ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 15

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 15

ਪੰਜਾਬੀ ਕਹਾਣੀਕਾਰ ਬਲਰਾਜ ਸਿੱਧੂ ਨੂੰ ਮੇਰੇ ਨਾਲੋਂ ਵੱਧ ਕੋਈ ਨਹੀਂ ਜਾਣਦਾਮੈਂ ਉਸਨੂੰ ਬਹੁਤ ਨੇੜਿਉਂ ਦੇਖਿਆ ਹੈਦਿਨ ਰਾਤ ਉਹਦੇ ਨਾਲ ਰਿਹਾ ਹਾਂਉਹਦਾ ਅੰਗ-ਰੱਖਿਅਕ ਬਣ ਕੇਬੈਲਜ਼ੀਅਮ, ਫਰਾਂਸ, ਜਰਮਨ, ਗੋਆ, ਮੁੰਬਈ, ਸਾਇਪਰਸ, ਨੇਪਾਲ, ਚੈਕ ਰਿਪਬਲਿਕ, ਡੁਬਈ, ਪੋਲੈਂਡ ਮੈਂ ਉਹਦੇ ਨਾਲ ਅੱਯਾਸ਼ੀਆਂ ਕੀਤੀਆਂਦੇਸ਼ਾਂ ਵਿਦੇਸ਼ਾਂ ਦੀਆਂ ਹਵਾਲਾਤਾਂ ਤੇ ਜੇਲ੍ਹਾਂ ਦੀ ਯਾਤਰਾਵਾਂ ਉਹਦੇ ਨਾਲ ਕੀਤੀਆਂਹਸਪਤਾਲਾਂ ਵਿਚ ਉਹਦੇ ਮਰਦੇ ਨਾਲ ਮਰਦਾ ਤੇ ਜਿਉਂਦੇ ਨਾਲ ਜਿਉਂਦਾ ਰਿਹਾਂਮੈਂ ਹਮੇਸ਼ਾਂ ਉਸ ਦੇ ਅੰਦਰ ਬੈਠਾ ਰਹਿੰਦਾ ਹਾਂ, ਅੱਜ ਤੁਹਾਨੂੰ ਮਿਲਣ ਲਈ ਤੇ ਉਹਦੇ ਬਾਰੇ ਦੱਸਣ ਲਈ ਬਾਹਰ ਨਿਕਲਿਆ ਹਾਂ

----

ਉਹ ਛੋਟਾ ਹੁੰਦਾ ਚੰਡੀਗੜ੍ਹ ਦੇ ਕੌਨਵੈਂਟ ਸਕੂਲਾਂ ਵਿਚ ਪੜ੍ਹਿਆ ਤੇ ਛੋਟਾ ਹੁੰਦਾ ਇੰਗਲੈਂਡ ਆ ਗਿਆਇੰਗਲੈਂਡ ਆ ਕੇ ਉਹਨੇ ਸੁਰਤ ਸੰਭਾਲ਼ੀਪੰਜਾਬੀ ਦੀ ਔਫੀਸ਼ਲੀ ਇਕ ਜਮਾਤ ਨਹੀਂ ਪੜ੍ਹਿਆ ਤੇ ਅੱਜ ਪੰਜਾਬੀ ਦਾ ਲੇਖਕ ਹੈਸਾਹਿਤ ਨਾਲ ਉਸਦਾ ਕੋਈ ਵਾਸਤਾ ਨਹੀਂ ਸੀਆਪਣੀ ਪ੍ਰੇਮਿਕਾ ਨਾਲ ਕਲਾਸ ਵਿਚ ਇਕੱਠੇ ਬੈਠਣ ਦੇ ਮਾਰੇ ਨੇ ਉਸਨੇ ਅੰਗਰੇਜ਼ੀ ਸਾਹਿਤ ਦਾ ਏ ਲੈਵਲ ਕੋਰਸ ਕਾਲਜ ਵਿਚ ਲੈ ਲਿਆ ਸੀਕੋਰਸ ਵਰਕ ਦੀ ਸ਼ਰਤ ਪੂਰੀ ਕਰਨ ਲਈ ਮਜਬੂਰੀ ਵਿਚ ਉਸਨੇ ਪਹਿਲੀ ਕਹਾਣੀ ਬੌਰਡਰਲਾਇਨਲਿਖੀਕਿਸੇ ਨੇ ਯਕੀਨ ਨਾ ਕੀਤਾਉਸਦੀ ਅਧਿਆਪਕਾ ਨੇ ਉਸਨੂੰ ਸਾਹਮਣੇ ਬਿਠਾ ਕੇ ਵਿਸ਼ਾ ਦਿੱਤਾ ਤੇ ਕਿਹਾ, “ਨਵੀਂ ਕਹਾਣੀ ਲਿਖ ਕੇ ਸਾਬਤ ਕਰ ਕਿ ਇਹ ਕਹਾਣੀ ਤੂੰ ਲਿਖੀ ਹੈ

-----

ਦੋ ਘੰਟੇ ਵਿਚ ਉਸ ਨੇ ਨਵੀਂ ਕਹਾਣੀ ਬੈਟਰੇਅਲਲਿਖ ਦਿੱਤੀਉਹਦੀ ਅਧਿਆਪਕਾ ਦੰਗ ਰਹਿ ਗਈ ਤੇ ਉਸ ਨੂੰ ਧੱਕੇ ਨਾਲ ਸਾਹਿਤ ਪੜ੍ਹਾ ਕੇ ਉਹਦੀ ਕਹਾਣੀ ਕਲਾ ਚਮਕਾਉਣ ਲੱਗ ਪਈਹਰ ਸਾਲ ਬ੍ਰਮਿੰਘਮ ਵਿਚ ਹੁੰਦੇ ਕਹਾਣੀ ਮੁਕਾਬਲੇ ਲਈ ਉਸਨੂੰ ਤਿਆਰ ਕੀਤਾ ਜਾਣ ਲੱਗਾਮਿਡਲੈਂਡ ਕਰੀਏਟਿਵ ਰਾਇਟਿੰਗ ਮੁਕਾਬਲੇ ਵਿਚ ਉਸਦੀ ਅਧਿਆਪਕਾ ਨੇ ਕਾਲਜ ਵੱਲੋਂ ਉਸਦਾ ਨਾਮ ਭਰਿਆ ਤਾਂ ਬਾਕੀ ਅਧਿਆਪਕਾਂ ਅਤੇ ਹੈਠਟੀਚਰ ਨੇ ਉਸਦੇ ਨਾਮ ਦੀ ਮੁਖਾਲਫ਼ਤ ਕੀਤੀ, “ਮਿਸ ਹੈਲਨ ਵੌਕਰ, ਆਪਣਾ ਕਾਲਜ ਪਿਛਲੇ ਪੰਜ ਸਾਲਾਂ ਤੋਂ ਇਹ ਮੁਕਾਬਲਾ ਹਾਰਦਾ ਆ ਰਿਹਾਬੋਰਡ ਕੋਲ ਪਹਿਲਾਂ ਹੀ ਆਪਣਾ ਰੈਪੂਟੇਸ਼ਨ ਬੁਰਾ ਬਣਿਆ ਹੈਇਹ ਨਵਾਂ ਹੈਕੋਈ ਸੈਕਿੰਡ ਯਿਅਰ ਦਾ ਨਿਪੁੰਨ ਵਿਦਿਆਰਥੀ ਪਾਉਕੋਈ ਇੰਗਲੀਸ਼ ਕੁੜੀਇਹ ਏਸ਼ੀਅਨਇਸ ਵਿਚ ਕੀ ਖ਼ਾਸੀਅਤ ਹੈ?”

ਇਸ ਮੁੰਡੇ ਅੰਦਰ ਅੱਗ ਹੈ ਜੋ ਮੈਂ ਦੇਖੀ ਹੈਤੁਸੀਂ ਦੇਖਿਆ ਨਹੀਂ ਕਿਵੇਂ ਉਸਦੀਆਂ ਅੱਖਾਂ ਵਿਚੋਂ ਚੰਗਿਆੜੇ ਨਿਕਲਦੇ ਹੁੰਦੇ ਹਨਮੁਕਾਬਲਾ ਤਾਂ ਇਹੀ ਲੜੂਗਾ ਨਹੀਂ ਮੇਰਾ ਅਸਤੀਫ਼ਾ ਤੁਹਾਨੂੰ ਮਿਲ਼ ਜਾਵੇਗਾ

ਅਧਿਆਪਕਾ ਆ ਕੇ ਉਸਨੂੰ ਕਹਿੰਦੀ ਹੈ ਰਾਜ, ਮੇਰੀ ਇੱਜ਼ਤ ਤੇਰੇ ਹੱਥ ਹੈਮੈਂ ਤੇਰੀ ਖ਼ਾਤਰ ਲੜ ਕੇ ਆਈ ਹਾਂਲਾਜ ਰੱਖੀਂ

ਮਿਸ ਟਰੱਸਟ ਮੀਆਈ ਵੌਂਟ ਲੈਟ ਯੂ ਡਾਊਨਮੈਂ ਹਨੇਰੀਆਂ ਲਿਆ ਦੂੰ

-----

ਹਾਫ ਟਰਮ ਦੀਆਂ ਛੁੱਟੀਆਂ ਹੋਈਆਂਉਹਨੇ ਉਮਰਾਉ ਜਾਨਫਿਲਮ ਦੇਖੀਜੋ ਮਿਰਜ਼ਾ ਹਾਦੀ ਰੁਸਵਾ ਦੇ ਲਿਖੇ ਊਰਦੂ ਦੇ ਪਹਿਲੇ ਨਾਵਲ ਉਮਰਾਉ ਜਾਨ ਅਦਾਉੱਤੇ ਅਧਾਰਿਤ ਸੀਉਸ ਨੇ ਖ਼ਰੀਦ ਕੇ ਉਸਦਾ ਅੰਗਰੇਜ਼ੀ ਅਨੁਵਾਦ ਪੜ੍ਹਿਆਉਸਨੂੰ ਮਜ਼ਾ ਨਾ ਆਇਆਉਸਨੇ ਲਾਇਬਰੇਰੀ ਵਿਚੋਂ ਟਾਕਿੰਗ ਬੁੱਕ ਲੈ ਕੇ ਅਸਲੀ ਉਰਦੂ ਨਾਵਲ ਤਿੰਨ ਦਿਨ ਲਗਾਤਾਰ ਸੁਣਿਆਚੌਥੇ ਦਿਨ ਫਲਾਈਟ ਫੜ੍ਹ ਕੇ ਉਹ ਲਖਨਊ ਪਹੁੰਚ ਗਿਆਉਹਨੇ ਜਦੋਂ ਕਿਤੇ ਜਾਣਾ ਹੋਵੇ, ਫਲਾਈਟ ਇੰਝ ਫੜ੍ਹਦਾ ਹੈ ਜਿਵੇਂ ਨਾਨਕਿਆਂ ਨੂੰ ਜਾਣ ਵਾਲੀ ਬੱਸ ਹੋਵੇਲਖਨਊ ਜਾ ਕੇ ਉਹਨੇ ਉਮਰਾਉ ਜਾਨ ਬਾਰੇ ਅਨੇਕਾਂ ਕਿੱਸੇ ਸੁਣੇਉਮਰਾਉ ਜਾਨ ਅਦਾ ਹਾਦੀ ਰੁਸਵਾ ਦੀ ਮਾਂ ਸੀਅੱਜ ਵੀ ਉਥੋਂ ਦੀਆਂ ਗਲ਼ੀਆਂ ਵਿਚ ਉਮਰਾਉ ਜਾਨ ਦੀ ਅੱਡੀ ਦੀ ਧਮਕ ਅਤੇ ਉਹਦੇ ਝਾਂਜਰਾਂ ਦੀ ਛਣਕਾਰ ਗੂੰਜਦੀ ਹੈਮੁਜ਼ਰਿਆਂ ਦੀ ਖ਼ਤਮ ਹੋ ਗਈ ਪ੍ਰੰਪਰਾ ਦੀ ਖੋਜ ਕਰਕੇ ਬਲਰਾਜ ਵਾਪਸ ਇੰਗਲੈਂਡ ਆ ਕੇ ਮੁਜਰਾ ਕਲਚਰ ਉੱਤੇ ਨਵੀਂ ਕਹਾਣੀ ਬਰੌਥਲਲਿਖ ਦਿੰਦਾ ਹੈ ਤੇ ਇਹੀ ਕਹਾਣੀ ਮੁਕਾਬਲੇ ਵਿਚ ਪੜ੍ਹੀਕਹਾਣੀ ਬਾਰੇ ਉਸਨੂੰ ਮੁਕਾਬਲੇ ਵਿਚ ਅਨੇਕਾਂ ਸਵਾਲ ਕੀਤੇ ਗਏ, ਉਸਨੇ ਦ੍ਰਿੜਤਾ ਨਾਲ ਦਲੀਲਾਂ ਦੇ ਕੇ ਸਭ ਨੂੰ ਪ੍ਰਸ਼ਨਹੀਨ ਅਤੇ ਲਾਜਵਾਬ ਕਰ ਦਿੱਤਾਉਹ ਕੁਰਸੀ ਤੋਂ ਉੱਠਣ ਲੱਗਾ ਤਾਂ ਜੱਜਾਂ ਦੇ ਪੈਨਲ ਵਿਚੋਂ ਇਕ ਜੱਜ (ਅੰਗਰੇਜ਼) ਨੇ ਉਸ ਨੂੰ ਰੋਕ ਲਿਆ

-----

ਜੱਜ: ਮੈਂ ਇੰਡੀਆ ਕਾਫੀ ਦੇਰ ਰਿਹਾ ਹਾਂ ਤੇ ਮੈਨੂੰ ਤੁਹਾਡੇ ਸਭਿਆਚਾਰ ਬਾਰੇ ਗਿਆਨ ਹੈਤੂੰ ਭਾਰਤੀ ਸੰਸਕ੍ਰਿਤੀ ਨੂੰ ਪੇਸ਼ ਕਰਦੀ ਬਹੁਤ ਉਮਦਾ ਕਹਾਣੀ ਲਿਖੀ ਹੈ ਤੇ ਮੁਜਰਾ ਸਭਿਆਚਾਰ ਨੂੰ ਕਲਾਤਮਕ ਢੰਗ ਨਾਲ ਬਹੁਤ ਖ਼ੂਬਸੂਰਤ ਦਰਸਾਇਆ ਹੈਕਲਾਇਮੈਕਸ ਵਿਚ ਸਨੈਪ ਸ਼ੌਟ ਵਿਧੀ ਦਾ ਬੜੀ ਕਾਰਗਰੀ ਨਾਲ ਇਸਤੇਮਾਲ ਕੀਤਾ ਹੈ। -ਤੇਰੀ ਜਨਮ ਤਾਰੀਕ ਦੇ ਹਿਸਾਬ ਨਾਲ ਤੇਰੀ ਉਮਰ ਸਤਾਰਾਂ ਸਾਲ ਬਣਦੀ ਹੈ ਤੇ ਤੂੰ ਵਿਆਹਿਆ ਨਹੀਂ ਹੋਵੇਂਗਾ?

ਬਲਰਾਜ: ਮੈਂ ਅੰਡਰ ਏਜ ਹਾਂ, ਜ਼ਾਹਿਰ ਹੈ ਮੈਂ ਕੁਆਰਾ ਹਾਂ

ਜੱਜ: ਫ਼ਰਜ਼ ਕਰ ਤੇਰਾ ਵਿਆਹ ਹੋ ਜਾਂਦਾ ਹੈ ਤੇ ਤੈਨੂੰ ਬੱਚਾ ਪੈਦਾ ਕਰਨ ਦੀ ਇੱਛਾ ਵੀ ਹੋਵੇਗੀ?

ਬਲਰਾਜ: ਕੁਦਰਤੀ ਹੈ, ਵਿਆਹ ਤੋਂ ਬਾਅਦ ਅਗਲਾ ਚੈਪਟਰ ਬੱਚੇ ਹੁੰਦਾ ਹੈ

ਜੱਜ: ਤੂੰ ਲੜਕੀ ਚਾਹੇਂਗਾ ਜਾਂ ਲੜਕਾ?

ਬਲਰਾਜ: ਪਹਿਲੇ ਬੱਚੇ ਵੇਲੇ ਮੇਰੀ ਹਸਰਤ ਹੋਵੇਗੀ ਕਿ ਲੜਕਾ ਹੋਵੇ ਤਾਂ ਕਿ ਮੈਨੂੰ ਆਪਣੇ ਵੰਸ਼ ਦੇ ਅੱਗੇ ਵਧਣ ਦਾ ਯਕੀਨ ਹੋ ਜਾਵੇਉਸ ਤੋਂ ਬਾਅਦ ਰੱਬ ਦੀ ਮਰਜ਼ੀ ਜੋ ਉਹ ਦੇਣਾ ਚਾਹੇ

ਜੱਜ (ਮੇਜ ਤੇ ਹੱਥ ਮਾਰਦਿਆਂ): ਹਾਂ! ਮੈਂ ਤੇਰੇ ਮੂੰਹੋਂ ਇਹੀ ਸੁਣਨਾ ਚਾਹੁੰਦਾ ਸੀਜ਼ਿਆਦਾਤਰ ਅਤੇ ਆਮ ਲੋਕ ਲੜਕੇ ਦੀ ਕਾਮਨਾ ਕਰਦੇ ਹਨ, ਖ਼ਾਸਕਰ ਤੁਸੀਂ ਏਸ਼ੀਅਨ ਲੋਕਤੇਰੀ ਕਹਾਣੀ ਵਿਚ ਇਕ ਬਹੁਤ ਵੱਡਾ ਤਕਨੀਕੀ ਨੁਕਸ ਹੈਤੇਰੀ ਵੇਸਵਾ ਨਾਇਕਾ ਮਜ਼ਾਰ ਤੇ ਜਾਂਦੀ ਹੈ ਤੇ ਰੱਬ ਤੋਂ ਲੜਕੀ ਮੰਗਦੀ ਹੈ? ਲੱਗੀ ਸਮਝ?

ਬਲਰਾਜ: ਇਹ ਨੁਕਸ ਨਹੀਂ ਮੈਂ ਜਾਣ-ਬੁੱਝ ਕੇ ਲਿਖਿਆ ਹੈਸ਼ਾਇਦ ਮੇਰੀ ਕਹਾਣੀ ਨੂੰ ਤੁਸੀਂ ਚੰਗੀ ਤਰ੍ਹਾਂ ਸਮਝੇ ਨਹੀਂਮੇਰੀ ਨਾਇਕਾ ਆਮ ਔਰਤ ਨਹੀਂ, ਵੇਸਵਾ ਹੈਵੇਸਵਾ ਕਦੇ ਲੜਕਾ ਪੈਦਾ ਨਹੀਂ ਕਰਨਾ ਚਾਹੁੰਦੀ ਹੁੰਦੀ, ਕਿਉਂਕਿ ਉਸਨੂੰ ਪਤਾ ਹੁੰਦਾ ਹੈ ਕਿ ਵੱਡਾ ਹੋ ਕੇ ਉਹ ਜ਼ਿੱਲਤ ਦੀ ਜ਼ਿੰਦਗੀ ਜੀਵੇਗਾ ਤੇ ਦਲਾਲ ਬਣੇਗਾਆਪਣੀ ਮਾਂ ਦਾ, ਭੈਣ ਦਾ, ਪਤਨੀ ਦਾ ਜਾਂ ਹੋਰ ਔਰਤਾਂ ਦਾਲੜਕੀ ਵੇਸਵਾ ਇਸ ਲਈ ਮੰਗਦੀ ਹੈ ਕਿਉਂਕਿ ਉਹੀ ਲੜਕੀ ਵੱਡੀ ਹੋ ਕੇ ਉਸ ਦੇ ਬੁੜ੍ਹਾਪੇ ਦਾ ਸਹਾਰਾ ਬਣਦੀ ਹੈਉਸੇ ਲੜਕੀ ਵਿਚੋਂ ਬੁੜ੍ਹਾਪੇ ਵਿਚ ਉਸਨੇ ਆਪਣੇ ਆਪ ਦੀ ਜਵਾਨੀ ਅਤੇ ਕਸ਼ਿਸ਼ ਨੂੰ ਦੇਖਣਾ ਹੁੰਦਾ ਹੈਲੜਕੀ ਇਕ ਤਰ੍ਹਾਂ ਨਾਲ ਵੇਸਵਾ ਦੀ ਪੈਨਸ਼ਨ ਹੁੰਦੀ ਹੈਇਸੇ ਲਈ ਵੇਸਵਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਹ ਆਪਣੇ ਸਭ ਤੋਂ ਸੁਨੱਖੇ ਗਾਹਕ ਤੋਂ ਗਰਭਵਤੀ ਹੋਣ ਤਾਂ ਜੋ ਉਹਨਾਂ ਦੇ ਸੁੰਦਰ ਲੜਕੀ ਪੈਂਦਾ ਹੋਵੇਰਹੀ ਗੱਲ ਵੇਸਵਾ ਦੇ ਮਜ਼ਾਰ ਤੇ ਜਾਣ ਦੀ ਤਾਂ ਇਕ ਹਿੰਦੂ ਪ੍ਰਥਾ ਮੁਤਾਬਿਕ ਇਕ ਖ਼ਾਸ ਪੂਜਾ ਕਰਨ ਲਈ ਮੂਰਤੀ ਨੂੰ ਵੇਸਵਾ ਦੇ ਕੋਠੇ ਦੀ ਮਿੱਟੀ ਲਿਆ ਕੇ ਵਿਸ਼ੇਸ਼ ਤੌਰ ਤੇ ਲਾਈ ਜਾਂਦੀ ਹੈ

-----

ਜੱਜ ਕਾਗ਼ਜ਼ ਉੱਤੇ ਕੁਝ ਲਿਖ ਲੈਂਦਾ ਹੈਤਿੰਨ ਦਿਨ ਦੇ ਮੁਕਾਬਲੇ ਵਿਚ ਪੜ੍ਹੀਆਂ ਗਈਆਂ ਛੱਤੀ ਕਹਾਣੀਆਂ ਦਾ ਜਦੋਂ ਜੇਤੂ ਐਲਾਨ ਕਰ ਦਾ ਵਕ਼ਤ ਆਇਆ ਤਾਂ ਬਲਰਾਜ ਆਪਣੀ ਅਧਿਆਪਕਾ ਨਾਲ ਸਭ ਤੋਂ ਪਿਛੇ ਖੜ੍ਹਾ ਸੀਉਸ ਦੀ ਅਧਿਆਪਕਾ ਮਨਹੂਸ ਖ਼ਬਰ ਸੁਣਨ ਦੇ ਡਰੋਂ ਆਪਣੇ ਕੰਨਾਂ ਉੱਤੇ ਹੱਥ ਰੱਖ ਕੇ ਅੱਖਾਂ ਮੀਚ ਖੜ੍ਹੀ ਸੀਇਹ ਦੇਖ ਕੇ ਉਸਦੀਆਂ ਅੱਖਾਂ ਭਰ ਆਈਆਂ ਸਨਹੰਝੂਆਂ ਦਾ ਸਾਗਰ ਬਾਹਰ ਕੇਰਨ ਲਈ ਉਹਨੇ ਅੱਖਾਂ ਘੁੱਟ ਕੇ ਮੀਚੀਆਂ ਤਾਂ ਉਸਦੇ ਕੰਨਾਂ ਵਿਚ ਆਵਾਜ਼ ਪਈ, “ਮੁਕਾਬਲੇ ਵਿਚ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀ ਕਹਾਣੀ ਹੈ ਬਰੌਥਲ -ਬਾਏ ਬਲਰਾਜ ਸਿੱਧੂਉਸਦੀਆਂ ਅਤੇ ਉਸਦੀ ਅਧਿਆਪਕਾ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਸਨਉਹਦੀ ਅਧਿਆਪਕਾ ਨੇ ਉਸਨੂੰ ਘੁੱਟ ਕੇ ਜੱਫ਼ੀ ਵਿਚ ਲੈ ਲਿਆ ਸੀਉਸਦਾ ਮੱਥਾ ਚੁੰਮਿਆ ਸੀ, “ਰਾਜ, ਐਮ ਪਰਾਉਡ ਔਪ ਯੂਜਿੱਤ ਦੀ ਟਰੌਫੀ ਲੈਣ ਉਹ ਖ਼ੁਦ ਸਟੇਜ਼ ਤੇ ਨਹੀਂ ਸੀ ਗਿਆ ਉਹਨੇ ਆਪਣੀ ਅਧਿਆਪਕਾ ਨੂੰ ਭੇਜਿਆ ਸੀ, “ਮਿਸ ਜਾਉ, ਲਉ ਆਪਣੀ ਟਰੌਫੀ ਇਸ ਤੇ ਮੇਰਾ ਨਹੀਂ ਤੁਹਾਡਾ ਹੱਕ਼ ਹੈ

----

ਮੁਕਾਬਲੇ ਉਪਰੰਤ ਪਾਰਟੀ ਵਿਚ ਉਹ ਤੇ ਉਸਦੀ ਅਧਿਆਪਕਾ ਖੜ੍ਹੇ ਸ਼ੈਮਪੇਨ ਪੀ ਰਹੇ ਸਨ ਕਿ ਇਕ ਯੂਨੀਵਰਸਿਟੀ ਦਾ ਪ੍ਰੋਫੈਸਰ ਆ ਕੇ ਉਹਨਾਂ ਨੂੰ ਮੁਬਾਰਕਬਾਦ ਦੇ ਕੇ ਪੁੱਛਦਾ ਹੈ, “ਹੈਲਨ, ਇਹ ਇੰਡੀਅਨ ਸੱਪ ਕਿਥੋਂ ਫੜਿਐ? ਬੜਾ ਜ਼ਹਿਰੀਲੈ?”

ਡਾ: ਯੇਟਸ ਏਸ ਸੱਪ ਚ ਤਾਂ ਮੈਂ ਅਜੇ ਜ਼ਹਿਰ ਭਰ ਰਹੀ ਆਂਜਦੋਂ ਛੱਡੂੰਗੀ ਇਹ ਨਿਉਲੇ ਮੂਧੇ ਕਰੂਆਹ ਤਾਂ ਅੱਜ ਮਹਿਜ਼ ਇਹਤੋਂ ਫੁੰਕਾਰਾ ਜਿਹਾ ਮਰਵਾ ਕੇ ਦੇਖਿਆ ਸੀ

ਇਉਂ ਉਸ ਤੋਂ ਬਾਅਦ ਬਲਰਾਜ ਨੇ ਅੱਠ ਅੰਗਰੇਜ਼ੀ ਕਹਾਣੀਆਂ ਲਿਖੀਆਂ ਤੇ ਅੱਠਾਂ ਦੇ ਨਾਮ ਉਸਦੇ ਆਪਣੇ ਨਾਮ ਵਾਲੇ ਅੰਗਰੇਜ਼ੀ ਅੱਖਰ ਬੀ ਤੋਂ ਸ਼ੁਰੂ ਹੁੰਦੇ ਹਨਅੰਗੇਰਜ਼ੀ ਪਬਲਿਸ਼ਰਾਂ ਤੋਂ ਏਸ਼ੀਅਨ ਹੋਣ ਕਰਕੇ ਉਸਨੂੰ ਬਹੁਤਾ ਹੁੰਗਾਰਾ ਨਾ ਮਿਲਿਆ ਤੇ ਉਸਨੇ ਲਿਖਣਾ ਛੱਡ ਦਿੱਤਾ

-----

ਇੰਗਲੈਂਡ ਵਿਚ ਭੰਗੜਾ ਮਿਊਜ਼ਿਕ ਜੋਬਨ ਤੇ ਆਇਆ ਤਾਂ ਉਸਨੇ ਗੀਤ ਲਿਖਣ ਦੇ ਇਰਾਦੇ ਨਾਲ ਪੰਜਾਬੀ ਸਿੱਖੀਪੰਜਾਬੀ ਸਾਹਿਤ ਡੀਕਾਂ ਲਾ ਲਾ ਪੀਤਾਕੁਲਵੰਤ ਸਿੰਘ ਵਿਰਕ, ਸੰਤ ਸਿੰਘ ਸੇਖੋਂ, ਅਜੀਤ ਸਿੰਘ ਪੱਤੋਂ, ਹਰੀ ਸਿੰਘ ਦਿਲਬਰ ਤੋਂ ਲੈ ਕੇ ਵੀਨਾ ਵਰਮਾ ਤੱਕ ਸਭ ਨੂੰ ਖ਼ਰੀਦ ਖ਼ਰੀਦ ਪੜ੍ਹਿਆਸ਼ਿਵ, ਪਾਸ਼, ਪਾਤਰ ਪੜ੍ਹੇਨਾਨਕ ਸਿੰਘ, ਕੰਵਲ ਸਭ ਦੀਆਂ ਸਾਰੀਆਂ ਰਚਨਾਵਾਂਅੱਜ ਬਲਰਾਜ ਸਿੱਧੂ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਵਿਚ ਲਿਖ ਰਿਹਾ ਹੈਦੋ ਨਾਵਲ, ਦੋ ਕਹਾਣੀ ਸੰਗ੍ਰਹਿ ਪੰਜਾਬੀ ਵਿਚ ਅਤੇ ਇਕ ਪੁਸਤਕ ਪੰਜਾਬੀ ਤੋਂ ਅਨੁਵਾਦ ਕੇ ਅੰਗਰੇਜ਼ੀ ਵਿਚ ਛਾਪ ਚੁੱਕਾ ਹੈ। ਸਾਹਿਤ, ਸੰਗੀਤ, ਸ਼ਰਾਬ ਅਤੇ ਸੈਕਸ ਉਸਦੀਆਂ ਕਮਜ਼ੋਰੀਆਂ ਹਨਇਹਨਾਂ ਤਿੰਨਾਂ ਵਿਚੋਂ ਉਹਦੀ ਜ਼ਿੰਦਗੀ ਵਿਚ ਕਿਹੜੀ ਚੀਜ਼ ਜ਼ਿਆਦਾ ਹੈ, ਇਸਦਾ ਨਿਰਣਾ ਕਰਨਾ ਮੁਸ਼ਕਿਲ ਹੈਉਹਦੇ ਪਾਠਕਾਂ ਵਿਚ ਬਹੁ-ਗਿਣਤੀ ਔਰਤਾਂ, ਖ਼ਾਸ ਕਰ ਨੌਜਵਾਨ ਕੁੜੀਆਂ ਦੀ ਹੈ

-----

ਇੰਡੀਆ ਤੋਂ ਇਕ ਨੌਜਵਾਨ ਕਵਿਤਰੀ ਨੇ ਇੰਗਲੈਂਡ ਫੇਰੀ ਤੇ ਆਉਣਾ ਸੀਯਾਦਵਿੰਦਰ ਸਿੱਧੂ ਨੇ ਉਸਦੀ ਡਿਉਟੀ ਲਗਾਈ ਕਿ ਤੂੰ ਇੰਗਲੈਂਡ ਦੇ ਚੰਗੇ ਚੰਗੇ ਸਾਹਿਤਕਾਰਾਂ ਤੇ ਗਾਇਕਾਂ ਦੀਆਂ ਮੁਲਾਕਾਤਾਂ ਕਰਕੇ ਲਿਆਈਆਪਾਂ ਮੁਲਾਕਾਤਮੈਗਜ਼ੀਨ ਵਿਚ ਛਾਪਾਂਗੇਨਾਲ ਉਸ ਨੇ ਇਹ ਵੀ ਕਿਹਾ, “ਕੋਈ ਨਵਾਂ ਮੁੰਡਾ ਬਲਰਾਜ ਸਿੱਧੂ ਕਹਾਣੀ ਲਿਖਣ ਲੱਗਿਐਸਿਰਜਣਾਵਿਚ ਉਹਦੀ ਕਹਾਣੀ ਛਪੀ ਐਡਾ: ਰਘਬੀਰ ਸਿੰਘ ਸਿਰਜਣਾ ਹਲਕੀ ਕਹਾਣੀ ਤੇ ਮਾੜੇ ਲੇਖਕ ਨੂੰ ਨੇੜੇ ਨਹੀਂ ਲੱਗਣ ਦਿੰਦਾਮੈਂ ਉਹਦੀ ਕਹਾਣੀ ਪੰਜਾਬਵਿਚ ਕਹਾਣੀ ਪੜ੍ਹੀ ਹੈ, ‘ਨੰਗੀਆਂ ਅੱਖੀਆਂਮੁੰਡੇ ਚ ਦਮ ਹੈਉਹਨੂੰ ਜ਼ਰੂਰ ਮਿਲੀਆਪਣੇ ਮੈਗਜ਼ੀਨ ਬਾਰੇ ਦੱਸੀਂ

-----

ਕਵਿਤਰੀ ਇੰਗਲੈਂਡ ਆ ਜਾਂਦੀ ਹੈਸਾਹਿਤਕਾਰਾਂ ਤੋਂ ਬਲਰਾਜ ਸਿੱਧੂ ਬਾਰੇ ਪੁੱਛਦੀ ਹੈਹਰ ਕੋਈ ਉਸਨੂੰ ਬਲਰਾਜ ਸਿੱਧੂ ਨਾਲ ਮਿਲ਼ਣ ਤੋਂ ਵਰਜਦਾ ਹੈਜਾਂ ਜਿਹੜੇ ਉਸ ਨਾਲ ਗੱਡੀ ਵਿਚ ਬੈਠ ਕੇ ਦੋ ਦੋ ਬੋਤਲਾਂ ਵੜ੍ਹਕਾ ਚੁੱਕੇ ਹੁੰਦੇ ਹਨ, ਉਹਨਾਂ ਨੇ ਉਹਦਾ ਨਾਮ ਨਹੀਂ ਸੁਣਿਆ ਹੁੰਦਾਜਿਹੜੇ ਸਾਹਿਤਕਾਰਾਂ ਨੇ ਉਸ ਦੀਆਂ ਕਹਾਣੀਆਂ ਨਾ ਛਾਪਣ ਬਾਰੇ ਅਖ਼ਬਾਰਾਂ ਨੂੰ ਚਿੱਠੀਆਂ ਲਿਖ ਕੇ ਨੇਕ ਸਲਾਹ ਦਿੱਤੀ ਹੁੰਦੀ ਹੈਉਹਨਾਂ ਨੇ ਕਦੇ ਉਸਨੂੰ ਪੜ੍ਹਿਆ ਸੁਣਿਆ ਨਹੀਂ ਹੁੰਦਾਕਵਿਤਰੀ ਸੋਚਦੀ ਹੈ ਆਖਰ ਬਲਰਾਜ ਸਿੱਧੂ ਕਿਹੜਾ ਇਹੋ ਜਿਹਾ ਡਾਇਨਾਮਾਇਟ ਹੈ ਜਿਸ ਤੋਂ ਹਰ ਕੋਈ ਮੈਨੂੰ ਦੂਰ ਰੱਖਣਾ ਚਾਹੁੰਦਾ ਹੈ?

-----

ਉਸ ਨੌਜਵਾਨ ਕਵਿਤਰੀ ਨੂੰ ਇੰਗਲੈਂਡ ਅਤੇ ਯੂਰਪ ਭਰ ਤੋਂ ਪ੍ਰਸੰਸਕਾਂ ਅਤੇ ਕਵੀ ਵਿਸ਼ਾਲ ਵਰਗੇ ਨੌਜਵਾਨ ਸ਼ਾਦੀ-ਸ਼ੁਦਾ ਲੇਖਕਾਂ ਦੇ ਫ਼ੋਨ ਆਉਣੇ ਸ਼ੁਰੂ ਹੋ ਜਾਂਦੇ ਹਨਹਰ ਕੋਈ ਆਪੋ ਆਪਣੀ ਟਰਾਈ ਮਾਰਦਾ ਹੈਜਿਸ ਵਿਚ ਕਨੈਡਾ ਦੇ ਇਕ ਅਖ਼ਬਾਰ ਦਾ ਅਧਖੜ੍ਹ ਸੰਪਾਦਕ ਜਿਸਦੇ ਅਮਰੀਕਾ, ਕਨੇਡਾ ਤੇ ਇੰਡੀਆ ਅਖ਼ਬਾਰ ਨਿਕਲਦੇ ਹਨ ਅਤੇ ਇਕ ਇੰਗਲੈਂਡ ਦਾ ਹੀ ਉਹ ਗੀਤਕਾਰ ਵੀ ਸ਼ਾਮਿਲ ਹੁੰਦੇ ਹਨ ਜਿਸ ਦੀ ਵਕੀਲ ਕੁੜੀ ਦੀ ਉਮਰ ਵੀ ਉਸ ਕਵਿਤਰੀ ਨਾਲੋਂ ਜ਼ਿਆਦਾ ਹੁੰਦੀ ਹੈ

-----

ਉਸ ਕਵਿਤਰੀ ਦੇ ਹੱਥ ਬਲਰਾਜ ਸਿੱਧੂ ਦੀ ਕਹਾਣੀ ਅਣਲੱਗਲੱਗ ਜਾਂਦੀ ਹੈਪੜ੍ਹ ਕੇ ਉਹ ਬਲਰਾਜ ਨੂੰ ਮਿਲਣ ਲਈ ਤੜਫ਼ ਜਾਂਦੀ ਹੈਇਹ ਬਲਰਾਜ ਸਿੱਧੂ ਦੀ ਕਹਾਣੀ ਦੀ ਪ੍ਰਾਪਤੀ ਹੈ ਕਿ ਨੌਜਵਾਨ ਕੁੜੀ ਕਹਾਣੀ ਪੜ੍ਹਣ ਉਪਰੰਤ ਉਸਨੂੰ ਮਿਲਣਾ ਚਾਹੁੰਦੀ ਹੈਦੇਖਣਾ ਚਾਹੁੰਦੀ ਹੈ ਉਹ ਕੀ ਚੀਜ਼ ਹੈ? ਇਕ ਵਾਰ ਅਮਰਗੜ੍ਹ ਕਹਾਣੀਕਾਰ ਜਸਵੀਰ ਰਾਣੇ ਦੀ ਸਟੂਡੈਂਟ ਉਸਦੀਆਂ ਕਿਤਾਬਾਂ ਦੇਖਣ ਲੱਗ ਗਈਹਜ਼ਾਰਾਂ ਕਿਤਾਬਾਂ ਵਿਚੋਂ ਉਸਨੇ ਸਿੱਧੂ ਦੀ ਕਿਤਾਬ ਨੰਗੀਆਂ ਅੱਖੀਆਂਕੱਢ ਲਈਰਾਣੇ ਨੇ ਉਸਨੂੰ ਪੁੱਛ ਲਿਆ, “ਤੂੰ ਐਨੀਆਂ ਕਿਤਾਬਾਂ ਛੱਡ ਕੇ ਇਹੀ ਕਿਤਾਬ ਕਿਉਂ ਚੁੱਕੀ?”

ਬਸ ਮੈਨੂੰ ਚੰਗੀ ਲੱਗੀਮੈਂ ਪੜ੍ਹਣ ਲਈ ਲੈ ਜਾਵਾਂ?”

ਕਿਤਾਬ ਪੜ੍ਹਨ ਉਪਰੰਤ ਉਸ ਨੇ ਰਾਣੇ ਨੂੰ ਕਿਹਾ ਕਿ ਇਹ ਬਲਰਾਜ ਸਿੱਧੂ ਜਦੋਂ ਇੰਡੀਆ ਆਵੇ ਮੈਨੂੰ ਜ਼ਰੂਰ ਮਿਲਾਈਉਹਦੇ ਇੰਡੀਆ ਗਏ ਤੇ ਜਸਵੀਰ ਰਾਣੇ ਦੇ ਘਰ ਉਹ ਪਾਠਕਾ ਉਸਨੂੰ ਮਿਲੀ

-----

ਕਵਿਤਰੀ ਬ੍ਰਮਿੰਘਮ ਆਈ ਤਾਂ ਬਲਰਾਜ ਸਿੱਧੂ ਦੇ ਸਾਹਿਤਕ ਸਨੇਹੀ ਪ੍ਰਿਤਪਾਲ ਸਿੰਘ ਮਾਨ, ਜਿਨ੍ਹਾਂ ਨਾਲ ਸਿੱਧੂ ਦਾ ਪਰਿਵਾਰ ਵਾਲਾ ਰਿਸ਼ਤਾ ਸੀ ਦੇ ਘਰ ਉਸ ਕਵਿਤਰੀ ਦਾ ਬਲਰਾਜ ਨਾਲ ਫੋਨ ਸੰਪਰਕ ਕਾਇਮ ਹੋ ਗਿਆਮਾਨ ਹੋਰਾਂ ਨੇ ਪੈਰ ਗੱਡ ਕੇ ਬਲਰਾਜ ਦੀ ਪੈਰਵਾਈ ਕੀਤੀਮਿਲਣ ਦਾ ਸਮਾਂ ਮੁਕ਼ੱਰਰ ਹੋ ਗਿਆਮਿਥੇ ਸਮੇਂ ਉੱਤੇ ਉਸ ਕਵਿਤਰੀ ਨੂੰ ਇੰਗਲੈਂਡ ਦੀ ਇਕ ਕਵਿਤਰੀ ਧੋਖੇ ਨਾਲ ਡਾ: ਸਵਰਨ ਚੰਦਨ ਦੇ ਘਰ ਲੈ ਗਈ ਤਾਂ ਕਿ ਉਹ ਬਲਰਾਜ ਸਿੱਧੂ ਨੂੰ ਨਾ ਮਿਲੇਕਵਿਤਰੀ ਨੇ ਬਲਰਾਜ ਸਿੱਧੂ ਨੂੰ ਮਿਲਣ ਦੀ ਜ਼ਿੱਦ ਕੀਤੀ ਤਾਂ ਇੰਗਲੈਂਡ ਦੀ ਕਵਿਤਰੀ ਉਹਦੇ ਨਾਲ ਲੜ ਪਈ

-----

ਲੇਕਿਨ ਇੰਡੀਆ ਵਾਲੀ ਕਵਿਤਰੀ ਫੇਰ ਵੀ ਬਲਰਾਜ ਸਿੱਧੂ ਨੂੰ ਮਿਲਣ ਚਲੀ ਗਈਜਦ ਉਹ ਕਮਰੇ ਵਿਚ ਦਾਖਲ ਹੋਇਆ ਤਾਂ ਉਹ ਚੁੰਧਿਆ ਗਈਉਸ ਨਾਲ ਗੱਲਬਾਤ ਕਰਕੇ ਹੋਰ ਪ੍ਰਭਾਵਿਤ ਹੋ ਗਈਕਵਿਤਰੀ ਉਸਦਾ ਨੰਬਰ ਲੈ ਕੇ ਇਕ ਰਾਤ ਉਸਨੂੰ ਫੋਨ ਕਰਦੀ ਹੈ ਤੇ ਇਸ਼ਰਿਆਂ ਵਿਚ ਉਸ ਉਤੇ ਮੋਹਿਤ ਹੋਣ ਦੇ, ਉਸਨੂੰ ਸੰਕੇਤ ਦਿੰਦੀ ਹੈਉਹ ਆਪਣੇ ਕਿਸੇ ਤਿੜਕਦੇ ਜਾ ਰਹੇ ਰਿਸ਼ਤੇ ਨੂੰ ਸੰਭਾਲਣ ਦੇ ਯਤਨਾਂ ਵਿਚ ਲੱਗਾ ਹੋਣ ਕਰਕੇ ਕਵਿਤਰੀ ਦੇ ਇਸ਼ਾਰੇ ਸਮਝਦਾ ਹੋਇਆ ਵੀ ਅਣਜਾਣ ਬਣਦਾ ਹੈਇਹ ਉਹਦੀ ਖ਼ਾਸੀਅਤ ਹੈ ਕਿ ਉਹ ਇਕ ਸਮੇਂ ਇਕ ਰਿਸ਼ਤਾ ਹੀ ਹੰਢਾਉਂਦਾ ਹੈ! ਝੂਠੇ ਤੇ ਦਿਖਾਵੇ ਵਾਲੇ ਇਸ਼ਕ ਨਾਲ ਉਸਨੂੰ ਕੋਈ ਸਰੋਕਾਰ ਨਹੀਂ

----

ਕਵਿਤਰੀ ਲਈ ਇਕ ਸਮਾਗਮ ਸਿੱਖ ਯੂਥ ਕਮਿਊਂਟੀ ਸੈਂਟਰ, ਸੋਹੋ ਰੋਡ, ਬ੍ਰਮਿੰਘਮ ਵਿਖੇ ਰਚਾਇਆ ਜਾਂਦਾ ਹੈਸਮਾਗਮ ਕਰਵਾਉਣ ਵਾਲਿਆਂ ਵਿਚ ਇਕ ਅਜਿਹਾ ਉਤੋਂ ਬੀਬੀ ਦਾੜ੍ਹੀ ਵਿਚੋਂ ਕਾਲਾ ਕਾਂਸਾਹਿਤਕਾਰ; ਜੋ ਆਪਣੇ ਆਪ ਨੂੰ ਧਰਮ ਪ੍ਰਚਾਰਕ ਕਹਾਉਂਦਾ ਹੈ, ਵੀ ਹੁੰਦਾ ਹੈ ਜਿਸਦੇ ਘਰ ਉਸ ਦੇ ਪਰਿਵਾਰ ਨਾਲ ਠਹਿਰਨ ਦਾ ਵਾਅਦਾ ਉਸ ਕਵਿਤਰੀ ਨੇ ਕੀਤਾ ਹੁੰਦਾ ਹੈਕਿਉਂਕਿ ਆਪਣੇ ਘਰੇ ਲਿਜਾ ਕੇ ਕਵਿਤਰੀ ਦੀ ਸੇਵਾ ਕਰਕੇ ਉਸ ਸਾਹਿਤਕਾਰ ਨੇ ਕਵਿਤਰੀ ਤੋਂ ਕੁਝ ਨਾ ਕੁਝ ਆਪਣੇ ਬਾਰੇ ਲਿਖਵਾਉਣਾ ਹੁੰਦਾ ਹੈਸਮਾਗਮ ਉਪਰੰਤ ਜਦੋਂ ਉਹ ਕਵਿਤਰੀ ਬਲਰਾਜ ਸਿੱਧੂ ਨੂੰ ਦੇਖਦੀ ਹੈ ਤਾਂ ਫੱਟ ਫਰਮਾਇਸ਼ ਕਰਦੀ ਹੈ, “ਬਲਰਾਜ ਤੇਰੇ ਨਾਲ ਇਕ ਫੋਟੋ ਖਿਚਵਾ ਲਵਾਂ?”

ਜ਼ਰੂਰ

ਫੋਟੋ ਖਿਚਵਾਉਣ ਲੱਗਿਆਂ ਉਹ ਕਵਿਤਰੀ ਉਸਦੀਆਂ ਬਾਹਾਂ ਵਿਚ ਬਾਹਾਂ ਪਾ ਲੈਂਦੀ ਹੈਉਹ ਕੁਝ ਝਿਜਕਦਾ ਹੈਕਈ ਸਾਹਿਤਕਾਰ ਖੜ੍ਹੇ ਇਹ ਦ੍ਰਿਸ਼ ਦੇਖ ਰਹੇ ਹੁੰਦੇ ਹਨਉਹ ਕਵਿਤਰੀ ਦੀਆਂ ਅੱਖਾਂ ਵਿਚ ਇਕ ਤੜਫ਼ ਦੇਖਦਾ ਹੈ ਤੇ ਪੱਥਰ ਤੋਂ ਮੋਮ ਵਾਂਗ ਪਿਘਲ਼ ਜਾਂਦਾ ਹੈ, “ਆ ਚੱਲ ਅੱਜ ਮੇਰੇ ਨਾਲ

ਦੋਨੋਂ ਬਾਹਾਂ ਵਿਚ ਬਾਹਾਂ ਪਾਈ ਸੋਹੋ ਰੋਡ ਕਮਿਊਨਟੀ ਸੈਂਟਰ ਵਿਚੋਂ ਨਿਕਲ ਜਾਂਦੇ ਹਨ

-----

ਜਿਸ ਸਾਹਿਤਕਾਰ ਦੇ ਘਰ ਕਵਿਤਰੀ ਦੇ ਰਹਿਣ ਦਾ ਪ੍ਰਬੰਧ ਸੀਉਹ ਇਹ ਅਲੋਕਿਕ ਦ੍ਰਿਸ਼ ਦੇਖ ਕੇ ਪਿੱਟਦਾ ਫਿਰਦਾ ਕਮਿਊਨਟੀ ਸੈਂਟਰ ਦੇ ਸੰਚਾਲਕ ਦਲ ਸਿੰਘ ਢੇਸੀ ਨੂੰ ਆਖਦਾ ਹੈ, “ਉਹ ਲੈ ਗਿਆਢੇਸੀ ਦੇਖਆਪਣੀਆਂ ਅੱਖਾਂ ਦੇ ਸਾਹਮਣੇ ਲੈ ਗਿਆਦੇਖ ਕਿਵੇਂ ਬਾਹਾਂ ਚ ਬਾਹਾਂ

ਉਹ ਕਿਹੜਾ ਚੋਰੀ ਕਰਕੇ ਜਾਂ ਜ਼ਬਰਦਸਤੀ ਲੈ ਗਿਐ? ਆਪਣੀ ਮਰਜ਼ੀ ਨਾਲ ਉਹਦੇ ਕੋਲ ਗਈ ਹੈ

ਇਸ ਪ੍ਰਕਾਰ ਦੀਆਂ ਹੁਸਨਾਂ ਦੀਆਂ ਚੋਰੀਆਂ ਕਰਨ ਵਿਚ ਉਹ ਮਾਹਿਰ ਹੈਪਰ ਛਲ-ਕਪਟ, ਧੋਖਾ ਤੇ ਝੂਠ ਤੋਂ ਕੋਹਾਂ ਦੂਰ ਹੈਉਹ ਰੂਹ ਦੇ ਹਾਣ ਦੀ ਜੁਤਸਜੂ ਕਰਦਾ ਹੈਚੰਗਾ! ਐਨੀ ਮੇਰੀ ਬਾਤ, ਉੱਤੋਂ ਪੈ ਗਈ ਰਾਤਛੱਤਣਾ ਸੀ ਕੋਠਾ, ਛੱਤ ਲੀ ਸਬਾਤਹੁਣ ਮੈਂ ਆਪਣੇ ਟਿਕਾਣੇ ਤੇ ਜਾਂਦਾ ਹਾਂਜਿਥੋਂ ਮੈਂ ਆਇਆ ਸੀ ਤੇ ਜਿਥੋਂ ਨਾਲ ਮੈਂ ਸੰਬਧਿਤ ਹਾਂਮੈਂ ਫਿਰ ਤੋਂ ਬਲਰਾਜ ਦੇ ਅੰਦਰ ਵੜ ਕੇ ਬੈਠ ਗਿਆ ਹਾਂ

-----

ਪਿਛਲੇ ਚਾਰ ਪੰਜ ਸਾਲਾਂ ਤੋਂ ਮੈਂ ਸਾਹਿਤ ਦਾ ਇਕ ਵੀ ਅੱਖਰ ਨਹੀਂ ਲਿਖਿਆਪਾਠਕਾਂ, ਅਖ਼ਬਾਰਾਂ ਤੇ ਸਾਹਿਤ ਨਾਲੋਂ ਮੇਰਾ ਲਗਭਗ ਨਾਤਾ ਹੀ ਟੁੱਟ ਗਿਆ ਸੀਐਨੇ ਲੰਮੇ ਵਕਫੇ ਬਾਅਦ ਪਤਾ ਨਹੀਂ ਕਿਵੇਂ ਇਕ ਪਾਠਕ ਦੋਸਤ ਦਾ ਫੋਨ ਆਇਆਰਸਮੀ ਗੱਲਬਾਤ ਤੋਂ ਬਾਅਦ ਉਹਨੇ ਦੱਸਿਆ ਕਿ ਵੱਖ ਵੱਖ ਅਖ਼ਬਾਰਾਂ ਵਿਚ ਇਕ ਚਿੱਠੀ ਛਪੀ ਹੈ ਤੇ ਕਿਸੇ ਨੇ ਸਾਰੇ ਪੰਜਾਬੀ ਲੇਖਕਾਂ ਨੂੰ ਚੈਲੇਂਜ ਕੀਤਾ ਹੈ ਕਿ ਕੋਈ ਉਸਦੇ ਚਹੇਤੇ ਲੇਖਕ ਨੂੰ ਸਾਹਿਤਕ ਅਖਾੜੇ ਵਿਚ ਢਾਹ ਕੇ ਦਿਖਾਵੇ

-----

ਮੈਨੂੰ ਸੁਣ ਕੇ ਝਟਕਾ ਜਿਹਾ ਲੱਗਿਆ ਕਿ ਰਾਜਨੀਤੀ ਤਾਂ ਰਣ ਦਾ ਮੈਦਾਨ ਸੀਸਾਹਿਤ ਕਦੋਂ ਤੋਂ ਕਰੁਕਸ਼ੇਤਰ ਬਣ ਗਿਆਮੈਂ ਆਪਣੇ ਦੋਸਤ ਨੂੰ ਕਿਹਾ ਕਿ ਉਹ ਚਿੱਠੀ ਪੜ੍ਹ ਕੇ ਸੁਣਾਵੇ ਤਾਂ ਜੋ ਮੈਨੂੰ ਵੀ ਪਤਾ ਲੱਗੇ ਇਹ ਕਿਹੜਾ ਸੱਜਣ ਸਿਉਂ ਐਨੇ ਹੰਕਾਰ ਵਿਚ ਆ ਗਿਆ ਹੈਉਸਨੇ ਪੜ੍ਹ ਕੇ ਸੁਣਾਈ ਤਾਂ ਮੈਂ ਉਸਨੂੰ ਝੱਟ ਦੱਸ ਦਿੱਤਾ ਕਿ ਇਸ ਦੀ ਇਬਾਰਤ ਵਿਚੋਂ ਪਾਠਕ ਪਿਸ਼ੌਰਾ ਸਿੰਘ ਲਲਹੇੜੀ ਨਹੀਂ ਲੇਖਕ ਖ਼ੁਦ ਬੋਲਦਾ ਹੈ, ਇਹ ਡਿਕਟੇਟਡ ਚਿੱਠੀ, ਮਹਿਜ਼ ਪਬਲਸਿਟੀ ਸਟੰਟ ਹੈਮੈਨੂੰ ਮੇਰਾ ਦੋਸਤ ਕਹਿਣ ਲੱਗਾ ਤੂੰ ਇਸਦਾ ਜੁਆਬ ਦੇਮੈਂ ਕਿਹਾ ਇਹੀ ਤਾਂ ਉਹ ਲੇਖਕ ਚਾਹੁੰਦਾ ਹੈ ਕਿ ਵਿਵਾਦਾਂ ਨਾਲ ਮੁਫ਼ਤ ਦੀ ਚਰਚਾ ਬਟੋਰੇਪਹਿਲਾਂ ਉਹਨੇ ਇਕ ਜਗ੍ਹਾ ਚਿੱਠੀ ਛਪਵਾਈ, ਫਿਰ ਦੂਜੀ ਥਾਂ, ਫਿਰ ਤੀਜੀਜਿਨ੍ਹਾਂ ਅਖ਼ਬਾਰਾਂ ਵਿਚ ਜਿਸ ਪਾਠਕ ਦੇ ਨਾਮ ਤੇ ਚਿੱਠੀ ਛਪੀ ਹੈਉਹਦੇ ਚੋਂ ਅੱਧੀਆਂ ਬਾਰੇ ਤਾਂ ਸ਼੍ਰੀ ਮਾਨ ਲਿਖਤੁਮ ਨੂੰ ਵੀ ਨਹੀਂ ਪਤਾ ਹੋਣਾਵਧੀਆ ਜੁਆਬ ਇਸਦਾ ਇਹ ਹੈ ਕਿ ਕੋਈ ਜੁਆਬ ਨਾ ਦਿੱਤਾ ਜਾਵੇਇਸ ਨੂੰ ਨਜ਼ਰ ਅੰਦਾਜ਼ ਕੀਤਾ ਜਾਵੇ

ਪਰ ਭਾਜੀ ਐਨੇ ਅਖ਼ਬਾਰਾਂ ਵਾਲਿਆਂ ਨੇ ਕਿਵੇਂ ਇਹ ਚਿੱਠੀ ਛਾਪ ਦਿੱਤੀ?ਉਹ ਤਾਂ ਇਹ ਵੀ ਛਾਪੀ ਜਾਂਦੇ ਹਨ ਕਿ ਉਹ ਲੇਖਕ ਵਿਸ਼ਵ ਪੱਧਰ ਦਾ ਲੇਖਕ ਹੈ

ਯਾਰ ਉਹ ਕੱਟੀਆਂ ਵਿਚ ਝੋਟਾ ਛੱਡੀ ਰੱਖਣਗੇ ਤਾਂ ਇਹੀ ਕੁਝ ਹੋਊ

ਕੀ ਕਿਹੈ?”

ਕਹਿਣ ਦਾ ਭਾਵ ਇਹ ਕਿ ਆਪਣੇ ਪੰਜਾਬ ਵਿਚ ਜਦੋਂ ਸੂਈ ਹੋਈ ਮੱਝ ਦੀ ਕੱਟੀ, ਥੋੜ੍ਹੀ ਉਡਾਰ ਹੋ ਜਾਂਦੀ ਤਾਂ ਉਸਨੂੰ ਕਿਸੇ ਪਸ਼ੂ ਪਾਲਕ ਨੂੰ ਧਲਿਆਰੇ ਤੇ ਦੇ ਦਿੱਤਾ ਜਾਂਦਾਉਹ ਪਾਲਕ ਜਦੋਂ ਕੱਟੀ ਮੱਝ ਬਣਕੇ ਸੂਣ ਵਾਲੀ ਹੋ ਜਾਂਦੀ ਤਾਂ ਮਾਲਕਾਂ ਨੂੰ ਮੋੜ ਜਾਂਦਾਇਸ ਦੇ ਇਵਜ ਵਿਚ ਉਸਨੂੰ ਪੈਸੇ ਮਿਲਦੇਇਵੇਂ ਕਿਸੇ ਬੰਦੇ ਨੇ ਧਲਿਆਰੇ ਉੱਤੇ ਕਈ ਕੱਟੀਆਂ ਲਈਆਂ ਹੋਈਆਂ ਸਨਜ਼ਾਹਿਰ ਹੈ ਉਹਨੇ ਇਕ ਝੋਟਾ ਵੀ ਰੱਖਿਆ ਸੀਉਹ ਰੋਜ ਰੌਲਾ ਪਾਇਆ ਕਰੇ ਸਾਡਾ ਝੋਟਾ ਕੱਟੀ ਨੂੰ ਮੂਹਰੇ ਲਾਈ ਫਿਰਦੈਸਾਡੇ ਝੋਟੇ ਨੇ ਗਾਹ ਪਾਇਆ ਪਿਐ, ਵਗੈਰਾਇਕ ਦਿਨ ਉਹਦਾ ਸ਼ੋਰ ਸ਼ਰਾਬਾ ਸੁਣ ਕੇ ਉਨ੍ਹਾਂ ਦਾ ਗੁਆਂਢੀ ਕਹਿੰਦਾ, “ਓਨਾ ਗਾਹ ਥੋਡਾ ਝੋਟਾ ਨਹੀਂ ਪਾਉਂਦਾ ਜਿੰਨਾ ਤੁਸੀਂ ਉਹਦੀ ਸਿਫ਼ਤ ਵਿਚ ਪਾਉਂਦੇ ਰਹਿੰਦੇ ਹੋਜੇ ਝੋਟੇ ਦਾ ਜ਼ਿਆਦਾ ਹੀ ਹੰਕਾਰ ਐ ਤਾਂ ਇਕ ਵਾਰ ਸਾਡੇ ਸਾਨ੍ਹ ਨੂੰ ਆਪਣੇ ਵਾੜੇ ਵਿਚ ਵਾੜ੍ਹ ਕੇ ਦੇਖੋਫੇਰ ਦੇਖਾਂਗੇ ਥੋਡਾ ਝੋਟਾ ਕਿਵੇਂ ਖੌਰੂ ਪਾਉਂਦੈ

ਇਸ ਚਿੱਠੀ ਬਾਰੇ ਕੀ ਕਰਨਾ ਚਾਹੀਦੈ?”

ਮੈਂ ਲੰਮੀਆਂ ਤਾਣ ਕੇ ਪਿਆ ਸੋਫੇ ਉੱਤੇ ਉੱਠ ਕੇ ਬੈਠ ਗਿਆ, “ਕਰਨਾ ਕੀ ਐ ਸਾਨ੍ਹ ਉੱਠ ਖੜ੍ਹਿਐਦੇਖ ਮਰਦਾਨਿਆ ਰੰਗ ਕਰਤਾਰ ਦੇਆਪੇ ਸਾਨ੍ਹ ਕਲੋਲ ਕਰੂਤਮਾਸ਼ਾ ਦੇਖਅਸੀਂ ਤੋਪਾਂ ਦੇ ਮੂੰਹ ਨੀਵੇਂ ਕਰ ਲਏ ਤਾਂ ਲੋਕੀ ਸਮਝਣ ਲੱਗ ਪਏ ਉਹ ਗੋਲੇ ਵਰਸਾਉਣੋਂ ਹੱਟ ਗਈਆਂ? ਜਿਥੇ ਲੀਕ ਛੱਡੀ ਸੀ ਉਥੋਂ ਖਿੱਚਣੀ ਫੇਰ ਸ਼ੁਰੂ ਕਰ ਦਿੰਦੇ ਹਾਂਆਪੇ ਅਖ਼ਬਾਰਾਂ ਵਾਲਿਆਂ ਤੇ ਪਾਠਕਾਂ ਨੂੰ ਦਿਸ ਜਾਊ ਕੀਹਦੀ ਲਕੀਰ ਲੰਮੀ ਜਾਂਦੀ ਹੈ

-----

ਰਹੀ ਗੱਲ ਵਿਸ਼ਵ ਪੱਧਰ ਦੇ ਸਾਹਿਤਕਾਰ ਦੀਪੰਜਾਬੀ ਦਾ ਕੋਈ ਸਾਹਿਤਕਾਰ ਵਿਸ਼ਵ ਪੱਧਰ ਦਾ ਨਹੀਂ ਸ਼ਿਵ ਕੁਮਾਰ ਬਟਾਲਵੀ ਨੂੰ ਸਾਰੇ ਪੰਜਾਬੀ ਸਾਹਿਤਕਾਰਾਂ ਨਾਲੋਂ ਵੱਧ ਸ਼ੁਹਰਤ ਮਿਲੀ ਹੈ, ਅਠਾਈ ਸਾਲ ਦੀ ਉਮਰ ਵਿਚ ਸਾਹਿਤ ਅਕੈਡਮੀ ਐਵਾਰਡ ਮਿਲਿਐਉਹ ਵੀ ਵਿਸ਼ਵਪੱਧਰ ਦਾ ਸਾਹਿਤਕਾਰ ਨਹੀਂਉਸਦੀ ਮਕ਼ਬੂਲੀਅਤ ਸਿਰਫ਼ ਪੰਜਾਬੀ ਤੱਕ ਹੀ ਸੀਮਿਤ ਹੈਪੰਜਾਬੀ ਵਾਲੇ ਲੇਖਕ ਪਾਠਕ ਮੂੰਗਫਲੀ ਖਾ ਕੇ ਬਦਾਮਾਂ ਦੇ ਸੁਆਦ ਦੱਸਣ ਲੱਗ ਜਾਂਦੇ ਹਨਦੋ ਪੈੱਗ ਪੀ ਕੇ ਹਰੇਕ ਲੱਲੀ-ਛੱਲੀ ਨੂੰ ਵਿਸ਼ਵ ਪੱਧਰ ਦਾ ਸਾਹਿਤਕਾਰ ਬਣਾ ਕੇ ਸਿਰ ਤੇ ਟੋਕਰੇ ਵਾਂਗੂੰ ਧਰੀ ਜਾਵਾਂਗੇ ਤਾਂ ਜਿਹੜੇ ਸੱਚੀਂ ਵਿਸ਼ਵ ਪੱਧਰ ਦੇ ਸਾਹਿਤਕਾਰ ਹਨ, ਉਹਨਾਂ ਨੂੰ ਚੰਨ ਤੇ ਛੱਡ ਕੇ ਆਉਣਾ ਪਊ

-----

ਆਪਣੇ ਜਿਸਮਾਨੀ ਤੌਰ ਤੇ ਇਕ ਤੋਂ ਵੱਧ ਦੇਸ਼ਾਂ ਵਿਚ ਜਾਣ ਜਾਂ ਉਥੋਂ ਦੇ ਅਖ਼ਬਾਰਾਂ ਵਿਚ ਛਪਣ ਨਾਲ ਕੋਈ ਵਿਸ਼ਵ ਪੱਧਰ ਦਾ ਸਾਹਿਤਕਾਰ ਨਹੀਂ ਬਣਦਾਸਾਇਬੇਰੀਅਨ ਕ੍ਰੇਨ ਹਜ਼ਾਰਾਂ ਮੀਲਾਂ ਦੀ ਦੂਰ ਤੈਅ ਕਰਕੇ ਮੌਸਮ ਦੇ ਪ੍ਰੀਵਰਤਨ ਆਉਂਣ ਨਾਲ ਇਕ ਮੁਲਕ ਤੋਂ ਦੂਜੇ ਮੁਲਕ ਵਿਚ ਜਾਂਦੇ ਰਹਿੰਦੇ ਹਨਉਹ ਵਿਸ਼ਵ ਪੱਧਰੀ ਪੰਛੀ ਨਹੀਂ ਬਣ ਜਾਂਦੇਗਧੇ ਤੇ ਘੋੜੇ ਨੂੰ ਇਕੋ ਰੱਸੇ ਬੰਨ੍ਹਣ ਵਾਲਿਆਂ ਲੱਲੂਹੇੜੀਆਂ ਜਿਹਿਆਂ ਨੂੰ ਮੇਰੀ ਸਲਾਹ ਹੈ, ਪਹਿਲਾਂ ਵਿਸ਼ਵਪੱਧਰ ਦੇ ਸਾਹਿਤਕਾਰਾਂ ਨੂੰ ਪੜ੍ਹੋ, ਫੇਰ ਤਗਮੇ ਵੰਡਣ ਲੱਗਿਓ

-----

ਮੇਰੀ ਅੰਗਰੇਜ਼ੀ ਕਹਾਣੀ ਬਰੌਥਲ’ (ਚਕਲਾ) ਦੀ ਨਾਇਕਾ ਇਕ ਮੁਜਰੇ ਵਾਲੀ ਹੁੰਦੀ ਹੈਜਦੋਂ ਉਹ ਬੁੜ੍ਹੀ ਹੋ ਜਾਂਦੀ ਹੈ ਤਾਂ ਉਸਦੀ ਲੜਕੀ ਜਵਾਨ ਹੋ ਜਾਂਦੀ ਹੈਲੜਕੀ ਨੂੰ ਧੰਦੇ ਵਿਚ ਲਾਉਣ ਲਈ ਨੱਥਉਤਰਾਈ (ਕੁਆਰਾਪਨ ਭੰਗ ਕਰਨ) ਦੀ ਰਸਮ ਦਾ ਸਮਾਗਮ ਹੁੰਦਾ ਹੈਉਸ ਵਿਚ ਨਾਇਕਾ ਦਾ ਪੁਰਾਣਾ ਬੁੱਢਾ ਗਾਹਕ ਉਸਦੀ ਲੜਕੀ ਲਈ ਸਭ ਤੋਂ ਵੱਡੀ ਰਕਮ ਦੇਣ ਦਾ ਹੋਕਾ ਦਿੰਦਾ ਹੈਲੇਕਿਨ ਉਥੇ ਕੋਈ ਜਵਾਨ ਨਵਾਬਜ਼ਾਦਾ ਵੀ ਹੁੰਦਾ ਹੈ ਜਿਸਨੇ ਸਭ ਤੋਂ ਘੱਟ ਰਕਮ ਦੀ ਆਪਣੀ ਹੈਸੀਅਤ ਮੁਤਾਬਿਕ ਪੇਸ਼ਕਸ਼ ਕਰੀ ਹੁੰਦੀ ਹੈਨਾਇਕਾ ਆਪਣੀ ਲੜਕੀ ਨੂੰ ਹਸਰਤ ਭਰੀਆਂ ਨਿਗਾਹਾਂ ਨਾਲ ਉਸ ਨਵਾਬਜ਼ਾਦੇ ਵੱਲ ਤੱਕਦਾ ਦੇਖਕੇ ਲੜਕੀ ਨੂੰ ਇਹ ਸੋਚ ਕੇ ਨਵਾਬਜ਼ਾਦੇ ਕੋਲ ਭੇਜ ਦਿੰਦੀ ਹੈ ਕਿ ਬਾਕੀ ਜ਼ਿੰਦਗੀ ਤਾਂ ਉਸਨੂੰ ਗਾਹਕਾਂ ਨੇ ਪਸੰਦ ਕਰਕੇ ਚੁਣਨਾ ਹੈ, ਅੱਜ ਦਾ ਇਕ ਦਿਨ ਤਾਂ ਉਹ ਆਪਣੀ ਬੇਟੀ ਨੂੰ ਮਨਪਸੰਦ ਗਾਹਕ ਚੁਣ ਲੈਣ ਦੇਵੇਫਿਰ ਕਈ ਸਾਲਾਂ ਬਾਅਦ ਉਹੀ ਬੁੱਢਾ ਗਾਹਕ ਨਾਇਕਾ ਦੀ ਲੜਕੀ ਨਾਲ ਰਾਤ ਗੁਜ਼ਾਰਨ ਆਉਂਦਾ ਹੈਨਾਇਕਾ ਲੋੜ ਤੋਂ ਕੁਝ ਵੱਧ ਮੰਗਦੀ ਹੈਬੁੱਢਾ ਜੁਆਬ ਦਿੰਦਾ ਹੈ, “ਅੱਜ ਤੈਨੂੰ ਮੈਂ ਓਨੇ ਪੈਸੇ ਨਹੀਂ ਦੇ ਸਕਦਾਇਹ ਰਕਮ ਤੂੰ ਉਦੋਂ ਲੈ ਸਕਦੀ ਸੀ ਜਦੋਂ ਨੱਥ ਨਹੀਂ ਸੀ ਉਤਰੀਹੁਣ ਦਿਨੋਂ ਦਿਨ ਤੇਰੀ ਲੜਕੀ ਦਾ ਭਾਅ ਥੱਲੇ ਜਾਣਾ ਹੈ ਵਧਣਾ ਨਹੀਂ

-----

ਇੰਨ-ਬਿੰਨ ਇਹੀ ਸਥਿਤੀ ਪੰਜਾਬੀ ਲੇਖਕਾਂ ਦੀ ਹੈਪੰਜਾਬੀ ਪੜ੍ਹਣ ਵਾਲੇ ਦਿਨੋਂ ਦਿਨ ਘੱਟ ਰਹੇ ਹਨਪੰਜਾਬੀ ਲੇਖਕ ਆਪਣੀ ਨੱਥ ਉਤਰੀ ਭੁੱਲ ਕੇ ਆਪਣੀ ਹੈਸੀਅਤ ਤੋਂ ਵੱਧ ਦੀ ਇੱਛਾ ਰੱਖਦੇ ਹਨਵਿਸ਼ਵ ਪੱਧਰ ਦੇ ਸਾਹਿਤਕਾਰਾਂ ਨਾਲ ਇਕ ਮੰਚ ਉੱਤੇ ਖੜ੍ਹੇ ਹੋਣ ਦੇ ਸੁਪਨੇ ਪਾਲ ਬੈਠਦੇ ਹਨਪਰ ਹਕੀਕਤ ਤਾਂ ਇਹ ਹੈ ਕਿ ਪੰਜਾਬੀ ਦੇ 99% ਸਾਹਿਤਕਾਰਾਂ ਨੂੰ ਉਹਨਾਂ ਦੇ ਪੂਰੇ ਪਰਿਵਾਰ ਨੇ ਵੀ ਨਹੀਂ ਪੜ੍ਹਿਆ ਹੁੰਦਾਕੋਈ ਕਿੱਲੇ ਨਾਲ ਬੰਨ੍ਹਿਆ ਪਸ਼ੂ ਕਿੱਲੇ ਦੇ ਇਰਦ-ਗਿਰਦ ਉਨੀ ਦੂਰ ਤੱਕ ਹੀ ਘੁੰਮ ਸਕਦਾ ਹੈ ਜਿੰਨਾ ਉਸਦਾ ਅਕਾਰ ਤੇ ਗਲ਼ ਪਾਏ ਸੰਗਲ਼ ਦੀ ਲੰਬਾਈ ਹੈਉਸ ਤੋਂ ਦੂਰ ਦੀ ਜ਼ਮੀਨ ਨੂੰ ਛੂਹਣਾ ਨਾਮੁਕਿਨ ਹੈਪੰਜਾਬੀ ਲੇਖਕ ਆਪਣੀ ਸਮਰੱਥਾ ਅਤੇ ਮਿਹਨਤ ਤੋਂ ਵੱਧ ਫਲ਼ ਦੀ ਤਵੱਕੋ ਰੱਖਦੇ ਹਨ

-----

ਦੂਰ ਉੱਚੇ ਪਹਾੜ ਉੱਤੇ ਚੜ੍ਹ ਕੇ ਮੈਂ ਦੇਖਦਾ ਹਾਂ ਕਿ ਪੰਜਾਬੀ ਲੇਖਕ (ਇਨ੍ਹਾਂ ਵਿਚ ਮੈਂ ਖ਼ੁਦ ਵੀ ਸ਼ਾਮਿਲ ਹਾਂ!) ਭਰਮਾਂ ਦੇ ਕਿਲ੍ਹੇ ਵਿਚ ਕ਼ੈਦ ਇਕ ਦੂਜੇ ਨਾਲ ਘੁਲ਼ਣ ਲੱਗੇ ਹਨ ਤੇ ਉਹਨਾਂ ਨੂੰ ਰਿਹਾਈ ਦਾ ਖੁੱਲ੍ਹਾ ਦਰਵਾਜ਼ਾ ਦਿਖਾਈ ਨਹੀਂ ਦਿੰਦਾਉਹ ਦਰਵਾਜ਼ਾ ਜੋ ਉਹਨਾਂ ਨੂੰ ਵਿਸ਼ਵ ਪੱਧਰ ਦੇ ਪਾਠਕਾਂ ਤੱਕ ਲਿਜਾਂਦਾ ਹੈਮੇਰੇ ਮਨ ਵਿਚ ਉਰਦੂ ਦਾ ਸ਼ੇਅਰ ਆਉਂਦਾ ਹੈ;

ਬਰਬਾਦ-ਏ-ਗੁਲਿਸਤਾਨ ਕਰਨੇ ਕੋ ਏਕ ਹੀ ਉੱਲੂ ਕਾਫੀ ਹੈ

ਅੰਜਾਮ-ਏ-ਗੁਲਿਸਤਾਨ ਕਿਆ ਹੋਗਾ ਹਰ ਸ਼ਾਖ਼ ਪੇ ਉੱਲੂ ਬੈਠਾ ਹੈ

-----

ਇਹ ਲੇਖ ਉਹਨਾਂ ਕ਼ੈਦੀ ਸਾਹਿਤਕਾਰਾਂ ਨੂੰ ਮੇਰੇ ਵੱਲੋਂ ਭਰਮਾਂ ਦੀ ਕ਼ੈਦ ਵਿਚੋਂ ਨਿਕਲਣ ਲਈ ਮਾਰੀ ਗਈ ਇਕ ਅਵਾਜ਼ ਹੈਉਸ ਝੂਠੀ ਹਾਉਮੇ ਵਿਚ ਗ੍ਰੱਸੇ ਗੱਪੀ, ਬਨਾਉਟੀ ਦੁਨੀਆ ਦੇ ਲੇਖਕ ਲੋਕਾਂ ਨੂੰ ਭਰਮਾਂ ਦੇ ਕ਼ੈਦਖ਼ਾਨੇ ਦੇ ਖੁੱਲ੍ਹੇ ਦਰਵਾਜ਼ਿਆਂ ਨੂੰ ਦਿਖਾਉਣ ਲਈ ਮਾਰੀ ਗਈ ਇਕ ਸਰਚਲਾਈਟ ਹੈ, “ਆਉ ਮਿੱਤਰੋ, ਬਾਹਰ ਆ ਜਾਉ! ਅਜ਼ਾਦ ਫ਼ਿਜ਼ਾ ਵਿਚ ਤਾਂ ਜੋ ਵਿਸ਼ਵ ਪੱਧਰ ਦਾ ਤੇ ਆਪਣਾ ਮੌਲਿਕ ਸਾਹਿਤ ਰਚੀਏ!!!

ਮਿਟਾ ਦੇ ਅਪਨੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ

ਕਿ ਦਾਨਾ ਖ਼ਾਕ ਮੇਂ ਮਿਲ ਕਰ, ਗੁਲੋ ਗੁਲਜ਼ਾਰ ਹੋਤਾ ਹੈ


2 comments: