ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 14

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 14

ਸਾਡੀ ਦਲੀਪ ਕੌਰ ਟਿਵਾਣਾ ਲਿਖਦੀ ਹੈ: ਮੈਂ ਕਹਾਣੀ ਲਿਖੀਮੈਨੂੰ ਲੱਗਿਆ ਮੈਂ ਕਹਾਣੀ ਲਿਖ ਸਕਦੀ ਹਾਂਉਹੇ ਜਿਹੀਆਂ ਅੱਠ ਨੌ ਕਹਾਣੀਆਂ ਹੋਰ ਲਿਖੀਆਂਕਿਤਾਬ ਛਾਪ ਲਈ ਮੈਂ ਲੇਖਿਕਾ ਬਣ ਗਈਲੇਖਿਕ ਬਣਨਾ ਕਿਹੜੀ ਔਖੀ ਗੱਲ ਹੈ? ਪਰ ਹੁਣ ਤਾਂ ਲੇਖਕ ਬਣਨਾ ਹੋਰ ਵੀ ਸੌਖਾ ਹੋ ਗਿਆ ਹੈਤੁਹਾਨੂੰ ਕਿਤਾਬ ਲਿਖਣ ਦੀ ਵੀ ਜ਼ਰੂਰਤ ਨਹੀਂਕੋਈ ਵੀ ਅਖ਼ਬਾਰ ਜਾਂ ਮੈਗਜ਼ੀਨ ਚੁੱਕੋਉਸ ਵਿਚ ਕਿਸੇ ਲੇਖਕ ਦੀ ਰਚਨਾ ਪੜ੍ਹੋ ਤੇ ਅਖ਼ਬਾਰ ਨੂੰ ਚਿੱਠੀ ਲਿਖ ਦੇਉ ਰਚਨਾ ਬੜੀ ਵਧੀਆ ਸੀਤੁਹਾਨੂੰ ਇਹ ਵੀ ਲਿਖਣ ਦੀ ਜ਼ਰੂਰਤ ਨਹੀਂ ਕਿ ਉਹ ਕਿਉਂ ਵਧੀਆ ਸੀ ਜਾਂ ਉਸ ਦੇ ਕੀ ਗੁਣ ਹਨਤੁਹਾਡੀ ਚਿੱਠੀ ਛਪ ਜਾਵੇਗੀਇਹੋ ਜਿਹੀਆਂ ਉਪਰੋ-ਥਲ਼ੀ ਦੋ ਤਿੰਨ ਚਿੱਠੀਆਂ ਛਪਵਾਉਤੁਸੀਂ ਲੇਖਕ ਬਣ ਗਏ

------

ਇੰਝ ਹੀ ਇਕ ਵਾਰ ਇਕ ਸਵਿਟਜ਼ਰਲੈਂਡ ਰਹਿੰਦੇ ਬੰਦੇ ਸਤਪਾਲ ਸਿੰਘ ਸਤ ਦਾ ਪਾਠਕਾਂ ਦੇ ਪੱਤਰ ਵਿਚ ਖ਼ਤ ਛਪ ਗਿਆਉਹਦਾ ਹੌਂਸਲਾ ਖੁੱਲ੍ਹ ਗਿਆਡੰਗਰ ਦਾ ਮੂੰਹ ਮੇਰੇ ਵੱਲ ਹੋ ਗਿਆ, ਜਿਵੇਂ ਮੈਂ ਉਹਦੀ ਕੁੜੀ ਕੱਢ ਲਈ ਹੁੰਦੀ ਹੈ ਤੇ ਉਹਨੇ ਕਸਮ ਖਾ ਲਈ ਮੇਰੇ ਖ਼ਿਲਾਫ਼ ਲਿਖਣ ਦੀਲੱਚਰ ਲਿਖਦੈ, ਲੱਚਰ ਲਿਖਦੈ ਕਰੀ ਜਾਇਆ ਕਰੇਪਹਿਲਾਂ ਤਾਂ ਮੈਂ ਇਹ ਕਹਿ ਕੇ ਨਜ਼ਰ ਅੰਦਾਜ਼ ਕਰਦਾ ਰਿਹਾ ਕਿ, ‘Creator is always greater than Critric.ਫਿਰ ਉਹ ਰਚਨਾ ਦੀ ਆਲੋਚਨਾ ਬਜਾਏ ਥੋੜ੍ਹਾ ਪਰਸਨਲ ਹੋਣ ਲੱਗ ਪਿਆਮੈਨੂੰ ਯਾਰ ਦੋਸਤ ਕਹਿਣ ਲੱਗੇ, “ਨੱਥ ਪਾ ਇਹਨੂੰ ਇਹ ਤਾਂ ਤੇਰੇ ਸਿੰਗ ਮਾਰੂਨਾਲੇ ਉਹ ਆਹ ਇਕ ਲੇਖਕ ਦੀ ਤਾਰੀਫ਼ ਕਰੀ ਜਾਂਦੈ ਤੇ ਉਹ ਲੇਖਕ ਵੀ ਗੰਦ ਚੰਗਾ ਵੱਢਦਾ ਹੈਇਹ ਇਕੱਲਾ ਤੈਨੂੰ ਲੱਚਰ ਆਖੀ ਜਾਂਦਾ ਹੈਫਿਰ ਆਹ ਦੇਖ ਇਹ ਲੇਖਕ ਉਸ ਕੋਲ ਜਾ ਕੇ ਠਹਿਰ ਰਿਹਾ ਹੈਗੱਲ ਸਮਝ ਆਈ?”

-----

ਮੈਂ ਸਮਝ ਗਿਆਮੇਰਾ ਇਕ ਪਾਠਕ ਸਵਿਟਜ਼ਰਲੈਂਡ ਰਹਿੰਦਾ ਸੀਕੁਦਰਤੀ ਉਹਦਾ ਫੋਨ ਆ ਗਿਆ ਤੇ ਮੈਂ ਚਿੱਠੀਆਂ ਵਾਲੇ ਬਾਬੇ ਬਾਰੇ ਉਸਨੂੰ ਪੜਤਾਲ਼ ਕਰਨ ਲਈ ਕਿਹਾਅੱਗੋਂ ਉਹ ਸਤ ਸਾਹਿਬ ਨੂੰ ਜਾਣਦਾ ਸੀ ਤੇ ਬਾਬੇ ਦਾ ਉਹਨੇ ਸਾਰਾ ਜੀਵਨ ਬਿਓਰਾ ਤੇ ਜਨਮ ਪੱਤਰੀ ਮੈਨੂੰ ਸੁਣਾ ਦਿੱਤੀ, “ਦੇਖ ਲੈ ਬਾਈ ਕਹੇਂ ਤਾਂ ਸਰਵਿਸ ਕਰ ਦਿੰਦੇ ਹਾਂ?”

ਮੈਂ ਉਸ ਨੂੰ ਹਟਾਇਆ, “ਨਹੀਂ ਤੁਸੀਂ ਨਾ ਕੁਝ ਕਰਿਓਇਲਜ਼ਾਮ ਮੇਰੇ ਸਿਰ ਤੇ ਹੀ ਆ ਜਾਣੈ, ਆਪਾਂ ਗੁੰਡਾਗਰਦੀ ਨ੍ਹੀਂ ਕਰਨੀਦਿਮਾਗ਼ ਨਾਲ ਹੀ ਢਾਵ੍ਹਾਂਗੇ ਇਹਨੂੰਜਦੋਂ ਅੜਿੱਕੇ ਆਇਆ ਦਰਸ਼ਣ ਡੇਲੋਂ ਵਾਂਗੂ ਕੇਲਾ ਖੁਆ ਕੇ ਉਹਦਾ ਇਨਕਾਉਂਟਰ ਮੈਂ ਹੀ ਕਰੂੰਹੁਣ ਉਹ ਚਿੱਠੀਆਂ ਛਾਪ ਕੇ ਆਪਣੇ ਆਪਨੂੰ ਲੇਖਕ ਸਮਝਣ ਲੱਗ ਪਿਐਚਾਮ੍ਹਲਿਆ ਹੋਇਆ ਹੈਹੁਣ ਉਹ ਕੋਈ ਗ਼ਲਤੀ ਜ਼ਰੂਰ ਕਰੇਗਾ ਤੇ ਫੇਰ ਪੁੱਤ ਬਣਾਵਾਂਗੇ

-----

ਇਕ ਦਿਨ ਐਵੇਂ ਬੈਠਾ ਬੈਠਾ ਮੈਂ ਬਲੈਕ ਲੇਬਲ ਦੀ ਪੂਰੀ ਬੋਤਲ ਪੀ ਗਿਆਬੋਤਲ ਪੀ ਕੇ ਖ਼ਿਆਲ ਆਇਆ ਕਿ ਬੋਤਲ ਤਾਂ ਪੀ ਲਈ ਮਨਾ ਹੁਣ ਖੇੜਨੀ ਕੀਹਦੇ ਤੇ ਹੈ? ਕਿਸੇ ਲੇਖਕ ਨੂੰ ਫੜ੍ਹਨ ਦੇ ਮਕਸਦ ਨਾਲ ਮੈਂ ਅਖ਼ਬਾਰ ਖੋਲ੍ਹਿਆ ਤਾਂ ਪਾਠਕਾਂ ਦੇ ਪੱਤਰਾਂ ਵਾਲਾ ਸਫਾ ਸਾਹਮਣੇ ਆ ਗਿਆਜਿਸ ਵਿਚ ਸਵਿਟਜ਼ਰਲੈਂਡ ਵਾਲੇ ਬਾਬੇ ਸਤਪਾਲ ਸਤ ਦੀ ਰਚਨਾ ਸੀ

-----

ਮੈਨੂੰ ਸ਼ਿਕਾਰ ਲੱਭ ਗਿਆਉਸ ਬਾਬੇ ਨੇ ਮੇਰੀ ਨਿੰਦਿਆ ਵਾਲੇ ਖ਼ਤ ਵਿਚ ਕਿਸੇ ਭੁਪਿੰਦਰ ਸਿੰਘ ਦੀ ਕਵਿਤਾ ਦੀ ਤਾਰੀਫ਼ ਕੀਤੀ ਹੋਈ ਸੀਮੈਂ ਰਿਕਾਡਰ ਫੋਨ ਨਾਲ ਲਾਇਆ ਤੇ ਭੁਪਿੰਦਰ ਸਿੰਘ ਬਣ ਕੇ ਸਵਿਟਜ਼ਰਲੈਂਡ ਫੋਨ ਲਾ ਲਿਆਬਾਬਾ ਜੀ ਨੂੰ ਫੂਕ ਛਕਾਈ ਤੇ ਉਹ ਸਾਰਾ ਕੁਝ ਬਕਾ ਲਿਆ ਜੋ ਮੈਂ ਸੁਣਨਾ ਚਾਹੁੰਦਾ ਸੀਬਾਬਾ ਜੋਤਿਸ਼ੀਆਂ ਦੇ ਤੋਤੇ ਵਾਂਗੂੰ ਬੋਲੇਜਦੋਂ ਬਾਬੇ ਨੇ ਸਾਰਾ ਕੁਝ ਉਗ਼ ਦਿੱਤਾ ਤਾਂ ਮੈਂ ਫ਼ੋਨ ਰੱਖ ਕੇ ਪਹਿਲਾਂ ਰਿਕਾਡਿੰਗ ਚੈਕ ਕੀਤੀਫੇਰ ਬਾਬੇ ਨੂੰ ਦੁਬਾਰਾ ਫੋਨ ਲਾ ਲਿਆਜਦੋਂ ਬਾਬੇ ਨੂੰ ਆਪਣਾ ਅਸਲੀ ਨਾਮ ਦੱਸਿਆ ਤਾਂ ਉਹਨੂੰ ਸੱਪ ਸੁੰਘ ਗਿਆਪਹਿਲਾਂ ਰੱਜ ਕੇ ਗਾਲ੍ਹ ਵਰਾਈਅਠਾਰਾਂ ਪੌਂਡ ਬੋਤਲ ਵਾਲੇ ਖਰੇ ਕੀਤੇਬਾਬੇ ਨੇ ਸਾਰੇ ਮੈਗਜ਼ੀਨ ਵਿਚੋਂ ਸਭ ਤੋਂ ਪਹਿਲਾਂ ਮੇਰੀ ਅੱਠ ਸਫਿਆਂ ਦੀ ਕਹਾਣੀ ਪੜ੍ਹੀ ਸੀ ਤੇ ਇਥੋਂ ਤੱਕ ਕਿ ਆਪਣੇ ਚਹੇਤੇ ਲੇਖਕ ਦੀ ਇਕ ਸਫੇ ਦੀ ਰਚਨਾ ਵੀ ਨਹੀਂ ਸੀ ਪੜ੍ਹੀ

ਮੈਂ ਉਹਨੂੰ ਪੈ ਨਿਕਲਿਆ, “ਜਦ ਤੈਨੂੰ ਪਤੈ ਮੈਂ ਲੁੱਚਾਂ, ਅਸ਼ਲੀਲ ਕਹਾਣੀਆਂ ਲਿਖਦਾਂਤੂੰ ਮੇਰੀ ਕਹਾਣੀ ਕਿਉਂ ਪੜ੍ਹੀ? ਨਾਲੇ ਤੇਰਾ ਬੰਦਾ ਵੀ ਅਸ਼ਲੀਲ ਲਿਖਦਾ ਤੂੰ ਉਹਦੇ ਬਾਰੇ ਇਕ ਅੱਖਰ ਨਹੀਂ ਲਿਖਿਆ

ਉਹਨੂੰ ਮੈਂ ਉਂਝ ਦੱਸ ਦਿੱਤਾ ਸੀਉਹ ਕਹਿੰਦਾ ਕਦੇ ਕਦੇ ਲਿਖਣਾ ਪੈ ਜਾਂਦੈ

ਆਹੋ ਤੋਪ ਨਾਲ ਬੰਨ੍ਹਿਆ ਹੁੰਦੈ ਉਹਨੂੰਲਿਖਣਾ ਪੈ ਜਾਂਦੈ

ਉਹ ਤਾਂ ਮੈਨੂੰ ਕਹਿੰਦਾ ਸੀ ਤੂੰ ਬਹੁਤ ਪੜ੍ਹਿਆ ਹੋਇਆ ਲੇਖਕ ਹੈਂ?”

ਪੜ੍ਹਿਆ ਤਾਂ ਹੈਗਾਂਪਰ ਮੈਂ ਅੜਬ ਜੱਟ ਵੀ ਆਂਬਾਦਲ ਨੇ ਐਲਾਨ ਕਰਵਾ ਦਿੱਤਾ ਕਿ ਪੁਲਿਸ ਮਹਿਕਮਾ ਆਮ ਨਾਗਰਿਕ ਨੂੰ ਸ਼੍ਰੀ ਮਾਨ ਜੀ ਆਖ ਕੇ ਸੰਬੋਧਨ ਕਰਿਆ ਕਰੇਗਾਰਾਏਕੋਟ ਠਾਣੇ ਵਿਚ ਇਕ ਬੰਦਾ ਆਪਣੇ ਮਕਾਨ ਮਾਲਕ ਦੀ ਵਧੀਕੀ ਵਿਰੁੱਧ ਸ਼ਿਕਾਇਤ ਦੀ ਅਰਜ਼ੀ ਲਿਖ ਲਿਆਇਆਮੁਣਸ਼ੀ ਨੇ ਬਿਨਾ ਪੜ੍ਹਿਆਂ ਕਹਿ ਦਿੱਤਾ, ਠੀਕ ਨਹੀਂ ਦੁਬਾਰਾ ਲਿਖ ਕੇ ਲਿਆਉਹ ਬੰਦਾ ਦੁਬਾਰਾ ਲਿਖ ਲਿਆਇਆਮੁਣਸ਼ੀ ਨੇ ਫੇਰ ਆਖ ਦਿੱਤਾ ਸਹੀ ਕਰਕੇ ਲਿਆਉਹ ਬੰਦਾ ਕਹਿੰਦਾ ਤੁਸੀਂ ਆਪ ਹੀ ਲਿਖ ਲਊ ਜਿਵੇਂ ਲਿਖਣੀ ਹੈਮੁਣਸ਼ੀ ਨੇ ਮੇਰੇ ਵੱਲ ਇਸ਼ਾਰਾ ਕਰਕੇ ਉਸ ਨੂੰ ਕਹਿ ਦਿੱਤਾ, ਔਹ ਮੁੰਡਾ ਰਾਈਟਰ ਹੈਉਸ ਤੋਂ ਲਿਖਾ ਕੇ ਲਿਆਉਸ ਬੰਦੇ ਨੇ ਮੇਰੇ ਕੋਲ ਆ ਕੇ ਦਰਖ਼ਾਸਤ ਲਿਖਣ ਦੀ ਬੇਨਤੀ ਕੀਤੀਮੈਂ ਉਸਨੂੰ ਸਮਝਾਇਆ ਕਿ ਇਹਦੇ ਨਾਲ ਹਜ਼ਾਰ ਪੰਜ ਸੌ ਨੱਥੀ ਕਰ, ਇਹੀ ਠੀਕ ਹੋ ਜਾਣੀ ਹੈਉਹ ਬੰਦਾ ਮੁਣਸ਼ੀ ਨੂੰ ਜਾ ਕੇ ਕਹਿਣ ਲੱਗਿਆ, ਤੁਸੀਂ ਮੈਥੋਂ ਰਿਸ਼ਵਤ ਮੰਗਦੇ ਹੋਮੈਂ ਵਿਜੀਲੈਂਸ ਕੋਲ ਤੁਹਾਡੀ ਸ਼ਿਕਾਇਤ ਕਰਾਂਗਾਮੂਹਰਿਆਂ ਮੁਣਸ਼ੀ ਗੁੱਸੇ ਵਿਚ ਆ ਕੇ ਕੁਰਸੀ ਤੋਂ ਖੜ੍ਹਾ ਹੋ ਗਿਆ, ਗੱਲ ਸੁਣ ਉਏ ਭੈਣ ਦੇਣਿਆ ਸ਼੍ਰੀ ਮਾਨਾ, ਮੈਂ ਤੈਥੋਂ ਕਦੋਂ ਰਿਸ਼ਵਤ ਮੰਗੀ ਹੈ? ਉਹੀ ਗੱਲ ਬਾਬਾ ਮੈਂ ਤੇਰੇ ਨਾਲ ਕੀਤੀ ਹੈ

-----

ਪਹਿਲਾਂ ਤੂੰ ਜੱਟ ਬਲਰਾਜ ਸਿੱਧੂ ਨੂੰ ਸੁਣਿਐ, ਹੁਣ ਰਾਈਟਰ ਬਲਰਾਜ ਸਿੱਧੂ ਨੂੰ ਸੁਣਆਪਦੇ ਪੂਜਨੀਕ ਲੇਖਕ ਨੂੰ ਮੇਰੇ ਵੱਲੋਂ ਇਕ ਕਹਾਣੀ ਸੁਣਾ ਦੇਈ, ਸਮਝਦਾਰ ਹੋਇਆ ਆਪੇ ਸਮਝ ਜਾਊਇਕ ਰਾਜਕੁਮਾਰੀ ਦੀ ਕਿਸੇ ਰਾਜਕੁਮਾਰ ਨਾਲ ਚਿਰਾਂ ਦੀ ਸੀਟੀ ਜਿਹੀ ਰਲਦੀ ਸੀਉਥੇ ਨਵਾਂ ਰਾਜਕੁਮਾਰ ਆ ਜਾਂਦਾ ਹੈਰਾਜਕੁਮਾਰੀ ਦਾ ਝੁਕਾਅ ਨਵੇਂ ਰਾਜਕੁਮਾਰ ਵੱਲ ਹੋ ਜਾਂਦਾ ਹੈਪੁਰਾਣੇ ਰਾਜਕੁਮਾਰ ਨੂੰ ਜਲ਼ਨ ਹੁੰਦੀ ਹੈਉਹ ਆਪਣੇ ਸਿਪਾਹੀਆਂ ਨਾਲ ਮਿਲ ਕੇ ਨਵੇਂ ਰਾਜਕੁਮਾਰ ਨੂੰ ਇਕ ਕਿਲ੍ਹੇ ਵਿਚ ਕ਼ੈਦ ਕਰਵਾ ਦਿੰਦਾ ਹੈ ਤਾਂ ਕਿ ਨਵਾਂ ਰਾਜਕੁਮਾਰ ਰਾਜਕੁਮਾਰੀ ਨੂੰ ਨਾ ਮਿਲ ਸਕੇਕੈਦ ਹੋਇਆ ਰਾਜਕੁਮਾਰ ਕਿਲ੍ਹੇ ਦਾ ਇਕ ਦਰਵਾਜ਼ਾ ਖੋਲ੍ਹਣ ਦਾ ਯਤਨ ਕਰਦਾ ਹੈਪੁਰਾਣੇ ਰਾਜਕੁਮਾਰ ਦੇ ਸਿਪਾਹੀ ਬਾਹਰੋਂ ਜ਼ੋਰ ਮਾਰ ਕੇ ਉਸਨੂੰ ਖੁੱਲ੍ਹਣ ਨਹੀਂ ਦਿੰਦੇਨਵਾਂ ਰਾਜਕੁਮਾਰ ਦੂਜਾ ਬੂਹਾ ਅਜ਼ਮਾਉਂਦਾ ਹੈਸਿਪਾਹੀ ਉਸਨੂੰ ਵੀ ਡੱਕ ਲੈਂਦੇ ਹਨਇਉਂ ਰਾਜਕੁਮਾਰ ਇਕ ਇਕ ਕਰਕੇ ਸੌ ਦੇ ਸੌ ਦਰਵਾਜ਼ੇ ਖੋਲ੍ਹਣ ਦੇ ਯਤਨ ਕਰਦਾ ਹੈਸਭ ਡੱਕ ਲਏ ਜਾਂਦੇ ਹਨਕ਼ੈਦੀ ਰਾਜਕੁਮਾਰ ਛੱਤ ਪਾੜ ਕੇ ਰਾਜਕੁਮਾਰੀ ਨੂੰ ਲੈ ਕੇ ਫਰਾਰ ਹੋ ਜਾਂਦਾ ਹੈ ਤੇ ਪੁਰਾਣਾ ਰਾਜਕੁਮਾਰ ਤੇ ਉਸਦੇ ਸਿਪਾਹੀ ਕਿਲ੍ਹੇ ਦੇ ਦਰਵਾਜ਼ਿਆਂ ਨੂੰ ਢੂਹੀਆਂ ਲਾ ਕੇ ਖੜ੍ਹੇ ਰਹਿ ਜਾਂਦੇ ਹਨ

ਕਹਾਣੀ ਤਾਂ ਵਧੀਆ ਹੈ, ਪਰ ਇਹਦਾ ਮੈਨੂੰ ਸੁਣਾਉਣ ਦਾ ਕੀ ਮਤਲਬ?”

ਮਤਲਬ ਉਹਤੇ ਤੇਰੇ ਵਰਗੇ ਛਪਣ ਵਾਲੇ ਅਖ਼ਬਾਰਾਂ ਵਿਚ ਤਾਂ ਮੈਨੂੰ ਬੰਦ ਕਰਵਾ ਲਉਂਗੇਮੈਂ ਆਪਣੀ ਵੈਬਸਾਈਟ ਬਣਾ ਕੇ ਰਚਨਾਵਾਂ ਉਹਦੇ ਉੱਤੇ ਨਸ਼ਰ ਕਰ ਦੇਊਫੜ ਲਿਉ ਫੇਰ ਮੇਰੀ ਪੂਛਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਕਹਾਣੀ ਦੀ ਆਲੋਚਨਾ ਕਿਉਂ ਕੀਤੀਫਰੀਡਮ ਔਫ ਸਪੀਚ ਹੈਪਾਠਕ ਨੂੰ ਹੱਕ ਬਣਦਾ ਹੈ ਉਹ ਆਪਣੇ ਅਜ਼ਾਦੀ ਨਾਲ ਵਿਚਾਰ ਦੇਵੇਪਰ ਇਹ ਨਹੀਂ ਕਿ ਇਕ ਗੱਲ ਲਈ ਤੁਸੀਂ ਇਕ ਨੂੰ ਨਿੰਦੋ ਤੇ ਦੂਜੇ ਨੂੰ ਸਹਾਰੋਨਿਰਪੱਖ ਹੋ ਕੇ ਲਿਖੋਉਹਦੇ ਬਾਰੇ ਵੀ ਲਿਖੋ

ਉਹਨੇ ਗ਼ੁੱਸੇ ਹੋ ਜਾਣੈ

ਮੈਂ ਕਿਹੜਾ ਪਿਆਰ ਕਰੂੰ ਤੇ ਗਲ਼ ਚ ਵਰਮਾਲਾ ਪਾਊ?”

ਬਾਬੇ ਨੇ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ ਤੇ ਮੁੜਕੇ ਨਾ ਚਿੱਠੀ ਲਿਖਣ ਦਾ ਵਾਅਦਾ ਕੀਤਾ

-----

ਮੇਰੇ ਫੋਨ ਕੱਟਦਿਆਂ ਉਸਦੇ ਚਹੇਤੇ ਲੇਖਕ ਦਾ ਆਸਟਰੀਆ ਤੋਂ ਫ਼ੋਨ ਆ ਗਿਆ, “ਤੈਨੂੰ ਪਤੈ ਬਾਬਾ ਹਾਰਟ ਦਾ ਮਰੀਜ਼ ਐਤੈਨੂੰ ਉਹਨੂੰ ਧਮਕਾਉਣਾ ਨਹੀਂ ਸੀ ਚਾਹੀਦਾਉਹ ਬਹੁਤ ਡਰਿਆ ਹੋਇਐ

ਹਾਰਟ ਦੇ ਮਰੀਜ਼ ਨੂੰ ਪੰਗੇ ਨ੍ਹੀਂ ਲੈਣੇ ਚਾਹੀਦੇਤੂੰ ਵੀ ਮੇਰੇ ਮਨੋਂ ਉਤਰ ਗਿਐਂਮੈਨੂੰ ਮੂਹ ਤੇ ਸਲ੍ਹਾਉਂਦਾਂ ਤੇ ਪਿੱਠ ਪਿਛੇ ਨਿੰਦਦੈਂਦੋਸਤ ਉਹ ਜੋ ਮੂੰਹ ਤੇ ਨਿੰਦੇ ਪਿੱਠ ਪਿਛੇ ਸਰਾਹੇ

ਉਸ ਤੋਂ ਬਾਅਦ ਵਿਚ ਬਾਬੇ ਦੀ ਅੱਜ ਤੱਕ ਚਿੱਠੀ ਲਿਖਣ ਦੀ ਜੁਅਰੱਤ ਨਹੀਂ ਪਈਉਸ ਦੋਗਲੇ ਲੇਖਕ ਬਾਰੇ ਮੇਰੇ ਮਨ ਵਿਚ ਘ੍ਰਿਣਾ ਆ ਗਈਜਿਸ ਕਰਕੇ ਕਈ ਵਾਰ ਉਹਦੇ ਤਖੱਲਸ ਵਿਚ ਲੱਗਦੇ ਕੱਕੇ ਦੀ ਬਜਾਏ ਮੇਰੇ ਮੂੰਹੋਂ ਘੱਗਾ ਹੀ ਉਚਾਰਿਆ ਜਾਂਦਾ ਹੈ

-----

ਇਹ ਉਹੀ ਲੇਖਕ ਸੀ ਜਿਸਦਾ ਮੈਨੂੰ ਉਸ ਵੇਲੇ ਪਹਿਲੀ ਵਾਰ ਫ਼ੋਨ ਆਇਆ ਸੀ, ਜਦੋਂ ਹਾਲੇ ਮੇਰੀਆਂ ਇਕ ਜਾਂ ਦੋ ਕਹਾਣੀਆਂ ਹੀ ਛਪੀਆਂ ਸਨਉਸ ਦੇ ਦੱਸਣ ਮੁਤਾਬਕ ਉਸਨੂੰ ਮੇਰੀਆਂ ਕਹਾਣੀਆਂ ਬੜੀਆਂ ਪਸੰਦ ਆਈਆਂ ਸਨਮੇਰੇ ਤੋਂ ਪਹਿਲਾਂ ਦਾ ਲਿਖਦਾ ਹੋਣ ਕਰਕੇ ਤੇ ਪਿਛਿਉਂ ਮੇਰੇ ਇਲਾਕੇ ਦਾ ਹੋਣ ਕਰਕੇ ਮੈਂ ਉਸ ਦਾ ਸਤਿਕਾਰ ਕਰਨ ਲੱਗ ਪਿਆ ਸੀਉਹਦੇ ਹੀ ਪਿੰਡ ਦਾ ਇਕ ਸਾਹਿਤਕਾਰ 'ਕਰਮਜੀਤ ਕੁੱਸਾ' ਬੜਾ ਮਸ਼ਹੂਰ ਹੋਇਆ ਸੀਕਾਫੀ ਦੇਰ ਤਾਂ ਮੈਂ ਇਸ ਲੇਖਕ ਨੂੰ ਕਰਮਜੀਤ ਵਾਲਾ ਕਰੈਡਿਟ ਹੀ ਭੁਲੇਖੇ ਨਾਲ ਦਿੰਦਾ ਰਿਹਾ

ਮੇਰੀ ਕਹਾਣੀ ਪੜ੍ਹੀ? ਕਿਵੇਂ ਲੱਗੀ?”

ਉਹਦੇ ਪ੍ਰਸ਼ਨ ਦੇ ਜੁਆਬ ਵਿਚ ਮੈਂ ਕਿਹਾ ਸੀ, “ਤੇਰੀ ਪੇਂਡੂ ਬੋਲੀ ਤੇ ਸ਼ੈਲੀ ਵਧੀਆ ਹੈਮੈਨੂੰ ਪਿੰਡਾਂ ਵਿਚ ਰਹਿਣ ਦਾ ਮੌਕਾ ਨਹੀਂ ਮਿਲਿਆਇੰਗਲੈਂਡ ਵਿਚ ਉਡਾਰ ਹੋਇਆ ਹਾਂਮੇਰੇ ਵਿਚ ਇਹ ਕਮੀ ਹੈਪਰ ਤੇਰੀ ਕਹਾਣੀ ਵਿਧਾ ਤੇ ਗਰਿੱਪ ਢਿੱਲੀ ਹੈਤੂੰ ਇਧਰ ਧਿਆਨ ਦੇਵੀਂ

ਇਸ ਗੱਲ ਦਾ ਉਸਨੂੰ ਬੁਰਾ ਲੱਗਾ ਸੀ ਤੇ ਉਹ ਮੈਨੂੰ ਆਪਣੀਆਂ ਰਚਨਾਵਾਂ ਗਿਣਾਉਣ ਲੱਗ ਪਿਆ ਸੀਮੈਂ ਉਸਨੂੰ ਕਿਹਾ ਕਿ ਤੂੰ ਵਿਚਾਰ ਪੁੱਛਿਐਮੈਂ ਸੁਹਿਰਦ ਹੋ ਕੇ ਆਪਣਾ ਵਿਚਾਰ ਦਿੱਤਾਨਾਲੇ ਐਨੀ ਵਾਟ ਤੁਰਨ ਵਾਲਾ ਤਾਂ ਬੈਸਟ ਅਥਲੀਟ ਬਣ ਜਾਂਦੈ ਤੇ ਤੈਨੂੰ ਤੁਰਨਾ ਵੀ ਨਹੀਂ

ਬਾਈ ਮੇਰਾ ਗੋਤ ਵੀ ਬਰਾੜ ਹੈ ਤੇ ਤੂੰ ਸਿੱਧੂ”(ਇਥੇ ਉਸਨੇ ਝੂਠ ਬੋਲਿਆ ਸੀ।)

ਫੇਰ ਕੀ ਹੋਇਐ? ਮੈਂ ਕੁਨਬਾਪ੍ਰਸਤ ਨਹੀਂਜੇ ਇਹੀ ਰਚਨਾ ਮੇਰੇ ਸਕੇ ਭਰਾ ਨੇ ਲਿਖੀ ਹੁੰਦੀ ਤਾਂ ਫੇਰ ਵੀ ਮੇਰਾ ਵਿਚਾਰ ਇਹੀ ਰਹਿਣਾ ਸੀ

-----

ਉਸ ਖਬਤੀ ਵੱਲੋਂ ਫੋਨ ਕਾਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆਉਹ ਫੋਨ ਕਰਦਾ ਤੇ ਮੈਨੂੰ ਪੰਪ ਭਰਦਾਉਹਦੇ ਫੋਨ ਰੱਖਣ ਤੇ ਮੈਂ ਦਿਮਾਗ ਦੀ ਟੂਟੀ ਢਿੱਲੀ ਕਰਕੇ ਉਹਦੇ ਵੱਲੋਂ ਭਰੀ ਹਵਾ ਕੱਢ ਦਿੰਦਾਇਹ ਫੋਨ ਕਰਨ ਦਾ ਉਸਨੂੰ ਜਨੂੰਨ ਹੈਲੇਖਕਾਂ ਨੂੰ ਫ਼ੋਨ ਕਰਕੇ ਪੰਪ ਮਾਰਨ ਪਿਛੇ ਉਸਦਾ ਮਕਸਦ ਕੇਵਲ ਇਹ ਹੁੰਦਾ ਹੈ ਕਿ ਅਗਲਾ ਭਾਜੀ ਮੋੜੇਬਦਲੇ ਵਿਚ ਉਸਦੀ ਪ੍ਰਸੰਸਾ ਕਰੇਅਖ਼ਬਾਰਾਂ ਵਿਚ ਉਸ ਬਾਰੇ ਲਿਖੇਲੇਖਕਾਂ ਨਾਲ ਉਸ ਦੀ ਉਮਰ ਦੇ ਹਿਸਾਬ ਨਾਲ ਉਹ ਰਿਸ਼ਤੇਦਾਰੀ ਗੰਢ੍ਹ ਲੈਂਦਾ ਹੈਚੁਸਤ ਉਸ ਤੋਂ ਪਾਸਾ ਵੱਟ ਲੈਂਦਾ ਹੈ ਤੇ ਭੋਲਾ ਉਸ ਦੇ ਖਿਲਾਰੇ ਚੋਗ ਨੂੰ ਚੁਗ ਲੈਂਦਾ ਹੈਜਿਵੇਂ ਨਿਆਣਾ ਮਿੱਠੀ ਗੋਲੀ ਚੂਸਦਾ ਰਹਿੰਦਾ ਹੈ, ਇਉਂ ਲੇਖਕ ਦਿਨ ਰਾਤ ਉਹਦੀ ਪ੍ਰਸੰਸਾ ਕਰਦਾ ਨਹੀਂ ਥੱਕਦਾਉਸਦਾ ਨਾਮ ਆਪਣੀਆਂ ਰਚਨਾਵਾਂ ਵਿਚ ਮਾਣ ਨਾਲ ਸ਼ਾਮਿਲ ਕਰਦਾ ਹੈਉਸਦੀਆਂ ਰਚਨਵਾਂ ਬਾਰੇ ਵਧਾ ਚੜ੍ਹਾਅ ਕੇ ਲਿਖਦਾ ਹੈ

-----

ਜਦੋਂ ਇਸ ਲੇਖਕ ਨੂੰ ਅਹਿਸਾਸ ਹੋ ਜਾਂਦਾ ਹੈ ਕਿ ਫਲਾਨੇ ਲੇਖਕ ਨੇ ਜਿੰਨਾ ਮੇਰੇ ਬਾਰੇ ਲਿਖ ਕੇ ਮੇਰੀਆਂ ਸਿਫ਼ਤਾਂ ਦੇ ਪੁਲ਼ ਉਸਰਨੇ ਸੀ, ਉਸਾਰ ਚੁੱਕਾ ਹੈਹੁਣ ਉਸਦਾ ਸੀਮਿੰਟ ਖ਼ਤਮ ਹੈ ਤਾਂ ਇਸਦੀਆਂ ਉਸ ਲੇਖਕ ਨਾਲ ਦੂਰੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਕੋਈ ਹੋਰ ਲੇਖਕ ਇਸਦਾ ਅਗਲਾ ਸ਼ਿਕਾਰ ਹੁੰਦਾ ਹੈਇੰਝ ਹੀ ਕਦੇ ਉਸਦੀ ਸਾਡੇ ਬ੍ਰਮਿੰਘਮ ਦੇ ਇਕ ਹਾਸਰਸ ਦੇ ਕਵੀ ਸਤਿਕਾਰਯੋਗ ਤੇਜਾ ਸਿੰਘ ਤੇਜ ਜੀ ਕੋਟਲੇਵਾਲੇ ਨਾਲ ਨੇੜਤਾ ਬਣੀ ਸੀਪਰ ਹੁਣ ਸ਼ਾਇਦ ਲੰਮੇ ਅਰਸੇ ਤੋਂ ਉਸ ਬਜ਼ੁਰਗ ਕਵੀ ਨੂੰ ਕਦੇ ਫੋਨ ਵੀ ਨਹੀਂ ਕੀਤਾਉਹਨੇ ਨਿੱਤ ਨਵੇਂ ਮਿੱਤ, ਪੁਰਾਣੇ ਕੀਹਦੇ ਚਿੱਤਵਾਲੀ ਨੀਤੀ ਅਪਣਾਈ ਹੋਈ ਹੈਪਾਠਕਾਂ ਨੂੰ ਵੀ ਇਹ ਇਸੇ ਤਰ੍ਹਾਂ ਐਕਸਪੋਲਾਇਟ ਕਰਨ ਦੀ ਹੱਦ ਤੱਕ ਜਾਂਦਾ ਹੈਇੰਡੀਆ ਗਿਆ ਇਹ ਕਾਰ ਚਲਾਉਂਦਾ ਤਾਂ ਹੁੰਦਾ ਹੈ ਮਾਰੂਤੀਉਹ ਵੀ ਦੇਵ ਥਰੀਕਿਆਂ ਵਾਲੇ ਨੂੰ ਪੰਜਾਬ ਸਰਕਾਰ ਦੀ ਦਿੱਤੀ ਮੰਗਵੀ ਤੇ ਲਿਖੂਗਾ ਮੈਂ ਸਕੋਰਪੀਉ ਵਿਚ ਗਿਆ ਸੀਚਰਚਾ ਦਾ ਰੱਜ ਕੇ ਭੁੱਖਾ ਹੈਇਸਦਾ ਬਸ ਚੱਲੇ ਤਾਂ ਇਹ ਆਪਣੇ ਛਿੱਕ ਮਾਰਨ ਦੀ ਖ਼ਬਰ ਵੀ ਲਵਾਏ

-----

ਮੈਨੂੰ ਕਈ ਵਾਰ ਇਸ ਲੇਖਕ ਦੇ ਫੋਨ ਆ ਚੁੱਕੇ ਸਨ ਤੇ ਮੈਂ ਇਕ ਵਾਰ ਵੀ ਉਸਨੂੰ ਫੋਨ ਨਹੀਂ ਸੀ ਕੀਤਾਇਸਨੇ ਗਿਲਾ ਕੀਤਾ, “ਮੈਂ ਤੈਨੂੰ ਐਨੇ ਫੋਨ ਕਰ ਤੇ, ਤੂੰ ਕਦੇ ਫੋਨ ਨਹੀਂ ਕੀਤਾ?”

ਮੇਰੀ ਆਦਤ ਹੈਮੈਂ ਤਾਂ ਕਦੇ ਗਰਲ ਫਰੈਂਡ ਨੂੰ ਆਪ ਬਿਨਾ ਵਜ੍ਹਾ ਫੋਨ ਨਹੀਂ ਕੀਤਾ

ਇਸ ਲੇਖਕ ਦੀਆਂ ਇਕ ਦੋ ਫੋਨ ਕਾਲਾਂ ਤੋਂ ਮੈਂ ਅੰਦਾਜ਼ਾ ਲਗਾ ਲਿਆ ਸੀ ਕਿ ਇਹ ਬੰਦਾ ਫੁਕਰਾ, ਸਿਰੇ ਦਾ ਗੱਪੀ ਅਤੇ ਭਰਮ ਪਾਲਣ ਦਾ ਸ਼ੌਂਕੀਨ ਹੈਇਕ ਵਾਰ ਉਸਨੂੰ ਖ਼ੁਸ਼ਫਹਿਮੀ ਹੋ ਗਈ ਕਿ ਗੁਰਦਾਸ ਮਾਨ ਦਾ ਲਿਖਿਆ ਤੇ ਗਾਇਆ ਗੀਤ, ‘ਟੀਵੀ ਉੱਤੇ ਦੇਖੀ ਜਾਉ ਬਲਾਊਜ਼ ਚੱਡੀਆਂਉਸ ਦਾ ਲਿਖਿਆ ਹੋਇਆ ਹੈਇਹ ਖ਼ੁਸ਼ਫਹਿਮੀ ਸਾਂਝੀ ਕਰਨ ਲਈ ਇਹਨੇ ਮੈਨੂੰ ਫੋਨ ਕਰਕੇ ਦੱਸਿਆ ਕਿ ਉਸਦਾ ਗੀਤ ਗੁਰਦਾਸ ਮਾਨ ਨੇ ਰਿਕਾਰਡ ਕਰਵਾਇਆ ਹੈ ਤੇ ਮਨਜੀਤ ਮਾਨ ਨੇ ਅੱਜ ਹੀ ਉਸਨੂੰ ਕੈਸਟ ਦੀ ਕਾਪੀ ਭੇਜੀ ਹੈਮੈਂ ਮੁਬਾਰਕਬਾਦ ਦੇ ਕੇ ਗੀਤ ਪੁੱਛਿਆਉਸ ਦੇ ਗੀਤ ਦੇ ਬੋਲ ਦੱਸਣ ਤੇ ਮੈਂ ਉਸਨੂੰ ਪ੍ਰਸ਼ਨ ਕੀਤਾ ਕਿ ਗੀਤ ਉੱਤੇ ਤੇਰਾ ਨਾਮ ਤਾਂ ਕਿਧਰੇ ਹੈ ਨਹੀਂਇਸਦਾ ਜੁਆਬ ਸੀ, “ਮੈਂ ਗੁਰਦਾਸ ਮਾਨ ਨੂੰ ਕਿਹਾ ਤੂੰ ਆਪਦਾ ਨਾਮ ਪਾ ਲੈ ਗੀਤ ਚੱਲ ਜਾਊਗਾ

-----

ਮੈਂ ਹੱਸ ਕੇ ਟਿੱਚਰ ਕੀਤੀ, “ਯਾਰ ਜ਼ਿਆਦੇ ਹੋ ਗਿਐ, ਥੋੜ੍ਹਾ ਘੱਟ ਕਰ ਲੈਅੱਗੋਂ ਉਹ ਠੁੱਸ ਜਿਹਾ ਹੋ ਗਿਆ ਤੇ ਉਸਨੇ ਗੱਲ ਬਦਲ ਦਿੱਤੀਇਵੇਂ ਹੀ ਇਸਨੂੰ ਇਕ ਹੋਰ ਵਹਿਮ ਹੈ ਕਿ ਫਿਲਮਾਂ ਵਾਲੇ ਉਸਦੇ ਨਾਵਲਾਂ ਉੱਤੇ ਫਿਲਮ ਬਣਾਉਣ ਲਈ ਤਰਲੋਮੱਛੀ ਹੋਏ ਪਏ ਹਨਦਸ ਬਾਰਾਂ ਸਾਲ ਹੋ ਗਏ ਉਸ ਦੇ ਨਾਵਲ ਉੱਤੇ ਫਿਲਮ ਬਣਦਿਆਂ ਪਰ ਅਜੇ ਤੱਕ ਮੁਕੰਮਲ ਨਹੀਂ ਹੋਈਐਨਾ ਸਮਾਂ ਤਾਂ ਮੁਗ਼ਲ-ਏ-ਆਜ਼ਮ ਅਤੇ ਟਾਇਟੈਨਿਕ ਨੂੰ ਵੀ ਨਹੀਂ ਸੀ ਲੱਗਿਆ, ਜਿੰਨਾ ਇਸ ਲੇਖਕ ਦੀ ਬਲੌਕਬਸਟਰ ਨੂੰ ਬਣਨ ਵਿਚ ਲੱਗ ਰਿਹਾ ਹੈਇਸੇ ਪ੍ਰਕਾਰ ਉਸਨੂੰ ਇਕ ਹੋਰ ਵਹਿਮ ਦੇ ਭਰਿੰਡ ਨੇ ਡੰਗਿਆ ਹੋਇਆ ਹੈ ਕਿ ਅੰਗਰੇਜ਼ੀ ਸਾਹਿਤ ਵਾਲੇ ਉਸਦਾ ਸਾਹਿਤ ਪੜ੍ਹਣ ਲਈ ਸਾਰੇ ਕੰਮ ਛੱਡੀ ਬੈਠੇ ਹਨਦਸ ਬਾਰਾਂ ਸਾਲਾਂ ਤੋਂ ਹੀ ਮੈਂ ਉਸ ਤੋਂ ਸੁਣਦਾ ਆ ਰਿਹਾ ਹਾਂ ਕਿ ਉਸਦੇ ਨਾਵਲਾਂ ਦਾ ਅੰਗਰੇਜ਼ੀ ਵਿਚ ਅਨੁਵਾਦ ਹੋ ਰਿਹਾ ਹੈਅੱਜ ਤੱਕ ਕੋਈ ਅਨੁਵਾਦ ਸਾਹਮਣੇ ਨਹੀਂ ਆਇਆਸ਼ਾਇਦ ਅਨੁਵਾਦਕ ਕਲਮਾਂ ਘੜਦੇ ਹੋਣਗੇ?

-----

ਆਪਣੀਆਂ ਮੁਲਾਕਾਤਾਂ, ਜੋ ਆਮ ਤੌਰ ਉੱਤੇ ਉਸਦੀਆਂ ਖ਼ੁਦ ਹੀ ਲਿਖੀਆਂ ਹੋਈਆਂ ਹੁੰਦੀਆਂ ਹਨਉਹਨਾਂ ਵਿਚ ਵੀ ਉਹ ਅਕਸਰ ਭੋਲ਼ਾ ਜਿਹਾ ਮੂੰਹ ਬਣਾ ਕੇ ਵੱਡਾ ਸਾਰਾ ਬੰਬ ਸਿੱਟ ਜਾਂਦਾ ਹੈਇਕ ਇੰਟਰਵਿਊ ਵਿਚ ਉਸਨੇ ਦੱਸਿਆ ਕਿ ਉਸਨੇ 16-17 ਕੰਪਿਊਟਰ ਦੀਆਂ ਡਿਗਰੀਆਂ ਕੀਤੀਆਂ ਹੋਈਆਂ ਹਨਇਸ ਨੇ ਬਿੱਲ ਗੇਟਸ ਵੀ ਇਹ ਆਖ ਕੇ ਭੁੰਞੇ ਲਾਹ ਦਿੱਤਾਇਕ ਡਿਗਰੀ ਕਰਨ ਨੂੰ ਤਿੰਨ ਸਾਲ ਲੱਗੇ ਤੇ ਡੀਹ ਸਾਲਾਂ ਵਿਚ ਦਸ ਡਿਗਰੀਆਂ ਹੁੰਦੀਆਂ ਹਨਗੱਪ ਮਾਰਨ ਦੀ ਬਿਮਾਰੀ ਦੀ ਵੀ ਕੋਈ ਹੱਦ ਹੁੰਦੀ ਹੈਇਕ ਇੰਟਰਵਿਊ ਵਿਚ ਇਸ ਨੇ ਤਿੰਨ ਚਾਰ ਲਾਇਬ੍ਰੇਰੀਆਂ ਪੜ੍ਹਨ ਦਾ ਦਾਅਵਾ ਕੀਤਾ ਹੈਕਿਸੇ ਮੁਲਾਕਾਤ ਵਿਚ ਉਹ ਏਅਰਪੋਰਟ ਤੇ ਦੁਭਾਸ਼ੀਏ ਦੀ ਨੌਕਰੀ ਕਰਦਾ ਹੁੰਦਾ ਹੈ ਤੇ ਕਿਸੇ ਵਿਚ ਜਰਮਨ ਬਾਰਡਰ ਪੁਲਿਸ ਵਿਚ ਅਫਸਰਅਗਰ ਉਹ ਸੱਚੀਂ ਦੁਭਾਸ਼ੀਏ ਦੀ ਨੌਕਰੀ ਕਰਦਾ ਹੁੰਦਾ ਤਾਂ ਉਸਨੂੰ ਸਥਾਨਕ ਭਾਸ਼ਾ ਦਾ ਭਰਪੂਰ ਗਿਆਨ ਹੋਣਾ ਚਾਹੀਦਾ ਹੈ ਤੇ ਜੇ ਇਹ ਹੁੰਦਾ ਤਾਂ ਸਭ ਤੋਂ ਪਹਿਲਾਂ ਉਹਨੇ ਆਪਣੀਆਂ ਹੀ ਰਚਨਾਵਾਂ ਡੱਚ ਵਿਚ ਅਨੁਵਾਦ ਕਰ ਲੈਣੀਆਂ ਸਨ ਜਾਂ ਡੱਚ ਵਿਚ ਮੌਲਿਕ ਰਚਨਾਵਾਂ ਰਚ ਲਿੱਤੀਆਂ ਹੁੰਦੀਆਂਝੂਠ ਨੰਬਰ ਦੋ ਪੁਲਿਸ ਦੀ ਨੌਕਰ ਦੇ ਤਜਰਬੇ ਬਾਰੇ ਉਸ ਤੋਂ ਅੱਜ ਤੱਕ ਇਕ ਅੱਖਰ ਨਹੀਂ ਲਿਖ ਹੋਇਆਪੁਲਿਸ ਦੀ ਵਧੀਆ ਨੌਕਰੀ ਛੱਡ ਕੇ ਉਹ ਇੰਗਲੈਂਡ ਧੱਕੇ ਖਾਣ ਉਦੋਂ ਆਇਆ ਹੈ, ਜਦੋਂ ਇਥੇ ਬੇਰੋਜ਼ਗਾਰੀ ਜ਼ੋਰਾਂ ਤੇ ਹੈ

-----

ਮੇਰਾ ਪਹਿਲਾ ਕਹਾਣੀ ਸੰਗ੍ਰਹਿ ਅਣਲੱਗਛਪਿਆ ਤਾਂ ਇਸ ਨੇ ਫ਼ੋਨ ਕਰਕੇ ਮੈਥੋਂ ਪੜ੍ਹਨ ਲਈ ਉਸਦੀ ਕਾਪੀ ਮੰਗੀਮੈਂ ਕਿਤਾਬ ਭੇਜ ਦਿੱਤੀਇਸ ਦਾ ਫ਼ੋਨ ਆਇਆ ਤੇ ਇਸ ਨੂੰ ਹੋਰ ਭਰਮ ਨੇ ਡੱਸ ਲਿਆ ਸੀਪੰਜਾਬ ਦੀ ਇਕ ਨਾਮਾਵਰ ਆਲੋਚਕਾ ਇਸਦੀ ਘਰਵਾਲੀ ਹੈ ਤੇ ਇਹ ਮੇਰੀ ਕਿਤਾਬ ਉੱਤੇ ਉਸ ਤੋਂ ਪਰਚਾ ਲਿਖਵਾਏਗਾਇਤਫ਼ਾਕ਼ਨ ਮੈਂ ਆਲੋਚਕਾ ਅਤੇ ਉਸ ਦੇ ਘਰਵਾਲੇ ਨੂੰ ਜਾਣਦਾ ਸੀਮੈਂ ਇਸ ਨੂੰ ਜੁਆਬ ਦਿੱਤਾ ਕਿ ਮੈਂ ਮੁੱਖਬੰਦ ਨਹੀਂ ਲਿਖਵਾਇਆ, ਪਰਚੇ ਕਿਥੋਂ ਲਿਖਵਾਉਣੇ ਹਨਪਰਚਾ ਲਿਖਵਾਉਣਾ ਹੋਇਆ ਤਾਂ ਮੈਂ ਰਜਨੀਸ਼ ਬਹਾਦਰ ਤੋਂ ਲਿਖਵਾ ਲਊਂਨਹੀਂ ਹਜ਼ਾਰ ਰੁਪਈਆ ਮੂੰਹ ਤੇ ਮਾਰ ਕੇ ਜਿਹੜੇ ਮਰਜ਼ੀ ਆਲੋਚਕ ਤੋਂ ਜੋ ਮਰਜ਼ੀ ਲਿਖਵਾ ਲਵੋਪ੍ਰਵਾਸੀ ਲੇਖਕਾਂ ਬਾਰੇ ਲਿਖਣਾ ਤਾਂ ਉਹ ਇੰਝ ਮਾਣ ਸਮਝਦੇ ਹਨ ਜਿਵੇਂ ਪੁਰਾਣਿਆਂ ਸਮਿਆਂ ਵਿਚ ਛੋਟੇ ਮੋਟੇ ਰਾਜੇ ਬਾਦਸ਼ਾਹਾਂ ਨਾਲ ਆਪਣੀਆਂ ਕੰਨਿਆਵਾਂ ਦਾ ਰਿਸ਼ਤਾ ਕਰਨ ਵਿਚ ਫ਼ਖ਼ਰ ਮਹਿਸੂਸ ਕਰਿਆ ਕਰਦੇ ਸਨ

-----

ਫਿਰ ਇਹ ਮਹਾਸ਼ਯ ਆਪਣੇ ਪਾਠਕਾਂ ਕੋਲ ਮੇਰੇ ਬਾਰੇ ਇਹ ਕਹਿਣ ਲੱਗ ਪਿਆ ਕਿ ਬਲਰਾਜ ਸਿੱਧੂ ਨੇ ਆਪਣੀ ਕਿਤਾਬ ਮੈਨੂੰ ਰਿਵੀਉ ਕਰਨ ਲਈ ਭੇਜੀ ਮੈਂ ਕਿਤਾਬ ਦੇਖਦਿਆਂ ਸਿੱਟ ਦਿੱਤੀ ਕਿ ਮੈਂ ਐਨੀ ਗੰਦੀ ਕਿਤਾਬ ਬਾਰੇ ਨਹੀਂ ਲਿਖ ਸਕਦਾਕਮਾਲ ਦੀ ਗੱਲ ਹੈ ਕਿ ਮੈਨੂੰ ਪੂਰੇ ਪੰਜਾਬੀ ਜਗਤ ਵਿਚ ਕੇਵਲ ਇਕ ਇਹੀ ਰਿਵੀਊਕਾਰ ਮਿਲਿਆ ਸੀਮੇਰੇ ਬਾਰੇ ਇਕ ਵੀ ਪੰਜਾਬੀ ਦਾ ਲੇਖਕ, ਆਲੋਚਕ ਜਾਂ ਰਿਵੀਊਕਾਰ ਕਹਿ ਦੇਵੇ ਕਿ ਮੈਂ ਉਸਨੂੰ ਆਪਣੀ ਕਿਤਾਬ ਦਾ ਰਿਵੀਊ ਜਾਂ ਆਪਣੀ ਕਿਸੇ ਰਚਨਾ ਬਾਰੇ ਲਿਖਣ ਲਈ ਕਿਹਾ ਹੋਵੇ ਤਾਂ, ਮੈਂ ਸਦਾ ਲਈ ਲਿਖਣਾ ਛੱਡ ਦੇਉਂ!!!

-----

ਬਾਕੀ ਰਿਵੀਊਕਾਰ ਬਣਨ ਦੇ ਸੌਂਕੀਨ ਇਸ ਲੇਖਕ ਨੂੰ ਵੀ ਮੈਂ ਚੈਲੇਂਜ ਕਰਕੇ ਆਖਦਾਂ ਕਿ ਕਹਾਣੀ ਲਿਖਣ ਦੀਆਂ ਅੱਠ ਤਕਨੀਕਾਂ ਹੁੰਦੀਆਂ ਹਨਉਹ ਅੱਠਾਂ ਵਿਚੋਂ ਕੇਵਲ ਚਾਰਾਂ ਦੇ ਨਾਮ ਹੀ ਗਿਣਾ ਦੇਵੇ ਜਦੋਂ ਇਸ ਲੇਖਕ ਨੂੰ ਅਹਿਸਾਸ ਹੋ ਗਿਆ ਕਿ ਮੈਂ ਉਸਨੂੰ ਜ਼ਿਆਦਾ ਮੂੰਹ ਨਹੀਂ ਲਾਉਂਦਾ ਤਾਂ ਇਸਦੀਆਂ ਮੇਰੇ ਤੋਂ ਦੂਰੀਆਂ ਬਣਦੀਆਂ ਗਈਆਂਸੁੱਖੀ ਸਮੁੰਦਰੀ ਨਾਲ ਵੀ ਇਹਦੀ ਇਹੋ ਡਾਇਲਾਗਬਾਜ਼ੀ ਸੀ, ਜੋ ਮੇਰੇ ਨਾਲਪਹਿਲਾਂ ਇਸਨੇ ਬੂਟਾ ਸਿੰਘ ਸ਼ਾਦ ਦਾ ਸਟਾਇਲ ਚੋਰੀ ਕੀਤਾਨਾਵਲ ਦਾ ਕਾਂਡ ਸ਼ੁਰੂ ਹੋਣ ਤੋਂ ਪਹਿਲਾਂ ਗੀਤ ਦੀਆਂ ਲਾਈਨਾਂ ਲਿਖਣੀਆਂ ਜਿਨ੍ਹਾਂ ਦਾ ਰਚਨਾ ਨਾਲ ਕੋਈ ਸਬੰਧ ਨਹੀਂਫਿਰ ਸੁੱਖੀ ਖਾੜਕੂਵਾਦ ਉੱਤੇ ਕਹਾਣੀਆਂ ਲਿਖਣ ਲੱਗਾ ਤਾਂ ਉਹਦਾ ਵਿਸ਼ਾ ਚੋਰੀ ਕਰ ਲਿਆ ਗਿਆਇਸ ਲੇਖਕ ਦਾ ਤਾਂ ਉਹ ਹਾਲ ਹੈ ਗੰਗਾ ਗਏ ਤਾਂ ਗੰਗਾ ਰਾਮ, ਯਮੁਨਾ ਗਏ ਤਾਂ ਯਮੁਨਾ ਦਾਸਜੇ ਰੇਬ ਪਜਾਮੀਆਂ ਦਾ ਰਿਵਾਜ਼ ਚੱਲਿਆ ਤਾਂ ਰੇਬ ਪਜਾਮੀ ਪਾ ਲਈਜੇ ਫਰਾਕ ਸੂਟ ਚੱਲੇ ਤਾਂ ਫਰਾਕ ਸੂਟ ਪਾ ਲਿਆਜੇ ਫਿੱਸ਼ ਕੱਟ ਲਾਚੇ ਚੱਲ ਪਏ ਤਾਂ ਉਹ ਪਾ ਲਏਇਸ ਨੇ ਆਪਣੀ ਵੱਖਰੀ ਕੋਈ ਲਾਇਨ ਨਹੀਂ ਫੜੀ ਹੈਉਧਰ ਅਸੀਂ ਗੂਚੀ, ਵਰਸਾਚੀ ਵਾਂਗ ਆਪਣਾ ਫੈਸ਼ਨ ਆਪਣਾ ਬ੍ਰੈਂਡ ਚਲਾਇਆ ਹੈ ਤੇ ਉਹੀ ਰੱਖਿਆ ਹੈ

-----

ਬੂਟਾ ਸਿੰਘ ਸ਼ਾਦ ਨਾਲ ਨੇੜਤਾ ਗੰਢ੍ਹਣ ਪਿਛੇ ਇਸ ਲੇਖਕ ਦਾ ਸਵਾਰਥ ਕੇਵਲ ਐਨਾ ਸੀ ਕਿ ਸ਼ਾਇਦ ਸ਼ਾਦ ਉਸਦੇ ਨਾਵਲਾਂ ਉੱਤੇ ਫਿਲਮ ਬਣਾ ਦੇਵੇਗਾਫਿਲਮਾਂ ਬਣਾਉਂਣਾ ਖੇਡ ਹੁੰਦੀ ਜਾਂ ਸ਼ਾਦ ਕੋਲ ਜਾਦੂ ਦੀ ਛੜੀ ਹੁੰਦੀ ਤਾਂ ਸਭ ਤੋਂ ਪਹਿਲਾਂ ਉਹ ਅਪਣੇ ਨਾਵਲਾਂ ਉੱਤੇ ਨਾ ਫਿਲਮਾਂ ਬਣਾ ਲੈਂਦਾਇੰਡੀਆ ਦੇ ਪੱਤਰਕਾਰ ਗਾਇਕਾਂ ਤੋਂ ਇਸ਼ਤਿਹਾਰ ਲੈਣ ਦੀ ਗਰਜ਼ ਨਾਲ ਦੋ ਕੁ ਕਾਲਮ ਦਾ ਉਨ੍ਹਾਂ ਬਾਰੇ ਲੇਖ ਲਿਖ ਦਿੰਦੇ ਹਨਜੋ ਲਗਭਗ ਸਾਰੇ ਗਾਇਕਾਂ ਬਾਰੇ ਇਕ ਹੀ ਹੁੰਦਾ ਹੈਇਸ ਲੇਖਕ ਦੇ ਮਨ ਵਿਚ ਗੀਤ ਰਿਕਾਰਡ ਕਰਵਾਉਣ ਦੀ ਸੁਲਘਦੀ ਚਿੰਗਿਆਰੀ ਨੇ ਵੀ ਗਾਇਕਾ ਨਾਲ ਇਸਨੂੰ ਨੇੜਤਾ ਬਣਾਉਣ ਲਈ ਮਜਬੂਰ ਕੀਤਾ

-----

ਸੰਗੀਤ ਬਾਰੇ ਇੱਲ-ਕੁੱਕੜ ਨਾ ਜਾਣਦੇ ਹੋਣ ਦੇ ਬਾਵਜੂਦ ਇਹ ਗਾਇਕ ਦਾ ਖ਼ਿਦਮਤਗਾਰ ਬਣ ਕੇ ਪ੍ਰਸੰਸਾਮਈ ਲੇਖ ਲਿਖਣ ਲੱਗ ਜਾਂਦਾ ਹੈਇਸ ਨੂੰ ਇਹ ਵੀ ਨਹੀਂ ਪਤਾ ਹੁੰਦਾ ਹੈ ਕਿ ਜਿਸ ਬਾਰੇ ਇਹ ਲਿਖ ਰਿਹਾ ਹੁੰਦਾ ਹੈ ਉਸ ਗਾਇਕ ਨੇ ਕੀ ਚੰਦ ਚਾੜ੍ਹੇ ਹਨ, ਉਸਦਾ ਮਾਰਕੀਟ ਵਿਚ ਕੀ ਰੈਪੂਟੇਸ਼ਨ ਹੈ ਤੇ ਉਸ ਵਿਚ ਕਿੰਨਾ ਕੁ ਦਮ ਹੈ, ਸੰਗੀਤ ਦਾ ਉਸਨੂੰ ਕਿੰਨਾ ਕੁ ਗਿਆਨ ਹੈ, ਵਗੈਰਾਅੱਗੋਂ ਜਿਵੇਂ ਲੰਡੇ ਨੂੰ ਮੀਣਾ ਸੌ ਵਲ੍ਹ ਪਾ ਕੇ ਟੱਕਰਾ ਹੈ, ਜਿਹੋ ਜਿਹਾ ਮੇਰਾ ਫੱਤੂ ਉਹੋ ਜਿਹੇ ਫੱਤੂ ਦੇ ਮੁਲਾਹਜੇ

-----

ਉਹਦੇ ਪਸੰਦੀਦਾ ਕਿਸੇ ਗਾਇਕ ਨੇ ਚਮਕੀਲੇ ਦੇ ਬੋਲ ਤੇ ਤਰਜ਼ਾਂ ਚੋਰੀ ਕੀਤੀਆਂ ਹੁੰਦੀਆਂ ਹਨ ਤੇ ਕਿਸੇ ਹਾਕਮ ਬਖਤੜੀਵਾਲ਼ੇ ਵਰਗੇ ਨੇ ਬਲਦੇਵ ਮਸਤਾਨੇ ਵਰਗਿਆਂ ਦਾ ਗੀਤ ਚੋਰੀ ਕਰਕੇ ਆਪਣੇ ਨਾਮ ਤੇ ਰਿਕਾਰਡ ਕਰਵਾਇਆ ਹੁੰਦਾ ਹੈਗੀਤ ਵਿਚ ਮਸਤਾਨਾ ਸ਼ਬਦ ਵੀ ਉਹ ਕੱਟਦੇ ਨਹੀਂ ਕਿਉਂਕਿ ਉਹਨਾਂ ਨੂੰ ਇਲਮ ਨਹੀਂ ਹੁੰਦਾ ਕਿ ਮਸਤਾਨਾ ਸ਼ਬਦ ਹੈ ਜਾਂ ਗੀਤਕਾਰ ਦਾ ਤਖੱਲਸ

-----

ਵਧੀਆ ਲੇਖਕ ਦਾ ਗੁਣ ਹੁੰਦਾ ਹੈ ਕਿ ਉਹ ਰਾਜਨੀਤੀ ਵਿਚ ਨਹੀਂ ਪੈਂਦਾ ਤੇ ਆਪਣੀ ਕਲਾ ਦੇ ਵਿਕਾਸ ਉੱਤੇ ਸਮਾਂ ਅਤੇ ਮਿਹਨਤ ਖ਼ਰਚਦਾ ਹੈਪਰ ਅੱਜਕੱਲ੍ਹ ਇੰਗਲੈਂਡ ਦੀ ਧਰਤੀ ਨੂੰ ਭਾਗ ਲਾ ਰਹੇ ਸਾਡੇ ਇਸ ਲੇਖਕ ਦਾ ਬਹੁਤ ਸਮਾਂ ਸਟੰਟ ਪਲੈਨਿੰਗ ਉੱਤੇ ਖ਼ਰਚ ਹੁੰਦਾ ਹੈਜੇ ਦੋ ਕੁ ਮਹੀਨੇ ਇਸ ਲੇਖਕ ਦੀ ਕੋਈ ਰਚਨਾ ਨਾ ਛਪੇ ਤਾਂ ਉਸਦੇ ਪਾਠਕ ਮਰਨ ਵਾਲੇ ਹੋ ਜਾਂਦੇ ਹਨਲੇਖਕ ਨੂੰ ਲੇਖ ਲਿਖਕੇ ਦੱਸਣਾ ਪੈਂਦਾ ਹੈ ਕਿ 'ਉਹ ਹਾਜ਼ਰ ਹੈ'। 'ਹਾਜ਼ਰ' ਹੈ ਵੀ ਉਹ ਇੰਝ ਕਹਿੰਦਾ ਹੈ ਜਿਵੇਂ ਮਾਸਟਰ ਨੇ ਸਕੂਲ ਵਿਚ ਰੋਲ ਨੰਬਰ ਬੋਲਿਆ ਹੁੰਦਾ ਹੈ ਤੇ ਵਿਦਿਆਰਥੀ ਅੱਗੋ ਬੋਲਦਾ ਹੈ, “ਹਾਜ਼ਰ ਹਾਂ ਜੀਪੰਜਾਬੀ ਸਾਹਿਤ ਵਿਚ ਵਾਕਈ ਇਸ ਲੇਖਕ ਦੇ ਨਾਲ ਦਾ ਕੋਈ ਹੋਰ ਮਸਖ਼ਰਾ ਜਾਂ ਅਜੂਬਾ ਨਹੀਂ ਹੈ

-----

ਲੰਡਨ ਵੱਲ ਰਹਿੰਦੇ ਇਸ ਲੇਖਕ ਨੇ ਤਾਂ ਰਚਨਾਵਾਂ ਦੀ ਫਰੀ ਹੋਮ ਡਲੀਵਰੀ ਵੀ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਉਸਦਾ ਵਿਚਾਰ ਹੈ ਕਿ ਪੀਜ਼ੇ ਵਾਂਗ ਸੱਜਰੀ ਤੇ ਤੱਤੀ ਤੱਤੀ ਰਚਨਾ ਪਾਠਕ ਤੱਕ ਪਹੁੰਚਣੀ ਚਾਹੀਦੀ ਹੈਇਕੋ ਸਮੇਂ ਉਹਦੀ ਰਚਨਾ ਅਖ਼ਬਾਰ ਵਿਚ ਛਪਣ ਜਾਂਦੀ ਹੈ ਤੇ ਉਸੇ ਸਮੇਂ ਉਸਦੇ ਚਹੇਤੇ ਪਾਠਕਾਂ ਕੋਲਇਸ ਨਾਲ ਉਸ ਲੇਖਕ ਨੂੰ ਇਹ ਫਾਇਦਾ ਹੁੰਦਾ ਹੈ ਕਿ ਜਦ ਤੱਕ ਰਚਨਾ ਅਖ਼ਬਾਰ ਵਿਚ ਛਪਦੀ ਹੈ ਉਹ ਆਪਣੇ ਪਾਠਕ ਨੂੰ ਰਚਨਾ ਪੜ੍ਹਾ ਕੇ ਉਸ ਬਾਰੇ ਚਿੱਠੀ ਵੀ ਅਖ਼ਬਾਰ ਨੂੰ ਕਢਵਾ ਚੁੱਕਿਆ ਹੁੰਦਾ ਹੈਅਖ਼ਬਾਰ ਦੀ ਅਗਲੀ ਐਡੀਸ਼ਨ ਵਿਚ ਉਸ ਚਿੱਠੀ ਨੂੰ ਢੁਕਵਾਂ ਥਾਂ ਦਿਵਾਉਣ ਲਈ ਇਹਦੇ ਵਧੀਆ ਆਇਡੀਆ ਭਲਾ ਕੋਈ ਹੋ ਸਕਦਾ ਹੈ

-----

ਵੀਨਸ ਟੀ ਵੀ ਉੱਤੇ ਇਸ ਲੇਖਕ ਦੀ ਇੰਟਰਵਿਊ ਕਰਦਿਆਂ ਭੋਲ਼ੀ ਮੁਲਾਕਾਤੀ, ਰੂਪਦਵਿੰਦਰ ਕੌਰ ਦੇ ਮੂੰਹੋਂ ਨਿਕਲ ਜਾਂਦਾ ਹੈ ਕਿ ਹਾਂ ਜੀ ਮੈਨੂੰ ਪਤਾ ਲੱਗਿਆ ਹੈ ਕਿ ਤੁਹਾਨੂੰ ਬਹੁਤ ਪੜ੍ਹਿਆ ਜਾਂਦਾ ਹੈ, ਲੋਕਾਂ ਦੇ ਬਹੁਤ ਫੋਨ ਆਏ ਕਿ ਤੁਹਾਨੂੰ ਇੰਟਰਵਿਊ ਕੀਤਾ ਜਾਵੇਹੁਣ ਇਸ ਬਿਆਨ ਵਿਚੋਂ ਤਿੰਨ ਗੱਲਾਂ ਸਪੱਸ਼ਟ ਹੋ ਜਾਂਦੀਆਂ ਹਨਇਕ ਤਾਂ ਰੂਪਦਵਿੰਦਰ ਕੌਰ ਨੇ ਉਸਨੂੰ ਖ਼ੁਦ ਨਹੀਂ ਪੜ੍ਹਿਆ ਕਿਉਂਕਿ ਉਸਦੀ ਰਚਨਾ ਬਾਰੇ ਕੋਈ ਸਵਾਲ ਨਹੀਂ ਕਰ ਸਕੀਉਸ ਨੇ ਆਏ ਫੋਨ ਕਾਲਾਂ ਤੋਂ ਆਪਣੀ ਰਾਏ ਕਾਇਮ ਕਰ ਲਿੱਤੀਦੂਜਾ ਮੀਡੀਏ ਵਿਚ ਰਹਿਣ ਦੀ ਬਾਵਜੂਦ ਰੂਪਦਵਿੰਦਰ ਕੌਰ ਨੂੰ ਸਟੰਟਬਾਜ਼ੀਆਂ ਅਤੇ ਸ਼ੜਯੰਤਰਾਂ ਦਾ ਇਲਮ ਨਹੀਂਤੀਜਾ ਫੋਨ ਆਏ ਨਹੀਂ ਬਲਕਿ ਰੂਪਦਵਿੰਦਰ ਕੌਰ ਦਾ ਨੰਬਰ ਦੇ ਕੇ ਕਰਵਾਏ ਗਏਕੀ ਮੈਂ ਝੂਠ ਬੋਲਿਐ?… ਕੀ ਮੈਂ ਕੁਫ਼ਰ ਤੋਲਿਐ?… ਹੋ ਕੋਈ ਨਾ ਬਈ ਕੋਈ ਨਾ…!!!


No comments: