ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 4

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 4

ਜੇ ਮੁੰਡਿਆ ਵੇ ਮੇਰੀ ਤੋਰ ਤੂੰ ਦੇਖਣੀ ਗੜਵਾ ਲੈ ਦੇ ਚਾਂਦੀ ਦਾ, ਵੇ ਲੱਕ ਹਿੱਲੇ ਮਜਾਜਣ ਜਾਂਦੀ ਦਾਗੀਤ ਦਾ ਰਚਿਆਰਾ ਇੰਦਰਜੀਤ ਹਸਨਪੁਰੀ ਇੰਗਲੈਂਡ ਆਇਆਗੜ੍ਹਵਾ ਚਾਂਦੀ ਦਾ ਗੀਤ ਉਹਦਾ ਸਿਰਨਾਵਾਂ ਬਣ ਗਿਆ ਸੀਅਸੀਂ ਇਕ ਮੁਸ਼ਾਇਰੇ ਵਿਚ ਮਿਲੇਮੈਂ ਗੀਤਕਾਰ ਸੁਖਜੀਤ ਥਾਂਦੀ ਨੂੰ ਕਿਹਾ, “ਇਹ ਆਪਣਾ ਸੀਨੀਅਰ ਹੈਚੱਲ ਰੇਸਟੋਰੈਂਟ ਚ ਲੈ ਕੇ ਚੱਲਦੇ ਹਾਂਮੈਂ ਆਪਣੇ ਕਾਲਮ ਲਫ਼ਜ਼ਾਂ ਦੇ ਦਰਵੇਸ਼’ (ਪੰਜਾਬ ਟਾਇਮਜ਼, ਯੂ. ਕੇ. ਵਿਚ ਛਪਿਆ ਲੜੀਵਾਰ ਕਾਲਮ) ਵਿਚ ਇਹਦਾ ਸ਼ਬਦ ਚਿੱਤਰ ਲਿਖੂੰਗਾਨਾਲੇ ਪਤਾ ਕਰੀਏ ਇਹਨੇ ਕਿਹੜੇ ਕਿਹੜੇ ਪੈਂਤਰੇ ਖੇਡੇ ਨੇ

-----

ਮੈਂ ਔਫ ਲਾਇਸੈਂਸ ਤੋਂ ਲਿੱਟਰ ਦੀ ਤਿੱਤਰ ਮਾਰਕਾ ਫੇਮੱਸ ਗਰੌਸ ਬੋਤਲ ਖ਼ਰੀਦੀ ਤੇ ਸਾਡੀਆਂ ਰੈਸਟੋਰੈਂਟ ਵਿਚ ਬੈਠਿਆਂ ਗੱਲਾਂ-ਬਾਤਾਂ ਹੋਈਆਂਉਨ੍ਹੀਂ ਦਿਨੀਂ ਜੱਗਬਾਣੀ ਵਿਚ ਹਸਨਪੁਰੀ ਲੇਖਕਾਂ ਦੇ ਕਾਵਿਕ ਰੇਖਾ ਚਿੱਤਰ ਲਿਖਦਾ ਹੁੰਦਾ ਸੀ ਮੋਤੀ ਪੰਜ ਦਰਿਆਵਾਂ ਦੇ, ਜੋ ਹਰ ਐਤਵਾਰ ਲਗਾਤਾਰ ਛਪਦੇ ਹੁੰਦੇ ਸਨਜਦੋਂ ਤੀਜੇ ਕੁ ਪੈੱਗ ਨਾਲ ਹਸਨਪੁਰੀ ਲੋਰ ਜਿਹੀ ਵਿਚ ਆਇਆ ਤਾਂ ਮੈਂ ਉਹਨਾਂ ਰੇਖਾ ਚਿੱਤਰਾਂ ਦੀ ਤਾਰੀਫ਼ ਕਰਨ ਦੀ ਗੁਸਤਾਖ਼ੀ ਕਰ ਬੈਠਾਹਸਨਪੁਰੀ ਦੱਸਣ ਲੱਗਿਆ, “ਉਹ ਇੰਡੀਆ ਵਿਚ ਬਹੁਤ ਮਕ਼ਬੂਲ ਹੋਏ ਨੇਤੁਹਾਡੇ ਇਥੋਂ ਦੇ ਤਿੰਨ ਲੇਖਕਾਂ ਤੇ ਵੀ ਲਿਖੇ ਨੇਸੌ ਸੌ ਪੌਂਡ ਲਿਐ ਤਿੰਨਾਂ ਤੋਂਤੁਸੀਂ ਵੀ ਕੱਢੋ ਤੁਹਾਡੇ ਤੇ ਵੀ ਲਿਖ ਦਿੰਦਾ ਹਾਂ

-----

ਮੈਨੂੰ ਜੀ ਐਨੀ ਆਫ਼ਤ ਨਹੀਂ ਆਈ ਹੋਈਮੈਂ ਨਾ ਤਾਂ ਕਦੇ ਕਿਤਾਬ ਦਾ ਮੁੱਖ-ਬੰਦ ਲਿਖਵਾਇਐ, ਨਾ ਪਰਚੇਮੈਂ ਤਾਂ ਆਪ ਦੂਜੇ ਲੇਖਕਾਂ ਬਾਰੇ ਲਿਖਦਾ ਹਾਂ167 ਲੇਖਕਾਂ ਬਾਰੇ ਲਿਖ ਚੁੱਕਿਆ ਹਾਂਦੂਜੇ ਬਾਰੇ ਲਿਖਦਾ ਲਿਖਦਾ ਮੱਲਕ ਦੇਣੇ ਚੁਸਤੀ ਨਾਲ ਮੈਂ ਆਪਣੀ ਗੱਲ ਵੀ ਕਰ ਜਾਨਾਂਅਗਲੇ ਦਾ ਪੱਜ ਮੇਰਾ ਰੱਜਨਾਲੇ ਜਿੱਦਣ ਮੈਨੂੰ ਆਪਣੇ ਬਾਰੇ ਲਿਖਵਾਉਣ ਦਾ ਦੌਰਾ ਪਿਆਇਹ ਨਿੱਕਾ ਜਿਹਾ ਕੰਮ ਤਾਂ ਮੈਂ ਆਪ ਹੀ ਆਪਣੇ ਤੇ ਸਵੈ ਰੇਖਾ-ਚਿੱਤਰ ਲਿਖ ਕੇ ਕਰ ਲੈਣਾ ਹੈਮੈਨੂੰ ਮੇਰੇ ਨਾਲੋਂ ਵੱਧ ਕੌਣ ਜਾਣ ਸਕਦਾ ਹੈ? ਦੂਜਾ ਪਤਾ ਨਹੀਂ ਤੁਹਾਡੇ ਬਾਰੇ ਕੀ ਲਿਖੂਗਾਏਦੂੰ ਚੰਗਾਂ ਨਹੀਂ ਕਿ ਆਪੇ ਆਪਣਾ ਸਿਰ ਪਲ਼ੋਸ ਕੇ ਆਪੇ ਬੁੱਢ ਸੁਹਾਗਣ ਕਹਿ ਲਵੋ

ਮੇਰਾ ਜੁਆਬ ਸੁਣ ਕੇ ਹਸਨਪੁਰੀ ਠੰਢਾ ਸੀਲਾ ਜਿਹਾ ਹੋ ਗਿਆਜਦੋਂ ਅਸੀਂ ਬੋਤਲ ਦਾ ਥੱਲਾ ਵਿਹਲਾ ਕਰ ਦਿੱਤਾ ਤਾਂ ਹਸਨਪੁਰੀ ਦੇ ਫੇਰ ਵੱਟ ਉੱਠਿਆ, “ਮੇਰੀ ਮੰਨ ਮੈਂ ਉਹਨਾਂ ਰੇਖਾ-ਚਿੱਤਰਾਂ ਦੀ ਕਿਤਾਬ ਛਾਪ ਦੇਣੀ ਐਨਾਲੇ ਮੇਰੇ ਰੇਖਾ-ਚਿੱਤਰ ਕਾਵਿਕ ਨੇਕਿਸੇ ਨੇ ਲਿਖੇ ਨੇ ਅੱਜ ਤੱਕ ਪੰਜਾਬੀ ਵਿਚ ਇਹੋ ਜਿਹੇ? ਐਨਿਆਂ ਵਿਚੋਂ ਕਿਸੇ ਦੀ ਕੋਈ ਗੱਲ ਨਹੀਂ ਰਲ਼ਦੀਦੱਸ ਪੈਹੇ ਘੱਟ ਕਰ ਲੂੰ?”

-----

ਮੈਂ ਫੇਰ ਹਸਨਪੁਰੀ ਨੂੰ ਉਸਦੇ ਕਾਵਿਕ ਰੇਖਾ ਚਿੱਤਰਾਂ ਵਿਚੋਂ ਤਿੰਨ ਲੇਖਕਾਂ ਦੇ ਨਾਮ ਗਿਣਾ ਕੇ ਜੁਆਬ ਦਿੱਤਾ, “ਉਹਨਾਂ ਚੋਂ ਤਿੰਨਾਂ ਲੇਖਕਾਂ ਬਾਰੇ ਤੁਸੀਂ ਬੀਬਾਸ਼ਬਦ ਵਰਤਿਆ ਹੈ ਤੇ ਤਿੰਨਾਂ ਦੀ ਪੱਗ ਬਾਰੇ ਵੀ ਇਕੋ ਜਿਹਾ ਵਰਣਨ ਕੀਤਾ ਹੈ ਤੇ ਤਿੰਨਾਂ ਦੀਆਂ ਪੱਗਾਂ ਦੇ ਸਟਾਇਲ ਵੱਖਰੇ ਹਨ

ਅੱਛਾ ਮੈਨੂੰ ਨ੍ਹੀ ਪਤਾ? ਇਹ ਕਿਵੇਂ ਹੋ ਗਿਐ?” ਹਸਨਪੁਰੀ ਨੇ ਹੈਰਾਨੀ ਪ੍ਰਗਟ ਕੀਤੀ

ਗਾਇਕ ਬਲਵਿੰਦਰ ਸਫਰੀ ਨੇ ਚੂੜੀਆਂ ਫਿਲਮ ਵਿਚ ਹਸਨਪੁਰੀ ਦਾ ਇਕ ਗੀਤ ਉਸ ਤੋਂ ਪੁੱਛੇ ਬਿਨਾ ਰਿਕਾਰਡ ਕਰਵਾ ਦਿੱਤਾਉਸ ਗੀਤ ਦਾ ਜ਼ਿਕਰ ਆਇਆ ਤਾਂ ਹਸਨਪੁਰੀ ਤਪ ਗਿਆ, “ਮੈਂ ਸਫਰੀ ਤੇ ਕੇਸ ਕਰ ਦੇਣੈ

ਮੈਂ ਉਹਨੂੰ ਸਮਝਾਇਆ, “ਤੁਸੀਂ ਇਉਂ ਨਾ ਕਰੋਸਫਰੀ ਆਪਣਾ ਮਿੱਤਰ ਹੀ ਹੈਸਾਡਾ ਖਾਣ ਪੀਣ ਕੱਠਾ ਹੈਤੁਹਾਨੂੰ ਤੁਹਾਡਾ ਮਿਹਨਤਾਨਾ ਦਿਵਾ ਦਿੰਦੇ ਹਾਂ ਅਸੀਂ ਹਸਨਪੁਰੀ ਦੀ ਰੇਡੀਉ ਤੇ ਇੰਟਰਵਿਊ ਕੀਤੀ ਤੇ ਉਹੀ ਗੀਤ ਵਜਾਇਆ ਤਾਂ ਗੀਤ ਸੁਣ ਕੇ ਹਸਨਪੁਰੀ ਦਾ ਪਾਰਾ ਉਤਰ ਗਿਆਉਸਨੂੰ ਸਫਰੀ ਨਾਲ ਕੋਈ ਗਿਲਾ ਨਹੀਂ ਸੀ ਰਿਹਾ

----

ਗੀਤਕਾਰ ਭੱਟੀ ਭੜ੍ਹੀ ਵਾਲੇ ਦਾ ਇਕ ਗੀਤ ਦੁਰਗੇ ਰੰਗੀਲੇ ਨੇ ਗਾਇਆ ਸੀ, ‘ਗਾਗਰ ਪਿਆਰ ਵਾਲੀ ਨੱਕੋ ਨੱਕ ਭਰੀ, ਕਿਸੇ ਠੀਕਰਾ ਬਣਾ ਕੇ ਦੇਣੀ ਧਰ ਸੱਜਣਾਕਾਲਜ ਦੇ ਮੁੰਡਿਆਂ ਤੋਂ ਰੱਖੀ ਤੂੰ ਲੁਕਾ ਕੇ ਮੈਨੂੰ ਲੱਗੇ ਬਦਨਾਮੀ ਕੋਲੋ ਡਰ ਸੱਜਣਾਗੀਤ ਚੱਲ ਗਿਆ ਤੇ ਭੱਟੀ ਦੀ ਸੰਗੀਤ ਮਾਰਕੀਟ ਵਿਚ ਗੀਤਾਂ ਵਾਲੀ ਗਾਗਰ ਵੀ ਭਰਨ ਲੱਗੀਭੱਟੀ ਮਕ਼ਬੂਲੀਅਤ ਦੇ ਨਸ਼ੇ ਵਿਚ ਆ ਗਿਆ ਤੇ ਉਸ ਨੇ ਮਨ ਵਿਚ ਭਰਮ ਪਾਲ ਲਿਆ ਕਿ ਹੁਣ ਉਹ ਜੋ ਵੀ ਲਿਖੂਗਾ, ਉਹ ਸ਼ਾਹਕਾਰ ਹੀ ਹੋਵੇਗਾਸਰੋਤੇ ਉਸਨੂੰ ਮੂਲ-ਮੰਤਰ ਵਾਂਗ ਜਪੀ ਜਾਣਗੇਉਸਨੇ ਗੀਤ ਲਿਖ ਮਾਰਿਆ, ‘ਫੋਟੋ ਖਿੱਚਣੀ ਗਵਾਂਢਣੇ ਤੇਰੀ ਨੀ ਕੰਧ ਉੱਤੇ ਰੱਖ ਕੈਮਰਾ

----

ਇਕ ਸਾਹਿਤਕ ਸਮਾਗਮ ਵਿਚ ਅਜੌਕੀ ਗੀਤਕਾਰੀ ਦਾ ਜ਼ਿਕਰ ਹੋਇਆ ਤਾਂ ਸਤਿਕਾਰਯੋਗ ਬਾਈ ਦੇਵ ਥਰੀਕਿਆਂ ਵਾਲੇ ਨੇ ਫੜ੍ਹ ਕੇ ਮਾੜੇ ਗੀਤਾਂ ਦੀ ਤੈਅ ਲਾ ਦਿੱਤੀਭੱਟੀ ਦੇ ਉਪਰੋਕਤ ਗੀਤ ਉੱਤੇ ਟਿੱਪਣੀ ਕਰਦੇ ਹੋਏ ਉਹ ਕਹਿਣ ਲੱਗੇ, “ਸਾਡੇ ਪਿੰਡਾਂ ਵਿਚ ਜਦੋਂ ਦੋ ਭਰਾਵਾਂ ਦੀ ਵੰਡ ਹੁੰਦੀ ਹੈ ਤਾਂ ਘਰ ਵਿਚ ਵਿਚਾਲੇ ਕੰਧ ਕੱਢ ਦਿੱਤੀ ਜਾਂਦੀ ਹੈਗੁਆਂਢੀ ਘਰ ਚਾਚੇ ਤਾਏ ਦਾ ਹੁੰਦਾ ਹੈਤੁਸੀਂ ਕੰਧ ਤੇ ਕੈਮਰਾ ਰੱਖ ਕੇ ਭੈਣਾਂ ਦੀਆਂ ਫੋਟੋਆਂ ਖਿੱਚਣ ਲੱਗ ਪਏ ਹੋਨਾਲੇ ਸਾਡੀ ਪ੍ਰੰਪਰਾ ਤੇ ਸਭਿਆਚਾਰ ਤਾਂ ਇਹ ਹੈ ਕਿ ਪਿੰਡ ਦੀ ਧੀ ਭੈਣ ਸਭ ਦੀ ਸਾਂਝੀ ਹੁੰਦੀ ਹੈਇਹ ਕਿੱਧਰ ਨੂੰ ਲੈ ਕੇ ਜਾ ਰਹੇ ਹੋ ਤੁਸੀਂ ਗੀਤਕਾਰੀ ਨੂੰ?”

No comments: