ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 9

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 9

ਸ਼ੈਕਸਪੀਅਰ ਦਾ ਓਪਹੀਲਿਆ ਨਾਂ ਦੀ ਇਕ ਨਾਟ ਮੰਡਲੀ ਦੀ ਅਦਾਕਾਰਾ ਨਾਲ ਧੂੰਆਂ-ਧਾਰ ਇਸ਼ਕ ਚੱਲਦਾ ਸੀਸ਼ੈਕਸਪੀਅਰ ਦੇ ਘਰ ਦੇ ਨੇੜ੍ਹੇ ਹੀ ਕੌਪਲਟਨ ਪਰਿਵਾਰ ਦਾ ਮਹਿਲ ਸੀਉਹਨਾਂ ਦੀਆਂ ਜਾਗੀਰਾਂ ਨੂੰ ਲੂਸੀ ਕੌਪਲਟਨ ਅਸਟੇਟ ਕਿਹਾ ਜਾਂਦਾ ਸੀਸ਼ੈਕਸਪੀਅਰ ਦਾ ਵਿਆਹ ਹੋਣ ਵਿਚ ਇਹ ਪਰਿਵਾਰ ਬਹੁਤ ਵੱਡਾ ਅੜਿੱਕਾ ਬਣਿਆ ਸੀਉਹਨਾਂ ਦੀ ਲੜਕੀ ਮਾਰਗਰੇਟ ਕੌਪਲਟਨ ਦਾ ਕਿਸੇ ਸਧਾਰਨ ਲੜਕੇ ਉੱਤੇ ਦਿਲ ਆ ਜਾਂਦਾ ਹੈ ਤੇ ਉਹ ਹਾਸੇ ਵਿਚ ਉਸ ਲੜਕੇ ਨੂੰ ਸਰਕਸ ਵਾਲੇ ਕਿਸੇ ਭਲਵਾਨ ਨਾਲ ਘੁਲ਼ਣ ਨੂੰ ਆਖਦੀ ਹੈ ਤੇ ਮੁਕਾਬਲੇ ਵਿਚ ਉਹ ਲੜਕਾ ਮਾਰਿਆ ਜਾਂਦਾ ਹੈਮਾਰਗਰੇਟ ਨੂੰ ਆਪਣੀ ਭੁੱਲ ਦਾ ਅਹਿਸਾਸ ਹੁੰਦਾ ਹੈ ਤੇ ਉਹ ਡੁੱਬ ਕੇ ਮਰ ਜਾਂਦੀ ਹੈਇਸ ਗੱਲ ਉੱਤੇ ਕੌਪਲਟਨ ਪਰਿਵਾਰ ਆਪਣੇ ਅਸਰ ਰਸੂਖ਼ ਨਾਲ ਮਿੱਟੀ ਪਾ ਲੈਂਦਾ ਹੈਸ਼ੈਕਸਪੀਅਰ ਦਾ ਵਿਆਹ ਐਨ ਹੈਥਵੇਅ ਨਾਲ ਹੋ ਜਾਂਦਾ ਹੈ

-----

ਐਨ ਪੰਜਾਬੀ ਲੇਖਕਾਂ ਦੀਆਂ ਪਤਨੀਆਂ ਵਰਗੀ ਹੁੰਦੀ ਹੈ, ਉਸਨੂੰ ਸ਼ੈਕਸਪੀਅਰ ਦੇ ਰਚੇ ਸਾਹਿਤ ਨਾਲ ਕੋਈ ਦਿਲਚਸਪੀ ਨਹੀਂ ਹੁੰਦੀਸ਼ੈਕਸਪੀਅਰ ਆਪਣੀ ਹਰ ਰਚਨਾ ਮੁਕੰਮਲ ਕਰਨ ਬਾਅਦ ਆਪਣੇ ਜ਼ਿਹਨ ਨੂੰ ਖ਼ਾਲੀ ਕਰਨ ਲਈ ਰੱਜ ਕੇ ਜੱਟਾਂ ਵਾਂਗ ਸ਼ਰਾਬ ਪੀਂਦਾ ਤੇ ਕਈ ਕਈ ਦਿਨ ਬੇਸੁਰਤ ਰਹਿੰਦਾ ਸੀਕਈ ਵਾਰ ਤਾਂ ਉਸਨੂੰ ਘੋੜਾਗੱਡੀ ਤੇ ਲੱਦ ਕੇ ਉਸਦੇ ਘਰ ਦੇ ਨਜ਼ਦੀਕ ਬਣੇ ਸ਼ਰਾਬਖਾਨੇ ਡਨ ਕਾਉਵਿਚੋਂ ਦੋਸਤ ਘਰ ਛੱਡ ਕੇ ਆਉਂਦੇ ਹੁੰਦੇ ਸੀਉਦੋਂ ਸ਼ਰਾਬਖ਼ਾਨਿਆਂ ਨੂੰ ਪਬਲਿਕ ਹਾਊਸ ਕਿਹਾ ਜਾਂਦਾ ਸੀਇਸੇ ਪਬਲਿਕ ਹਾਊਸ ਨੂੰ ਸੰਖੇਪ ਕਰ ਕੇ ਮੌਜੂਦਾ ਪੱਬ ਸ਼ਬਦ ਈਜਾਦ ਹੋਇਆ ਹੈਬਹਰਹਾਲ, ਇਕ ਵਾਰ 1585 ਵਿਚ ਸ਼ੈਕਸਪੀਅਰ ਨੇ ਤੜਕ ਸਾਰ ਇਕ ਨਾਟਕ ਮੁਕੰਮਲ ਕਰ ਲਿਆ

-----

ਉਸ ਤੋਂ ਬਾਅਦ ਆਦਤਨ ਉਸਨੂੰ ਸ਼ਰਾਬ ਪੀਣ ਦੀ ਤਲਬ ਹੋਈਘਰੇ ਆਇਰਸ਼ ਘਰ ਦੀ ਕੱਢੀ ਦੀ ਬੋਤਲ ਪਈ ਸੀਉਹਨੂੰ ਪੀਂਦਿਆਂ ਕਿਤੇ ਸ਼ੈਕਸਪੀਅਰ ਨੂੰ ਮਾਰਗਰੇਟ ਦਾ ਖ਼ਿਆਲ ਆ ਗਿਆਉਹ ਜਾ ਕੇ ਕੌਪਲਟਨ ਹਾਊਸ ਮੂਹਰੇ ਅੰਮ੍ਰਿਤ ਵੇਲੇ ਗਾਲ੍ਹਾਂ ਕੱਢ ਕੇ ਆਪਣੀ ਭੜਾਸ ਕੱਢਣ ਲੱਗ ਪਿਆਮਹਿਲ ਦੇ ਦਰਵਾਜ਼ੇ ਮੂਹਰੇ ਇਕ ਖਰਗੋਸ਼ ਭੱਜਿਆ ਫਿਰਦਾ ਸੀਸ਼ੈਕਸਪੀਅਰ ਨੇ ਉਹ ਫੜ ਲਿਆ ਤੇ ਘਰੇ ਆ ਕੇ ਭੁੰਨ ਕੇ ਮੀਟ ਬਣਾ ਲਿਆਕੌਪਲਟਨ ਪਰਿਵਾਰ ਨੂੰ ਇਸ ਬਾਰੇ ਪਤਾ ਲੱਗ ਗਿਆ ਤੇ ਉਹਨਾਂ ਨੇ ਅਦਾਲਤੀ ਕਾਰਵਾਈ ਕਰਕੇ ਸ਼ੈਕਸਪੀਅਰ ਨੂੰ ਜੁਰਮਾਨਾ ਕਰਵਾ ਦਿੱਤਾਉਸ ਉਪਰੰਤ ਸ਼ੈਕਸਪੀਅਰ ਦੀਆਂ ਬਦਤਮੀਜ਼ੀਆਂ ਤੋਂ ਤੰਗ ਆ ਕੇ ਉਹਨਾਂ ਨੇ ਸ਼ੈਕਸਪੀਅਰ ਨੂੰ ਆਨੇ-ਬਹਾਨੇ ਤੰਗ ਕਰਨਾ ਸ਼ੁਰੂ ਕਰ ਦਿੱਤਾਮਜ਼ਬੂਰਨ ਸ਼ੈਕਸਪੀਅਰ ਨੂੰ ਸਟੈਟਫਰਡ ਛੱਡਣਾ ਪਿਆਪਰ ਉਹਨੇ ਪਿਉ ਦੇ ਪੁੱਤ ਨੇ ਫਿਰ ਆਪਣੀਆਂ ਰਚਨਾਵਾਂ ਵਿਚ ਇਸ ਲੂਸੀ ਕੌਪਲਟਨ ਪਰਿਵਾਰ ਦੀ ਉਹ ਮਿੱਟੀ ਪਲੀਤ ਕੀਤੀ ਰਹੇ ਰੱਬ ਦਾ ਨਾਂਨਮੂਨਾ ਦੇਖੋ:-

A Parliament member, a Justice of the Peace,

At home a poor scarecrow, in London an ass;

If lousy is Lucy, as some folk miscall it,

Then Lucy is lousy, whatever befall it.

He think himself great,

Yet an ass in his state

We allow by his ears

With but asses to mate.

ਇਸ ਤੋਂ ਇਲਾਵਾ ਬਹੁਤ ਸਾਰੀਆਂ ਰਚਨਾਵਾਂ ਵਿਚ ਸ਼ੈਕਸਪੀਅਰ ਨੇ ਐਨਾ ਕੁਝ ਲਿਖਿਆ ਹੈ ਕਿ ਉਸਦਾ ਸਹੀ ਤਰਜੁਮਾ ਪੰਜਾਬੀ ਵਿਚ ਕਰੀਏ ਤਾਂ ਉਹ ਲਿਖਣ ਤੇ ਛਾਪਣਯੋਗ ਨਹੀਂਉਹ ਕਿੱਸੇ ਯਾਰਾਂ ਦੋਸਤਾਂ ਦੀ ਢਾਣੀ ਵਿਚ ਬੈਠ ਕੇ ਚਟਕਾਰੇ ਲੈ ਕੇ ਸੁਣਾਏ ਜਾ ਸਕਦੇ ਹਨ

-----

ਸਾਡੇ ਪੰਜਾਬੀ ਲੇਖਕ ਵੀ ਅਜਿਹੇ ਕੰਮਾਂ ਵਿਚ ਪਿੱਛੇ ਨਹੀਂ ਰਹੇਕੋਈ ਸੱਪ ਦੀ ਪੂਛ ਉੱਤੇ ਤਾਂ ਪੈਰ ਰੱਖ ਕੇ ਸੱਪ ਤੋਂ ਤਾਂ ਬਚ ਸਕਦਾ ਹੈਪਰ ਪੰਜਾਬੀ ਲੇਖਕ ਤੋਂ ਨਹੀਂਪੰਜਾਬੀ ਲੇਖਕ ਤਾਂ ਤੁਰੇ ਫਿਰਦੇ ਪ੍ਰਮਾਣੂੰ ਬੰਬ ਹਨਇਕ ਪੰਜਾਬੀ ਗੀਤਕਾਰ ਦੀ ਗੁਆਢੀਆਂ ਨਾਲ ਨਹੀਂ ਸੀ ਬਣਦੀਉਹਨੇ ਗੀਤਾਂ ਵਿਚ ਉਹਨਾਂ ਦੀ ਕੁੜੀ ਦਾ ਨਾਮ ਤੱਕ ਲਿਖ ਕੇ ਐਨੀ ਜੱਖਣਾ ਪੱਟੀ ਕਿ ਵਿਚਾਰਿਆਂ ਦੀ ਕੁੜੀ ਦਾ ਪੱਕਾ ਹੋਇਆ ਰਿਸ਼ਤਾ ਟੁੱਟ ਗਿਆ ਤੇ ਫਿਰ ਜਿਹੜਾ ਸਾਕ ਹੋਣ ਲੱਗਿਆ ਕਰੇਆਢੋਂ-ਗੁਆਢੋਂ ਲੜਕੀ ਵਾਲਿਆਂ ਬਾਰੇ ਪੁੱਛ-ਪੜਤਾਲ ਕਰਕੇ ਪੁੱਠੇ ਪੈਰੀਂ ਮੁੜ ਜਾਇਆ ਕਰੇਅੱਕ ਕੇ ਵਿਚਾਰਿਆਂ ਸ਼ਹਿਰ ਛੱਡ ਦਿੱਤਾ ਆਪਣੇ ਪਿੰਡ ਰਹਿ ਕੇ ਆਪਣੀ ਲੜਕੀ ਵਿਆਹੀ

-----

ਪੰਜਾਬੀ ਲੇਖਕ ਨੂੰ ਜੇ ਕੋਈ ਐਨਾ ਆਖ ਦੇਵੇ ਕਿ ਤੁਹਾਡੀ ਰਚਨਾ ਪੜ੍ਹੀ ਸੀਹੁਣ ਅੱਗੇ ਭਾਵੇਂ ਅਗਲੇ ਨੇ ਅਲੋਚਨਾ ਹੀ ਕਰਨੀ ਹੋਵੇਸਾਡੇ ਲੇਖਕ ਜਦੇ ਗੱਲ ਬੋਚ ਲੈਂਦੇ ਹਨ, “ਦੇਖਿਆ? ਪਾ ਤੇ ਕੁ ਨਾ ਭੜਾਕੇਠਾਰਾਂ ਕਿਤਾਬਾਂ ਪੜ੍ਹਨੀਆਂ ਪਈਆਂ ਮੈਨੂੰਮੈਂ ਪੰਜ ਸਾਲ ਡੀਕਦਾ ਰਿਹਾਕੋਈ ਹੋਰ ਇਸ ਵਿਸ਼ੇ ਤੇ ਲਿਖੂਹੋਰ ਤਾਂ ਸਾਰੇ ਜੂੰਆਂ ਜਿਹੀਆਂ ਮਾਰਨ ਜੋਗੇ ਨੇਹਾਰਕੇ ਮੈਂ ਕਿਹਾ ਮਨਾ ਤੇਰੀ ਕਲਮ ਨੂੰ ਹੀ ਲਿਖਣਾ ਪੈਣਾਹਲੇ ਤੂੰ ਇਹਦੀ ਅਗਲੀ ਕਿਸ਼ਤ ਪੜ੍ਹੀ ਦੇਖੀਂ ਮੈਂ ਤਾਂ ਅੱਗ ਤੇ ਬਰਫ਼ ਬਣਾ ਕੇ ਦਿਖਾਤੀ…” ਲੇਖਕ ਇਕੋ ਸਾਹ ਲੱਗਿਆ ਪਿਆ ਹੁੰਦਾ ਹੈ ਤੇ ਅਗਲਾ ਸੋਚਦਾ ਹੈਕਿਥੇ ਪੰਗਾ ਲੈ ਲਿਆਮੈਂ ਤਾਂ ਇਹਨੂੰ ਦੱਸਣਾ ਸੀ ਬਈ ਫਲਾਨੇ ਲੇਖਕ ਨੇ ਇਹੀ ਚੀਜ਼ ਬਹੁਤ ਵਧੀਆ ਲਿਖੀ ਸੀਤੂੰ ਉਹਨੂੰ ਪੜ੍ਹੀਂਇਹ ਅਸਮਾਨ ਨੂੰ ਹੀ ਅੱਡੀਆਂ ਲਾਈ ਜਾਂਦਾ ਹੈਲੇਖਕ ਬੇਅਟਕ ਜਾਰੀ ਹੁੰਦਾ ਹੈ, “ਉਹ ਮੈਂ ਜਿਹੜਾ ਪਿਛਲੇ ਸਾਲ ਨਾਵਲ ਲਿਖਿਆ ਸੀ ਨਾਉਹ ਪੜ੍ਹ ਕੇ ਮੇਰੀ ਇਕ ਪਾਠਕਾ ਨੇ ਕਨੇਡਾਸਰਦਾਰ ਜੀ ਕਨੇਡਾ... ਕਨੇਡਾਕਨੇਡਾ ਤੋਂ ਫੋਨ ਕੀਤਾਇਹ ਸੁਣ ਕੇ ਸੁਣਨ ਵਾਲਾ ਆਪਣੇ ਮਨ ਵਿਚ ਆਖਦਾ ਹੈ, “ਗੱਪੀਆ ਫੇਰ ਕੀ ਵਰਲਡ ਟਰੇਡ ਸੈਂਟਰ ਡਿੱਗ ਪਿਐਕਨੇਡਾ ਵੀ ਧਰਤੀ ਉੱਤੇ ਹੀ ਹੈਉਹ ਕਿਹੜਾ ਚੰਨ ਤੇ ਵਸਿਆ ਹੋਇਆ ਹੈ

-----

ਕਨੇਡਾ ਤੋਂ ਫੋਨ ਕਰਕੇ ਕਹਿੰਦੀ ਭਾਜੀ ਮੈਨੂੰ ਉਹ ਪੈੱਨ ਦੇ ਦਿਉ ਜਿਸ ਨਾਲ ਤੁਸੀਂ ਇਹ ਨਾਵਲ ਲਿਖਿਆ ਹੈਸਾਡੇ ਇਥੇ ਅੰਗਰੇਜ਼ਾਂ ਨੇ ਕਈ ਦੇਸ਼ਾਂ ਦੇ ਮਹਾਨ ਲੇਖਕਾਂ ਦੀਆਂ ਕਲਮਾਂ ਦੀ ਪ੍ਰਦਰਸ਼ਨੀ ਲਾਉਣੀ ਹੈ ਜਿਨ੍ਹਾਂ ਨਾਲ ਉਹਨਾਂ ਨੇ ਵਿਸ਼ਵ-ਪ੍ਰਸਿੱਧ ਨਾਵਲ ਲਿਖੇਤੁਹਾਡਾ ਪੈੱਨ ਰੱਖ ਕੇ ਮੈਂ ਵੀ ਮਾਣ ਨਾਲ ਕਹੂੰਇਹ ਸਾਡੇ ਪੰਜਾਬੀ ਦੇ ਬਹੁਤ ਵੱਡੇ ਨਾਵਲਿਸਟ ਦਾ ਉਹ ਪੈੱਨ ਹੈ ਜਿਸਦੇ ਨਾਲ ਉਹਨੇ ਕਲਾਸਿਕ ਨਾਵਲ ਲਿਖਿਆ ਹੈਮੈਂ ਉਦੋਂ ਹੀ ਭੱਜ ਕੇ ਡਾਕ ਚ ਪਾ ਕੇ ਆਇਆਘਰਵਾਲੀ ਕਹੇ ਰੋਟੀ ਖਾ ਜੋਤੁਸੀਂ ਰਾਤ ਵੀ ਨਹੀਂ ਸੀ ਖਾਧੀਮੈਂ ਕਿਹਾ ਰੋਟੀ ਰੂਟੀ ਮੈਂ ਆ ਕਿ ਹੀ ਖਾਊਂਗਾਸਰਦਾਰ ਜੀ, ਐਤਕੀ ਫੇਰ ਮੈਂ ਸੋਚਿਆ ਕੋਈ ਕੱਲ੍ਹ ਨੂੰ ਹੋਰ ਪੈੱਨ ਮੰਗ ਲੈਂਦੈਆਹ ਦੋ ਕਿਸ਼ਤਾਂ ਦਾ ਲੇਖ ਮੈਂ ਬਾਰਾਂ ਪੈੱਨਾਂ ਨਾਲ ਲਿਖਿਐਜਿਹੜਾ ਮੰਗੂ ਆਪਾਂ ਨਾਂਹ ਨਹੀਂ ਕਰਨੀਅਗਲਾ ਸਮਝ ਜਾਂਦਾ ਹੈ ਕਿ ਇਹ ਤਾਂ ਤੋਪੇ ਹੀ ਤੋੜੀ ਜਾਂਦਾ ਹੈਇਹਦੇ ਤੋਂ ਖਹਿੜਾ ਛੁਡਾਉਅਗਲਾ ਕੋਈ ਬਹਾਨਾ ਲਾ ਕੇ ਜਾਣ ਲੱਗਦਾ ਹੈ ਤਾਂ ਲੇਖਕ ਸਾਹਿਬ ਪਿੱਛਿਉਂ ਅਵਾਜ਼ ਮਾਰ ਕੇ ਆਖਦੇ ਹਨ, “ਉਹ ਸੱਚ ਯਾਰਪੈੱਗ-ਸ਼ੈੱਗ ਲਵਾਇਏ ਤੈਨੂੰ?” ਪਹਿਲਾਂ ਹੀ ਤਸ਼ੱਦਦ ਸਹਾਰ ਚੁੱਕਾ ਅਗਲਾ ਪਿੱਛੇ ਮੁੜ ਕੇ ਨਹੀਂ ਦੇਖਦਾ ਤੇ ਗੱਲ ਅਣਸੁਣੀ ਕਰਕੇ ਭੱਜਣ ਦੀ ਕਰਦਾ ਹੈ

-----

ਇਸੇ ਨਾਲ ਮਿਲਦੀ ਜੁਲਦੀ ਇਕ ਸੱਚੀ ਘਟਨਾ ਹੈਇਕ ਬੰਦਾ ਆਪਣੇ ਕਿਸੇ ਦੋਸਤ ਤੋਂ ਪੰਜ ਹਜ਼ਾਰ ਰੁਪਏ ਉਧਾਰੇ ਮੰਗਣ ਗਿਆ ਤਾਂ ਦੋਸਤ ਨੇ ਕਾਰਨ ਪੁੱਛਿਆਅੱਗੋਂ ਉਹਨੇ ਆਪਣੇ ਕਿਸੇ ਕੇਸ ਵਿਚ ਫਸੇ ਹੋਣ ਬਾਰੇ ਦੱਸ ਕੇ ਦੱਸਿਆ ਕਿ ਇਹ ਫਲਾਨੇ ਅਫ਼ਸਰ ਨੂੰ ਚਾਹ ਪਾਣੀ ਵਾਸਤੇ ਦੇਣੇ ਹਨਅੱਗੋਂ ਉਹਦਾ ਦੋਸਤ ਬੋਲਿਆ, “ਤੂੰ ਕਮਲ਼ਾ ਹੋਇਐਂ? ਪੰਜ ਹਜ਼ਾਰ ਰੁਪਈਏ ਖ਼ਰਾਬ ਕਰਨ ਲੱਗਿਐਉਹ ਪੁਲਿਸ ਅਫਸਰ ਅਖ਼ਬਾਰਾਂ ਵਿਚ ਪੰਜਾਬੀ ਦੇ ਲੇਖ ਲਿਖਦੈਜਾ ਕੇ ਦੋ ਕੁ ਲੇਖਾਂ ਦੀਆਂ ਤਾਰੀਫ਼ਾਂ ਕਰਾਂਗੇਉਹ ਤਾਂ ਫਿਰੂ ਸੱਪ ਵਾਂਗੂ ਮੇਲ਼ਦਾਕੰਮ ਵੀ ਮੁਫ਼ਤ ਕਰੂ ਨਾਲੇ ਆਪਾਂ ਨੂੰ ਚਾਹ ਪਾਣੀ ਵੀ ਉਹੀ ਪਿਆਊਤੇ ਅਜਿਹਾ ਹੀ ਹੋਇਆ

-----

ਸਾਡੇ ਮਿਡਲੈਂਡ ਦੇ ਇਕ ਪੰਜਾਬੀ ਲੇਖਕ ਨੇ ਕੈਥਰੀਨ ਕੁੱਕਸਨ ਦੇ ਸਾਰੇ ਲੇਖ ਪੜ੍ਹੇ ਹੋਏ ਹਨਕੈਥਰੀਨ ਕੁਕਸਨ ਨੇ ਕੇਵਲ ਨਾਵਲ ਲਿਖੇ ਹਨ ਤੇ ਜ਼ਿੰਦਗੀ ਵਿਚ ਇਕ ਵੀ ਲੇਖ ਨਹੀਂ ਲਿਖਿਆਪਰ ਸਾਡੇ ਲੇਖਕ ਨੇ ਫੇਰ ਵੀ ਪੜ੍ਹ ਲਏਸੋਚੋ ਇਹ ਭਲਾਂ ਕਿਸੇ ਕਰਿਸ਼ਮੇ ਤੋਂ ਘੱਟ ਹੈ?


No comments: