ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 11

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 11

ਕਨੇਡਾ ਤੋਂ ਇਕ ਕਵੀ ਇੰਗਲੈਂਡ ਆਪਣੇ ਰਿਸ਼ਤੇਦਾਰ ਪੰਜਾਬੀ ਦੇ ਲੇਖਕ ਕੋਲ ਆਇਆਉਸ ਲੇਖਕ ਨੇ ਇਕ ਮਜ਼ਲਸ ਰੱਖੀਪੰਜ ਸੱਤ ਕਵੀਆਂ ਨੂੰ ਆਪਣੇ ਘਰ ਆਮੰਤ੍ਰਿਤ ਕੀਤਾਮੈਨੂੰ ਵੀ ਬੁਲਾਇਆ ਗਿਆ ਤੇ ਸੱਜਰੀ ਕਵਿਤਾ ਨਾਲ ਲਿਆਉਣ ਦੀ ਤਾਕੀਦ ਕੀਤੀ ਗਈਮੈਂ ਹੈਰਾਨ ਕਿ ਇਹਨਾਂ ਨੂੰ ਅਜੇ ਤੱਕ ਇਹ ਪਤਾ ਨਹੀਂ ਲੱਗਿਆ ਕਿ ਮੈਂ ਕਵਿਤਾ ਨਹੀਂ, ਕਹਾਣੀ ਲਿਖਦਾ ਹਾਂਕਵਿਤਾਵਾਂ ਦਾ ਦੌਰ ਚੱਲਿਆਗੁਫ਼ਤਗੂ ਹੋਈਵੱਡੇ ਹਾਲ ਕਮਰੇ ਵਿਚ ਦੋ ਸੋਫੇ ਲੱਗੇ ਸਨ, ਜਿਨ੍ਹਾਂ ਉੱਤੇ ਬਾਕੀ ਸਾਰੇ ਕਵੀ ਵਿਰਾਜਮਾਨ ਸਨਸੋਫਿਆਂ ਦੇ ਸਾਹਮਣੇ ਡਾਇੰਨਿਗ ਟੇਬਲ ਪਿਆ ਸੀ, ਜਿਸਦੀ ਕੁਰਸੀ ਉੱਤੇ ਮੈਂ ਬੈਠਾ ਸੀਘਰ ਦਾ ਮੁੱਖ ਦੁਆਰ ਅਤੇ ਬੈਡਰੂਮ ਨੂੰ ਜਾਣ ਵਾਲੀਆਂ ਪੌੜੀਆਂ ਦਾ ਇਤਫ਼ਾਕ਼ਨ ਰਸਤਾ ਵੀ ਉਸੇ ਹਾਲ ਵਿਚੋਂ ਹੋ ਕੇ ਜਾਂਦਾ ਸੀਸਾਡੇ ਗੱਲਾਂ ਕਰਦਿਆਂ ਲੇਖਕ ਦਾ ਬੇਟਾ ਅੰਦਰ ਆਇਆ ਤੇ ਸਾਨੂੰ ਫਤਿਹ ਬੁਲਾ ਕੇ ਮੇਰੇ ਕੋਲ ਮੇਜ਼ ਤੇ ਕਿਤਾਬ ਰੱਖ ਕੇ ਪੌੜੀਆਂ ਚੜ੍ਹ ਗਿਆਥੋੜ੍ਹੀ ਦੇਰ ਬਾਅਦ ਮੈਂ ਲਾਇਬਰੇਰੀ ਤੋਂ ਲਿਆਂਦੀ ਹੋਈ ਉਹ ਕਿਤਾਬ ਚੁੱਕ ਲਈਇਹ ਅਰੁਨਧਤੀ ਰੌਏ ਦਾ ਨਾਵਲ ਸੀਮੈਂ ਪੰਨੇ ਫਰੋਲਣ ਲੱਗ ਪਿਆ ਤਾਂ ਮੈਥੋਂ ਇਕ ਲੇਖਕ ਨੇ ਕਿਤਾਬ ਦੇਖਣ ਲਈ ਮੰਗ ਲਈਕਿਤਾਬ ਦੇ ਬੈਕ ਕਵਰ ਨੂੰ ਉਸ ਨੇ ਕੁਝ ਦੇਰ ਨਿਹਾਰਿਆ ਤੇ ਬੋਲਿਆ, “ਵਾਹ!

ਉਸ ਤੋਂ ਕਿਤਾਬ ਉਹਦੇ ਨਾਲ ਬੈਠੇ ਨੇ ਫੜ੍ਹ ਲਈਕਿਤਾਬ ਦਾ ਫਰੰਟ ਅਤੇ ਬੈਕ ਕਵਰ ਦੇਖ ਕੇ ਉਹ ਬੋਲਿਆ, “ਕਮਾਲ ਐ!

-----

ਜਿਵੇਂ ਮੁਗਲਾਂ ਸਮੇਂ ਮੁਸ਼ਾਇਰੇ ਵਿਚ ਸ਼ਾਇਰ ਮੂਹਰੇ ਬਲਦੀ ਸ਼ਮ੍ਹਾ ਰੱਖੀ ਜਾਂਦੀ; ਉਹ ਕਲਾਮ ਪੜ੍ਹਦਾ ਤੇ ਫਿਰ ਅਗਲੇ ਮੂਹਰੇ ਕਰ ਦਿੱਤੀ ਜਾਂਦੀ, ਉਹ ਕਲਾਮ ਪੜ੍ਹਦਾਇੰਝ ਕਿਤਾਬ ਘੁੰਮਦੀ ਗਈ ਤੇ ਟਿੱਪਣੀ ਹੁੰਦੀ ਗਈਜਦੋਂ ਅਖੀਰਲੇ ਦੇ ਹੱਥ ਵਿਚ ਕਿਤਾਬ ਪਹੁੰਚੀ ਤਾਂ ਬੈਕ ਕਵਰ ਤੇ ਲੱਗੀ ਅਰੁਨਧਤੀ ਰੌਏ ਦੀ ਫੋਟੋ ਉੱਤੇ ਹੱਥ ਫੇਰਦਾ ਹੋਇਆ ਕਹਿਣ ਲੱਗਾ, “ਊਂ ਸੋਹਣੀ ਐ, ਪਰ ਰੰਗ ਤੋਂ ਥੋੜ੍ਹੀ ਜਿਹੀ ਮਾਰ ਖਾ ਗੀ

-----

ਮਹਿਫ਼ਿਲ ਤੋਂ ਬਾਅਦ ਖਾਣਪੀਣ ਦਾ ਪ੍ਰਬੰਧ ਸੀ ਤੇ ਡਾਇਨਿੰਗ ਟੈਬਲ ਤੇ ਬੈਠਿਆਂ ਸਾਡੇ ਲਿਖਾਰੀਆਂ ਨੇ ਬਿਨਾ ਪੜ੍ਹਿਆਂ ਗੌਡ ਔਫ ਸਮਾਲ ਥਿੰਗਜ਼ਨੂੰ ਸਰਬ ਸੰਮਤੀ ਨਾਲ ਮਤਾ ਪਾਸ ਕਰਕੇ ਸਦੀ ਦੀ ਸਭ ਤੋਂ ਬਿਹਤਰੀਨ ਕਿਤਾਬ ਐਲਾਨ ਦਿੱਤਾ ਸੀ

-----

ਇੰਡੀਆ ਵਿਚ ਰਹਿੰਦੇ ਸਾਹਿਤਕਾਰਾਂ ਨੇ ਵਿਦੇਸ਼ਾਂ ਵਿਚ ਰਹਿੰਦੇ ਸਾਹਿਤਕਾਰਾਂ ਲਈ ਇਕ ਵਿਸ਼ੇਸ਼ ਕੈਟਾਗਿਰੀ ਬਣਾ ਦਿੱਤੀ ਹੈਪ੍ਰਵਾਸੀ ਸਾਹਿਤਕਾਰਪਟਿਆਲੇ ਯੂਨੀਵਰਸਿਟੀ ਵਿਚ ਬੈਠਿਆਂ ਇਕ ਆਲੋਚਕ ਮੈਨੂੰ ਕਹਿਣਾ ਲੱਗਾ, “ਤੁਹਾਡਾ ਪ੍ਰਵਾਸੀ ਸਾਹਿਤਕਾਰਾਂ ਦਾ ਰਚਿਆ ਸਾਹਿਤ ਮੁੱਖ ਧਾਰਾ ਦਾ ਸਾਹਿਤ ਨਹੀਂ ਅਖਵਾ ਸਕਦਾ

ਤੂੰ ਇਥੇ ਬੈਠਾ ਧਾਰਾਂ ਕੱਢੀ ਚੱਲਅਸੀਂ ਜਿੰਨੇ ਜੋਗੇ ਹਾਂ ਸੱਤ ਸਮੁੰਦਰ ਪਾਰ ਬੈਠੇ ਆਪਦਾ ਕੰਮ ਕਰੀ ਜਾ ਰਹੇ ਹਾਂਸਾਹਿਤ ਸਾਹਿਤ ਹੁੰਦੈਚੰਗਾ ਜਾਂ ਮਾੜਾਪਾਠਕ ਸਾਹਿਤ ਦੇਖਦਾ ਹੈਇਹ ਸਾਹਿਤ ਦੀ ਵਰਗੀ ਵੰਡ ਤੁਹਾਡੀ ਸਹੂਲਤ ਲਈ ਹੈ, ਪਾਠਕ ਲਈ ਨਹੀਂ

ਤੂੰ ਪੜ੍ਹਦਾ ਕੀ ਹੁੰਨੈ?”

ਮੈਂ ਚੁਣ ਕੇ ਪੜ੍ਹਦਾ ਹੁੰਦਾਂਮੇਰੇ ਪੜ੍ਹਨ ਦੇ ਤਿੰਨ ਤਰੀਕੇ ਨੇਇਕ ਤਾਂ ਜੋ ਮੈਨੂੰ ਚੰਗਾ ਲੱਗੇ, ਵਧੀਆ ਹੋਵੇਦੂਜਾ ਜਿਸਦੀ ਮੈਨੂੰ ਲਿਖਣ ਲਈ ਲੋੜ ਹੋਵੇਭਾਵ ਖੋਜ ਕਰਨ ਵਾਲਾ ਸਾਹਿਤਤੀਜਾ ਜਦੋਂ ਕੋਈ ਸਾਹਿਤਕਾਰ ਪਿਆਰ ਨਾਲ ਆਪਣੀ ਪੁਸਤਕ ਭੇਂਟ ਕਰੇ

ਵਧੀਆ ਪੁਸਤਕ ਲਈ ਤੇਰੀ ਕੀ ਪ੍ਰੀਭਾਸ਼ਾ ਹੈ?

ਇਕ ਲੜਕੀ ਕਿਤਾਬਾਂ ਦੀ ਦੁਕਾਨ ਤੇ ਕਿਤਾਬ ਖ਼ਰੀਦਣ ਗਈਉਹ ਦੁਕਾਨਦਾਰ ਨੂੰ ਕਹਿੰਦੀ ਵਧੀਆ ਜਿਹੀ ਕਿਤਾਬ ਦਿਉਦੁਕਾਨਦਾਰ ਇਕ ਕਿਤਾਬ ਕੱਢ ਕੇ ਕਹਿੰਦਾਆਹ ਕਿਤਾਬ ਪੜ੍ਹ ਤੂੰ ਇਸ ਤੇ ਮਰ ਜਾਵੇਗੀਲੜਕੀ ਕਹਿੰਦੀ ਰਹਿਣ ਦੇਮੈਨੂੰ ਉਹ ਕਿਤਾਬ ਚਾਹੀਦੀ ਹੈਜਿਸਨੂੰ ਪੜ੍ਹ ਕੇ ਮਰ ਰਹੇ ਕਿਸੇ ਵਿਅਕਤੀ ਅੰਦਰ ਜੀਉਣ ਦੀ ਹਸਰਤ ਪੈਦਾ ਹੋ ਜਾਵੇਵਧੀਆ ਪੁਸਤਕ ਦੀ ਇਹੋ ਮੇਰੀ ਪ੍ਰੀਭਾਸ਼ਾ ਹੈ

------

ਸਾਡੇ ਪੰਜਾਬੀ ਦੇ ਆਲੋਚਕ ਵੀ ਲੇਖਕਾਂ ਨਾਲੋਂ ਘੱਟ ਨਹੀਂ ਹਨਉਹਨਾਂ ਨੇ ਰੈਡੀਮੇਡ ਤਨਕੀਦੀ ਲੇਖ ਲਿਖ ਕੇ ਖ਼ਾਲੀ ਥਾਵਾਂ ਛੱਡੀਆਂ ਹੁੰਦੀਆਂ ਹਨ ਤੇ ਉਥੇ ਜਿਹੜੇ ਮਰਜ਼ੀ ਲੇਖਕ ਦਾ ਨਾਮ ਤੇ ਰਚਨਾ ਦਾ ਨਾਮ ਜਦੋਂ ਜੀਅ ਚਾਹੇ ਉਹ ਭਰ ਲੈਂਦੇ ਹਨਅਜਿਹੇ ਹੀ ਸਾਡੇ ਇੰਗਲੈਂਡ ਦੇ ਵਿਦਵਾਨ ਆਲੋਚਕ ਹਨ ਡਾ: ਸਵਰਨ ਚੰਦਨਚੰਦਨ ਨੂੰ ਪਤਾ ਨਹੀਂ ਕਿਉਂ ਅਸਚਰਜ ਲੱਗਦਾ ਹੈ ਜਦੋਂ ਵੀਨਾ ਵਰਮਾ ਜਾਂ ਮੇਰੇ ਅੰਗਰੇਜ਼ ਪਾਤਰਾਂ ਦੇ ਸੰਵਾਦ ਅਸੀਂ ਕੇਵਲ ਪੰਜਾਬੀ ਵਿਚ ਹੀ ਨਹੀਂ ਲਿਖਦੇ ਬਲਕਿ ਉਨ੍ਹਾਂ ਤੋਂ ਟਕਸਾਲੀ ਦੀ ਬਜਾਏ ਮਲਵਈ ਬੋਲੀ ਵੀ ਬੁਲਵਾਉਂਦੇ ਹਾਂਐਨੀ ਨਿੱਕੀ ਜਿਹੀ ਗੱਲ ਜਿਸਨੂੰ ਸਧਾਰਨ ਪਾਠਕ ਵੀ ਸਮਝ ਜਾਂਦਾ ਹੈ, ਡਾ: ਚੰਦਨ ਨੂੰ ਸਮਝ ਨਹੀਂ ਆਉਂਦੀਸਾਡੇ ਅੰਗਰੇਜ਼ ਪਾਤਰਾਂ ਦੇ ਸੰਵਾਦ ਪੰਜਾਬੀ ਵਿਚ ਇਸ ਲਈ ਹਨ ਕਿਉਂਕਿ ਅਸੀਂ ਪੰਜਾਬੀ ਕਹਾਣੀ ਲਿਖ ਰਹੇ ਹਾਂ ਤੇ ਉਸਨੂੰ ਪੜ੍ਹਨ ਵਾਲੇ ਪਾਠਕ ਵੀ ਪੰਜਾਬੀ ਹਨਹੁਣ ਜੇ ਕਿਸੇ ਪਾਠਕ ਨੂੰ ਅੰਗਰੇਜ਼ੀ ਆਉਂਦੀ ਨਾ ਹੋਵੇ ਤੇ ਅਸੀਂ ਇਹ ਦੱਸਣ ਲਈ ਕਿ ਸਾਨੂੰ ਅੰਗਰੇਜ਼ੀ ਵੀ ਆਉਂਦੀ ਹੈ, ਡਾਇਲਾਗ ਅੰਗਰੇਜ਼ੀ ਵਿਚ ਘਸੋੜ ਦੇਈਏਉਹਦਾ ਕੀ ਫਾਇਦਾ ਹੋਇਆ? ਇਸ ਨਾਲੋਂ ਤਾਂ ਚੰਗਾ ਨਹੀਂ ਕਿ ਪਾਠਕ ਅੰਗਰੇਜ਼ੀ ਕਹਾਣੀ ਹੀ ਪੜ੍ਹ ਲਵੇਨਾਲੇ ਮੈਂ ਕਦੋਂ ਕਿਹਾ ਹੈ ਕਿ ਮੇਰੇ ਅੰਗਰੇਜ਼ ਪਾਤਰ ਪੰਜਾਬੀ ਬੋਲਦੇ ਹਨ

-----

ਮੈਂ ਤਾਂ ਇਹ ਦੱਸਦਾ ਹਾਂ ਕਿ ਜੋ ਉਹ ਬੋਲ ਰਹੇ ਹਨ ਪੰਜਾਬੀ ਵਿਚ ਉਸ ਦਾ ਇਹ ਅਰਥ ਹੈਜਦੋਂ ਮੈਂ ਇਹ ਲਿਖ ਹੀ ਦਿੱਤਾ ਕਿ ਇਹ ਪਾਤਰ ਅੰਗਰੇਜ਼ ਹੈ ਤਾਂ ਜ਼ਾਹਿਰ ਹੈ ਕਿ ਉਹ ਅੰਗਰੇਜ਼ੀ ਬੋਲਦਾ ਹੋਵੇਗਾਮਿਸਾਲ ਦੇ ਤੌਰ ਤੇ ਜੇ ਮੇਰਾ ਪਾਤਰ ਚੀਨੀ ਹੋਵੇ ਤਾਂ ਕੀ ਮੈਂ ਕਹਾਣੀ ਵਿਚ ਉਸਨੂੰ ਵਾੜ ਨਹੀਂ ਸਕਦਾ? ਮੈਨੂੰ ਚਾਇਨੀਜ਼ ਨਹੀਂ ਆਉਂਦੀ, ਮੇਰੇ ਪਾਠਕ ਨੂੰ ਨਹੀਂ ਆਉਂਦੀਉਥੇ ਮੈਂ ਇਹ ਆਖ ਕੇ ਹੀ ਕੰਮ ਚਲਾਵਾਂਗਾ ਕਿ ਚੀਨੀ ਪਾਤਰ ਨੇ ਆਪਣੀ ਭਾਸ਼ਾ ਵਿਚ ਇਹ ਕਿਹਾਕੀ ਕਿਹਾ ਹੈ ਉਹ ਮੈਂ ਨਿਰਸੰਦੇਹ ਪੰਜਾਬੀ ਵਿਚ ਹੀ ਦੱਸਾਂਗਾਮਲਵਈ ਬੁਲਵਾਉਂ ਦਾ ਮਤਲਬ ਹੈ ਕਿ ਪਾਤਰ ਆਪਣਾ ਇਲਾਕਾਈ ਉਚਾਰਨ ਕਰਦਾ ਹੈਜਿਵੇਂ ਪਾਤਰ ਬ੍ਰਮਿੰਘਮ ਦਾ ਹੈ ਤਾਂ ਉਹ 'ਬ੍ਰਮੀ' ਬੋਲੇਗਾ

-----

ਮੇਰੀ ਕਹਾਣੀ ਨੰਗੀਆਂ ਅੱਖੀਆਂਬਾਰੇ ਜ਼ਿਕਰ ਕਰਦਿਆਂ ਇਕ ਵਾਰ ਚੰਦਨ ਨੇ ਕਿਹਾ ਕਿ ਤੇਰੀਆਂ ਪਾਤਰ ਕੁੜੀਆਂ ਆਪਸ ਵਿਚ ਜਿਵੇਂ ਲੁੱਚੀਆਂ ਗੱਲਾਂ ਕਰਦੀ ਹਨ, ਏਦਾਂ ਹੁੰਦਾ ਨਹੀਂ

ਮੇਰੀਆਂ ਪਾਤਰ ਕੁੜੀਆਂ ਪੈਮ ਤੇ ਸ਼ੈਲੀ ਇੰਗਲੈਂਡ ਦੀਆਂ ਜੰਮਪਲ ਬਾਲਗ ਅਜ਼ਾਦ ਖ਼ਿਆਲ ਕੁੜੀਆਂ ਹਨਜਿਨ੍ਹਾਂ ਦੇ ਆਪਣੇ ਪ੍ਰੇਮੀਆਂ ਨਾਲ ਸਰੀਰਕ ਸੰਬੰਧ ਅਕਸਰ ਬਣਦੇ ਰਹਿੰਦੇ ਹਨਆਪਸ ਵਿਚ ਮੁੰਡਿਆਂ ਬਾਰੇ ਨੌਜਵਾਨ ਕੁੜੀਆਂ ਉਹੋ ਜਿਹੀਆਂ ਗੱਲਾਂ ਹੀ ਕਰਦੀਆਂ ਹਨ ਜੋ ਮੈਂ ਆਪਣੀ ਕਹਾਣੀ ਵਿਚ ਦਰਸਾਇਆ ਹੈਨਾਲੇ ਇਕ ਚੁਟਕਲਾ ਵੀ ਹੈਇਕ ਜਨਾਨੀ ਦੂਜੀ ਨੂੰ ਪੁੱਛਦੀ ਹੈ, ਨੀ ਜਦੋਂ ਦੋ ਬੰਦੇ ਇਕੱਠੇ ਹੁੰਦੇ ਹਨ ਤਾਂ ਕਿਹੋ ਜਿਹੀਆਂ ਗੱਲਾਂ ਕਰਦੇ ਹੋਣਗੇਦੂਜੀ ਜੁਆਬ ਦਿੰਦੀ ਹੈਉਹੀ ਜੋ ਆਪਾਂ ਕਰਦੀਆਂ ਹਾਂਤਾਂ ਪਹਿਲੀ ਫੱਟ ਬੋਲ ਪੈਂਦੀ ਹੈ, ਹੈ ਨੀ ਭਾਈਆਂ ਦੀਉ! ਐਨੀ ਲੁੱਚੀਆਂ ਗੱਲਾਂ ਕਰਦੇ ਨੇ? ਡਾ: ਸਾਹਿਬ ਕਹਾਣੀ ਵਿਚ ਦੋ ਕੁੜੀਆਂ ਆਪਸ ਵਿਚ ਜੋ ਗੱਲਾਂ ਕਰਦੀਆਂ ਹਨ, ਉਸ ਨਾਲੋਂ ਕਿਤੇ ਅਸ਼ਲੀਲ ਗੱਲਾਂ ਮੇਰੀਆਂ ਕੌਲੀਗ ਬਿਨਾ ਕਿਸੇ ਝਿਜਕ ਦੇ ਮੇਰੇ ਨਾਲ ਕਰ ਲੈਂਦੀਆਂ ਹਨਵੈਸੈ ਤੁਹਾਡੇ ਨਾਵਲ ਵਿਚ ਵੀ (ਪਿਕਾਡਿੱਲੀ) ਦੋ ਔਰਤਾਂ ਲੁੱਚੀਆਂ ਗੱਲਾਂ ਕਰਦੀਆਂ ਹਨ?”

ਚੰਦਨ ਖੁੱਦੋਂ ਵਾਂਗ ਬੁੜ੍ਹਕ ਕੇ ਬੋਲਿਆ, “ਮੇਰੀਆਂ ਪਾਤਰ ਵੇਸਵਾਵਾਂ ਹਨਉਨ੍ਹਾਂ ਤੋਂ ਹੋਰ ਮੈਂ ਕੀ ਸੁਖਮਨੀ ਸਾਹਿਬ ਦਾ ਪਾਠ ਕਰਵਾਉਂਦਾ?”

ਬਸ ਤੁਹਾਨੂੰ ਆਪਣੇ ਸੁਆਲ ਦਾ ਜੁਆਬ ਤੁਹਾਡੇ ਆਪਣੇ ਮੂੰਹੋਂ ਮਿਲ ਗਿਐ?”

ਚੰਦਨ ਸਾਹਿਬ ਸੋਚਣ ਲੱਗ ਪਏ ਇਹ ਮੈਂ ਕੀ ਕਹਿ ਬੈਠਾ


No comments: