ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 10

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 10

ਇੰਡੀਆ ਛੁੱਟੀਆਂ ਕੱਟਣ ਗਿਆ ਮੈਂ ਦਿੱਲੀ ਆਪਣੀ ਇਕ ਦੋਸਤ ਦੇ ਘਰੇ ਤ੍ਰੀਯ ਨਗਰ ਰਹਿੰਦਾ ਸੀਜੂਨ ਜੁਲਾਈ ਦਾ ਮਹੀਨਾਗਰਮੀ ਸਿਖ਼ਰਾਂ ਤੇਟੈਲੀਵਿਜ਼ਨ ਤੇ ਫਿਲਮ ਦੇਖਦਿਆਂ ਅਚਾਨਕ ਬਿਜਲੀ ਚਲੀ ਗਈਏ ਸੀ ਦੀ ਠੰਡਕ ਪਲਾਂ ਵਿਚ ਹੁੰਮਸ ਵਿਚ ਬਦਲ ਗਈਮੈਂ ਨਾਗਮਣੀਚੁੱਕੀ ਤੇ ਨਾਲ ਦੀ ਗਲੀ ਵਿਚ ਫਿਲਮ ਐਕਟਰ ਗੁਲਸ਼ਨ ਗਰੋਵਰ ਦੀ ਦੁਕਾਨ ਤੇ ਇਹ ਸੋਚ ਕੇ ਚਲਾ ਗਿਆ ਕਿ ਉਥੇ ਘੱਟੋ-ਘੱਟ ਪੱਖਾ ਤਾਂ ਚੱਲਦਾ ਹੋਵੇਗਾਨਾਗਮਣੀਪੜ੍ਹਦਿਆਂ ਮੈਨੂੰ ਖ਼ਿਆਲ ਆਇਆ ਕਿ ਮੈਨੂੰ ਤਾਂ ਦਿੱਲੀ ਵਿਚ ਅੱਯਾਸ਼ੀਆਂ ਕਰਦਿਆਂ ਮਹੀਨਾ ਹੋ ਗਿਆ ਹੈਦਿੱਲੀ ਦੇਸ਼ ਦੀ ਹੀ ਨਹੀਂਪੰਜਾਬੀ ਸਾਹਿਤਕਾਰਾਂ ਦੀ ਵੀ ਰਾਜਧਾਨੀ ਹੈਮੈਂ ਕਿਸੇ ਸਾਹਿਤਕਾਰ ਨੂੰ ਵੀ ਨਹੀਂ ਸੀ ਮਿਲ ਸਕਿਆਅਮਰਜੀਤ ਸਿੰਘ ਨੇ ਮੈਨੂੰ ਅਕਸਵਿਚ ਰੱਜ ਕੇ ਛਾਪਿਆਉਸਨੂੰ ਫੋਨ ਤੱਕ ਨਹੀਂ ਸੀ ਕਰ ਹੋਇਆਚਲੋ ਅੰਮ੍ਰਿਤਾ ਪ੍ਰੀਤਮ ਨੂੰ ਮਿਲ ਕੇ ਆਉਂਦੇ ਹਾਂਪਤਾ ਨੋਟ ਕਰਦਿਆਂ ਜਦੋਂ ਮੈਂ ਹੌਜ਼ ਖ਼ਾਸ ਪੜ੍ਹਿਆ ਤਾਂ ਇਕਦਮ ਦਿਮਾਗ਼ ਵਿਚ ਆਇਆਉਹ!ਹੋ!! ਹੌਜ਼ ਖ਼ਾਸ ਤਾਂ ਆਪਣਾ ਮਨਮੋਹਨ ਬਾਵਾ ਵੀ ਰਹਿੰਦਾ ਹੈਮਨਮੋਹਨ ਬਾਵੇ ਨੂੰ ਫੋਨ ਕਰਕੇ ਮਿਲਣ ਦੀ ਇੱਛਾ ਪ੍ਰਗਟ ਕੀਤੀਅੱਗੋਂ ਪ੍ਰਵਾਨਗੀ ਮਿਲ ਗਈਮੈਂ ਹੀਰੋ ਹਾਂਡਾ ਹੌਜ਼ ਖ਼ਾਸ ਵੱਲ ਸਿੱਧਾ ਕਰ ਦਿੱਤਾ

-----

ਮੈਂ ਮਨਮੋਹਨ ਬਾਵੇ ਦੀਆਂ ਕਹਾਣੀਆਂ ਤੋਂ ਮੁਤਾਸਰ ਹੋ ਕੇ ਪੁਰਾਤਨ ਸੋਹਲਵੀਂ ਸਦੀ ਦੇ ਸਿੱਖਾਂ ਉੱਤੇ ਇਕ ਕਹਾਣੀ ਸਫ਼ਲ ਕਹਾਣੀ ਲਿਖੀ ਸੀ, ‘ਪ੍ਰਿਥਮ ਭਗੌਤੀ ਸਿਮਰ ਕੈਆਮ ਕਹਾਣੀ ਤਾਂ ਮੈਂ ਛੋਲਿਆਂ ਦਾ ਫੱਕਾ ਮਾਰਨ ਵਾਂਗ ਲਿਖ ਲੈਂਦਾ ਸੀ, ਪਰ ਇਹ ਕਹਾਣੀ ਇਕ ਚੁਣੌਤੀ ਸੀਅਨੇਕਾਂ ਪੁਸਤਕਾਂ ਪੜ੍ਹਨੀਆਂ ਪਈਆਂਵਿਸ਼ੇਸ਼ ਕਰ ਜਸਵੰਤ ਸਿੰਘ ਨੇਕੀ ਦੀ ਪੁਸਤਕ ਅਰਦਾਸ’, ਨਾਨਕ ਸਿੰਘ ਦਾ ਨਾਵਲ ਸੂਹੀਆ’, ਸੋਹਣ ਸਿੰਘ ਸੀਤਲ, ਸੰਤ ਸਿੰਘ ਮਸਕੀਨ, ਸੂਰਜ ਪ੍ਰਤਾਪ ਗ੍ਰੰਥ, ਗਿਆਨੀ ਗਿਆਨ ਸਿੰਘ ਦਾ ਪੰਥ ਪ੍ਰਕਾਸ਼ਤੇ ਪਤਾ ਨਹੀਂ ਕਿੰਨਾ ਕੁਝਕਹਾਣੀ ਲਿਖਣ ਵਿਚ ਸੁਆਦ ਆਇਆ

-----

ਮੈਂ ਮਨਮੋਹਨ ਬਾਵੇ ਦੇ ਘਰ ਦੀ ਡੋਰ-ਬੈਲ ਕੀਤੀ ਤੇ ਚਿੱਟੇ ਕੱਪੜਿਆਂ ਵਿਚ ਇਕ ਦਰਵੇਸ਼ ਮੇਰੇ ਸਾਹਮਣੇ ਖੜ੍ਹਾ ਸੀਪੌੜੀਆਂ ਚੜ੍ਹ ਕੇ ਅਸੀਂ ਡਰਾਇੰਗ ਰੂਮ ਵਿਚ ਜਾ ਬੈਠੇਸਾਹਿਤ ਅਤੇ ਕਲਾ ਬਾਰੇ ਗੱਲਾਂ ਚੱਲੀਆਂਖਾਣੇ ਵਾਲੀ ਮੇਜ਼ ਉੱਤੇ ਮੈਂ, ਬਾਵਾ ਜੀ ਤੇ ਉਹਨਾਂ ਦੀ ਪਤਨੀ ਫਰੂਟ ਸੈਲਡ ਦਾ ਸੇਵਨ ਕਰਨ ਲੱਗ ਪਏਅਚਾਨਕ ਮੇਰੀ ਨਿਗਾਹ ਬਾਵਾ ਜੀ ਦੇ ਪਿਛੇ ਪਏ ਇਕ ਸ਼ੋ ਪੀਸ ਉੱਤੇ ਚਲੀ ਗਈਅਜੀਬ ਤੇ ਬੇਤਰੀਬੀ ਜਿਹੀ ਕਿਸਮ ਦਾ ਸ਼ੋ ਪੀਸਮੈਂ ਉਸਦੀ ਸ਼ੇਪ ਵਿਚੋਂ ਅਰਥ ਤਲਾਸ਼ਣ ਲੱਗਾਬਾਵਾ ਜੀ ਨੇ ਮੇਰੇ ਤੇ ਉਸ ਐਨਟੀਕ ਸ਼ੋ ਪੀਸ ਵੱਲ ਦੇਖਿਆ, “ਜਾਣਦਾਂ ਇਸ ਦੀ ਕੀ ਕਿਮਤ ਹੋਵੇਗੀ?”

ਇਸ ਸਬੰਧੀ ਮੈਨੂੰ ਜ਼ਿਆਦਾ ਨੌਲੇਜ ਨਹੀਂਹੋਊ ਕੋਈ ਪੰਜ ਦਸ ਹਜ਼ਾਰ ਦਾ?”

ਸਾਢੇ ਚਾਰ ਲੱਖ ਕੀਮਤ ਹੈ ਇਸਦੀ

-----

ਮੇਰੇ ਭਰਵੱਟੇ ਉੱਪਰ ਚੜ੍ਹ ਗਏਇਸ ਲਈ ਨਹੀਂ ਕਿ ਮੈਨੂੰ ਕੀਮਤ ਦਾ ਯਕੀਨ ਨਹੀਂ ਸੀਬਲਕਿ ਹੈਰਾਨੀ ਇਸ ਗੱਲ ਦੀ ਸੀ ਕਿ ਪੰਜਾਬੀ ਸਾਹਿਤਕਾਰਾਂ ਵਿਚ ਵੀ ਕੋਈ ਸ਼ੌਂਕੀਨ ਕਲਾ ਪ੍ਰੇਮੀ ਹੈ

ਬਾਵਾ ਜੀ ਉਸ ਬਾਰੇ ਜਾਣਕਾਰੀ ਦੇਣ ਲੱਗ ਪਏ

ਬਾਵਾ ਜੀ ਮੈਂ ਔਰਤ ਮਰਦ ਸੰਬਧਾਂ ਤੇ ਹੀ ਕਹਾਣੀਆਂ ਲਿਖਦਾ ਹਾਂਮੈਂ ਮਹਾਰਾਜਾ ਰਣਜੀਤ ਸਿੰਘ ਅਤੇ ਮੋਰਾਂ ਕੰਚਨੀ ਦੇ ਸੰਬੰਧਾਂ ਉੱਤੇ ਇਕ ਕਹਾਣੀ ਲਿਖੀ ਹੈ, ‘ਮੋਰਾਂ ਦਾ ਮਹਾਰਾਜਾ

ਕਹਾਣੀ ਸੁਣਾ?”

ਮੈਂ ਕਹਾਣੀ ਸੁਣਾਈ

ਇਹ ਕਹਾਣੀ ਕਿਧਰੇ ਛਪਾਈ ਨਾ

ਕਿਉਂ ਕੀ ਵਧੀਆ ਨਹੀਂ?”

ਇਹ ਗੱਲ ਨਹੀਂਤੂੰ ਆਪਣੀ ਉਮਰ ਤੋਂ ਵੱਡੀਆਂ ਕਹਾਣੀਆਂ ਲਿਖਦਾ ਹੈਂਮੋਰਾਂ ਤੇ ਮੈਂ ਵੀ ਕਹਾਣੀ ਲਿਖੀ ਸੀਲੇਖਕਾਂ ਨੂੰ ਸੁਣਾਈਪੰਜਾਬੀ ਦਾ ਪਾਠਕ ਅਜੇ ਐਨਾ ਮਿਚਿਉਰ ਨਹੀਂ ਹੋਇਆ ਹੈਲੇਖਕ ਭਰਮਾਂ ਵਿਚ ਜਿਉ ਰਹੇ ਹਨਉਹਨਾਂ ਨੂੰ ਭਰਮਾਂ ਵਿਚ ਜੀਉਣ ਦਿਉ

ਪਰ ਬਾਵਾ ਜੀ ਮੈਂ ਇਸ ਕਹਾਣੀ ਉੱਤੇ ਬਹੁਤ ਮਿਹਨਤ ਕੀਤੀ ਹੈਬੜਾ ਅਧਿਐਨ ਕੀਤਾ ਹੈਉਸ ਵੇਲੇ ਦੇ ਅੰਗਰੇਜ਼ ਅਫ਼ਸਰਾਂ ਦੀਆਂ ਡਾਇਰੀਆਂ, ਜੀਵਨੀਆਂ ਸਫ਼ਰਨਾਮੇ ਪੜ੍ਹੇ ਨੇਸਰਕਾਰੀ ਗੈਰ ਸਰਕਾਰੀ ਦਸਤਵੇਜ਼ ਫਰੋਲੇ ਨੇਪੰਜਾਬੀ ਇਤਿਹਾਸਕਾਰਾਂ ਨੂੰ ਤਾਂ ਬਹੁਤ ਗੱਲਾਂ ਦਾ ਗਿਆਨ ਹੀ ਨਹੀਂ ਹੈਮੈਂ ਸੱਚਾਈ ਲਿਖੀ ਹੈਮੋਰਾਂ ਦਾ ਜਾਦੂ ਰਣਜੀਤ ਸਿੰਘ ਦੇ ਸਿਰ ਚੜ੍ਹ ਕੇ ਬੋਲਦਾ ਸੀਉਹਦੀ ਗ੍ਰਿਫਤ ਵਿਚ ਉਹ ਬੁਰੀ ਤਰ੍ਹਾਂ ਫਸਿਆ ਹੋਇਆ ਸੀਮਹੀਨਾ ਮਹੀਨਾ ਸ਼ਰਾਬ ਪੀ ਕੇ ਉਸ ਕੋਲ ਪਿਆ ਰਹਿੰਦਾ ਹੁੰਦਾ ਸੀ

ਮੇਰੀ ਕਹਾਣੀ ਤੇ ਅਖੌਤੀ ਲੇਖਕ ਬਹੁਤ ਟੱਪੇ ਸਨਤੇਰੇ ਨਾਲ ਵੀ ਅਜਿਹਾ ਹੀ ਹੋਵੇਗਾ

ਮੇਰੀ ਤਾਂ ਹਰ ਕਹਾਣੀ ਉੱਤੇ ਟੱਪਦੇ ਹਨਲੇਖਕਾਂ ਦੀ ਐਸੀ ਦੀ ਤੈਸੀਮੈਂ ਤਾਂ ਫੜ ਕੇ ਤਹਿ ਲਾ ਦੂੰ

ਪਰ ਲੇਖਕਾਂ ਦੀ ਤਹਿ ਤਾਂ ਮਗਰੋਂ ਲਾਵੇਗਾ, ਜਦੋਂ ਉਹ ਪ੍ਰਤੀਕ੍ਰਮ ਦੇਣਗੇਉਸ ਤੋਂ ਪਹਿਲਾਂ ਤਾਂ ਮਹਾਰਾਜੇ ਦੀ ਤਹਿ ਲੱਗ ਜਾਵੇਗੀਤੇਰੀ ਕਹਾਣੀ ਪੜ੍ਹ ਕੇ ਉਸਦੀ ਛਵੀ ਵਿਗੜ ਜਾਵੇਗੀਲੋਕ ਉਸਨੂੰ ਇਨਸਾਫ਼ ਪਸੰਦ, ਸਾਊ ਤੇ ਸਿੱਖ ਰਾਜਾ ਮੰਨਦੇ ਹਨਉਸਦੇ ਰਾਜ ਨੂੰ ਖ਼ਾਲਸਾ ਰਾਜ ਪ੍ਰਚਾਰਿਆ ਜਾ ਰਿਹੈ

ਹਾਂ ਸਿੱਖਾਂ ਦੀ ਇਹ ਤ੍ਰਾਸਦੀ ਤਾਂ ਹੈ ਕਿ ਉਹਨਾਂ ਕੋਲ ਤਕੜਾ ਇਕ ਹੀ ਹੁਕਮਰਾਨ ਹੋਇਆ ਹੈਉਸ ਨੂੰ ਕੇਵਲ ਸ਼ਾਸ਼ਕ ਨਾ ਮੰਨ ਕੇ ਸਿੱਖ ਸ਼ਾਸ਼ਕ ਕਿਹਾ ਜਾਂਦਾ ਹੈਪਰ ਉਹ ਵੀ ਇਕ ਇਨਸਾਨ ਸੀਇਕ ਰਾਜਾ ਸੀ ਤੇ ਉਸਨੇ ਰਜਵਾੜਿਆਂ ਵਾਲੇ ਸ਼ੌਂਕ ਪੂਰੇ ਕੀਤੇਕੁੱਲੂ, ਚੰਬੇ, ਰਾਜਸਥਾਨ ਜਿਥੋਂ ਕੋਈ ਇਸਤਰੀ ਉਸਨੂੰ ਪਸੰਦ ਆਉਂਦੀ ਚੱਕ ਕੇ ਆਪਣੇ ਹਰਮ ਵਿਚ ਲੈ ਆਉਂਦਾ ਸੀਕਈ ਰਾਣੀਆਂ ਉਹਦੀ ਚਿਤਾ ਵਿਚ ਜਲ਼ ਕੇ ਸਤੀ ਹੋਈਆਂ

ਤੂੰ ਕਹਾਣੀ ਲਿਖ ਕੇ ਸਾਬਿਤ ਕੀ ਕਰਨੈ ਚਾਹੁੰਦੈ? ਇਸ ਕਹਾਣੀ ਨੂੰ ਇਥੇ ਹੀ ਦਫ਼ਨ ਕਰ ਦੇ

-----

ਬਾਵਾ ਜੀ ਨੂੰ ਅਲਵਿਦਾ ਆਖ ਕੇ ਮੈਂ ਆਉਣ ਲੱਗਾ ਤਾਂ ਮੇਰੇ ਮਿਨਰਲ ਵਾਟਰ ਵਾਲੀ ਬੋਤਲ ਤਪ ਚੁੱਕੀ ਸੀਮੈਂ ਬਾਵਾ ਜੀ ਦੀ ਪਤਨੀ ਤੋਂ ਉਸਦਾ ਪਾਣੀ ਬਦਲਵਾ ਕੇ ਠੰਢਾ ਭਰਾ ਲਿਆਮੈਂ ਘਰ ਦੇ ਬਾਹਰ ਆਇਆ ਤੇ ਸੋਚਿਆਹਾਂ ਮਨਮੋਹਨ ਬਾਵਾ ਠੀਕ ਕਹਿੰਦਾ ਹੈਪੰਜਾਬੀ ਪਾਠਕ ਅਜੇ ਐਨਾ ਮਿਚਿਉਰ ਨਹੀਂ ਹੋਇਆਲੇਖਕਾਂ ਨੂੰ ਭਰਮਾਂ ਦੇ ਚੱਕਰਵਿਊ ਵਿਚ ਹੀ ਫਸੇ ਰਹਿਣ ਦਿਉਪਰ ਮੈਂ ਆਪਣੇ ਆਪ ਨਾਲ ਇਕ ਪ੍ਰਣ ਕੀਤਾ ਕਿ ਮੈਂ ਪੰਜਾਬੀ ਦੇ ਪਾਠਕ ਨੂੰ ਮਿਚਿਉਰ ਕਰਾਂਗਾਮੈਂ ਹਜ਼ਾਰਾਂ ਸਾਲ ਪੁਰਣੀਆਂ ਅੰਗਰੇਜ਼ੀ ਦੀਆਂ ਲੋਕ ਗਾਥਾਵਾਂ ਪੰਜਾਬੀ ਵਿਚ ਲਿਖਾਂਗਾਮੈਂ ਪਿਛੇ ਮੁੜ ਕੇ ਬਾਵਾ ਜੀ ਦੇ ਘਰ ਵੱਲ ਦੇਖਿਆਛੱਤ ਉਪਰੋਂ ਸੂਰਜ ਸਿੱਧਾ ਮੇਰੇ ਤੇ ਪੈ ਰਿਹਾ ਸੀਮੈਂ ਹੱਸਿਆ, “ਵਾਹ! ਮੇਰੀ ਮੋਰਾਂ ਦੇ ਮਹਾਰਾਜਿਆਮੇਰਾ ਗਲ਼ਾ ਸੁੱਕ ਰਿਹਾ ਸੀਬੋਤਲ ਦਾ ਡੱਟ ਖੋਲ੍ਹ ਕੇ ਕੁਨੀਨ ਖਾਣ ਵਾਂਗ ਪਾਣੀਆਂ ਦੀਆਂ ਘੁੱਟਾਂ ਨਾਲ ਕਹਾਣੀ ਵੀ ਗਟਾਗਟ ਪੀ ਕੇ ਆਪਣੇ ਅੰਦਰ ਸਿੱਟ ਲਈ

No comments: