ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 12

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 12

ਸਾਡੇ ਪ੍ਰਵਾਸੀ ਸਾਹਿਤਕਾਰ ਜਦੋਂ ਇੰਡੀਆ ਜਾਂਦੇ ਹਨ ਤਾਂ ਇਹਨਾਂ ਦਾ ਹਲ਼੍ਹਕ ਦੇਖਣ ਵਾਲਾ ਹੁੰਦਾ ਹੈਬਜ਼ੁਰਗ ਸਾਹਿਤਕਾਰ ਜਿਨ੍ਹਾਂ ਨੇ ਕਵਿਤਾਵਾਂ ਦੇ ਲਿਖ ਲਿਖ ਗਰੇ ਲਾਏ ਹੁੰਦੇ ਹਨ, ਉਹ ਆਪਣੇ ਮਾਸਟਰਪੀਸਅਟੇਚੀ ਚੋਂ ਕੱਢ ਕੇ ਖਰੜਾ ਤਿਆਰ ਕਰ ਲੈਂਦੇ ਹਨ ਜਾਂ ਅੱਜ ਤੋਂ ਪੰਜਾਹ ਸਾਲ ਪਹਿਲਾਂ ਦੀਆਂ ਨਸਲਵਾਦ ਵਰਗੀਆਂ ਤੇ ਭੂ-ਹੇਰਵੇ ਵਰਗੀਆਂ ਸਮੱਸਿਆਵਾਂ (ਜਿਨ੍ਹਾਂ ਦਾ ਹੁਣ ਨਾਮੋ-ਨਿਸ਼ਾਨ ਨਹੀਂ ਲੱਭਦਾ) ਤੇ ਗ੍ਰੰਥਾਂ ਵਰਗਾ ਨਾਵਲ ਲਿਖ ਕੇ ਇੰਡੀਆ ਲਿਜਾਂਦੇ ਹਨ ਤੇ ਪ੍ਰਕਾਸ਼ਕਾਂ ਤੋਂ ਆਪਣੀ ਖੱਲ ਲੁਹਾਉਂਦੇ ਹਨਪ੍ਰਵਾਸੀ ਸਾਹਿਤਕਾਰਾਂ ਦੀ ਵਧੀਆ ਢੰਗ ਨਾਲ ਖੱਲ ਉਧੇੜਣ ਵਿਚ ਨਵਯੁੱਗ ਪਬਲਿਸ਼ਰ ਵਾਲਾ ਭਾਪਾ ਪ੍ਰੀਤਮ ਸਿੰਘ ਕਾਫੀ ਮੰਨਿਆ ਹੋਇਆ ਨਾਮ ਸੀਸਿਆਲ ਦੀ ਰੁੱਤ ਦੇ ਸ਼ੁਰੂ ਹੁੰਦਿਆਂ ਹੀ ਪੰਜਾਬੀ ਪ੍ਰਕਾਸ਼ਕ ਆਪਣੇ ਉਸਤਰੇ ਤਿੱਖੇ ਕਰਕੇ ਬਿੰਗਾਂ ਨੂੰ ਧੂਫ਼-ਬੱਤੀ ਕਰਨੀ ਸ਼ੁਰੂ ਕਰ ਦਿੰਦੇ ਹਨ, ਕਿਉਂਕਿ ਪ੍ਰਵਾਸੀ ਪਰਿੰਦਿਆਂ ਨੇ ਪੰਜਾਬ ਇਸੇ ਰੁੱਤ ਵਿਚ ਉੱਡ ਕੇ ਆਉਣਾ ਹੁੰਦਾ ਹੈਜਿਨ੍ਹਾਂ ਸਾਹਿਤਕਾਰਾਂ ਦਾ ਮਾੜਾ ਮੋਟਾ ਹੱਥ ਪੈਂਦਾ ਹੈਉਹ ਆਪਣੇ ਰੂ-ਬ-ਰੂ ਸਮਾਗਮ ਅਤੇ ਗੋਸ਼ਟੀਆਂ ਕਰਵਾਉਣ ਵਿਚ ਰੁੱਝ ਜਾਂਦੇ ਹਨ

-----

ਯੂਨੀਵਰਸਿਟੀਆਂ ਵਿਚ ਘੁਸਪੈਠ ਕਰਨੀ ਤੇ ਮਾਨਤਾ ਪ੍ਰਾਪਤ ਅਦਾਰਿਆਂ (ਜਿਵੇਂ ਪੰਜਾਬੀ ਸੱਥ ਜਾਂ ਭਾਸ਼ਾ ਵਿਭਾਗ ਆਦਿ) ਤੋਂ ਪੁਰਸਕਾਰ/ ਮਾਨ-ਸਨਮਾਨ ਲੈਣ ਲਈ ਜੁਗਾੜ ਲਾਉਣੇ ਇਸ ਤੋਂ ਉਪਰਲੇ ਡੰਡੇ ਦੇ ਲੇਖਕਾਂ ਦੇ ਨਸੀਬ ਵਿਚ ਆ ਜਾਂਦਾ ਹੈਸਾਡੇ ਵਰਗੇ ਨੌਜਵਾਨ ਪ੍ਰਵਾਸੀ ਲੇਖਕ ਜਿਹੜੇ ਸ਼ਾਇਰੀ ਨੂੰ ਮਾੜਾ-ਮੋਟਾ ਮੂੰਹ ਮਾਰ ਲੈਂਦੇ ਹਨ, ਉਹ ਪ੍ਰਸੰਸਕ ਕੁੜੀਆਂ ਨਾਲ ਮਿਲਣੀਆਂ ਵਿਚ ਮਸਰੂਫ਼ ਹੋ ਜਾਂਦੇ ਹਨਕਈ ਵਾਰ ਤਾਂ ਉਹਨਾਂ ਨੇ ਇਹ ਪ੍ਰਸੰਸਕਾਂ ਬਹੁਤ ਥੋੜ੍ਹੇ ਸਮੇਂ ਦੇ ਨੋਟਿਸ ਵਿਚ ਪੈਦਾ ਕੀਤੀਆਂ ਹੋਈਆਂ ਹੁੰਦੀਆਂ ਹਨਮੈਟਰੀਮੋਨੀਅਲ, ਡੇਟਿੰਗ ਅਤੇ ਹੁਣ ਫੇਸਬੁੱਕ ਇਸ ਕੰਮ ਲਈ ਵਧੀਆ ਔਜ਼ਾਰ ਹਨ

-----

ਸਾਡੇ ਇਕ ਇੰਗਲੈਂਡ ਦੇ ਨੌਜੁਆਨ ਗ਼ਜ਼ਲਗੋ (ਲੇਖਕ ਦੀ ਵਿਆਹੁਤਾ ਜ਼ਿੰਦਗੀ ਤੇ ਕੋਈ ਅਸਰ ਨਾ ਪਵੇ ਇਸ ਲਈ ਨਾਵਾਂ ਅਤੇ ਥਾਵਾਂ ਦੇ ਕੁਝ ਕੁ ਵੇਰਵੇ ਬਦਲ ਦਿੱਤੇ ਗਏ ਹਨ।) ਦੀਆਂ ਗ਼ਜ਼ਲਾਂ ਇੰਡੀਆ ਦੇ ਰਸਾਲੇ ਮੈਗਜ਼ੀਨਾਂ ਵਿਚ ਪ੍ਰਕਾਸ਼ਿਤ ਹੋਣ ਲੱਗ ਪਈਆਂਜਿਵੇਂ ਆਮ ਹੁੰਦਾ ਹੈ ਕਿ ਇੰਡੀਆ ਦੇ ਪੇਪਰ ਰਚਨਾ ਨਾਲ ਲੇਖਕ ਦਾ ਜੀਵਨ ਬਿਉਰਾ ਅਤੇ ਪਤਾ ਵੀ ਛਾਪ ਦਿੰਦੇ ਹਨਜਿਸ ਨਾਲ ਪਾਠਕਾਂ ਦਾ ਸਿੱਧਾ ਰਾਬਤਾ ਲਿਖਾਰੀ ਨਾਲ ਹੋ ਜਾਂਦਾ ਹੈ।ਗ਼ਜ਼ਲਕਾਰ ਦੇ ਕੁਝ ਪ੍ਰਸੰਸਕ ਵੀ ਬਣ ਗਏ, ਜਿਨ੍ਹਾਂ ਵਿਚ ਇਕ ਨੌਜਵਾਨ ਕੁੜੀ ਵੀ ਸੀਕੁੜੀ ਬਾਹਰ ਆਉਣ ਲਈ ਆਪਣਾ ਦਾਅ ਲਾ ਰਹੀ ਸੀ ਤੇ ਗ਼ਜ਼ਲਗੋ ਇੰਡੀਆ ਵਿਚ ਜਾਣ ਵੇਲੇ ਆਪਣੀਆਂ ਛੁੱਟੀਆਂ ਸੁਹਾਵਣੀਆਂ ਬਣਾਉਣ ਦੇ ਚੱਕਰ ਵਿਚ ਸੀਖ਼ਤੋ-ਕਿਤਾਬਤ ਹੁੰਦਾ ਰਿਹਾਗੱਲ ਇੰਟਰਨੈਟ ਤੇ ਚੈਟਿੰਗ ਤੱਕ ਪਹੁੰਚ ਗਈਈ-ਮੇਲ ਰਾਹੀਂ ਤਸਵੀਰਾਂ ਦਾ ਤਬਾਦਲਾ ਹੋ ਗਿਆ

-----

ਬੇਸਬਰਾ ਹੋ ਕੇ ਸਾਡਾ ਗ਼ਜ਼ਲਗੋ ਇੰਡੀਆ ਚਲਾ ਗਿਆਬਦਕਿਸਮਤੀ ਨਾਲ ਉਸਦੀ ਪ੍ਰਸੰਸਕਾ ਨੂੰ ਕਾਲਜ ਤੋਂ ਛੁੱਟੀਆਂ ਹੋ ਗਈਆਂ ਸਨ ਤੇ ਉਸ ਨੂੰ ਘਰੋਂ ਇਕੱਲੀ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀਪਰ ਉਹ ਈ-ਮੇਲ ਬਕਾਇਦਾ ਕਰਦੀ ਰਹੀਗ਼ਜ਼ਲਗੋ ਵਿਚਾਰਾ ਮੱਛੀ ਵਾਂਗ ਤੜਫ਼ਿਆ ਪਿਆ ਸੀਕਹੇ ਈ-ਮੇਲਾਂ ਤਾਂ ਇੰਗਲੈਂਡ ਵਿਚ ਵੀ ਪੜ੍ਹ ਸਕਦਾ ਸੀਦੋ ਹਫ਼ਤੇ ਵਾਪਸ ਜਾਣ ਵਿਚ ਰਹਿ ਗਏ

-----

ਗ਼ਜ਼ਲਗੋ ਦੀ ਰਿਸ਼ਤੇਦਾਰੀ ਵਿਚ ਇਕ ਐਤਵਾਰ ਨੂੰ ਅਖੰਠ ਪਾਠ ਸੀਮੈਂ ਵੀ ਉਦੋਂ ਇੰਡੀਆ ਗਿਆ ਹੋਇਆ ਸੀਮੈਨੂੰ ਫੋਨ ਕਰਕੇ ਉਹ ਕਹਿਣ ਲੱਗਾ, “ਅੰਬਰਸਰ ਖੰਡ ਪਾਠ ਤੇ ਜਾਣੈਆਜਾ ਕੱਠੇ ਚੱਲਦੇ ਹਾਂ

ਮੈਂ ਸੋਚਿਆ ਚਲੋ ਬਹਾਨੇ ਨਾਲ ਦਰਬਾਰ ਸਾਹਿਬ ਮੱਥਾ ਟੇਕਿਆ ਜਾਵੇਗਾਮੈਂ ਉਸ ਨਾਲ ਚਲਾ ਗਿਆਅਸੀਂ ਅਜੇ ਸ਼ਹੀਦ ਬਾਬਾ ਦੀਪ ਸਿੰਘ ਦੀ ਸਮਾਧ ਲੰਘੇ ਹੀ ਸੀ ਕਿ ਗ਼ਜ਼ਲਗੋ ਨੂੰ ਉਸਦੀ ਉਸ ਪ੍ਰਸੰਸਕਾ ਦਾ ਫੋਨ ਆ ਗਿਆ ਕਿ ਉਹ ਅੰਬਾਲੇ ਕਿਸੇ ਸਹੇਲੀ ਦੇ ਵਿਆਹ ਆਪਣੀ ਭੈਣ ਨਾਲ ਆਈ ਹੋਈ ਸੀ ਤੇ ਮਿਲਣ ਲਈ ਇਹ ਢੁਕਵਾਂ ਮੌਕਾ ਸੀਸਾਡਾ ਗ਼ਜ਼ਲਗੋ ਬੈਠਾ ਬੈਠਾ ਆਪਣੀ ਸੀਟ ਤੋਂ ਗਿੱਠ ਉੱਚਾ ਬੁੜ੍ਹਕਿਆ, “ਥੋਡੀ ਭੈਣ ਨੂੰਤੂੰ ਫੋਨ ਰੱਖ ਮੈਂ ਹੁਣੇ ਅੰਬਾਲੇ ਅੱਡੇ ਚ ਆ ਕੇ ਤੈਨੂੰ ਫੋਨ ਕਰਦਾਂਪਹਿਲੀ ਘੰਟੀ ਤੇ ਚੱਕ ਲੀਤੇਰਾ ਆਹੀ ਨੰਬਰ ਆ ਨਾ?”

ਹਾਂਜੀਫੋਨ ਕੱਟ ਦਿੱਤਾ ਗਿਆ

ਚਲੋ ਬਈ ਗੱਡੀ ਮੋੜੋ ਅੰਬਾਲੇ ਚੱਲੀਏ

-----

ਸਾਡੇ ਡਰਾਇਵਰ ਤਾਰੀ ਨੇ ਗੱਡੀ ਦਾ ਰੁਖ਼ ਅੰਬਲੇ ਵੱਲ ਨੂੰ ਕਰ ਦਿੱਤਾ

ਬਈ ਉਹਨੇ ਟਿਕਾ ਕੇ ਮਿਲੀਅਨ ਪੌਂਡ ਦਾ ਕੋਈ ਹਾਂਜੀਕਿਹਾਲਤਾ ਵਰਗੀ ਵਾਜ਼ ਸੀਜੇ ਤੂੰ ਈ-ਮੇਲਾਂ ਪੜ੍ਹੇ ਇੰਗਲਿਸ਼ ਵੀ ਐਨੀ ਹਾਈਮੈਨੂੰ ਐਨੇ ਸਾਲ ਇੰਗਲੈਂਡ ਵਿਚ ਰਹਿ ਕੇ ਨ੍ਹੀਂ ਓਨੀ ਆਈਆਪਾਂ ਰਾਹ ਚੋਂ ਕੋਈ ਗਿਫਟ ਗੂਫਟ ਨਾ ਲੈ ਲਈਏ?... ਤਾਰੀ, ਤੇਜ਼ ਚਲਾ ਆਪਾਂ ਨੰਦਾਂ ਤੋਂ ਪਹਿਲਾਂ ਪਹਿਲਾਂ ਪਹੁੰਚਣੈਬਸ ਐਦਾ ਈ ਖਿੱਚੀ ਚੱਲਹਾਰਨ ਤੋਂ ਹੱਥ ਨਾ ਚੱਕਪਾਸੇ ਕਰਾ ਟਰੱਕ ਵਾਲੇ ਨੂੰਗਾਣੇ ਗੂਣੇ ਜਿਹੇ ਲਾਉਣ ਨੂੰ ਛੱਡਤੂੰ ਸੜਕ ਤੇ ਧਿਆਨ ਰੱਖਮੈਂ ਕੀ ਕਹਿਨਾਂ?… ਮੈਂ ਰੀਲ ਚੁੱਕ ਕੇ ਬਾਹਰ ਮਾਰੂੰਕਰ ਲੋ ਘਿਉ ਨੂੰ ਭਾਂਡਾਆਹ ਕਿਸੇ ਡੰਗਰ ਜਿਹੇ ਨੇ ਮੱਝਾਂ ਸੜਕ ਤੇ ਛੱਡਤੀਆਂਹਾਰਨ ਮਾਰੀ ਚੱਲਓਏ ਕਰ ਲੈ ਹੁਣ ਮਾਂਵਾਂ ਨੂੰ ਛੇਤੀ ਛੇਤੀ ਪਾਸੇਇੰਡੀਆ ਨ੍ਹੀਂ ਤਰੱਕੀ ਕਰ ਸਕਦਾਇਹਨਾਂ ਨੇ ਸੌ ਸਾਲ ਪਿਛੇ ਹੀ ਰਹਿਣੈਤਾਰੀ ਸਾਡੀ ਕੰਟਰੀ ਚ ਨ੍ਹੀਂ ਆਹ ਕੁਸ਼ ਹੈਗਾਪੁੱਛ ਲਾ ਬਲਰਾਜ ਨੂੰਕਿਉਂ ਬਲਰਾਜ?... ਸਾਡੇ ਉਥੇ ਗਲੈਂਡ ਚ ਪਸ਼ੂਆਂ ਲਈ ਅੱਡ ਈ ਫਾਰਮ ਬਣੇ ਹੋਏ ਆਉਥੇ ਜੇ ਆ ਕੰਮ ਹੋਜੇ ਤਾਂ ਸਾਡਾ ਐਮ ਸਿਕਸ ਮੋਟਰਵੇਅ ਤਾਂ ਹਰ ਵਾਲੇ ਬਲੌਕ ਹੀ ਰਹੇਅੱਧੀ ਇੰਗਲੈਂਡ ਦਾ ਕਾਰੋਬਾਰ ਠੱਪ ਹੋ ਜਾਏਲੈ ਹੁਣ ਸਾਲੀ ਰਿਸ਼ੈਪਸ਼ਨ ਚਲੀ ਗਈਮੈਂ ਉਹਨੂੰ ਟੈਕਸਟ ਕਰਨਾ ਸੀ ਬਈ ਲੁਧਿਆਣਾ ਪਾਰ ਕਰ ਆਏਏਅਰਟੈਲ ਵੀ ਰੱਦੀ ਕੰਪਨੀ ਆਸਿੱਧੂ ਤੇਰਾ ਸਪਾਇਸ ਦਾ ਨੈਟਵਰਕ ਆਤੇਰੇ ਫੋਨ ਤੇ ਕਿੰਨੀਆਂ ਕੁ ਬਾਰਾਂ ਆਉਂਦੀਆਂ... ਵੂ ਈ ਹੈਵਲੁਦੇਆਣਾ ਸੌਰਟ ਚ ਕਿਵੇਂ ਲਿਖ ਹੋਊ? ਐਲ... ਦੇਖੀਂ ਤਾਂ ਸਪੈਲਿੰਗ ਠੀਕ ਨੇਆਹ ਚੱਕ, ਮੈਸਿਜ਼ ਸੈਂਟਮੋਬਾਇਲਾਂ ਤੇ ਇੰਟਰਨੈਟ ਦਾ ਕਿੰਨਾ ਫਾਇਦਾ ਹੋ ਗਿਐਸਾਡੇ ਵੇਲੇ ਜਦੋਂ ਅਸੀਂ ਇਥੇ ਪੜ੍ਹਦੇ ਹੁੰਦੇ ਸੀਮਹੀਨਾ ਮਹੀਨਾ ਲੈਟਰ ਈ ਕੁੜੀ ਨੂੰ ਫੜਾਉਣ ਦਾ ਮੌਕਾ ਨ੍ਹੀਂ ਸੀ ਲੱਗਦਾ ਹੁੰਦਾਲੈਟਰ ਜੇਬ ਚ ਈ ਪਾਟ ਜਾਣੇਹੁਣ ਭਲਾ ਸਵੇਰੇ ਡੇਟਿੰਗ ਸਾਈਟ ਤੇ ਕੁੜੀ ਲੱਭੋਸ਼ਾਮ ਨੂੰ ਵਿਆਹ ਕਰਾ ਲੋਕਾਹਲੀ ਅੱਗੇ ਟੋਏਨਾਕਾਆਹ ਪੁਲਸ ਆਲੇ ਕੀਹਨੇ ਖੁੱਲ੍ਹੇ ਛੱਡ ਤੇ?”

ਗੱਡੀ ਸਾਇਡ ਤੇ ਲਾਓਪੁਲਿਸ ਕੰਸਟੇਬਲ ਨੇ ਹੱਥ ਦੇ ਕੇ ਰੁੱਕੀ, ਸਾਡੀ ਗੱਡੀ ਕੋਲ ਆ ਕੇ ਕਿਹਾ

ਸਿੱਧੂ ਕੱਢ ਆਵਦੇ ਐਸ ਐਸ ਪੀ ਜਿਹੇ ਦਾ ਕਾਰਡ

ਐਨੇ ਨੂੰ ਏ ਐਸ ਆਈ ਨੇ ਆ ਕੇ ਸਾਡੇ ਕੋਲੋਂ ਪੁੱਛਿਆ, “ਹਾਂ ਬਈ ਕਿਥੋਂ ਆਏਂ ਹੋ?”

ਲੁਧਿਆਣਿਉਂਤਾਰੀ ਨੇ ਜੁਆਬ ਦਿੱਤਾ

ਕਾਗਜ਼ ਪੂਰੇ ਆਆਰ ਸੀ, ਇੰਸ਼ੋਰੰਸ, ਲਸੰਸ?”

ਹਾਂ ਜੀ

ਆ ਐਸ ਐਸ ਪੀ ਸਿੰਘਦਾ ਬੰਦਾ ਬੈਠਾ ਪਿਛੇਆ ਦੇਖੋ ਕਾਰਡ ਉਦੇ ਸੈਨ ਕੀਤੇ ਹੋਏ ਆਸਾਡੇ ਗ਼ਜ਼ਲਗੋ ਤੋਂ ਰਹਿ ਨਾ ਹੋਇਆ ਤੇ ਏ ਐਸ ਆਈ ਥੋੜ੍ਹਾ ਖਿਝ ਕੇ ਬੋਲਿਆ, “ਮੈਂ ਤੈਨੂੰ ਪੁੱਛਿਆ? ਮੈਂ ਡਰਾਇਵਰ ਨਾਲ ਗੱਲ ਕਰਦਾਂਪਲਿਊਸ਼ਨ?”

ਆ ਹਰਾ ਜਿਹਾ ਫਲਤਰਾ ਤਾਂ ਲੱਗਿਆ ਸ਼ੀਸ਼ੇ ਤੇਸਾਡਾ ਗ਼ਜ਼ਲਗੋ ਫਿਰ ਵੀ ਬਾਜ ਨਾ ਆਇਆ

ਚੰਗਾ ਜਾਓ

ਭੈਣ ਮਰੌਣੇ ਪੈਸੇ ਝਾੜਨ ਨੂੰ ਖੜ੍ਹੇ ਸੀਇਹ ਤਾਂ ਚਗਲ ਜਿਹਾ ਆਪਣੀ ਟੌਰ੍ਹ ਤੇ ਆ ਸਿੱਧੂ ਤੇਰੇ ਵੀ ਆਈ ਪੀ ਕਾਰਡ ਕਰਕੇ ਡਰ ਗਿਆਨਹੀਂ ਤਾਂ ਸਾਲੇ ਨੇ ਇਥੇ ਹੀ ਆਥਣ ਪਾ ਦੇਣਾ ਸੀਇਹ ਹਰਾਮਦੇ ਹੁੰਦੇ ਆਤੈਨੂੰ ਚੁਟਕਲਾ ਸੁਣਾਉਨਾਇਕ ਵਾਰ ਇਕ ਮਰਾਸੀ ਬੱਸ ਚ ਪੀਪਾ ਲਈ ਬੈਠਾ ਸੀਦੋ ਪੁਲਸ ਆਲੇ ਚੜ੍ਹੇ ਤੇ ਉਹਦੇ ਪੀਪੇ ਤੇ ਡੰਡਾ ਮਾਰਕੇ ਕਹਿੰਦੇ ਇਹਦੇ ਚ ਕੀ ਹੈ? ਮਰਾਸੀ ਕਹਿੰਦਾ, ਜੀ ਪੰਜੀਰੀ ਆ ਘਰਵਾਲੀ ਦੇ ਜੁਆਕ ਹੋਇਐ ਸਾਹੁਰੀਂ ਚੱਲਿਆਂਹੋਰ ਇਹਦੇ ਚ ਕਿਹੜਾ ਟੁੰਬਾਂ ਹੋਣੀਆਂਪੁਲਸ ਵਾਲੇ ਕਹਿੰਦੇ ਕਿੰਨਾ ਚਿਰ ਹੋ ਗਿਆ ਤੈਨੂੰ ਘਰਵਾਲੀ ਨੂੰ ਮਿਲੇ ਨੂੰ? ਮਰਾਸੀ ਕਹਿੰਦਾ ਜੀ ਦੂਜਾ ਸਾਲ ਹੋ ਗਿਆਪੁਲਸ ਵਾਲੇ ਹੱਸ ਕੇ ਕਹਿਣ ਲੱਗੇ ਨਿਆਣਾ ਫੇਰ ਤੇਰਾ ਨੀ ਉਹ ਤਾਂ ਹਰਾਮ ਦਾ ਹੈਮਰਾਸੀ ਬੋਲਿਆ ਚਲੋ ਆਪਾਂ ਕਿਹੜਾ ਘਰੇ ਰੱਖਣੈ ਪੁਲਸ ਚ ਹੀ ਭਰਤੀ ਕਰਾ ਦੇਣੈ

-----

ਖੰਨਾ ਲੰਘਦੇ ਹੋਏ ਅਸੀਂ ਮੁਨਿਆਰੀ ਦੀ ਇਕ ਦੁਕਾਨ ਤੋਂ ਰੁੱਕ ਕੇ ਸਾਢੇ ਅੱਠ ਸੌ ਦਾ ਪਰਫਿਊਮ ਤੇ ਡੇਢ ਸੌ ਦਾ ਕਾਰਡ ਲਿਆਗ਼ਜ਼ਲਗੋ ਮੈਨੂੰ ਪੁੱਛਣ ਲੱਗਾ ਉਹ ਉਸ ਵਿਚ ਕੀ ਲਿਖੇ? ਮੈਂ ਸੋਚਣ ਲੱਗ ਪਿਆਉਹ ਆਪ ਹੀ ਬੋਲ ਪਿਆ, “ਮੇਰੀ ਗ਼ਜ਼ਲ ਦਾ ਇਕ ਸ਼ੇਅਰ ਹੈ ਉਹ ਲਿਖ ਦਿਆਂ?”

ਸ਼ੇਅਰ ਦੇ ਅਰਥ ਬਣਦੇ ਸਨ ਕਿ ਮੇਰੇ ਕੋਲ ਤੈਨੂੰ ਦੇਣ ਲਈ ਕੋਈ ਤੋਹਫ਼ਾ ਨਹੀਂ ਸੀ ਇਸ ਲਈ ਆਪਣਾ ਦਿਲ ਦੇ ਰਿਹਾ ਹਾਂ

ਮੈਂ ਉਸ ਨੂੰ ਕਿਹਾ ਕਿ ਦੇ ਤੂੰ ਪ੍ਰਫਿਊਮ ਰਿਹਾ ਹੈਂ ਤੇ ਆਖਦਾ ਹੈਂ ਦਿਲਉਹ ਮੈਨੂੰ ਪੁੱਛਣ ਲੱਗਾ ਫੇਰ ਕੀ ਲਿਖੀਏਮੈਂ ਕਿਹਾ ਤੂੰ ਸ਼ਾਇਰ ਹੈਂ ਕੁਝ ਉਚਾਰ

ਸ਼ਾਇਰੀ ਏਸ ਵਾਲੇ ਸੁਝਦੀ ਹੈਮੈਂ ਹੱਥਾਂ ਪੈਰਾਂ ਵਿਚ ਆਇਆ ਪਿਆਂਲੱਗਦੇ ਸ਼ਾਇਰੀ ਦੇਦੱਸ ਫੇਰ ਕੁਸ਼…?”

ਤੂੰ ਲਿਖਦੇ ਕਿ ਇਹ ਪ੍ਰਫਿਊਮ ਮੈਂ ਤੈਨੂੰ ਇਸ ਲਈ ਦੇ ਰਿਹਾ ਹਾਂ ਤਾਂ ਕਿ ਤੇਰੇ ਖ਼ੁਸ਼ਬੂਦਾਰ ਬਦਨ ਨਾਲ ਲੱਗ ਕੇ ਇਹ ਵੀ ਮਹਿਕ ਜਾਏ

ਹਾਂ, ਆਹ ਗੱਲ ਬਣੀਪਰ ਤੂੰ ਮੈਨੂੰ ਇੰਗਲਿਸ਼ ਵਿਚ ਲਿਖਕੇ ਦੇਕੀ ਬਣੂ ਇਹਦੀ ਇੰਗਲਿਸ਼

ਲਿਆ ਫੜਾਵੱਡੇ ਇੰਗਲੈਂਡੀਏਮੈਂ ਲਿਖ ਦਿੱਤਾ

ਅਸੀਂ ਸਫ਼ਰ ਜਾਰੀ ਕਰ ਦਿੱਤਾ

“…ਅੱਛਾ ਮੈਨੂੰ ਦੱਸ ਮੈਂ ਉਹਦੇ ਨਾਲ ਗੱਲ ਕੀ ਕਰੂੰ?... ਦੱਸ ਯਾਰ ਤੇਰਾ ਐਕਸਪੀਰੀਐਂਸ ਮੇਰੇ ਨਾਲੋਂ ਜ਼ਿਆਦੇ ਆਔਰਤ ਮਰਦ ਸਬੰਧਾਂ ਤੇ ਐਮ ਵੱਨ ਜਿੱਡੀਆਂ ਜਿੱਡੀਆਂ ਕਹਾਣੀਆਂ ਲਿਖੀ ਜਾਨੈਅੰਬਾਲਾ ਆ ਗਿਆ ਹੈਲਪ ਕਰ ਮੇਰੀ...

ਤੇਰੇ ਵਾਂਗੂੰ ਨਾ ਆਪਣੇ ਉਥੇ ਇੰਗਲੈਂਡ ਵਿਚ ਇੰਡੀਆ ਤੋਂ ਨਵੀਂ ਨਵੀਂ ਕੁੜੀ ਆਈਉਹਦੀ ਕਿਤੇ ਆਪਣੇ ਬ੍ਰਿਟਿਸ਼ ਬੌਰਨ ਨਾਲ ਡੇਟ ਸੈਟ ਹੋ ਗਈਉਹ ਆਪਣੀ ਸਹੇਲੀ ਨੂੰ ਪੁੱਛਣ ਲੱਗੀ ਮੈਨੂੰ ਤਾਂ ਇੰਗਲਿਸ਼ ਨ੍ਹੀਂ ਆਉਂਦੀ ਮੈਂ ਕੀ ਕਰੂੰਗੀ ਤੂੰ ਮੈਨੂੰ ਇੰਗਲਿਸ਼ ਸਿਖਾਦੇਉਹਦੀ ਸਹੇਲੀ ਕਹਿੰਦੀ ਇਹ ਕਿਹੜੀ ਗੱਲ ਹੈਉਹ ਡੇਟ ਦੌਰਾਨ ਤੈਨੂੰ ਟੱਚ ਕਰਨ ਦੀ ਕੋਸ਼ਿਸ਼ ਕਰੂਗਾਤੂੰ ਕਹਿ ਦੇਈਂ 'ਡੌਂਟ'ਫਿਰ ਤੈਨੂੰ ਗਰਮਾ ਕੇ ਉਹ ਕਿੱਸ ਕਰਨ ਦੀ ਟਰਾਈ ਕਰੂ ਤੂੰ ਕਹਿ ਦੇਈਂ 'ਸਟੌਪ'ਬੱਸ ਐਨਾ ਕੰਮ ਹੈ

-----

ਅਗਲੇ ਦਿਨ ਇੰਡੀਆ ਵਾਲੀ ਕੁੜੀ ਆਪਣੀ ਸਹੇਲੀ ਨੂੰ ਮਿਲੀ ਤਾਂ ਉਹਦੀ ਸਹੇਲੀ ਪੁੱਛਣ ਲੱਗੀ ਕਿਵੇਂ ਰਿਹਾ ਤਾਂ ਇੰਡੀਆ ਵਾਲੀ ਕਹਿੰਦੀ ਉਵੇਂ ਹੀ ਹੋਇਆ ਜਿਵੇਂ ਤੂੰ ਕਿਹਾ ਸੀਉਹਨੇ ਦੋਨੇ ਗੱਲਾਂ ਇਕੱਠੀਆਂ ਕਰ ਦਿੱਤੀਆਂਮੈਂ ਦੋਨੇ ਗੱਲਾਂ ਇਕੱਠੀਆਂ ਕਹਿ ਦਿੱਤੀਆਂ, ਡੌਂਟ ਸਟੌਪ (ਰੁਕ ਨਾਂਹ!)ਮੈਂ ਆਪਣਾ ਜੁਆਬ ਦੇ ਦਿੱਤਾ

ਤੁਹਾਨੂੰ ਮਜ਼ਾਕ ਸੁਝਦੈ, ਮੈਨੂੰ ਮੁੜ੍ਹਕਾ ਆਈ ਜਾਂਦੈਡਿਉਡਰੈਂਟ ਜਿਹੀ ਕੋਈ ਹੈਗੀ? ਏਦਾਂ ਕਰਿਉ ਸਿੱਧੂ ਆਪਾਂ ਕਿਸੇ ਆਇਸਕ੍ਰੀਮ ਬਾਰ ਜਾਂ ਰੈਸਟੋਰੈਂਟ ਵਿਚ ਉਹਨਾਂ ਨੂੰ ਲੈ ਚੱਲਾਂਗੇਤੁਸੀਂ ਉਹਦੀ ਭੈਣ ਨੂੰ ਬਿਜ਼ੀ ਰੱਖਿਓਅਸੀਂ ਅੱਡ ਬੈਠ ਕੇ ਆਪਣਾ ਦੁੱਖ-ਸੁੱਖ ਕਰ ਲਵਾਂਗੇਨਹੀਂ ਨਹੀਂ ਪਹਿਲੀ ਵਾਰੀ ਮਿਲਣੈ ਉਹ ਕਹੂ ਮੁੰਡੀਹਰ ਨਾਲ ਲੈ ਆਇਐਨਾ ਬਾਬਾ ਰਹਿਣ ਦੋ ਕਿਤੇ ਇਹ ਨਾ ਹੋਵੇ ਲਾੜਾ ਰਹਿ ਜੇ ਤੇ ਬਰਾਤੀ ਲੈ ਜੇਤਾਰੀ ਰੋਕ ਓਏ ਆਹ ਢਾਬੇ ਤੇ ਗੱਡੀਤੁਸੀਂ ਐਥੇ ਰੋਟੀ ਖਾਓ, ਮੈਂ ਗੱਡੀ ਲੈ ਕੇ ਜਾਨਾਂਮੈਂ ਇਥੇ ਹੀ ਤੁਹਾਨੂੰ ਆ ਕੇ ਮਿਲ ਲਊਂ

-----

ਐਨੇ ਨੂੰ ਵਿਆਕੁਲ ਪ੍ਰਸੰਸਕਾ ਦਾ ਫੋਨ ਆ ਗਿਆ, “ਤੁਸੀਂ ਕਿੱਥੇ ਹੋ? ਮੈਂ ਅੱਡੇ ਵਿਚ ਖੜ੍ਹੀ ਤੁਹਾਡੀ ਉਡੀਕ ਕਰ ਰਹੀ ਹਾਂਤੁਹਾਡੀ ਗੱਡੀ ਕਿਹੜੀ ਤੇ ਨੰਬਰ ਕੀ ਹੈ?”

ਤਾਰੀ ਗੱਡੀ ਦਾ ਨੰਬਰ ਕੀ ਹੈ ਆਪਣਾ?” ਸਾਡੇ ਗ਼ਜ਼ਲਗੋ ਨੇ ਫੋਨ ਤੇ ਹੱਥ ਰੱਖ ਕੇ ਪੁੱਛਿਆ

ਮੈਂ ਉਸਨੂੰ ਇਸ਼ਾਰੇ ਨਾਲ ਆਖ ਦਿੱਤਾ ਕਿ ਸਹੀ ਨੰਬਰ ਨਾ ਦੇਵੇਉਸ ਨੇ ਐਸਾ ਹੀ ਕੀਤਾਗ਼ਲਤ ਨੰਬਰ ਲਿਖਾ ਦਿੱਤਾਉਧਰੋਂ ਨੀਲੇ ਸੂਟ ਦੀ ਨਿਸ਼ਾਨੀ ਦੱਸੀ ਗਈਉਸ ਉਪਰੰਤ ਗ਼ਜ਼ਲਗੋ ਨੇ ਮੈਨੂੰ ਇਸਦਾ ਕਾਰਨ ਪੁੱਛਿਆ ਤਾਂ ਮੈਂ ਉਹਨੂੰ ਦੱਸਿਆ ਕਿ ਬਲਾਈਂਡ ਡੇਟ ਕਈ ਵਾਰੀ ਧਰਤੀ ਤੋਂ ਅਸਮਾਨ ਵਿਚ ਲਿਜਾਣ ਦੀ ਬਜਾਏ ਪਤਾਲ ਵਿਚ ਸਿੱਟ ਦਿੰਦੀ ਹੈਤੂੰ ਉਸ ਨੂੰ ਮਿਲਿਆ ਨਹੀਂ ਕੀ ਪਤਾ ਉਹ ਕਿਹੋ ਜਿਹੀ ਲੱਗਦੀ ਹੈ?

ਲੈ ਮੈਨੂੰ ਉਹਨੇ ਫੋਟੋਆਂ ਈ-ਮੇਲ ਕੀਤੀਆਂ ਸੀਕੈਟਰੀਨਾ ਕੈਫ ਵਰਗੀ ਹੈ

-----

ਸਾਨੂੰ ਢਾਬੇ ਉੱਤੇ ਉਤਾਰ ਕੇ ਉਹ ਚਲਾ ਗਿਆਉਹ ਢਾਬਾ ਬਹੁਤ ਘਟੀਆ ਜਿਹਾ ਸੀਮੈਂ ਤਾਰੀ ਨੂੰ ਕਿਹਾ ਕੋਈ ਹੋਰ ਚੰਗਾ ਜਿਹਾ ਰੈਸਟੋਰੈਂਟ ਲੱਭਦੇ ਹਾਂਖਾਣਾ ਖਾਹ ਕੇ ਮੁੜ ਆਵਾਂਗੇਵਧੀਆ ਰੈਸਟੋਰੈਂਟ ਦੀ ਤਲਾਸ਼ ਵਿਚ ਅਸੀਂ ਕਾਫੀ ਅੱਗੇ ਨਿਕਲ ਗਏਰਸਤੇ ਵਿਚ ਮੈਨੂੰ ਤਾਰੀ ਕਹਿੰਦਾ, “ਬਾਈ ਮੈਂ ਤੇਰਾ ਚੇਲਾ ਬਣ ਜਾਣੈਆਪਾਂ ਹੁਣੇ ਪੱਗ ਤੇ ਲਲੇਰੇ ਜਿਹਾ ਨਿਕੜ ਸੁਕੜ ਲੈ ਲੈਂਦੇ ਆਂਮੈਨੂੰ ਲੇਖਕ ਬਣਾ ਦੇ ਕੇਰਾਂਮੈਨੂੰ ਤਾਂ ਪਤਾ ਈ ਨਹੀਂ ਸੀ ਲਿਖਾਰੀਆਂ ਉੱਤੇ ਕੁੜੀਆਂ ਇਉਂ ਮਰਦੀਆਂ ਫਿਰਦੀਆਂਤੁਸੀਂ ਤਾਂ ਟੀਸੀ ਵਾਲੇ ਬੇਰ ਤੋੜਦੇ ਹੋ

ਉਹਦੀ ਗੱਲ ਨੂੰ ਮੈਂ ਹੱਸ ਕੇ ਟਾਲ ਦਿੱਤਾ ਤੇ ਅਸੀਂ ਇਕ ਰੈਸਟੋਰੈਂਟ ਵਿਚ ਵੜ੍ਹ ਗਏ

ਦੋ ਘੰਟੇ ਬਾਅਦ ਅਸੀਂ ਮੁੜੇ ਤਾਂ ਸਾਡਾ ਗ਼ਜ਼ਲਗੋ ਗੱਡੀ ਦੀ ਸੀਟ ਦੀ ਢੋਅ ਥੋੜ੍ਹੀ ਪਿੱਛੇ ਨੂੰ ਉਲਾਰੀ ਅੱਖਾਂ ਮੀਚੀ ਪਿਆ ਸੀਤਾਰੀ ਮੈਨੂੰ ਕਹਿੰਦਾ, “ਦੇਖ ਲੈ ਹਜੇ ਵੀ ਕੈਟਰੀਨਾ ਕੈਫ ਦੇ ਈ ਸੁਪਨੇ ਲਈ ਜਾਂਦੈ

ਹੂੰ, ਅੱਜ ਨ੍ਹੀਂ ਸੌਂਦਾ ਇਹਮੈਂ ਹੁੰਗਾਰਾ ਭਰਿਆ

ਗੱਡੀ ਕੋਲ ਜਾ ਕੇ ਅਸੀਂ ਉਸਨੂੰ ਉਠਾਇਆ, “ਹਾਂ ਬਈ ਕੀ ਬਣਿਆ ਰਾਂਝਿਆ?”

ਕਿੱਥੇ ਮਰ ਗੇ ਸੀ ਤੁਸੀਂ? ਮੈਂ ਕਦੋਂ ਦਾ ਉਡੀਕੀ ਜਾਨੈਮੇਰੀ ਬੈਟਰੀ ਵੀ ਫਲੈਟ ਹੋਗੀ

ਅੱਛਾ? ਐਨਾ ਜ਼ੋਰ ਲਵਾਤਾ? ਕੋਈ ਨ੍ਹੀਂ ਤੈਨੂੰ ਸ਼ਿਲਾਜੀਤ ਤੇ ਸੋਨੇ ਦੀ ਭਸਮ ਚਾਰਦੇ ਹਾਂ ਚੱਲ ਕੇਮੈਂ ਟਿੱਚਰ ਕਰੀ

ਫ਼ੋਨ ਦੀ ਕਹਿਨਾਂ

ਨਾ ਤੂੰ ਸੁਣਾ ਕਿੰਝ ਰਾਤ ਮੁਕਲਾਵੇ ਦੀ ਗੁਜ਼ਾਰੀ ਬੱਲੀਏ, ਕੀ ਹੋਇਆ?”

ਹੋਇਆ ਕੀ ਸੁਆਹ ਦੀ ਖੇਹਜਿਵੇਂ ਆਪਾਂ ਗ਼ਲਤ ਨੰਬਰ ਦੱਸਿਆ, ਉਵੇਂ ਉਹਨੇ ਗ਼ਲਤ ਸੂਟ ਦੱਸਿਆਮੈਂ ਨੀਲਾ ਸੂਟ ਟੋਲਾਂ, ਉਹ ਪੀ ਬੀ 10ਲੱਭੇਦਸਾਂ ਮਿੰਟਾਂ ਬਾਅਦ ਮੈਂ ਅੱਕ ਕੇ ਫੋਨ ਕੀਤਾਮੇਰੇ ਸਾਹਮਣੇ ਖੜ੍ਹੀਆਂ ਦੋ ਗੁਲਾਬੀ ਸੂਟਾਂ ਵਾਲੀਆਂ ਚੋਂ ਇਕ ਨੇ ਚੱਕ ਲਿਆਸ਼ਕਲ ਦੇਖ ਕੇ ਮੇਰੇ ਤਾਂ ਮਾਪੇ ਈ ਮਰ ਗੇਤਵੇ ਅਰਗਾ ਰੰਗਸਾਰਾ ਮੂੰਹ ਫਿਣਸੀਆਂ ਨਾਲ ਭਰਿਆ ਪਿਆਭੈਣ ਚੋਚੁੜੇਲ ਜਿਹੀ ਲੱਗੇਨਾ ਮੈਂ ਭੱਜਣ ਜੋਗਾਆਈਸ ਕ੍ਰੀਮ ਬਾਰ ਚ ਲੈ ਗਈਆਂਮੇਰੇ ਢਾਈ ਸੌ ਵੇਸਟ ਕਰਵਾਤੇਮੇਰੀਆਂ ਗ਼ਜ਼ਲਾਂ ਦੇ ਸ਼ੇਅਰਾਂ ਦੀ ਤਾਰੀਫ਼ ਨਾ ਕਰਨੋਂ ਹਟੇ, ਮੈਂ ਅੱਕ ਕੇ ਕਹਿ ਦਿੱਤਾਮੇਰੀਆਂ ਮੂਰੀਆਂ ਨ੍ਹੀਂ ਲਿਖੀਆਂ ਇਹ ਮੈਂ ਤਾਂ ਸਾਡਾ ਇਕ 'ਘਾਣੀਕਾਰ ਜਿਹੈ, ਬਲਰਾਜ ਸਿੱਧੂ ਉਹਦੀਆਂ ਚੋਰੀ ਕਰਕੇ ਛਪਵਾਈਆਂ ਸੀ

ਤੂੰ ਮੇਰਾ ਨਾਂ ਕਿਉਂ ਲਿਆ?” ਮੈਂ ਭੜਕਿਆ

ਹੋਰ ਮੈਂ ਕੀ ਕਰਦਾਖਹਿੜਾ ਤਾਂ ਛਡਾਉਣਾ ਸੀਸੁਆਦ ਹੀ ਖ਼ਰਾਬ ਕਰਤਾਇਹਦੂੰ ਤਾਂ ਖੰਡ ਪਾਠ ਤੇ ਈ ਕੁਸ਼ ਨਾ ਕੁਸ਼ ਮਿਲ ਜਾਣਾ ਸੀਬਾਰਾਂ ਸੌ ਨੂੰ ਥੁੱਕ ਲੱਗ ਗਿਆਤੇਲ ਤੇ ਟੈਮ ਵਾਧੂ ਦਾਤੂੰ ਠੀਕ ਕਿਹਾ ਸੀ

ਖਹਿੜਾ ਹੀ ਛੁਡਾਉਣਾ ਸੀ ਤਾਂ ਬਾਬਾ ਮਾਰ ਦਿੰਦਾ

ਕੀ ਮਤਲਬ?”

ਤੇਰੇ ਵਰਗੀ ਇੰਨ-ਬਿੰਨ ਸਿਚੁਏਸ਼ਨ ਪੈਦਾ ਹੋ ਗਈ ਸੀ ਕਿਸੇ ਮੁੰਡੇ ਕੁੜੀ ਦੀਬਲਾਈਂਡ ਡੇਟਕੁੜੀ ਨੂੰ ਮੁੰਡਾ ਨਾ ਪਸੰਦ ਤੇ ਮੁੰਡੇ ਨੂੰ ਕੁੜੀ ਨਾ ਪਸੰਦਕਾਫੀ ਦੇਰ ਚੁੱਪ ਬੈਠੇ ਰਹੇਫੇਰ ਮੁੰਡੇ ਨੇ ਕਿਹਾ, ਮਾਫ਼ ਕਰਨਾ ਮੈਂ ਘਰੇ ਜਰ੍ਹਾ ਫੋਨ ਕਰ ਲਵਾਂਫੋਨ ਕਰਨ ਮਗਰੋਂ ਮੁੰਡਾ ਅਫ਼ਸੋਸਿਆ ਜਿਹਾ ਮੂੰਹ ਬਣਾ ਕੇ ਕੁੜੀ ਨੂੰ ਕਹਿੰਦਾ ਮੈਨੂੰ ਜਾਣਾ ਪੈਣਾ ਹੈ ਮੇਰਾ ਬਾਬਾ ਮਰ ਗਿਆ ਹੈਕੁੜੀ ਕਹਿੰਦੀ ਚਲੋ ਸ਼ੁਕਰ ਹੈ ਨਹੀਂ ਮੇਰਾ ਬਾਬਾ ਮਰ ਜਾਣਾ ਸੀ

-----

ਅਸੀਂ ਗੱਡੀ ਵਿਚ ਬੈਠ ਕੇ ਵਾਪਸੀ ਦੇ ਰਾਹ ਪਏ ਤਾਂ ਤਾਰੀ ਮੇਰੇ ਵੱਲ ਧੌਣ ਕਰਕੇ ਬੋਲਿਆ, “ਬਾਈ ਮੈਂ ਨ੍ਹੀਂ ਤੇਰਾ ਚੇਲਾ-ਚੂਲਾ ਬਣਨਾਜੇ ਲਿਖਾਰੀਆਂ ਨਾਲ ਐਨੀ ਕੁੱਤੇ ਖਾਣੀ ਹੁੰਦੀ ਆ ਤਾਂਮੇਰੀ ਤਾਂ ਗ਼ਰੀਬ ਦੀ ਦੋ ਹਜ਼ਾਰ ਰੁਪਈਆ ਮਹੀਨੇ ਦੀ ਤਨਖਾਹ ਆਮੈਂ ਤਾਂ ਇਕੇ ਦਿਨ ਚ ਉੜਾ ਦਿਆ ਕਰੂੰ

ਨਾ ਕੈਟਰੀਨਾ ਕੈਫ ਐਵੇਂ ਮਿਲ ਜਾਂਦੀ ਹੈ? ਕਿਉਂ ਬਈ ਅਕਸ਼ੇ ਕੁਮਾਰ?”

ਸਾਡੇ ਗ਼ਜ਼ਲਗੋ ਨੇ ਖਿਝ ਕੇ ਦੰਦ ਪੀਂਹਦਿਆਂ ਡੈਸ਼ਬੋਰਡ ਤੋਂ ਚੁੱਕ ਕੇ ਚਾਰ ਪੰਜ ਆਡੀਉ ਕੈਸਟਾਂ ਮੇਰੇ ਉੱਤੇ ਵਗਾਹ ਮਾਰੀਆਂ


No comments: