ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 13

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 13

ਯਾਦਵਿੰਦਰ ਸਿੱਧੂ ਦਾ ਪੇਂਡੂ ਸ਼ੇਰਜੀਤ ਸਿੱਧੂ ਇਕ ਵਾਰ ਦੋ ਲੇਖ ਲੈ ਕੇ ਮੇਰੇ ਦਫ਼ਤਰ ਆਇਆ ਛਪਣ ਲਈਮੈਂ ਸਰਸਰੀ ਜਿਹੀ ਨਿਗਾਹ ਮਾਰੀਲੇਖ ਪੰਜਾਬੀ ਫਿਲਮਾਂ ਵਾਲਿਆਂ ਬਾਰੇ ਸੀਦਿਲਚਸਪ ਸੀਮੈਂ ਉਹਨੂੰ ਛਾਪਣ ਦਾ ਵਾਅਦਾ ਕਰ ਦਿੱਤਾਜਦੋਂ ਮੈਂ ਦੂਜੇ ਲੇਖ ਤੇ ਨਿਗਾਹ ਮਾਰੀ ਤਾਂ ਉਸ ਉੱਤੇ ਸ਼ੇਰਜੀਤ ਦੀ ਬਜਾਏ ਕਿਸੇ ਕੁੜੀ ਦਾ ਨਾਮ ਸੀਸੈਕਸੀ ਜਿਹਾ ਨਾਮਮੇਰੇ ਪੁੱਛਣ ਤੇ ਉਹਨੇ ਦੱਸਿਆ ਕਿ ਕਿਸੇ ਦੋਸਤ ਕੁੜੀ ਦਾ ਹੈਇੰਡੀਆ ਰਹਿੰਦੀ ਹੈ ਤੇ ਨਵੀਂ ਨਵੀਂ ਲਿਖਣ ਲੱਗੀ ਹੈਮੈਂ ਬਾਅਦ ਵਿਚ ਜਦੋਂ ਮੈਡਮ ਦਾ ਲੇਖ ਪੜ੍ਹ ਰਿਹਾ ਸੀ ਤਾਂ ਮੈਨੂੰ ਲੱਗਾ ਕਿ ਉਹ ਲੇਖ ਪਹਿਲਾਂ ਵੀ ਕਿਧਰੇ ਪੜ੍ਹਿਆ ਹੈਫਿਰ ਇਹ ਸੋਚਿਆ ਕਿ ਸ਼ਾਇਦ ਮੇਰਾ ਭੁਲੇਖਾ ਹੋਵੇਗਾਲੇਖ ਕੰਪੋਜ਼ ਕਰਕੇ ਜਦੋਂ ਪਰੂਫਰੀਡਿੰਗ ਕਰਨ ਲੱਗਾ ਤਾਂ ਫੇਰ ਮੇਰੇ ਮਨ ਵਿਚ ਆਇਆ ਕਿ ਜ਼ਰੂਰ ਕਿਤੇ ਪੜ੍ਹਿਆ ਹੈਮੈਂ ਕੁਝ ਮੈਗਜ਼ੀਨ ਫਰੋਲੇ ਤਾਂ ਕਲਾਕਾਰਮੈਗਜ਼ੀਨ ਵਿਚ ਮੈਨੂੰ ਉਹ ਲੇਖ ਮਿਲ ਗਿਆ, ਪਰ ਉਥੇ ਲੇਖਕ ਦਾ ਨਾਮ ਹੋਰ ਸੀ ਤੇ ਉਹ ਲੇਖਕ ਵੀ ਇੰਗਲੈਂਡ ਦਾ ਸੀਮੈਂ ਸ਼ੇਰਜੀਤ ਨੂੰ ਇਸ ਬਾਰੇ ਦੱਸਿਆ ਤਾਂ ਉਹ ਕਹਿਣ ਲੱਗਾ, “ਮੇਰਾ ਲੇਖ ਭਲਾਂ ਰਹਿਣ ਦੇਈਂਪਰ ਤੂੰ ਉਹਦਾ ਛਾਪ ਦੇਈਪੰਜਾਬੀ ਦੇ ਸੰਪਾਦਕ ਤਾਂ ਬੰਦਾ ਖਾ ਕੇ ਡਕਾਰ ਨਾ ਮਾਰਨਤੈਥੋਂ ਐਨੀ ਗੱਲ ਨਹੀਂ ਸਾਂਭ ਹੁੰਦੀ

ਪਰ ਜੀਹਦਾ ਲੇਖ ਹੈਉਹ ਨਾ ਪਿੱਟੂਗਾ?”

ਇਥੇ ਬੜ੍ਹਾ ਪਤਾ ਲੱਗਦੈਅੰਨ੍ਹੀਂ ਨੂੰ ਬੋਲ੍ਹਾ ਧੂਹੀ ਫਿਰਦੈ

-----

ਖ਼ੈਰ, ਮੈਂ ਲੇਖ ਵਿਚ ਕਾਫੀ ਸਾਰਾ ਫੇਰ ਬਦਲ ਕਰ ਦਿੱਤਾਕੁਦਰਤੀ ਇਕ ਲੁੱਚਾ ਜਿਹਾ ਚੁਟਕਲਾ ਫਿੱਟ ਹੁੰਦਾ ਸੀ ਉਹ ਵੀ ਨਾਲ ਲਿਖ ਦਿੱਤਾਲੇਖ ਦੇ ਥੱਲੇ ਲੇਖਿਕਾ ਦਾ ਫੋਨ ਨੰਬਰ ਵੀ ਲਿਖਿਆ ਹੋਇਆ ਸੀ, ਜੋ ਸ਼ੇਰਜੀਤ ਮੇਰੇ ਕੋਲ ਲਿਆਉਣ ਤੋਂ ਪਹਿਲਾਂ ਪੈਨ ਨਾਲ ਕੱਟ ਲਿਆਇਆ ਸੀਮੈਨੂੰ ਹਾਸਾ ਆਇਆ ਕਿ ਸ਼ੇਰਜੀਤ ਦਾਈਆਂ ਤੋਂ ਢਿੱਡ ਲੁਕੋ ਰਿਹਾ ਹੈ! ਉਹਨਾਂ ਦਿਨਾਂ ਵਿਚ ਕਲਪਨਾ ਚਾਵਲਾ ਅਜੇ ਸੱਜਰੀ ਹੀ ਮਰੀ ਸੀਉਸਦੀ ਖ਼ਬਰ ਕੰਪੋਜ਼ ਕਰਦਿਆਂ ਮੇਰੇ ਦਿਮਾਗ ਵਿਚ ਖ਼ਿਆਲ ਆਇਆ ਕਿ ਯਾਰ ਹੁਣ ਤਾਂ ਪੁਲਾੜ ਵਿਚ ਜਗ੍ਹਾ ਖ਼ਾਲੀ ਹੈ ਕਿਉਂਕਿ ਨਾ ਨਵੀਂ ਬੀਬੀ ਛੱਡੀਏਮੈਂ ਉਸ ਲੇਖਿਕਾ ਦਾ ਲੇਖ ਚੁੱਕਿਆ ਤੇ ਪੁੱਠਾ ਕਰਕੇ ਟੇਬਲ ਲੈਂਪ ਮੂਹਰੇ ਕੀਤਾ ਤਾਂ ਮਿਟੇ ਹੋਣ ਦੇ ਬਾਵਜੂਦ ਵੀ ਸਾਰੇ ਹਿੰਦਸੇ ਉਘੜ ਆਏਨੰਬਰ ਨੋਟ ਕਰਕੇ ਮੈਂ ਲੇਖਕਾਂ ਨੂੰ ਫੋਨ ਲਾ ਲਿਆਅੱਧੇ ਘੰਟੇ ਦੀ ਗੱਲਬਾਤ ਦੌਰਾਨ ਲੇਖਕਾ ਨੂੰ ਚੰਗੇ ਖੰਭ ਲਾਏਉਹਦੀ ਫੋਟੋ ਮੰਗੀ ਤੇ ਇਸ਼ਾਰੇ ਨਾਲ ਇਹ ਵੀ ਕਿਹਾ ਕਿ ਅੱਗੇ ਤੋਂ ਕੁਝ ਆਪਣਾ ਲਿਖ ਕੇ ਭੇਜੇਪਰ ਉਹਨੂੰ ਸਮਝ ਨਾ ਆਈ ਕਿ ਉਸਦੀ ਚੋਰੀ ਫੜੀ ਗਈ ਹੈਅਗਲੇ ਦਿਨ ਫੋਟੋ ਅਤੇ ਚਾਰ ਪੰਜ ਰਚਨਾਵਾਂ ਈ-ਮੇਲ ਰਾਹੀਂ ਆ ਗਈਆਂਮੇਰੇ ਹੱਲਾਸ਼ੇਰੀ ਦੇਣ ਤੇ ਮਾਂ ਦੀ ਧੀ ਨੇ ਕਲਾਕਾਰਦੇ ਉਸੇ ਅੰਕ ਨੂੰ ਹੀ ਵਾਢਾ ਧਰ ਦਿੱਤਾ ਸੀ ਤੇ ਇਕ ਇਕ ਕਰਕੇ ਸਾਰੇ ਲੇਖ, ਕਹਾਣੀਆਂ, ਕਵਿਤਾਵਾਂ ਚੋਰੀ ਕਰ ਲਈਆਂ ਸਨਉਹਦੇ ਦਿਮਾਗ਼ ਵਿਚ ਇਹ ਨਹੀਂ ਆਇਆ ਕਿ ਕਿਸੇ ਹੋਰ ਮੈਗਜ਼ੀਨ ਨੂੰ ਮੂੰਹ ਮਾਰ ਲਵੇਲੇਖ ਫੋਟੋ ਅਤੇ ਫੋਨ ਨੰਬਰ ਸਮੇਤ ਜਦੋਂ ਛਪਿਆ ਤਾਂ ਲੇਖਕਾਂ ਨੂੰ ਇੰਗਲੈਂਡ ਤੋਂ ਨੌਜਵਾਨ ਪਾਠਕਾਂ ਦੇ ਫੋਨ ਜਾਣ ਲੱਗ ਪਏ

-----

ਦੋ ਕੁ ਹਫ਼ਤੇ ਬਾਅਦ ਮੈਨੂੰ ਲੇਖਕਾ ਦਾ ਖ਼ਿਆਲ ਆਇਆ ਕਿ ਥਰਮਾ ਮੀਟਰ ਲਾ ਕੇ ਲੇਖਿਕਾ ਦਾ ਤਾਪਮਾਨ ਚੈਕ ਕਰੀਏਮੈਂ ਖ਼ੁਦ ਹੀ ਫ਼ਰਜ਼ੀ ਨਾਮ ਦੱਸ ਕੇ ਪਾਠਕ ਬਣ ਕੇ ਲੇਖਿਕਾ ਨੂੰ ਫੋਨ ਕਰ ਦਿੱਤਾਲੇਖਿਕਾ ਬੈਨਸਨ ਦੀ ਆਤਿਸ਼ਬਾਜ਼ੀ ਵਾਂਗੂੰ ਬੋਤਲ ਚੋਂ ਉੱਡ ਉੱਡ ਜਾਵੇਠੱਕ ਠੱਕ ਗੱਲਾਂ ਦੇ ਐਸੇ ਸ਼ੌਟ ਮਾਰੇ ਜਿਵੇਂ ਸਾਨੀਆ ਮਿਰਜ਼ਾ ਟੈਨਿਸ ਖੇਡਦੀ ਹੁੰਦੀ ਹੈਪਹਿਲਾਂ ਤਾਂ ਉਹਨੂੰ ਚੁਟਕਲਾ ਸੁਣਾਇਆ ਜੋ ਮੈਂ ਕੋਲੋਂ ਪਾਇਆ ਸੀਚੁਟਕਲਾ ਸੁਣ ਕੇ ਉਹ ਖਿੜ ਖਿੜ ਹੱਸੀਕਿਉਂਕਿ ਚੁਟਕਲਾ ਉਸਨੇ ਪਹਿਲੀ ਵਾਰ ਸੁਣਿਆ ਸੀਫੇਰ ਬਣਾ ਸੁਆਰ ਕੇ ਆਖਣ ਲੱਗੀ, “ਮੈਂ ਤਾਂ ਏਦਾਂ ਹੀ ਖੁੱਲ੍ਹਾ ਡੁੱਲ੍ਹਾ ਜਿਹਾ ਤਸਲੀਮਾ ਨਸਰੀਨ (ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਤਸਲੀਮਾ ਨੇ ਕੀ ਲਿਖਿਆ ਹੈ।) ਵਾਂਗੂੰ ਬੇਬਾਕੀ ਨਾਲ ਲਿਖ ਦਿੰਦੀ ਆਂ

ਦੇਖਿਉ ਕਿਤੇ ਫ਼ਤਵਾ ਲੱਗ ਕੇ ਦੇਸ਼ ਨਿਕਾਲਾ ਨਾ ਹੋ ਜੋ?”

ਫੇਰ ਤੁਹਾਡੇ ਵਰਗੇ ਮੇਰੇ ਪਾਠਕ ਜੋ ਹੈਗਾ ਆ ਬਾਹਰਲੇ ਮੁਲਖਾਂ ਚ ਸਾਂਭਣ ਵਾਲੇਮੈਨੂੰ ਤਾਂ ਬਲਰਾਜ ਸਿੱਧੂ ਵੀ ਕਹਿੰਦਾ ਸੀ ਕਿ ਮੇਰੀ ਵਾਰਤਕ ਅੰਮ੍ਰਿਤਾ ਪ੍ਰੀਤਮ ਤੇ ਅਜੀਤ ਕੌਰ ਦੇ ਟੱਕਰ ਦੀ ਐਕਹਾਣੀ ਚ ਮੈਂ ਵੀਨਾ ਵਰਮਾ ਨੂੰ ਪਿਛੇ ਛੱਡਗੀਦੇਖਿਉ ਮੇਰੀਆਂ ਗ਼ਜ਼ਲਾਂ ਛਪਣਗੀਆਂ ਹੁਣ ਲੋਕ ਸੁਖਵਿੰਦਰ ਅੰਮ੍ਰਿਤ ਨੂੰ ਭੁੱਲ ਜਾਣਗੇ…” ਇਉਂ ਲੇਖਕਾਂ ਨੇ ਡਰਬੀ ਰੇਸ ਕੋਰਸ ਦੇ ਘੋੜੇ ਕਿੰਗਫਿਸ਼ਰ ਵਾਲੀ ਸਪੀਡ ਨਾਲ ਪੌਣਾ ਘੰਟਾ ਐਸੇ ਫੈਂਟਰ ਛੱਡੇ ਕਿ ਮੈਂ ਦੋ ਤਿੰਨ ਵਾਰ ਤਾਂ ਕੁਰਸੀ ਤੇ ਬੈਠਾ ਡਿੱਗਣ ਹੀ ਲੱਗਾ ਸੀਜੇ ਮੈਂ ਉਦੋਂ ਉਸਨੂੰ ਆਪਣਾ ਸਹੀ ਨਾਮ ਦੱਸ ਦਿੰਦਾ ਤਾਂ ਉਸਨੇ ਪਾਣੀ ਪਾਣੀ ਹੋ ਜਾਣਾ ਸੀਪਰ ਮੈਂ ਉਹਦਾ ਭਰਮ ਬਣਿਆ ਹੀ ਰਹਿਣ ਦਿੱਤਾ

-----

ਜਦੋਂ ਮੈਂ ਪੁੱਛਿਆ ਕਿ ਐਡਾ ਖ਼ੂਬਸੂਰਤ ਲੇਖ ਲਿਖਿਆ ਕਿਥੇ ਬੈਠ ਕੇ ਸੀ ਤਾਂ ਲੇਖਕਾ ਦਾ ਜੁਆਬ ਸੀ, “ਡਲਹੌਜ਼ੀਦੇਖੋ ਪੰਜਾਬੀ ਦੇ ਲੇਖਕਾਂ ਦਾ ਕਿੰਨਾ ਸਟੈਂਡਰਡ ਹਾਈ ਹੈ, ਚੋਰੀ ਦਾ ਲੇਖ ਲਿਖਣ ਲਈ ਵੀ ਡਲਹੌਜ਼ੀ ਤੋਂ ਨੇੜੇ ਨਹੀਂ ਖੜ੍ਹਦੇਅਗਰ ਉਸਨੇ ਆਪਣੀ ਕੋਈ ਮੌਲਿਕ ਰਚਨਾ ਕਰਨੀ ਹੁੰਦਾ ਉਹ ਇੰਦਰਲੋਕ ਇੰਦਰ ਦੇ ਅਖਾੜੇ ਵਿਚ ਜਾ ਕੇ ਕਰਦੀ

-----

ਮੈਂ ਆਪਣੇ ਕੋਲੋਂ ਲਿਖ ਕੇ ਦੋ ਤਿੰਨ ਲੇਖ ਉਹਦੇ ਨਾਮ ਹੇਠ ਛਾਪੇ ਤਾਂ ਲੇਖਕਾ ਅਸਮਾਨੀ ਉਡਾਰੀਆਂ ਮਾਰਨ ਲੱਗ ਪਈਉਹਨੇ ਰੱਬ ਨੂੰ ਯੱਭ ਦੱਸਣਾ ਸ਼ੁਰੂ ਕਰ ਦਿੱਤਾਉਹਨੂੰ ਕਿਸੇ ਪ੍ਰਸੰਸਕ ਨੇ ਇੰਗਲੈਂਡ ਤੋਂ ਮੋਬਾਇਲ ਫੋਨ ਵੀ ਭੇਜ ਦਿੱਤਾਸ਼ੇਰਜੀਤ ਨਾਲ ਵੀ ਉਸਦਾ ਰਵੱਈਆ ਬਦਲ ਗਿਆਸ਼ੇਰਜੀਤ ਮੈਨੂੰ ਕਹਿਣ ਲੱਗਾ, “ਅਸਮਾਨ ਤੇ ਤਾਂ ਚਾੜ੍ਹ ਦਿੱਤੀ ਐਹੁਣ ਹੇਠਾਂ ਕਿਵੇਂ ਲਾਵੇਗਾ?”

ਹੇਠਾਂ ਨ੍ਹੀਂ ਹੁਣ ਇਹ ਲਹਿਣੀਇਹ ਤਾਂ ਹੁਣ ਕਲਪਨਾ ਚਾਵਲਾ ਦੀ ਥਾਂ ਅੰਤਰਰਿਕਸ਼ ਚ ਹੀ ਰਹੂਗੀਜਿੱਦਣ ਇਹਦਾ ਸਪੇਸਸ਼ਿਪ ਹਾਦਸਾਗ੍ਰਸਤ ਹੋਇਆ ਉਦਣ ਧਰਤੀ ਤੇ ਆਊਕਹਿ ਕੇ ਮੈਂ ਹੱਸ ਪਿਆ

ਉਹ ਲੇਖਿਕਾ ਥੱਮਜ਼ਅੱਪ ਵੀ ਕਿਤੇ ਵਰ੍ਹੇ ਛਮਾਹੀ ਸ਼ਹਿਰ ਗਈ ਪੀਂਦੀ ਹੁੰਦੀ ਸੀ ਤੇ ਹੁਣ ਫਰੈਂਚ ਵਾਈਨ ਤੋਂ ਥੱਲੇ ਗੱਲ ਨਹੀਂ ਕਰਦੀਹੁਣ ਉਹਨੂੰ ਕੁੱਲੂ ਮਨਾਲੀ ਦੇ ਸਾਰੇ ਹੋਟਲਾਂ ਦੀ ਰੇਟ ਲਿਸਟ ਯਾਦ ਹੈਇਕ ਮਾਸਿਕ ਮੈਗਜ਼ੀਨ ਵਿਚ ਛਪਣ ਲਈ ਉਹ ਜਿਸ ਸੰਪਾਦਕ ਦੀਆਂ ਮਿੰਨਤਾਂ ਕਰਦੀ ਹੁੰਦੀ ਸੀਰਚਨਾ ਮੰਗਣ ਤੇ ਉਸ ਸੰਪਾਦਕ ਨੂੰ ਉਸਦਾ ਜੁਆਬ ਸੀ, “ਮਾੜੇ ਮੋਟੇ ਮੈਗਜ਼ੀਨਾਂ ਚ ਨ੍ਹੀਂ ਮੈਂ ਛਪਦੀ ਹੁੰਦੀਮੇਰੇ ਲੇਖ ਤਾਂ ਇੰਗਲੈਂਡ ਚ ਛਪਦੇ ਨੇ

ਸੰਪਾਦਕ ਦੋਸਤ ਨੇ ਉਚੇਚਾ ਫੋਨ ਕਰਕੇ ਇਹ ਗੱਲ ਦੱਸੀ ਤੇ ਪੱਛਣ ਲੱਗਾ, “ਯਾਰ ਤੁਸੀਂ ਲੇਖਕਾਂ ਨੂੰ ਟੀਕਾ ਲਾਉਣ ਵੇਲੇ ਦਵਾਈ ਕਿਹੜੀ ਭਰਦੇ ਹੁੰਦੇ ਓ?”

-----

ਇੰਡੀਆ ਗਏ ਨੇ ਮੈਂ ਉਹਦੇ ਦੁੱਧ ਵਰਗੇ ਦਰਸ਼ਨ ਕਰਨੇ ਚਾਹੇ ਤਾਂ ਉਹਨੇ ਮੈਨੂੰ ਜਲੰਧਰ ਦੇ ਸਭ ਤੋਂ ਮਹਿੰਗੇ ਹੋਟਲ ਵਿਚ ਬੁਲਾਇਆ, “ਇਕੱਲਾ ਆਈਂਸਖ਼ਤ ਲਹਿਜ਼ੇ ਵਿਚ ਕਿਹਾ

ਹੋਰ ਮੈਂ ਕਿਹੜਾ ਨਾਲ ਮਿਲਟਰੀ ਲਿਆਉਣੀ ਐ

ਇਹ ਤਾਂ ਮੈਂ ਆਪਣੀ ਚੁਸਤੀ ਨਾਲ ਬਚ ਗਿਆਵਰਨਾ ਉਹਨੇ ਤਾਂ ਮੇਰਾ ਮੀਟਰ ਘੁੰਮਾਉਣ ਦੀ ਪੂਰੀ ਸਕੀਮ ਬਣਾਈ ਹੋਈ ਸੀਹੁਣ ਤਾਂ ਉਸ ਲੇਖਕਾਂ ਦੀ ਇਹ ਹਾਲਤ ਹੋ ਗਈ ਹੈ ਕਿ ਜੇ ਦੂਰਬੀਨ ਲੈ ਕੇ ਵੀ ਦੇਖੀਏ ਤਾਂ ਵੀ ਨਜ਼ਰ ਨਹੀਂ ਆਉਂਦੀ

-----

ਪੰਜਾਬੀ ਦਾ ਕਵੀ ਦਰਬਾਰ ਹੋਵੇ ਤਾਂ ਇਕ ਗੱਲ ਮਜ਼ੇਦਾਰ ਦੇਖਣ ਨੂੰ ਮਿਲਦੀ ਹੈਕਵੀ ਨੂੰ ਆਪਣੀ ਕਵਿਤਾ ਸੁਣਾਉਣ ਬਾਅਦ ਜ਼ਰੂਰੀ ਕੰਮ ਪੈ ਜਾਂਦਾ ਹੈ ਤੇ ਉਸਨੇ ਜਲਦੀ ਘਰੇ ਜਾਣਾ ਹੁੰਦਾ ਹੈਕਵੀਆਂ ਦੀ ਇਸ ਆਦਤ ਬਾਰੇ ਤਾਂ ਪੰਜਾਬੀ ਵਿਚ ਕਿਸੇ ਨੇ ਚੁਟਕਲਾ ਵੀ ਘੜ੍ਹ ਲਿਆ ਹੈਦੋ ਵਿਅਕਤੀ ਅੱਗੜ-ਪਿਛੜ ਭੱਜੇ ਜਾ ਰਹੇ ਹੁੰਦੇ ਹਨਪਿਛਲਾ ਉੱਚੀ ਉੱਚੀ ਫੜੋ ਫੜੋਬੋਲ ਰਿਹਾ ਹੁੰਦਾ ਹੈਉਸ ਨੂੰ ਕੋਈ ਹੋਰ ਵਿਅਕਤੀ ਰੋਕ ਕੇ ਕਾਰਨ ਪੁੱਛਦਾ ਹੈ ਤਾਂ ਅੱਗੋ ਉਹ ਜੁਆਬ ਦਿੰਦਾ ਹੈ, “ਯਾਰ ਉਹ ਆਪਣੀ ਕਵਿਤਾ ਸੁਣਾ ਗਿਆ ਤੇ ਹੁਣ ਮੇਰੀ ਸੁਣਦਾ ਨਹੀਂ

-----

ਇਸ ਨਾਲ ਮਿਲਦੀ ਜੁਲਦੀ ਸੁਰਜੀਤ ਪਾਤਰ ਨੇ ਇਕ ਵਾਰ ਹੱਢ ਬੀਤੀ ਸੁਣਾਈਉਹ ਤੇ ਕੁਝ ਕਵੀ ਮੁਸ਼ਾਇਰੇ ਤੋਂ ਆ ਰਹੇ ਸੀਰਸਤੇ ਵਿਚ ਮੁਸ਼ਾਇਰੇ ਵਿਚੋਂ ਮਿਲੇ ਪੈਸਿਆਂ ਦੀ ਬੋਤਲ ਲੈ ਕੇ ਪੀਣ ਖੜ੍ਹ ਗਏਪੁਲਸ ਵਾਲੇ ਫੜ ਕੇ ਲੈ ਗਏਉਹ ਜਾ ਕੇ ਐਸ ਐਚ ਓ ਨੂੰ ਕਹਿਣ ਲੱਗੇ ਅਸੀਂ ਕਵੀ ਹਾਂਕਵੀ ਦਰਬਾਰ ਚੋਂ ਆਏ ਸੀਸੋਚਿਆ ਘਰਾਂ ਨੂੰ ਜਾਣ ਤੋਂ ਪਹਿਲਾਂ ਘੁੱਟ ਘੁੱਟ ਪੀ ਚੱਲੀਏ

ਇਹ ਸੁਣ ਕੇ ਐਸ. ਐਚ. ਓ. ਮੁਣਸ਼ੀ ਨੂੰ ਕਹਿਣ ਲੱਗਾ, “ਦਰਵਾਜ਼ਾ ਬੰਦ ਕਰ ਮੁਣਸ਼ੀ, ਭੱਜ ਨਾ ਜਾਣਮੇਰੀ ਡਾਇਰੀ ਲਿਆ, ਇਹਨਾਂ ਨੂੰ ਕਵਿਤਾਵਾਂ ਸੁਣਾਈਏ

ਲੇਖਕਾਂ ਅਤੇ ਸ਼ਰਾਬ ਦਾ ਸੱਗੀ ਪਰਾਂਦੇ ਵਾਲਾ ਸਾਥ ਹੁੰਦਾ ਹੈਇਕ ਵਾਰ ਗੀਤਕਾਰ ਗੁਰਦੇਵ ਮਾਨ ਹੋਰੀਂ ਮੁਸ਼ਾਇਰੇ ਤੋਂ ਆਏ ਤੇ ਸ਼ਰਾਬ ਦੀ ਬੋਤਲ ਲੈ ਕੇ ਰਸਤੇ ਵਿਚ ਪੈਂਦੀ ਕਿਸੇ ਦੀ ਮੋਟਰ ਤੇ ਬੈਠ ਗਏਪੀਣ ਲਈ ਗਿਲਾਸ ਨਾ ਲੱਭਣਫਿਰ ਸਲਾਹ ਹੋਈਮਸ਼ਕ ਵੀ ਚਮੜੇ ਦੀ ਹੁੰਦੀ ਹੈ ਤੇ ਜੁੱਤੀਆਂ ਵੀ ਚਮੜੇ ਦੀਆਂਚਲੋ ਜੁੱਤੀਆਂ ਚ ਸ਼ਰਾਬ ਪਾ ਕੇ ਪੀ ਤੇ ਇੰਝ ਹੀ ਕੀਤਾ ਗਿਆ

No comments: