ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 8

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 8

ਅਮਰੀਕਾ ਬੈਠੇ ਪੰਜਾਬੀ ਲੇਖਕ ਵਿਦਵਾਨ ਡਾ: ਗੁਰਮੇਲ ਸਿੱਧੂ ਦੇ ਮਨ ਵਿਚ ਵਿਚਾਰ ਆਉਂਦਾ ਹੈ ਕਿ ਪੰਜਾਬੀਆਂ ਦੇ ਪ੍ਰਸਿਧ ਲੋਕ ਗਾਇਨ ਜੁਗਨੀਬਾਰੇ ਪੰਜਾਬੀ ਪਾਠਕਾਂ ਨੂੰ ਇਕ ਖੋਜ ਭਰਪੂਰ ਲੇਖ ਲਿਖ ਕੇ ਦਿੱਤਾ ਜਾਵੇਉਹ ਕੰਪਿਊਟਰ ਉੱਤੇ ਬੈਠ ਕੇ ਗੂਗਲ ਸਰਚ ਇੰਜਨ ਵਿਚ ਜੁਗਨੀਟਾਈਪ ਕਰਦੇ ਹਨਠਾਹ ਦੇਣੇ ਵਿਕੀਪੀਡੀਆ ਉੱਤੇ ਜੁਗਨੀਬਾਰੇ ਲੇਖ ਆ ਜਾਂਦਾ ਹੈਡਾ: ਸਹਿਬ ਨੂੰ ਸਾਇਸ ਦੇ ਯੁੱਗ ਵਿਚ ਇਸ ਪ੍ਰਕਾਰ ਇਲਹਾਮ ਹੁੰਦਾ ਹੈਜਿਵੇਂ ਅੰਨ੍ਹੇ ਦੇ ਪੈਰ ਹੇਠ ਬਟੇਰਾ ਆਏ ਤੇ ਉਹ ਖ਼ੁਦ ਨੂੰ ਸ਼ਿਕਾਰੀ ਸਮਝਣ ਲੱਗ ਜਾਂਦਾ ਹੈ, ਕੁਝ ਇਹੋ ਜਿਹੀ ਅਵੱਸਥਾ ਡਾ: ਸਾਹਿਬ ਦੀ ਵੀ ਹੁੰਦੀ ਹੈਇਸ ਤੋਂ ਪਹਿਲਾਂ ਕਿ ਕੋਈ ਹੋਰ ਚੋਰੀ ਕਰੇ, ਸਾਰਾ ਪੁੰਨ ਡਾ: ਸਾਹਿਬ ਖੱਟ ਲੈਣਾ ਚਾਹੁੰਦੇ ਹਨਉਹ ਹਫ਼ਲ ਕੇ ਉਸ ਲੇਖ ਦਾ ਪੰਜਾਂ ਮਿੰਟਾਂ ਵਿਚ ਅਨੁਵਾਦ ਕਰ ਦਿੰਦੇ ਹਨਛੇਵੇਂ ਮਿੰਟ ਲੇਖ ਅਖ਼ਬਾਰ ਪਤ੍ਰਿਕਾਵਾਂ ਨੂੰ ਈ-ਮੇਲ ਹੋ ਜਾਂਦਾ ਹੈਅੱਗੋਂ ਡਾ: ਗੁਰਦਿਆਲ ਸਿੰਘ ਰਾਏ ਜੀ ਸੱਤਵੇਂ ਮਿੰਟ ਇਹ ਗਿਆਨ ਵਰਧਕ ਲੇਖ ਜੁਗਨੀ ਦਾ ਨਿਕਾਸ ਅਤੇ ਵਿਕਾਸਲਿਖਾਰੀ.ਓਰਗ ਦੀ ਸਾਈਟ ਉੱਤੇ ਚਾੜ੍ਹ ਦਿੰਦੇ ਹਨਸੱਤਾਂ ਮਿੰਟਾਂ ਵਿਚ ਇਕ ਇਤਿਹਾਸਕ ਅਤੇ ਖੋਜ ਭਰਪੂਰ ਲੇਖ ਪੰਜਾਬੀ ਪਾਠਕਾਂ ਮੂਹਰੇ ਪਰੋਸਿਆ ਜਾਂਦਾ ਹੈਕੀ ਕੋਈ ਹੋਰ ਭਾਸ਼ਾ ਦਾ ਲੇਖਕ ਐਨੀ ਫਾਸਟ ਸਰਵਿਸ ਦੇ ਸਕਦਾ ਹੈ? ਅੰਗਰੇਜ਼ੀ ਦੇ ਕਿਸੇ ਲੇਖਕ ਨੇ ਇਹੀ ਲੇਖ ਲਿਖਣਾ ਹੁੰਦਾ ਤਾਂ ਪਹਿਲਾਂ ਉਹਨੇ ਕਿਤਾਬਾਂ ਲੱਭਣੀਆਂ ਸੀ ਜਾਂ ਗਾਇਕਾਂ ਤੋਂ ਪਤਾ ਕਰਨਾ ਸੀ ਕਿ ਤੁਸੀਂ ਗਾਈ ਜਾਂਦੇ ਹੋ, ਤੁਹਾਨੂੰ ਇਸਦੇ ਪਿਛੋਕੜ ਦਾ ਗਿਆਨ ਹੈ? ਜਾਂ ਮਹਾਨ ਕੋਸ਼ ਫਰੋਲ਼ਣੇ ਸੀਖੋਜ ਕਰਦਿਆਂ ਹੋ ਸਕਦਾ ਅੰਗਰੇਜ਼ੀ ਦਾ ਲਿਖਾਰੀ ਜੁਗਨੀ ਦੀਆਂ ਪੈੜਾਂ ਲੱਭਦਾ ਭਾਰਤ, ਮੁਲਤਾਨ ਜਾਂ ਇਰਾਨ ਚਲਾ ਜਾਂਦਾ, ਪਰ ਸਾਡੇ ਪੰਜਾਬੀ ਲੇਖਕਾਂ ਕੋਲ ਐਨਾ ਸਮਾਂ ਕਿੱਥੇ ਹੈ? ਜਿਹੜਾ ਉਹ ਫਜ਼ੂਲ ਖ਼ਰਚਦੇ ਫਿਰਨ ਤੇ ਨਾ ਹੀ ਪੰਜਾਬੀ ਪਾਠਕਾਂ ਕੋਲ ਐਨਾ ਸਬਰ ਹੈ ਕਿ ਉਹ ਐਨਾ ਚਿਰ ਉਡੀਕਣ?

ਡਾ: ਸਾਹਿਬ ਦਾ ਲੇਖ ਇੰਟਰਨੈਟ ਤੇ ਪੜ੍ਹ ਕੇ ਜੁਗਨੀ ਵਿਚਾਰੀ ਰੋ ਪੈਂਦੀ ਹੈ, ਕੁਰਾਲਉਂਦੀ ਹੈ, ਵੈਣ ਪਾਉਂਦੀ ਹੈ, “ਇਹ ਮੇਰਾ ਨਿਕਾਸ ਤੇ ਵਿਕਾਸ ਕਰਦਿਆਂ, ਮੇਰਾ ਤਾਂ ਸੱਤਿਆਨਾਸ਼ ਹੀ ਕਰ ਸਿੱਟਿਆ ਹੈਮੇਰਾ ਜਨਮਦਿਨ ਹੀ ਬਦਲ ਕੇ ਰੱਖ ਦਿੱਤਾ ਹੈਦੋ ਹਜ਼ਾਰ ਸਾਲ ਤੋਂ ਵੀ ਵਡੇਰੀ ਮੇਰੀ ਉਮਰ ਨੂੰ ਬਦਲ ਕੇ ਉੱਨੀ ਸੌ ਛੇ ਬਣਾ ਦਿੱਤਾ? ਹਾਏ ਮੇਰਿਆ ਰੱਬਾ!

-----

ਮਾਨਯੋਗ ਡਾ: ਸਾਹਿਬ ਲੇਖ ਦਾ ਅਨੁਵਾਦ ਕਰਕੇ ਆਪਣੀ ਮੌਲਿਕ ਰਚਨਾ ਦਰਸਾਉਣ ਲੱਗੇ ਇਹ ਭੁੱਲ ਗਏ ਕਿ ਜਿਵੇਂ ਹਰ ਚਮਕਦੀ ਚੀਜ਼ ਸੋਨਾ ਨਹੀਂ ਹੁੰਦੀਉਵੇਂ ਵਿਕੀਪੀਡੀਆ ਤੇ ਦਿੱਤੀ ਜਾਣਕਾਰੀ ਧੁਰ ਦਰਗਾਹੀ ਜਾਂ ਇਲਾਹੀ ਤੇ ਖੋਜ ਭਰਪੂਰ ਨਹੀਂ ਹੁੰਦੀਕੋਈ ਵੀ ਲੱਲੀ-ਛੱਲੀ ਉੱਠ ਕੇ ਉਸਨੂੰ ਸੰਪਾਦਿਤ ਕਰ ਸਕਦਾ ਹੈਡਾ: ਗੁਰਮੇਲ ਸਿੱਧੂ ਦਾ ਲੇਖ ਲਿਖਾਰੀ ਦੀ ਸਾਈਟ ਉੱਤੇ ਪੜ੍ਹ ਕੇ ਅਤੇ ਜੁਗਨੀ ਬਾਰੇ ਵਿਕੀਪੀਡੀਆ ਦਾ ਲੇਖ ਪੜ੍ਹ ਪਾਠਕ ਸਮਝ ਸਕਦੇ ਹਨ ਕਿ ਡਾ: ਸਾਹਿਬ ਨੇ ਇਕ ਅੱਖਰ ਪੱਲਿਉਂ ਨਹੀਂ ਲਿਖਿਆਡਾ: ਸਾਹਿਬ ਇੰਟਰਨੈਟ ਤੇ ਲਿਖੇ ਲੇਖ ਵਾਲੀ ਤੂਤੀ ਬੋਲਦੇ ਹੋਏ ਆਖਦੇ ਹਨ ਕਿ ਅੰਗਰੇਜ਼ਾਂ ਦੇ 1906 ਵਿਚ ਜੁਬਲੀ ਮਨਾਉਣ ਤੋਂ ਪਹਿਲਾਂ ਜੁਗਨੀ ਦਾ ਕਿਧਰੇ ਵੀ ਜ਼ਿਕਰ ਨਹੀਂ ਆਉਂਦਾਜ਼ਿਕਰ ਤਾਂ ਮਿਲਦਾ ਜੇ ਡਾ: ਸਾਹਿਬ ਨੇ ਕੋਈ ਕਿਤਾਬ ਫਰੋਲ਼ੀ ਹੁੰਦੀ ਜਾਂ ਖੋਜ ਕਰਨ ਦੀ ਕੋਸ਼ਿਸ਼ ਕੀਤੀ ਹੁੰਦੀਇੰਟਰਨੈਟ ਜ਼ਿੰਦਾਬਾਦ! ਹਿੰਗ ਲੱਗੇ ਨਾ ਫਟਕੜੀ ਰੰਗ ਚੌਖਾ ਹੀ ਚੌਖਾਅਰਬੀ ਦੇ ਹਜ਼ਾਰ ਸਾਲ ਪੁਰਾਣੇ ਗ੍ਰੰਥ ਨਾਰਦਵਿਚ ਜੁਗਨੀ ਦਾ ਵਿਸਥਾਰਪੂਰਵਕ ਜ਼ਿਕਰ ਹੈਡਾ: ਸਾਹਿਬ ਜੁਬਲੀ ਵਾਲੀ ਮਿਸ਼ਾਲ ਨਾਲ ਮੜ੍ਹ ਕੇ ਜੁਗਨੀ ਦਾ ਇਤਿਹਾਸਕ ਮਹੱਤਵ ਜੋੜ ਦਿੰਦੇ ਹਨਇਸ ਨਾਲ ਉਹ ਜੁਗਨੀ ਦੇ ਕੁਝ ਟੱਪੇਆਂ ਦੀ ਬਣਤਰ ਉੱਤੇ ਵੀ ਟਿੱਪਣੀ ਕਰਦੇ ਹਨਪਰ ਡਾ: ਸਾਹਿਬ ਨੂੰ ਟੱਪਿਆਂ ਵਿਚ ਸੰਕੇਤ ਨਜ਼ਰ ਨਹੀਂ ਆਉਂਦਾਡਾ: ਸਾਹਿਬ ਸੰਕੇਤ ਦੇਖੋ:-

ਮੇਰੀ ਜੁਗਨੀ ਦੇ ਧਾਗੇ ਬੱਗੇ

ਜੁਗਨੀ ਉਹਦੇ ਮੂੰਹੋਂ ਫੱਬੇ

ਜੀਹਨੂੰ ਸੱਟ ਇਸ਼ਕ ਦੀ ਲੱਗੇ

ਹੁਣ ਇਸ਼ਕ ਇਥੇ ਇਸ਼ਕ ਮਜ਼ਾਜੀ ਨਹੀਂ, ਇਸ਼ਕ ਹਕੀਕੀ ਵੱਲ ਇਸ਼ਾਰਾ ਹੈਕੀ

ਮਿਸ਼ਾਲ ਨੂੰ ਧਾਗੇ ਲੱਗੇ ਹੁੰਦੇ ਹਨ? ਧਾਗੇ ਅੱਗ ਨਾਲ ਸੜਣਗੇ ਨਹੀਂ? ਇਹ ਧਾਗੇ ਉਹ ਹਨ ਜਿਸ ਵਿਚ ਤਾਵੀਜ਼ ਰੂਪੀ ਜੁਗਨੀ ਪਰੋਈ ਹੁੰਦੀ ਹੈ

-----

ਆਉ! ਹੁਣ ਜੁਗਨੀ ਬਾਰੇ ਥੋੜਾ ਜਿਹਾ ਮੈਂ ਚਾਨਣਾ ਪਾਵਾਂਜੁਗਨੀ ਦਾ ਜਨਮ ਉੱਤਰੀ ਭਾਰਤ ਵਿਚ ਦੋ ਹਜ਼ਾਰ ਸਾਲ ਪਹਿਲਾਂ ਹੋਇਆ ਸੀਨਾਥ ਯੋਗੀ, ਯੋਗ ਧਾਰਨ ਕਰਵਾਉਣ ਸਮੇਂ ਆਪਣੇ ਚੇਲਿਆਂ ਦੇ ਗਲੇ ਵਿਚ ਨਿਸ਼ਾਨੀ ਵਜੋਂ ਇਕ ਵਿਸ਼ੇਸ਼ ਕਿਸਮ ਦਾ ਧਾਤੂ ਤਵੀਤ ਪਾਇਆ ਕਰਦੇ ਸਨਜਿਸਨੂੰ ਉਹ ਯੋਗ+ਗ੍ਰਹਿਨੀ ਕਿਹਾ ਕਰਦੇ ਸਨਇਕ ਜਗ੍ਹਾ ਰਹਿੰਦਿਆਂ ਜਦੋਂ ਉਹਨਾਂ ਨੂੰ ਅਹਿਸਾਸ ਹੋ ਜਾਂਦਾ ਸੀ ਕਿ ਉਹਨਾਂ ਦੇ ਚੇਲੇ ਯੋਗ ਵਿਦਿਆ ਵਿਚ ਮਾਹਿਰ ਹੋ ਗਏ ਹਨ ਤਾਂ ਉਹ ਅਗਲੀ ਮੰਜ਼ਿਲ ਤੇ ਜਾ ਕਿਆਮ ਕਰਦੇ ਸਨਨਵੇਂ ਥਾਂ ਉਹ ਯੋਗ+ਗ੍ਰਹਿਨੀ ਲੈ ਜਾਂਦੇ ਤੇ ਯੋਗ ਦਾ ਪ੍ਰਚਾਰ ਕਰਦੇਇਹ ਯੋਗ ਗ੍ਰਹਿਨੀ ਹੌਲੀ ਹੌਲੀ ਯੋਗਨੀ ਬਣ ਗਈਨਾਥਾਂ ਦੀ ਪਰੰਪਰਾ ਦਾ ਇਕ ਅੰਗਯੋਗਨੀ ਸਿੱਧਾਂ ਨਾਥ ਦੀ ਪਹਿਚਾਣ ਦਾ ਇਕ ਚਿੰਨ੍ਹ ਬਣ ਕੇ ਪ੍ਰਚੱਲਤ ਹੋਈਦੇਸ਼ ਵਿਦੇਸ਼ਾਂ ਵਿਚ ਯੋਗੀਆਂ ਨੇ ਆਪਣੇ ਅਕੀਦੇ ਅਤੇ ਇਸ਼ਟ ਨੂੰ ਪ੍ਰਚਾਰਿਆਉਸ ਤੋਂ ਉਪਰੰਤ ਹਜ਼ਰਤ ਮੁਹੰਮਦ ਦੇ ਪੈਰੋਕਾਰ ਤੁਅਸਬੀ ਹੁੰਦੇ ਗਏ, ਜਿਸ ਦੀ ਬਗਾਵਤ ਦੇ ਸਿੱਟੇ ਵਜੋਂ ਸੂਫ਼ੀ ਸੰਪਰਦਾਏ ਦਾ ਜਨਮ ਹੋਇਆਸੂਫ਼ੀ ਭਾਵੇਂ ਮੰਨਦੇ ਤਾਂ ਇਸਲਾਮ ਨੂੰ ਹੀ ਸੀ, ਪਰ ਉਹ ਪੁਰਾਤਨ ਮੁਸਲਮਾਨਾਂ ਵਾਂਗ ਕੱਟੜ ਨਹੀਂ ਸਨਇਸ ਕਾਰਨ ਸੂਫ਼ੀਵਾਦ ਦਾ ਉਭਾਰ ਬਹੁਤ ਤੀਰਬਰਗਤੀ ਨਾਲ ਹੋਇਆਸੂਫ਼ੀਆਂ ਨੂੰ ਜਦੋਂ ਯੋਗਨੀ ਬਾਰੇ ਇਲਮ ਹੋਇਆ ਤਾਂ ਉਹਨਾਂ ਨੇ ਯੋਗਨੀ ਨੂੰ ਅਪਨਾ ਲਿਆਪਰ ਇਸ ਦੀ ਦਿੱਖ ਅਤੇ ਬਣਤਰ ਵਿਚ ਤਬਦੀਲੀ ਕਰਕੇ ਉਹ ਇਸਨੂੰ ਆਪਣੇ ਡੌਲੇ ਉੱਤੇ ਬੰਨ੍ਹਣ ਲੱਗ ਪਏਨਾਥਾਂ ਨਾਲੋਂ ਸੂਫ਼ੀਆਂ ਨੇ ਯੋਗਨੀ ਨੂੰ ਇਕ ਉੱਚਾ ਤੇ ਵਿਸ਼ੇਸ਼ ਦਰਜਾ ਪ੍ਰਦਾਨ ਕੀਤਾਉਹ ਹਰੇਕ ਚੇਲੇ ਦੀ ਬਜਾਏ ਯੋਗਨੀ ਆਪਣੇ ਅਗਲੇ ਗੱਦੀਨਸ਼ੀਨ ਨੂੰ ਸੌਂਪਦੇਜਿਹੜਾ ਸੂਫ਼ੀ ਦਰਵੇਸ਼ ਮਾਰਫ਼ਤਦੀ ਅਵਸਥਾ ਉੱਤੇ ਪਹੁੰਚ ਜਾਂਦਾ, ਯੋਗਨੀ ਉਸ ਕੋਲ ਹੁੰਦੀ ਤੇ ਅੱਗੋਂ ਉਹ ਇਸਨੂੰ ਆਪਣੇ ਮੁਕਾਬਲੇ ਉੱਤੇ ਪਹੁੰਚ ਚੁੱਕੇ ਫ਼ਕੀਰ ਨੂੰ ਹੀ ਬਖ਼ਸ਼ਦੇਇਸ ਤਰ੍ਹਾਂ ਸੂਫੀ ਫਕੀਰ ਯੋਗਨੀ ਨੂੰ ਇਕ ਜਗ੍ਹਾ ਤੋਂ ਦੂਸਰੀ ਜਗ੍ਹਾ ਸਫ਼ਰ ਕਰਵਾਉਂਦੇਜਿਥੇ ਯੋਗਨੀ ਚਲੀ ਜਾਂਦੀ ਉਥੇ ਦੇ ਫ਼ਕੀਰਾਂ ਵਿਚ ਹੁਲਾਸ ਦੀ ਲਹਿਰ ਦੌੜ ਜਾਂਦੀਉਹ ਯੋਗਨੀ ਪ੍ਰਾਪਤ ਕਰਨ ਦੀ ਲਾਲਸਾ ਵਿਚ ਕਠਿਨ ਤੋਂ ਕਠਿਨ ਇਮਤਿਹਾਨ ਦਿੰਦੇਚਿੱਲੇ ਕੱਟਦੇਯੋਗਨੀ ਧਾਰਨ ਕਰਵਾਉਣ ਸਮੇਂ ਜਸ਼ਨ ਹੁੰਦਾਯੋਗਨੀ ਦਾ ਗੁਣਗਾਨ ਕੀਤਾ ਜਾਂਦਾਜੁਗਨੂੰ ਇਕ ਜੀਵ ਹੁੰਦਾ ਹੈ, ਜਦੋਂ ਉਹ ਹਵਾ ਵਿਚ ਉੱਡਦਾ ਹੈ ਤਾਂ ਰੌਸ਼ਨੀ ਪੈਦਾ ਕਰਦਾ ਹੈਇਥੋਂ ਹੀ ਇਹ ਗਿਆਨਤਾ ਦਾ ਚਾਨਣ ਫੈਲਾਉਣ ਵਾਲੀ ਯੋਗਨੀ; ਜੁਗਨੀ ਬਣ ਕੇ ਸਾਡਾ ਲੋਕ ਗੀਤ ਬਣੀਬੇਸ਼ਕ ਆਧੁਨਿਕ ਕਵੀਆਂ ਨੇ ਇਸਦੇ ਨਕਸ਼ ਵਿਗਾੜ ਕੇ ਇਸ ਨੂੰ ਮੁਟਿਆਰ ਵਜੋਂ ਚਿਤਰਿਆ ਹੈ, ਪਰ ਪੁਰਾਤਨ ਕਾਵਿ ਵਿਚ ਇਸ ਦਾ ਸਪੱਸ਼ਟ ਜ਼ਿਕਰ ਆਉਂਦਾ ਹੈਖ਼ਾਸ ਕਰ ਅਰਬੀ ਅਤੇ ਫਾਰਸੀ ਦੀਆਂ ਭਾਸ਼ਾਵਾਂ ਵਿਚਲੇ ਜੁਗਨੀ ਕਾਵਿ ਵਿਚਬਾਬਾ ਸ਼ੇਖ਼ ਫ਼ਰੀਦ ਸਾਹਿਬ ਨੇ ਅਜ਼ਮੇਰ ਸ਼ਰੀਫ਼ ਵਿਖੇ ਚਿੱਲਾ ਕੱਟ ਕੇ ਜੁਗਨੀ ਪ੍ਰਾਪਤ ਕੀਤੀ ਸੀਅੱਜ ਵੀ ਅਜ਼ਮੇਰ ਸ਼ਰੀਫ਼ ਜਾਵੋ ਤਾਂ ਦਰਗਾਹ ਵਿਚ ਵੜਦਿਆਂ ਜੇ ਖੱਬੇ ਪਾਸੇ ਮੁੜ ਜਾਇਏ ਤਾਂ ਉਥੇ ਉਹ ਜਗ੍ਹਾ ਮੌਜੂਦ ਹੈ ਜਿਥੇ ਸ਼ੇਖ ਫ਼ਰੀਦ ਸਾਹਿਬ ਨੇ ਚਿੱਲਾ ਕੱਟਿਆ ਸੀਉੱਥੇ ਬਕਾਇਦਾ ਹਰੇ ਰੰਗ ਦੇ ਅੱਖਰਾਂ ਵਿਚ ਹਿੰਦੀ ਅਤੇ ਉਰਦੂ ਵਿਚ ਇਹ ਲਿਖਿਆ ਹੋਇਆ ਹੈਮੈਂ ਕਈ ਵਾਰ ਜਾ ਚੁੱਕਾ ਹਾਂਤੁਸੀਂ ਜਾ ਕੇ ਦੇਖ ਸਕਦੇ ਹੋ

-----

ਉਥੋਂ ਥੋੜ੍ਹੀ ਵਿੱਥ ਤੇ ਰਾਜਸਥਾਨ ਵਿਚ ਹੀ ਇਕ ਪੁਸ਼ਕਰ ਨਾਮ ਦੀ ਜਗ੍ਹਾ ਹੈ, ਬ੍ਰਹਮਾ ਦਾ ਭਾਰਤ ਵਿਚ ਸਭ ਤੋਂ ਵੱਡਾ ਮੰਦਿਰ ਇਸ ਸਥਾਨ ਤੇ ਸਥਿਤ ਹੈਪੁਸ਼ਕਰ ਦੇ ਕਰੀਬ ਹੀ ਅਜੇ ਨਗਰ ਨਾਮ ਦਾ ਕਸਬਾ ਹੈਇਸ ਕਸਬੇ ਵਿਚ ਇਕ ਬਹੁਤ ਉੱਚੇ ਪਹਾੜ ਉੱਤੇ ਕਾਦਰੀ ਮੱਤ ਦੇ ਨਾਥਾਂ ਦਾ ਟਿੱਲਾ ਹੈਉਸ ਟਿੱਲੇ ਵਿਚ ਯੋਗੀਆਂ ਦੇ ਰੁਦਰਾਖਸ਼ ਅਤੇ ਜੁਗਨੀਆਂ ਪਾਈਆਂ ਤੁਸੀਂ ਅੱਜ ਵੀ ਦੇਖ ਸਕਦੇ ਹੋ

ਮੇਰਾ ਜੱਦੀ ਸ਼ਹਿਰ ਜਗਰਾਉਂ ਹੈਪੰਜਾਬੀ ਗੀਤਾਂ ਵਿਚ ਵੀ ਇਸਦਾ ਜ਼ਿਕਰ ਆਉਂਦਾ ਹੈ:-

ਆਰੀ ਆਰੀ ਆਰੀ

ਵਿਚ ਜਗਰਾਵਾਂ ਦੇ

ਲੱਗਦੀ ਰੋਸਨੀ ਭਾਰੀ

ਵੈਲੀਆਂ ਦਾ ਕੱਠ ਹੋ ਗਿਆ

ਉਥੇ ਬੋਤਲਾਂ ਮੰਗਾ ਲਈਆਂ ਚਾਲ਼ੀ

ਚਾਲੀਆਂ ਚੋਂ ਇਕ ਬਚ ਗੀ

ਉਹ ਚੁੱਕ ਕੇ ਮਹਿਲ ਨਾਲ ਮਾਰੀ

ਮੁਨਸ਼ੀ ਡਾਗੋਂ ਦਾ

ਡਾਂਗ ਰੱਖਦਾ ਗੰਡਾਸੇ ਵਾਲੀ

ਮੋਦਨ ਕਾਉਂਕਿਆਂ ਦਾ

ਜੀਹਨੇ ਕੁੱਟਤੀ ਪੰਡੋਰੀ ਸਾਰੀ

ਧੰਨ ਕੁਰ ਦੌਧਰ ਦੀ

ਲੱਕ ਪਤਲਾ ਬਦਨ ਦੀ ਭਾਰੀ

ਪਰਲੋਂ ਆ ਜਾਂਦੀ

ਜੇ ਹੁੰਦੀ ਨਾ ਪੁਲਸ ਸਰਕਾਰੀ

-----

ਜਗਰਾਉਂ ਇਕ ਸੂਫੀ 'ਫ਼ਕੀਰ ਜੱਗਰਾਵ' ਨੇ ਵਸਾਇਆ ਸੀਮੇਰੇ ਸ਼ਹਿਰ ਹਰ ਸਾਲ ਮਾਰਚ ਮਹੀਨੇ ਵਿਚ ਇਕ ਮਸ਼ਹੂਰ ਮੇਲਾ ਲੱਗਦਾ ਹੈ, ਜਿਸਨੂੰ ਰੋਸ਼ਨੀ ਦਾ ਮੇਲਾਕਿਹਾ ਜਾਂਦਾ ਹੈਜੋ ਮੇਰੇ ਜੱਦੀ ਘਰ ਦੇ ਐਨ ਸਾਹਮਣੇ ਬਣੀ ਖ਼ਾਨਗਾਹ ਵਿਚ ਲੱਗਦਾ ਹੈਇਹ ਮੇਲਾ ਜਹਾਂਗੀਰ ਦੇ ਜਗਰਾਉਂ ਆਉਣ ਸਮੇਂ ਤੋਂ ਹੀ ਲੱਗਣ ਲੱਗਾ ਹੈਇਥੇ ਵਰਣਨਯੋਗ ਹੈ ਕਿ ਰੋਸ਼ਨੀ ਦੇ ਮੇਲੇ ਵਿਚ 1840 ਤੋਂ ਜੁਗਨੀ ਗਾਈ ਜਾਂਦੀ ਹੈ1857 ਦੇ ਗਦਰ ਤੋਂ ਵੀ ਪਹਿਲਾਂਲੱਗਦੈ ਕਦੇ ਡਾ: ਸਾਹਿਬ ਨੂੰ ਛਪਾਰ ਦਾ ਮੇਲਾਦੇਖਣ ਦਾ ਅਵਸਰ ਨਹੀਂ ਮਿਲਿਆ, ਉਥੇ ਜਿੱਥੇ ਲੁੱਚੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ, ਉੱਥੇ ਜੁਗਨੀ, ਜਿੰਦੂਆ ਤੇ ਮਾਹੀਆ ਵੀ ਸੈਂਕੜੇ ਸਾਲਾਂ ਤੋਂ ਗਾਏ ਜਾਂਦੇ ਹਨਜੁਗਨੀ ਬਾਰੇ ਖੋਜ ਕਰਨ ਲਈ ਇਨਸਾਈਕਲੋਪੀਡੀਆ ਔਫ ਸੂਫੀਇਜ਼ਮ ਦਾ ਪੰਨਾ ਨੰ: 900 ਦੇਖੋਇਸ ਤੋਂ ਇਲਾਵਾਂ ਹੇਠ ਲਿਖੀਆਂ ਕਿਤਾਬਾਂ ਪੜ੍ਹਣ ਦੀ ਖੇਚਲ ਕਰੋਜੁਗਨੀ ਬਾਰੇ ਇਤਿਹਾਸਕ ਲੇਖ ਲਿਖਣ ਦਾ ਮਜ਼ਾ ਦੇਖਿਉ ਕਿੰਨਾ ਆਉਂਦਾ ਹੈ:-

1. Sufism by Seyyed and Llewellyn Vaughan-Lee,

2. Kashf al-Mahjûb by Hujwiri

3. The Risâla by Qushayri Hossein Nasr,

4. Sufi practices by Sunil Verma

5. The Sufi movement by Sayyid Muhammad Baba As-Samasi and Alen Gorden

6. Sufism's Many Paths by Dr. Alan Godlas, University of Georgia

7. Gorakshanath Jogis of India by Ramesh Upadiay

-----

ਤਸਲੀਮਾ ਨਸਰੀਨ ਨੇ ਕੁਝ ਔਰਤਾਂ ਦੇ ਹੱਕਾਂ ਬਾਰੇ ਲੇਖ ਲਿਖੇਉਹਨਾਂ ਲੇਖਾਂ ਦਾ ਅਨੁਵਾਦ ਕਰਕੇ ਇਕ ਹਿੰਦੀ ਦੇ ਪ੍ਰਕਾਸ਼ਕ ਨੇ ਕਿਤਾਬ ਛਾਪ ਦਿੱਤੀ, ‘ਔਰਤ ਕੇ ਹੱਕ਼ ਮੇਉਹ ਕਿਤਾਬ ਸਾਡੀ ਇਕ ਪਟਿਆਲੇ ਦੀ ਵਿਦਵਾਨ ਡਾ: ਕੁਲਵੰਤ ਕੌਰ ਨੇ ਪੜ੍ਹੀ ਤੇ ਚੁੱਕ ਕੇ ਪੰਜਾਬੀ ਵਿਚ ਚੇਪ ਦਿੱਤੀਕੁਝ ਗੱਲਾਂ ਨਾਲ ਆਪਣੇ ਧਰਮ ਨਾਲ ਸਬੰਧਤ ਕਰਕੇ ਲਿਖ ਦਿੱਤੀਆਂ ਗਈਆਂਪੰਜਾਬੀ ਪਾਠਕਾਂ ਲਈ ਇਕ ਨਾਯਾਬ ਤੋਹਫ਼ਾ ਤਿਆਰ ਹੋ ਗਿਆਸਿੱਖ ਸਾਇਕੀ ਦੀ ਵੀ ਗੱਲ ਹੋ ਗਈਪੁਸਤਕ ਦਾ ਨਾਮਕਰਨ ਕਰਨ ਲਈ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਤੁਕ ਚੁੱਕ ਲਈ, ‘ਦੌਲਤ ਗੁਜ਼ਰਾਨ ਹੈਪੁੱਤਰ ਨਿਸ਼ਾਨ ਹੈਔਰਤ ਇਮਾਨ ਹੈਪੁਸਤਕ ਇੰਗਲੈਂਡ ਵਿਚ ਆ ਕੇ ਰਿਲੀਜ਼ ਕਰ ਦਿੱਤੀ ਗਈਸਾਊਥਾਲ ਵਿਚ ਹੋਏ ਰਿਲੀਜ਼ ਸਮਾਹੋਰ ਵਿਚ ਇੰਗਲੈਂਡ ਦੇ ਲੇਖਕਾਂ ਦੀ ਕਰੀਮ ਦੇ ਇਕੱਠ (ਜਿਸ ਵਿਚ ਸਾਥੀ ਲੁਧਿਆਣਵੀ ਤੇ ਬਹਾਦਰ ਸਾਥੀ ਸ਼ਾਮਿਲ ਸਨ) ਵਿਚ ਪੁਸਤਕ ਸਬੰਧੀ ਇੰਗਲੈਂਡ ਦੇ ਇਕ ਡਾ: ਵਿਦਵਾਨ ਗੁਰਦੀਪ ਸਿੰਘ ਜਗਬੀਰ ਨੇ ਪਰਚਾ ਪੜ੍ਹ ਦਿੱਤਾਉਥੇ ਹਾਜ਼ਿਰ ਪਤਵੰਤਿਆਂ ਵਿਚੋਂ ਕਿਸੇ ਨੇ ਵੀ ਮੇਰੇ ਤੋਂ ਸਿਵਾਏ (ਜਾਂ ਲੇਖਿਕਾ ਡਾ: ਸਾਹਿਬਾ ਤੋਂ ਬਿਨਾ) ਦੋਨੋਂ ਪੁਸਤਕਾਂ ਨਹੀਂ ਪੜ੍ਹੀਆਂ ਸਨਵਿਦਵਾਨਾਂ ਦੀਆਂ ਟਿੱਪਣੀਆਂ ਸ਼ੁਰੂ ਹੋ ਜਾਂਦੀਆਂ ਹਨ, “ਔਰਤ ਨੂੰ ਕਿਸੇ ਧਰਮ ਨੇ ਬਰਾਬਰ ਦਾ ਹੱਕ਼ ਦਿੱਤਾ ਹੈਜੇ ਦਿੱਤਾ ਹੈ, ਤਾਂ ਸਿਰਫ਼ ਸਿੱਖ ਧਰਮ ਨੇ ਦਿੱਤਾ ਹੈ

-----

ਮੇਰੇ ਮਨ ਵਿਚ ਪ੍ਰਸ਼ਨ ਖੜ੍ਹੇ ਹੋ ਜਾਂਦੇ ਹਨਸਿੱਖ ਧਰਮ ਨੇ ਔਰਤ ਨੂੰ ਬਰਾਬਰ ਦਾ ਸਥਾਨ ਦਿੱਤਾ ਹੈ? ਸਿੱਖਾਂ ਦੇ ਦਸ ਗੁਰੂ ਹੋਏ ਦਸ ਦੇ ਦਸ ਮਰਦ! ਪੰਜ ਪਿਆਰੇ ਪੰਜ ਦੇ ਪੰਜ ਮਰਦ! ਅੱਜ ਵੀ ਔਰਤਾਂ ਨੂੰ ਪੰਜ ਪਿਆਰਿਆਂ ਵਿਚ ਸ਼ਾਮਿਲ ਨਹੀਂ ਕੀਤਾ ਜਾਂਦਾ! ਅਸੀਂ ਆਪਣੇ ਧਾਰਮਿਕ ਗ੍ਰੰਥ ਵਿਚ ਭਗਤਾਂ ਦੀ ਬਾਣੀ ਲੈ ਲਈਭੱਟਾਂ ਦੀ ਬਾਣੀ ਲੈ ਲਈਪਰ ਕਿਸੇ ਇਕ ਔਰਤ ਦੀ ਬਾਣੀ ਨਹੀਂਕੀ ਉਦੋਂ ਔਰਤਾਂ ਨੂੰ ਬਾਣੀ ਰਚਣ ਦੀ ਆਜ਼ਾਦੀ ਨਹੀਂ ਸੀ? ਪਰ ਮੀਰਾ ਬਾਈ ਤਾਂ ਉਸ ਤੋਂ ਬਹੁਤ ਪਹਿਲਾਂ ਹੋਈ ਹੈ ਤੇ ਉਹਦੀ ਬਾਣੀ ਉਪਲਬਧ ਹੈ!ਸਾਡੇ ਦਰਬਾਰ ਸਾਹਿਬ ਵਿਚ ਔਰਤਾਂ ਨੂੰ ਕੀਰਤਨ ਦੀ ਆਗਿਆ ਦਾ ਮਸਲਾ?... ਇਹ ਵਿਦਵਾਨ ਜੋ ਕਹਿ ਰਹੇ ਨੇ ਠੀਕ ਹੀ ਕਹਿ ਰਹੇ ਹੋਣਗੇਹਾਂ ਬਈ ਸਿੱਖ ਧਰਮ ਵਿਚ ਔਰਤ ਨੂੰ ਬਰਾਬਰ ਦਾ ਅਧਿਕਾਰ ਹੈ

ਪੜ੍ਹ ਅੱਖਰ ਇਹੋ ਬੁਝੀਏ, ਮੂਰਖ ਨਾਲ ਨਾ ਲੁਝੀਏ

No comments: