦੇ ਇਕ ਤੋਂ ਵਧੀਕ ਕਿੱਸੇ ਲਿਖਣ ਪਿੱਛੇ ਉਸ ਸਮੇਂ ਦੇ ਕਵੀਆਂ ਦੀ ਇਹੀ ਲਾਲਸਾ ਸੀ ਕਿ ਉਹ ਰਾਜ ਜਾਂ ਦਰਬਾਰੀ ਕਵੀ ਬਣ ਸਕਣਇਹੀ ਵਜ੍ਹਾ ਹੈ ਕਿ ਹੀਰ ਦੇ ਰਚਨਾਕਰਾਂ ਨੇ ਆਪਣੇ ਸਮੇਂ ਦੇ ਹਾਕਮਾਂ ਦੀ ਆਪੋ ਆਪਣੇ ਕਿੱਸੇ ਵਿਚ ਸਿਫ਼ਤ ਸਲਾਹ ਕੀਤੀ ਹੈਜਿਵੇਂ ਦਮੋਦਰ ਨੇ ਥਾਂ ਥਾਂ ਅਕਬਰ ਦਾ ਜ਼ਿਕਰ ਕੀਤਾ ਤੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਹੀਰ ਅਕਬਰ ਦੇ ਰਾਜਕਾਲ ਵਿਚ ਪੈਦਾ ਹੋਈ:-

ਅਕਬਰ ਨਾਲ ਕਰੇਂਦਾ ਦਾਵੇ, ਭੁਈਂ ਨਈਂ ਦਾ ਸਾਈਂ9

ਹਿਕੇ ਦਿਵੀਹਾਂ ਅਕਬਰ ਗਾਜ਼ੀ, ਕੱਛਾ ਆਪ ਕਛੀਹਾਂ13

ਅਕਬਰ ਸ਼ਾਹ ਦਾ ਰਾਜ ਡਢੇਰਾ ਜੈ ਤੈਨੂੰ ਕਜ਼ਾ ਦਿੱਤੀ ਆਈ

ਆਖ ਦਮੋਦਰ ਸੁਣ ਮੀਆਂ ਕਾਜ਼ੀ, ਮੈਂ ਭੀ ਰਾਠਾਂ ਜਾਈ920

ਸੁਣ ਹੀਰੇ ਤੂੰ ਨੋਂਹ ਹੈਂ ਕੈਂਦੀ, ਅਰ ਧੀ ਕੈਂਦੀ ਆਹੀ?

ਅਕਬਰ ਨਾਲ ਜੁੜੇਂਦੇ ਪਲੂ, ਭੁਈ ਨਈਂ ਦੇ ਸਾਈਂ931

ਪਾਤਸ਼ਾਹੀ ਜੋ ਅਕਬਰ ਸੰਦੀ, ਦਿਨ ਦਿਨ ਚੜੇ ਸਵਾਏ

ਆਖ ਦਮੋਦਰ ਕਢੋ ਦੇ ਅਸੀਸਾਂ, ਸ਼ਹਿਰੋਂ ਬਾਹਰ ਆਏ964

ਦਮੋਦਰ ਹੀਰ ਦੀ ਮਾਂ ਦਾ ਨਾਮ ਚੌਧਰਾਣੀ ਕੁੰਦੀ ਲਿਖਦਾ ਹੈ ਤੇ ਵਾਰਿਸ ਮਲਕੀ:-

ਵਾਹ ਸਿਕਦਾਰੀ ਚੂਚਕ ਸੰਦੀ, ਭਲੀ ਗੁਜਾਰਨ ਲੰਘਾਈ

ਆਖ ਦਮੋਦਰ ਵਾਰ ਬੁੱਢੇ ਦੀ, ਮਹਿਰੀ ਕੁੰਦੀ ਵਿਆਈ4।(ਹੀਰ ਦਮੋਦਰ)

ਸੁਣ ਮਲਕੀਏ ਅੰਮੜੀਏ ਮੇਰੀਏ ਨੀ, ਜਿੱਚਰ ਜਾਨ, ਰੰਝੇਟੇ ਤੋਂ ਨਾਂਹ ਟਲਸਾਂ

ਭਾਵੇਂ ਵੱਢ ਕੇ ਡੱਕਰੇ ਕਰਨ ਮੇਰੇ, ਵੰਝ ਕਰਬਲਾ ਹੋ ਸ਼ਹੀਦ ਮਰਸਾਂ

ਵਾਰਿਸ ਸ਼ਾਹ ਜੇ ਜੀਂਵਦੀ ਮਰਾਂਗੀ ਮੈਂ, ਲੇਲੀ ਮਜਨੂੰ ਦੇ ਨਾਲ ਮੈਂ ਜਾ ਰਲਸਾਂ।(ਹੀਰ, ਵਾਰਿਸ)

ਦਮੋਦਰ ਹੀਰ ਦੀ ਨਣਦ ਸੈਹਤੀ ਦਾ ਇਸ਼ਕ ਰਾਮੂ ਬਾਹਮਣ ਨਾਲ ਕਰਵਾਉਂਦਾ ਹੈ ਤੇ ਵਾਰਿਸ ਸ਼ਾਹ ਮੁਰਾਦ ਬਲੋਚ ਨਾਲ

ਜਿਹੜਾ ਸਾਹਿਬ ਯਾਰ ਅਸਾਡਾ, ਉਹ ਦਿਸੀਂਦਾ ਨਾਹੀਂ

ਅੱਖੀਂ ਦਾ ਸੁੱਖ ਬ੍ਹਾਮਣ ਰਾਮੂ, ਜੈਂ ਮੁੱਲ ਖਰੀਦੀ ਆਹੀ

ਜੇ ਅਜ ਨ ਆਇਆ ਨਜ਼ਰ ਅਸਾਨੂੰ, ਤਾਂ ਜੀਵਣ ਜੋਗੀ ਨਾਹੀਂ

ਸੁਣ ਹੀਰੇ ਕੇ ਤੈਨੂੰ ਆਖਾਂ, ਬਣੀ ਜੁ ਬਾਬ ਅਸਾਂਹੀ631॥ (ਸਹਿਤੀ ਹੀਰ ਦਾ ਵਾਰਤਾਲਾਪ) ਹੀਰ ਦਮੋਦਰ

ਮਿਲੇ ਸ਼ਾਹ ਮੁਰਾਦ ਤਾਂ ਮੋਈ ਜੀਵਾਂ, ਮੈਂ ਤਾਂ ਜਾਣਾਂਗੀ ਅਜ ਅਰਾਮ ਕੀਤਾ।-ਹੀਰ ਵਾਰਿਸ ਸ਼ਾਹ

ਦਮੋਦਰ ਹੀਰ ਦੀਆਂ 360 ਸਹੇਲੀਆਂ ਲਿਖਦਾ ਹੈ

ਤ੍ਰੈ ਸੈ ਸਠ ਸਹੇਲੀ ਜੋੜੀ, ਜੇਹੜੀ ਜੇਹੜੀ ਭਾਈ43

ਕਹੇ ਦਮੋਦਰ ਵਾਹ ਸਲੇਟੀ, ਧੰਨ ਚੂਚਕ ਦੀ ਜਾਈ46

ਤੇ ਵਾਰਿਸ ਕੇਵਲ ਸੱਠ

ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮੱਤੜੀ ਰੂਪ ਗੁਮਾਨ ਦਾ ਜੀ

ਵਾਰਿਸ ਸ਼ਾਹ ਮੀਆਂ ਜੱਟੀ ਲਹਿਰ ਲੁੱਟੀ, ਫਿਰੇ ਭਰੀ ਹੰਕਾਰ ਦੇ ਮਾਣ ਦੀ ਜੀ

-----

ਦਮੋਦਰ ਕਿੱਸੇ ਦਾ ਅੰਤ ਸੁਖਾਂਤ ਵਿਚ ਕਰਦਾ ਹੈ ਤੇ ਵਾਰਿਸ ਦੁਖਾਂਤ ਵਿਚਦਮੋਦਰ ਘੋੜਿਆਂ ਦੀਆਂ ਕਿਸਮਾਂ ਦੇ ਵਰਣਨ ਨੂੰ ਵਿਸਥਾਰ ਦਿੰਦਾ ਤੇ ਵਾਰਿਸ ਮੱਝਾਂ ਦੀਆਂ ਨਸਲਾਂ ਦੱਸ ਕੇ ਵਿਦਵਤਾ ਝਾੜਦਾ ਹੈਦਮੋਦਰ ਨੇ ਜਿਥੇ ਹੀਰ ਦਾ ਹੁਸਨ ਬਿਆਨ ਕਰਨ ਵਿਚ ਸੰਕੋਚ ਵਰਤਿਆ ਹੈ, ਉਥੇ ਵਾਰਿਸ ਨੇ ਹੀਰ ਨੂੰ ਪੂਰਾ ਸਵਾਦ ਲੈ ਕੇ ਲਿਖਿਆ ਹੈਵਾਰਿਸ ਨੇ ਹੀਰ ਦੇ ਅੰਗ ਅੰਗ ਦੀ ਇਉਂ ਤਾਰੀਫ਼ ਕੀਤੀ ਹੈ ਕਿ ਪੜ੍ਹ ਕੇ ਜਾਪਦਾ ਹੈ ਕਿ ਫਰਾਂਸਿਸੀ ਚਿੱਤਰਕਾਰਾਂ ਵਾਂਗ ਵਾਰਿਸ ਨੇ ਹੀਰ ਨੂੰ ਵਸਤਰਹੀਣ ਕਰਕੇ ਆਪਣੇ ਮੂਹਰੇ ਮਾਡਲ ਬਣਾ ਬੈਠਾ ਕੇ ਕਿਹਾ ਹੋਵੇ, “ਹੀਰੇ, ਲਿਆ ਤੇਰੇ ਤੇ ਕਿੱਸਾ ਲਿਖੀਏ ਵਾਰਿਸ ਵੱਲੋਂ ਹੀਰ ਦੇ ਫਿੱਗਰ ਦੀ ਤਸਵੀਰਕਸ਼ੀ ਦੇਖੋ:-

ਛਾਤੀ ਠਾਠ ਦੀ ਉਭਰੀ ਪਟ ਖੇਨੂੰ, ਸੈਊ ਬਲਖ ਦੇ ਚੁਣੇ ਅੰਬਾਰ ਵਿਚੋਂ

ਧੁੰਨੀ ਬਹਿਸ਼ਤ ਦੇ ਹੌਜ਼ ਦਾ ਮੁਸਕ ਕੁਪਾ, ਪੇਡੂ ਮਖਮਲੀ ਖਾਸ ਸਰਕਾਰ ਵਿਚੋਂ

ਕਾਫੂਰ ਸ਼ਹਿਨਾ ਸੁਰੀਨ ਬਾਂਕੇ, ਹੁਸਨ ਸਾਕ ਸਤੂਨ ਮੀਨਾਰ ਵਿਚੋਂ

ਸ਼ਾਹ ਪਰੀ ਦੀ ਭੈਣ ਪੰਜ ਫੂਲ ਰਾਣੀ, ਗੂਝੀ ਰਹੇ ਨਾ ਹੀਰ ਹਜ਼ਾਰ ਵਿਚੋਂ

ਛਾਤੀ (BREAST), ਧੁੰਨੀ (BELLYBUTTON), ਸ਼ੁਰੀਨ (BUTTOCKS) ਗਿਣਾਉਣ ਬਾਅਦ ਹੋਰ ਕੁਝ ਬਚਦਾ ਹੀ ਨਹੀਂਪਰ ਵੇਗ ਵਿਚ ਆਏ ਸੂਫ਼ੀਵਾਦੀ ਵਾਰਿਸ ਨੇ ਹੀਰ ਦਾ ਸਿਰ ਤੋਂ ਪੈਰਾਂ ਤੱਕ ਕੋਈ ਅੰਗ ਨਹੀਂ ਛੱਡਿਆ

-----

ਹੀਰ ਐਨੀ ਦਲੇਰ ਹੁੰਦੀ ਹੈ ਕਿ ਲੁੱਡਣ ਨੂੰ ਬਚਾਉਣ ਲਈ ਨੂਰੇ ਸੰਬਲ ਅਤੇ ਆਪਣੇ ਤਾਏ ਕੈਦੋਂ, ਜਿਸਨੂੰ ਵਾਰਿਸ ਚਾਚਾ ਕੈਦੋਂ ਦੱਸਦਾ ਹੈ ਨਾਲ ਲੜਣ ਤੋਂ ਗੁਰੇਜ਼ ਨਹੀਂ ਕਰਦੀਪਰ ਕਾਜ਼ੀ ਉਸਦਾ ਧੱਕੇ ਨਾਲ ਨਿਕ਼ਾਹ ਪੜ੍ਹ ਦਿੰਦਾ ਹੈ? ਉਹ ਸਬਲਾ ਤੋਂ ਅਬਲਾ ਬਣ ਕੇ ਡੋਲੀ ਵਿਚ ਪੈ ਜਾਂਦੀ ਹੈ!

-----

ਵਾਰਿਸ ਹੀਰ ਦੇ ਕਾਜ ਸਮੇਂ ਡੂਮ, ਮਰਾਸੀ ਅਤੇ ਕਾਜ਼ੀ ਰੱਖਦਾ ਹੈਉਹਦੇ ਉਲਟ ਹੀਰ ਦੇ ਨਿਕਾਹ ਲਈ ਦਮੋਦਰ ਨਾਲ ਪੰਡਤ ਵੀ ਭੇਜਦਾ ਹੈ ਤੇ ਨਿਕਾਹ ਵੇਲੇ ਹਿੰਦੂ ਰੀਤ-ਰਿਵਾਜ਼ ਕਰਵਾਉਂਦਾ ਹੈਇਸਦਾ ਸਾਫ਼ ਤੇ ਇਕ ਮਾਤਰ ਕਾਰਨ ਦਮੋਦਰ ਦਾ ਹਿੰਦੂ ਤੇ ਵਾਰਿਸ ਦਾ ਮੁਸਲਮਾਨ ਹੋਣਾ ਹੈਕ੍ਰਿਸ਼ਨ ਬੰਸਰੀ ਵਜਾਉਂਦਾ ਹੁੰਦਾ ਸੀ ਤੇ ਗਊਆਂ ਚਰਾਉਂਦਾ ਸੀਇਹੀ ਆਈਡੀਆ ਚੋਰੀ ਕਰਕੇ ਦਮੋਦਰ ਨੇ ਰਾਂਝੇ ਤੇ ਫਿੱਟ ਕਰ ਦਿੱਤਾਦਮੋਦਰ ਰਾਂਝੇ ਦੇ ਹੱਥ ਵੰਝਲੀ ਫੜਾ ਕੇ ਉਸਨੂੰ ਮੱਝਾਂ ਚਾਰਨ ਲਾ ਦਿੰਦਾ ਹੈਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹੀਰ ਦੇ ਕਿੱਸੇ ਦਾ ਮੂਲ ਸਰੋਤ ਆਇਆ ਕਿੱਥੋਂ?

-----

ਤੀਜੀ ਸਦੀ ਵਿਚ ਗ੍ਰੀਕ ਮਿਥਿਹਾਸ ਵਿਚ ਇਕ ਪ੍ਰੇਮ ਕਹਾਣੀ ਅਲੋਰਾ-ਅਜ਼ੋਨਾਦੀ ਲਿਖੀ ਗਈ ਤੇ ਵਪਾਰੀਆਂ ਅਤੇ ਧਰਮ ਪ੍ਰਚਾਰਕਾਂ ਰਾਹੀਂ ਉਹ ਦੁਨੀਆਂ ਵਿਚ ਫੈਲ ਕੇ ਮਕ਼ਬੂਲ ਹੋ ਗਈਸ਼ੈਕਸਪੀਅਰ ਉਸਨੂੰ ਵਰੋਨਾ ਚੁੱਕ ਕੇ ਲੈ ਗਿਆ ਤੇ ਉਸਨੇ ਰੋਮੀਉ ਜੁਲੀਅਟਬਣਾ ਲਈਪੁਰਤਗਾਲ ਦੇ ਕਥਾਕਾਰ ਉਸਨੂੰ ਗੋਆ ਲੈ ਗਏ ਤੇ ਡੋਨਾ ਪੋਲਾਬਣਾ ਦਿੱਤਾਚੀਨੀ ਨੇ ਲੀਆਂਗ ਜ਼ਹੂਨਾਮ ਦੇ ਦਿੱਤਾਦਮੋਦਰ ਹੋਰਾਂ ਨੇ ਹੀਰ ਰਾਂਝਾਬਣਾ ਕੇ ਪੇਸ਼ ਕੀਤਾਕਹਾਣੀ ਉਹੀ ਹੈ ਤੇ ਸਭ ਕੁਝ ਘਟਦਾ ਉਸੇ ਤਰ੍ਹਾਂ ਹੈ, ਫ਼ਰਕ ਸਿਰਫ਼ ਐਨਾ ਹੈ ਕਿ ਹਰ ਕਲਮਕਾਰ ਨੇ ਆਪਣੇ ਜੀਵਨ ਕਾਲ, ਰਹੁ-ਰੀਤਾਂ, ਸਭਿਆਚਾਰਕ, ਧਾਰਮਿਕ ਅਤੇ ਸਥਾਨਕ ਥਾਵਾਂ ਦੇ ਵੇਰਵੇ ਦੇ ਕੇ ਆਪੋ ਆਪਣੀ ਕਹਾਣੀ ਨੂੰ ਯਥਾਰਥਕ ਬਣਾਉਣ ਵਿਚ ਕਸਰ ਨਹੀਂ ਛੱਡੀਹਾਲਾਂਕਿ ਇਹ ਇਕ ਕਾਲਪਨਿਕ ਕਹਾਣੀ ਹੈਜਿਸਨੂੰ ਸਾਹਿਤਕ ਚੋਰਾਂ ਨੇ ਚੋਰੀ ਕਰਕੇ ਆਪੋ ਆਪਣੇ ਥੈਲੇ ਵਿਚ ਪਾ ਕੇ ਵੇਚਿਆ

-----

Just for argument’s sake!! ਇਕ ਪਲ ਲਈ ਜੇ ਇਹ ਵੀ ਮੰਨ ਲਈਏ ਕਿ ਬਹੁਤੀਆਂ ਪ੍ਰੇਮ ਕਹਾਣੀਆਂ ਇਸੇ ਤਰ੍ਹਾਂ ਘਟਦੀਆਂ ਹਨ ਤੇ ਹੀਰ ਸੱਚੀਂ ਪੈਦਾ ਹੋਈ ਤਾਂ ਇਕ ਵਿਚਾਰ ਕਰਨ ਵਾਲੀ ਗੱਲ ਇਹ ਹੈ ਕਿ ਲੇਖਕ ਕਦੋਂ ਲਿਖਦਾ ਹੈ? ਲੇਖਕ ਉਦੋਂ ਲਿਖਦਾ ਹੁੰਦਾ ਹੈ, ਜਦੋਂ ਉਸਨੂੰ ਸਮਾਜ ਵਿਚ ਕੁਝ ਗ਼ਲਤ ਘਟ ਰਿਹਾ ਦਿਖਾਈ ਦਿੰਦਾ ਹੈਹੁਣ ਹੀਰ ਦੇ ਕਿੱਸੇ ਦਾ ਵੀ ਅਰਥ ਤਾਂ ਇਹੀ ਲਿਆ ਜਾਣਾ ਚਾਹੀਦਾ ਸੀ ਕਿ ਇਹ ਜੋ ਸਮਾਜ ਵਿਚ ਗ਼ਲਤ ਹੋਇਆ ਹੈਅੱਗੋਂ ਹੋਣਾ ਨਹੀਂ ਚਾਹੀਦਾ

-----

ਹੀਰ ਇਕ ਬਦਦਿਮਾਗ਼, ਬਦਮਿਜ਼ਾਜ, ਜ਼ਿੱਦੀ ਤੇ ਵਿਗੜੀ ਹੋਈ ਅਮੀਰ ਮੁਟਿਆਰ ਸੀਉਸਨੇ ਨਾ ਕੇਵਲ ਆਪਣੇ ਪਿਉ ਦੀ ਇੱਜ਼ਤ ਰੋਲੀ, ਬਲਕਿ ਕੁਆਰੇ ਹੁੰਦਿਆਂ ਨਾਜਾਇਜ਼ ਰਿਸ਼ਤਾ ਹੰਢਾਇਆਵਿਆਹ ਉਪਰੰਤ ਸ਼ੌਹਰ ਨਾਲ ਬੇਵਫ਼ਾਈ ਕੀਤੀ ਤੇ ਨਾ ਹੀ ਚੱਜ ਨਾਲ ਪ੍ਰੇਮੀ ਦੀ ਹੋ ਸਕੀਉਹ ਨਾ ਸੁੱਤੀ, ਨਾ ਉਹਨੇ ਕੱਤਿਆਹੀਰ ਆਪਣੇ ਸਾਰੇ ਫ਼ਰਜ਼ ਪੂਰੇ ਕਰਨ ਤੋਂ ਅਸਮਰਥ ਰਹਿੰਦੀ ਹੈਉਸ ਵਿਚ ਸਿਵਾਏ ਹੁਸਨ ਤੋਂ ਹੋਰ ਕੋਈ ਗੁਣ ਨਹੀਂ ਹੈਉਧਰੋਂ ਧੀਦੋ ਆਲਸੀ ਤੇ ਅਤਿ ਦਰਜ਼ੇ ਦਾ ਨਿਕੰਮਾਜੋ ਜ਼ਿੰਦਗੀ ਵਿਚ ਕੋਈ ਕੰਮ ਨਾ ਕਰ ਸਕਿਆਭਰਜਾਈਆਂ ਨਾਲ ਛੇੜਖਾਨੀਆਂ ਕਰਦਾ ਰਹਿੰਦਾ ਹੁੰਦਾ ਸੀਭਰਾਵਾਂ ਨੇ ਛਿੱਤਰ ਪਰੇਡ ਕਰਕੇ ਘਰੋਂ ਕੱਢ ਦਿੱਤਾਉਹ ਵਿਹਲੜ ਬੰਸਰੀ ਗੁਵਾ ਕੇ ਉਹਨੂੰ ਲੱਭਦਾ ਰਹਿੰਦਾ ਹੁੰਦਾ ਸੀਇਹੀ ਝੱਲ ਉਸ ਨੇ ਇਸ਼ਕ਼ ਵਿਚ ਖਿਲਾਰਿਆਹੀਰ ਗੁਆ ਕੇ ਮੁੜਕੇ ਲੱਭਦਾ ਫਿਰੇਪੁਰਾਣੇ ਸਮਿਆਂ ਵਿਚ ਡਾਕੂ ਲੁਟੇਰੇ ਡੋਲੇ ਲੁੱਟ ਲਿਆ ਕਰਦੇ ਹੁੰਦੇ ਸੀ ਤੇ ਕੁੜੀ ਦੇ ਪੇਕੇ ਖ਼ਾਸ ਕਰ ਭਰਾ ਬਰਾਤ ਦੀ ਫੌਜ ਵਿਚ ਵਾਧਾ ਕਰਨ ਲਈ ਰਾਖੇ ਬਣ ਕੇ ਡੋਲੀ ਨਾਲ ਜਾਇਆ ਕਰਦੇ ਸੀ, ਜੋ ਰਸਮ ਅੱਜ ਵੀ ਕਾਇਮ ਹੈਰਾਂਝਾ ਵੀ ਹੀਰ ਦੇ ਭਾਈਆਂ ਵਿਚ ਸ਼ਾਮਿਲ ਹੋ ਕੇ ਡੋਲੇ ਦੀ ਰਖਵਾਲੀ ਕਰਨ ਲਈ ਨਾਲ ਗਿਆ ਸੀਰਾਂਝੇ ਦਾ ਹੀਰ ਨਾਲ ਇਸ਼ਕ਼ ਦੇਖੋ ਕਿ ਹੀਰ ਨੂੰ ਦਾਜ ਵਿਚ ਮਿਲੀਆਂ ਮੱਝਾਂ ਉਹਦੇ ਸਾਹੁਰੇ ਘਰ ਹਿੱਕ ਕੇ ਖ਼ੁਦ ਛੱਡ ਕੇ ਆਉਂਦਾ ਹੈ ਤੇ ਮਗਰੋਂ ਹੀਰ ਨੂੰ ਮਿਲ਼ਣ ਲਈ ਆਪਣੇ ਕੰਪਿਊਟਰਾਇਜ਼ਡ ਦਿਮਾਗ਼ ਨਾਲ ਐਸੇ ਬਹਾਨੇ ਲੱਭਦਾ ਕਿ ਨਾ ਸਿਰਫ਼ ਹੀਰ ਦੀ ਵਿਆਹੁਤਾ ਜ਼ਿੰਦਗੀ ਤਬਾਹ ਕਰਦਾ ਹੈਸਗੋਂ ਉਹਦੀ ਨਣਦ ਨੂੰ ਵੀ ਬਦਚਲਣ ਬਣਾ ਦਿੰਦਾ ਹੈਇਸ ਸਾਰੇ ਕਿੱਸੇ ਵਿਚ ਕੈਦੋਂ ਨੂੰ ਵਿਲਨ (ਖਲਨਾਇਕ) ਬਣਾ ਦਿੱਤਾ ਜਾਂਦਾ ਹੈਭਤੀਜੀ ਕੋਈ ਗ਼ਲਤ ਕੰਮ ਕਰ ਰਹੀ ਹੋਵੇ ਤਾਂ ਕਿਹੜਾ ਤਾਇਆ ਜਾਂ ਚਾਚਾ ਉਸਨੂੰ ਵਰਜਣਾ ਨਹੀਂ ਚਾਹੇਗਾ? ਘਰਦਿਆਂ ਦੇ ਦੂਰਕਾਰੇ ਹੋਏ ਰਾਂਝੇ ਨੂੰ ਚੂਚਕ ਨੇ ਸ਼ਰਨ ਅਤੇ ਨੌਕਰੀ ਦਿੱਤੀਉਹ ਉਸਦੀ ਇੱਜ਼ਤ ਨਾਲ ਹੀ ਖੇਡਿਆਸਾਡੇ ਪੰਜਾਬੀ ਲੇਖਕਾਂ ਦੀ ਤਿੱਖੀ ਸੋਚ ਦੇਖੋ, ਬਜਾਏ ਇਹ ਕਹਿਣ ਦੇ ਕਿ ਕੋਈ ਹੀਰ ਨਾ ਪੈਦਾ ਹੋਵੇ! ਕੋਈ ਮੁੰਡਾ ਰਾਂਝੇ ਵਰਗੇ ਨਾ ਬਣੇ!!! ਪੰਜਾਬੀ ਗੱਭਰੂ ਮਿਹਨਤਕਸ਼ ਹੋਣ ਤੇ ਮੁਟਿਆਰਾਂ ਇਖ਼ਲਾਕੀ ਹੋਣਉਹ ਰੋਲ ਮਾਡਲ ਵਜੋਂ ਹੀਰ-ਰਾਂਝੇ ਨੂੰ ਪੇਸ਼ ਕਰਕੇ ਪੂਰਾ ਟਿੱਲ ਲਾ ਰਹੇ ਹਨ ਤੇ ਪੰਜਾਬ ਦੀ ਹਰ ਲੜਕੀ ਨੂੰ ਹੀਰ ਬਣਿਆ ਦੇਖਣਾ ਚਾਹੁੰਦੇ ਹਨਹਰ ਪੰਜਾਬੀ ਗੱਭਰੂ ਨੂੰ ਰਾਂਝਾਸਾਡੇ ਪੰਜਾਬੀ ਲੇਖਕ ਹੀਰ ਵਰਗੀ ਕੁੜੀ ਨਾਲ ਵਿਆਹ ਕਰਵਾਉਣ ਦੀ ਆਪਣੀਆਂ ਰਚਨਾਵਾਂ ਵਿਚ ਪ੍ਰੇਰਨਾ ਦਿੰਦੇ ਹਨ, ਜੋ ਕਿ ਇਕ ਬਦਚਲਨ ਜਨਾਨੀ ਸੀਕੌਣ ਕਹਿੰਦਾ ਹੈ ਕਿ ਅਸੀਂ ਔਰਤ ਨੂੰ ਬਰਾਬਰ ਦਾ ਦਰਜਾ ਨਹੀਂ ਦਿੰਦੇ? ਸਾਡੇ ਸਾਹਿਤਕਾਰ ਤਾਂ ਚਰਿਤ੍ਰਹੀਣ ਇਸਤਰੀਆਂ ਨਾਲ ਘਰ ਵਸਾਉਣ ਲਈ ਉਤਸ਼ਾਹਿਤ ਕਰ ਰਹੇ ਹਨਹੀਰ ਦਾ ਮਕਬਰਾ ਬਣਾ ਕੇ ਉਥੋਂ ਨਵ-ਵਿਆਹੁਤਾ ਜੋੜੇ ਆਪਣੇ ਸਾਥ ਨਿਭਣ ਦੀਆਂ ਸੁੱਖਾਂ ਸੁੱਖਣ ਜਾਂਦੇ ਹਨਜਿਵੇਂ ਮਾਈ ਹੀਰ ਤਾਂ ਸੱਤ ਜਨਮਾਂ ਦੇ ਸਾਥ ਨਿਭਾਅ ਗਈ ਹੁੰਦੀ ਹੈਕੁਝ ਸਾਹਿਤਕਾਰ ਤੇ ਵਿਦਵਾਨ ਹੀਰ-ਰਾਂਝੇ ਦੇ ਇਸ਼ਕ਼ ਨੂੰ ਹਕੀਕੀ ਵੀ ਗਰਦਾਨਦੇ ਹਨ, ਜਦੋਂ ਕਿ ਉਹ ਖਾਲਸ ਇਸ਼ਕ਼ ਮਿਜ਼ਾਜੀ ਸੀ ਤੇ ਨਿਰੋਲ ਜਿਣਸੀ ਖਿੱਚ ਤੋਂ ਉਤਪਨ ਹੋਇਆ ਰਿਸ਼ਤਾ ਸੀਹਕੀਕੀ ਇਸ਼ਕ਼ ਲਈ ਵਿਪਰੀਤ ਲਿੰਗ ਦੀ ਚੋਣ ਕਿਉਂ ਕੀਤੀ ਗਈ? ਹਕੀਕੀ ਇਸ਼ਕ਼ ਤਾਂ ਸਮਲਿੰਗ ਨਾਲ ਵੀ ਨਿਭਾਇਆ ਜਾ ਸਕਦਾ ਹੈ! ਉਸ ਲਈ ਸਰੀਰਕ ਰੂਪ ਵਿਚ ਇਕੱਠੇ ਹੋਣ ਦੀ ਕੀ ਲੋੜ ਹੈ?

5 comments:

جسوندر سنگھ JASWINDER SINGH said...

ਬਲਰਾਜ ਜੀ ,ਸਾਡੇ ਸਮਾਜ ਵਿੱਚ ਬਹੁਤ ਕੁਝ ਅਜਿਹਾ ਹੈ ਜੋ ਬਹੁਤ ਛੋਟੀ ਘਟਨਾ ਜਾਂ ਕਾਲਪਨਿਕ ਕਹਾਣੀ ਤੋਂ ਪ੍ਰਚੱਲਤ ਹੋਇਆ ਤੇ ਸਾਡੇ ਕੱਚ ਘਰੜ ਲੇਖਕਾਂ ਨੇ ਕਲਪਣਾ ਦੀ ਅਜਿਹੀ ਦੂਹਰੀ ਪੁੱਠ ਦਿੱਤੀ ਆਮ ਲੋਕਾਂ ਦੀ ਭੂਤਨੀ ਭੁਲਾ ਕਾ ਰੱਖ ਦਿੱਤੀ ਮੈਂ ਧਾਰਮਿਕ ਵਿਸ਼ੇ ਨਾਲ਼ ਸਬੰਧਤ ਹਾਂ ਬਹੁਤ ਵਾਰ ਹੀਰ ਰਾਂਝਾ, ਜਾਂ ਜਿਨ੍ਹਾਂ ਆਸ਼ਕਾ ਦਾ ਨਾਮ ਭਾਈ ਗੁਰਦਾਸ ਜੀ ਨੇ ਲਿਆ ਹੈ ,ਸਭ ਦੀ ਪੁਣਛਾਣ ਕਰਨ ਦਾ ਮੌਕਾ ਮਿਲਿਆ ਹੈ ਭਾਈ ਗੁਰਦਾਸ ਜੀ ਨੇ ਉਥੇ ਇਹਨਾਂ ਅਖੌਤੀ ਆਸ਼ਕਾਂ ਦੇ ਪਿਆਰ ਤੇ ਮੋਹਰ ਨਹੀ ਲਾਈ ਸਗੋਂ ਚਲਦੀਆਂ ਪ੍ਰਚਾਲਤ ਕਹਾਣੀਆਂ ਨੂੰ ਲੈ ਕੇ ਲੋਕਾਂ ਨੂੰ ਪ੍ਰਮਾਰਥ ਵਾਲ ਤੋਰਨ ਦਾ ਰਾਹ ਦਰਸਾਇਆ ਹੈ ਪਰ ਸਾਡੇ ਧਾਰਮਿਕ ਪ੍ਰਚਾਰਕ ਵੀ ਭੇਡ ਚਾਲ ਵਿੱਚ ਭਾਈ ਗੁਰਦਾਸ ਜੀ ਦਾ ਹਵਾਲਾ ਦੇ ਕੇ ਵਿਗੜੇ ਮੁੰਡੇ ਕੁੜੀਆਂ ਦੇ ਸਬੰਧਾਂ ਨੂੰ ਹਕੀਕੀ ਪਿਆਰ ਨਾਲ਼ ਦਰਸਾਉਣ ਦੀ ਕੋਸ਼ਿਸ਼ ਕਰਦੇ ਹਨ । ਤੁਸੀ ਜਿੰਨੀ ਖੋਜ ਨਾਲ਼ ਇਸ ਨੂੰ ਲਿਖਿਆ ਹੈ ਆਮ ਲੋਕਾਂ ਨੂੰ ਸਮਝ ਆ ਜਾਣੀ ਚਾਹੀਦੀ ਹੈ ਕਿ ਅਸੀਂ ਕਿਹੜੇ ਔਝੜੇ ਰਾਹ ਪਏ ਹਾਂ
ਦੂਜੀ ਗੱਲ ਦਮੋਦਰ ਦਾ ਨਾਮ ਭਾਈ ਗੁਰਦਾਸ ਦੀ ਦੀਆਂ ਵਾਰਾ ਵਿੱਚ ਅਉਣ ਬਾਰੇ ਹੈ ਕਿ ਭਾਈ ਸਾਹਿਬ ਜੀ ਨੇ ਆਪਣੀਆਂ ਵਾਰਾਂ ਵਿੱਚ ਗੁਰੂ ਸਾਹਿਬ ਨਾਲ਼ ਸਬੰਧਿਤ ਸਿੱਖਾਂ ਦੇ ਨਾਮ ਲਿਖੇ ਹਨ ਕਿਤੇ ਅਜਿਹਾ ਨਹੀਂ ਪੜ੍ਹਿਆ ਕਿ ਹੀਰ ਦਾ ਕਿੱਸਾ ਲਿਖਣ ਵਾਲਾ ਦਮੋਦਰ ਗੁਰੂ ਸਾਹਿਬ ਦਾ ਸਿੱਖ ਹੋਇਆ ਹੋਵੇ ਇਸ ਬਾਰੇ ਤੁਹਾਡੇ ਵਿਚਾਰ ਜਾਨਣੇ ਚਾਹਾਂਗਾ
ਇਹ ਸਾਰੀ ਵਡਮੁਲੀ ਜਾਣਕਾਰੀ ਦੇਣ ਲਈ ਕ੍ਰੋੜਾ ਵਾਰ ਨਮਸ਼ਕਾਰ ਹੈ ਜੀ

Balraj Singh Sidhu UK said...

ਸਤਿਕਾਰਯੋਗ ਜਸਵਿੰਦਰ ਜੀ
ਮੇਰਾ ਲੇਖ ਪੜ੍ਹਣ ਅਤੇ ਉਸ ਬਾਰੇ ਆਪਣੇ ਵਿਚਾਰ ਪ੍ਰਗਟ ਕਰਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ।
ਮੈਂ ਤੁਹਾਡੀ ਟਿਪਣੀ ਬਹੁਤ ਪਹਿਲਾਂ ਹੀ ਪੜ੍ਹ ਲਈ ਸੀ ਤੇ ਜੁਆਬ ਦੇਣ ਵਿਚ ਇਸ ਵਜ੍ਹਾ ਨਾਲ ਦੇਰੀ ਕੀਤੀ ਕਿ ਬਾਕੀ ਪਾਠਕਾਂ ਦੇ ਪ੍ਰਤੀਕ੍ਰਮ ਦੇਖ ਕੇ ਸਭ ਦੇ ਜੁਆਬ ਇਕ ਲੇਖ ਰਾਹੀਂ ਦੇਵਾਂਗਾ। ਲੇਕਿਨ ਅਜਿਹਾ ਨਾ ਹੋ ਸਕਿਆ। ਕਿਉਂਕਿ ਲੇਖ ਉਤੇ ਇਤਰਾਜ਼ ਉਠਾਉਣ ਵਾਲੇ ਸੱਜਣਾ ਨੂੰ ਮੈਂ ਇਹੀ ਕਹਿੰਦਾ ਰਿਹਾ ਹਾਂ ਕਿ ਮੇਰਾ ਇਹ ਲੇਖ ਜਿਥੋਂ ਪੜਿਆ ਹੈ ਉਸ ਅਦਾਰੇ ਕੋਲ ਲਿਖਤੀ ਰੂਪ ਵਿਚ ਇਤਰਾਜ਼ ਉਠਾਓ ਮੈਂ ਇਸਦਾ ਲਿਖਤੀ ਜੁਆਬ ਦੇਵਾਂਗਾ। ਪਰ ਕੋਈ ਅਜਿਹਾ ਕਰਨ ਦਾ ਹੌਂਸਲਾ ਨਾ ਕਰ ਸਕਿਆ ਤੇ ਮੈਨੂੰ ਵੀ ਨਿੱਜੀ ਤੌਰ 'ਤੇਜਾਂ ਸੱਜਣਾ ਮਿੱਤਰਾਂ ਰਾਹੀ ਸੁਨੇਹੇ ਭੇਜ ਕੇ ਗੱਲ ਕਰਦੇ ਰਹੇ। ਮੇਰੇ ਇਹ ਕਹਿਣ ਤੇ ਕਿ ਇਤਰਾਜ਼ ਹੈ ਤਾਂ ਉਠਾਉ ਦੇ ਜੁਆਬ ਵਿਚ ਉਹਨਾਂ ਦਾ ਕਹਿਣਾ ਹੁੰਦਾ ਸੀ ਕਿ ਅਸੀਂ ਬੇਇਜ਼ਤੀ ਕਰਵਾਉਣੀ ਹੈ? ਤੂੰ ਤਾਂ ਨੌਲਿਜ ਦਿਖਾ ਕੇ ਸ਼ੁਹਰਤ ਲੈਣ ਲਈ ਬਹਾਨੇ ਭਾਲਦਾ ਰਹਿੰਦਾ ਹੈਂ। ਦੱਸੋ ਹੁਣ ਇਸਦਾ ਕੀ ਜੁਆਬ ਦਿੱਤਾ ਜਾ ਸਕਦਾ ਹੈ। ਖੈਰ ਜਿਥੋਂ ਤੱਕ ਦਮੋਦਰ ਦਾ ਸਬੰਧ ਹੈ ਤਾਂ ਪੁਰਾਤਨ ਕਾਲ ਵਿਚ ਦਮੋਦਰ ਨਾਮ ਦੇ ਤਿੰਨ ਸ਼ਾਇਰ ਹੋਏ ਹਨ ਤੇ ਇਤਫਕਨ ਤਿੰਨਂ ਹੀ ਸੂਫੀ ਪ੍ਰੰਪਰਾਵਾਦੀ ਸਨ। ਭਾਈ ਗੁਰਦਾਸ ਵੀ ਇਕ ਤੋਂ ਵੱਧ ਹੋਏ ਹਨ। ਭਾਈ ਗੁਰਦਾਸ ਦੀਆਂ ਵਾਰਾਂ ਦੇ ਸੰਦਰਭ ਵਿਚ ਹੀਰ-ਰਾਂਝੇ ਦਾ ਜ਼ਿਕਰ ਆਉਣ ਸਦਕਾ ਸਿੱਧਾ ਸੰਕੇਤ ਮਿਲਦਾ ਹੈਕਿ ਉਹ ਹੀਰ ਦੇ ਰਚਨਾਕਾਰ ਦਮੋਦਰ ਦਾ ਜ਼ਿਕਰ ਕਰ ਰਹੇ ਹਨ। ਹੁਣ ਦਮੋਦਰ ਦਾ ਸਿੱਖ ਹੋਣਾ ਜਾਂ ਨਾ ਹੋਣਾ ਕੋਈ ਅਰਥ ਨਹੀਂ ਰੱਖਦਾ, ਕਿਉਂਕਿ ਜਦੋਂ ਕੋਈ ਲਿਖਾਰੀ ਆਪਣੀ ਗੱਲ ਦੀ ਪ੍ਰੋੜਤਾ ਲਈ ਕਿਸੇ ਦੂਜੇ ਲਿਖਾਰੀ ਦਾ ਹਵਾਲਾ ਦਿੰਦਾ ਹੈ ਤਾਂ ਜ਼ਰੂਰੀ ਨਹੀਂ ਹੁੰਦਾ ਕਿ ਹਵਾਲਾ ਦਿੱਤੇ ਜਾਣ ਵਾਲਾ ਲੇਖਕ ਤੁਹਾਡੇ ਫਿਰਕੇ ਮਜ਼ਹਬ ਜਾਂ ਤੁਹਾਡੇ ਵਿਚਾਰਾਂ ਨਾਲ ਮੇਲ ਖਾਂਦਾ ਹੋਵੇ। ਗੁਰੂ ਗੋਬਿੰਦ ਸਿੰਘ ਨੇ ਆਪਣੀਆਂ ਰਚਨਾਵਾਂ ਵਿਚ ਘੱਟ ਘੱਟ ੧੬ ਵਾਰ ਫਿਰਦੌਸੀ ਕਵੀ ਦਾ ਹਵਾਲਾ ਦਿੱਤਾ ਹੈ। ਜੋ ਕਿ ਔਰੰਗਜ਼ੇਬ ਨਾਲੋਂ ਵੀ ਕੱਟੜ ਸੀ, ਲੇਕਿਨ ਉਹ ਆਪਣੇ ਸਮੇਂ ਦਾ ਸਭ ਨਾਲੋਂ ਪ੍ਰਸਿਧ ਵਿਦਵਾਨ ਮੰਨਿਆ ਜਾਂਦਾ ਸੀ। ਮੇਰਾ ਖਿਆਲ ਹੈ ਇਸ ਨਾਲ ਤੁਹਾਡੀ ਸ਼ੰਕਾ ਨਿਵਿਰਤੀ ਹੋ ਜਾਵੇਗੀ। ਲੇਖ ਬਾਰੇ ਵਿਚਾਰ ਪ੍ਰਗਟਾਉਣ ਲਈ ਇਕ ਵਾਰ ਫਿਰ ਤੋਂ ਧੰਨਵਾਦ ਜੀ- ਬਲਰਾਜ ਸਿੱਧੂ

Joe Keller said...

Balraj ji, may be "kissa heer" is a fake love story,but you can not ignore waris shaw's knowledge and his contribution to punjabi kissa. You just picked up "heer's figure" from his kissa,would you tell me which angle of the man's life he didnot touch...slam Waris shaw

gagan brar said...

ਮੈਨੂ ਬੁਹਤ ਕੁਜ ਸਿਖਣ ਨੂ ਮਿਲਿਆ ਤੁਹਾਡੇ ਏਸ ਲੇਖ ਤੋਂ,,,,ਕੋਈ ਵਿਦਵਾਨ ਤਾਂ ਨਹੀਂ ਹਾਂ,,,,ਜਿੰਨਾ ਕੁ ਵੀ ਸਾਹਿਤ ਪੜ੍ਹਿਆ ਹੈ,,,,ਓਸ ਮੁਤਾਬਿਕ ਮੈਨੂ ਤੁਹਾਡਾ ਏ ਲੇਖ ਗਿਆਨ ਭਰਪੂਰ ਲੱਗਿਆ ਤੇ ਜਿੰਦਗੀ ਵਿਚ ਅਪਨਾਓਣ ਦੀ ਕੋਸੀਸ਼ ਵੀ ਕਰਾ ਗਾ,,,

Unknown said...

ਹੀਰ ਬਾਰੇ ਤੁਹਾਡੀ ਸੋਚ ਸਹੀ ਆ ਜੀ। ਲੋਕ ਇਹ ਤਾਂ ਕਹਿੰਦੇ ਨੇ ਕਿ ਹੀਰ ਜਨਮ ਤਾਂ ਦੁਬਾਰਾ ਜਰੂਰ ਲਵੇ ਪਰ ਸਾਡੇ ਨਾਂ ਗੁਆਂਡੀਆਂ ਦੇ ਜੰਮੇਂ........