ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 7

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 7

ਮੈਂ ਤੇ ਮੇਰੇ ਮਾਮੇ ਦਾ ਮੁੰਡਾ ਚਮਕੌਰ ਇਕ ਵਾਰ ਮੇਰੇ ਨਾਨਕੇ ਪਿੰਡ ਭਰੋਵਾਲ ਕਲਾਂ ਤੋਂ ਹੰਭੜਾਂ ਨੂੰ ਜਾ ਰਹੇ ਸੀਰਸਤੇ ਵਿਚ ਪੈਂਦੇ ਨਾਲ ਦੇ ਪਿੰਡ ਛੋਟੇ ਭਰੋਵਾਲ ਵਿਚ ਦੀ ਅਸੀਂ ਗੁਜ਼ਰ ਰਹੇ ਸੀਇਕ ਗਲੀ ਵਿਚੋਂ ਜਦੋਂ ਸਾਡੀ ਗੱਡੀ ਲੰਘਣ ਲੱਗੀ ਤਾਂ ਮੇਰੀ ਨਿਗਾਹ ਇਕ ਚੁਬਾਰੇ ਉੱਤੇ ਬਣੀ ਟੈਂਕੀ ਉੱਤੇ ਪਈ, “ਚਮਕੌਰ? ਟੈਂਕੀਆਂ ਤਾਂ ਬੜੇ ਤਰ੍ਹਾਂ ਦੀਆਂ ਦੇਖੀਆਂ ਹਨ, ਪਰ ਆ ਤੂੰਬੀ ਵਾਲੀ ਪਹਿਲੀ ਵਾਰ ਦੇਖੀ ਹੈ?”

ਇਹ ਗਾਇਕ ਤੇ ਗੀਤਕਾਰ ਦੀਦਾਰ ਸੰਧੂ ਦਾ ਘਰ ਆ

ਯਕਲਖ਼ਤ ਮੇਰੇ ਜ਼ਿਹਨ ਵਿਚ ਦੀਦਾਰ ਸੰਧੂ ਦੇ ਗੀਤ ਦੀਆਂ ਲਾਇਨਾਂ ਗੂੰਜ ਗਈਆਂ, “ਜੋੜੀ ਜਦੋਂ ਚੁਬਾਰੇ ਚੜ੍ਹਦੀਸਾਨੂੰ ਵੇਖ ਗੁਆਂਢਣ ਸੜਦੀਵੇ ਮੇਰੇ ਹੌਲ਼ੇ ਭਾਰ ਦੀਆਂਬੁੱਚੀਆਂ ਪਾਉਂਦਾ ਰਹਿੰਦਾ ਨੀ ਮੁੰਡਾ ਮੁਟਿਆਰ ਦੀਆਂ

ਅੱਛਾ ਤਾਂ ਇਥੇ ਬੁੱਚੀਆਂ ਪਾਉਂਦਾ ਸੀ ਦੀਦਾਰ!

ਨਾਲ ਦਾ ਘਰ ਉਹਦੇ ਵੱਡੇ ਭਰਾ ਕੁੰਦਨ ਦਾ ਆਉਹ ਛੜੈ

-----

ਦੀਦਾਰ ਇਕ ਵਧੀਆ ਗੀਤਕਾਰ ਸੀਉਸਦੇ ਅਨੇਕਾਂ ਗੀਤ ਹਿੱਟ ਹੋਏਪੰਜਾਬੀ ਗੀਤਕਾਰੀ ਵਿਚ ਵੇਸਵਾਗਮਨੀ ਵਿਸ਼ੇ ਉੱਤੇ ਸਿਰਫ਼ ਇਕ ਹੀ ਗੀਤ ਹੈ ਤੇ ਉਹ ਦੀਦਾਰ ਦਾ ਲਿਖਿਆ ਹੈ ਤੇ ਪਰਮਿੰਦਰ ਸੰਧੂ ਨਾਲ ਗਾਇਆ ਹੋਇਆ ਹੈ, “ਮੇਰਾ ਜੋਬਨ ਪੀਤਾ ਕਈਆਂ ਨੇ ਪਰ ਮੈਂ ਪੂਰੀ ਦੀ ਪੂਰੀਅੱਗੇ ਦੀਦਾਰ ਦੇ ਬੋਲ, “ਜਿਸਨੇ ਇਸ ਭਰੀ ਸੁਰਾਹੀ ਚੋਂ ਪਹਿਲਾ ਪੈਗ ਭਰਕੇ ਲਾਇਆ ਹੋਊਤੇ ਤੂੰ ਕੂਲੀ ਜਿਵੇਂ ਨਾਗ ਦਾ ਬੱਚਾਤੇਰੇ ਲੱਕ ਨੂੰ ਲਿਪਟਦਾ ਜਾਵਾਂਗੀਤ ਵਿਚ ਇਕ ਵੇਸਵਾ ਅਤੇ ਗਾਹਕ ਦਾ ਵਾਰਤਲਾਪ ਪੇਸ਼ ਕੀਤਾ ਗਿਆ ਹੈਇਹ ਗੀਤ ਦੀਦਾਰ ਨੇ ਐਨਾ ਬੋਚ ਕੇ ਲਿਖਿਆ ਹੈ ਕਿ ਗੀਤ ਉੱਤੇ ਅਸ਼ਲੀਲ ਵਿਸ਼ਾ ਹੋਣ ਕਰਕੇ ਵੀ ਅਸ਼ਲੀਲਤਾ ਦਾ ਦੋਸ਼ ਨਹੀਂ ਲੱਗਦਾਪੰਜਾਬੀ ਗੀਤਕਾਰੀ ਵਿਚ ਉਹਦੀ ਧਾਕ ਸੀਉਹਦੀ ਤੇ ਅਮਰ ਨੂਰੀ ਦੀ ਜੋੜੀ ਨੇ ਆਪਣੇ ਜ਼ਮਾਨੇ ਵਿਚ ਕਹਿਰ ਕੀਤਾ ਹੈ

-----

ਔਰਤ ਦੀ ਸੰਵੇਦਨਾ ਨੂੰ ਸਰਲ ਸ਼ਬਦਾਂ ਵਿਚ ਚਿਤਰਨ ਦੀ ਉਸ ਕੋਲ਼ ਵਿਸ਼ੇਸ਼ ਕਲਾ ਸੀਉਸਦੇ ਇਕ ਗੀਤ ਦੀ ਵੰਨਗੀ ਦੇਖੋ, “ਰਾਤ ਪਈ, ਅੱਧੀ ਗਈ ਤੇ ਅਖੀਰ ਮੁੱਕ ਗਈਮੇਰੀ ਮਾਹੀ ਮਾਹੀ ਕਹਿੰਦੀ ਦੀ ਜ਼ੁਬਾਨ ਸੁੱਕ ਗਈਜਾਂ ਮਾਹੀ ਵੇ ਮਾਹੀ ਮੈਨੂੰ ਵੈਦ ਮੰਗਾ ਦੇ, ਆਵੇ ਭਲਾਂ ਜੇ ਸਾਹ ਸੁੱਖ ਦਾ ਵੇ, ਮੇਰਾ ਕੱਲ੍ਹ ਦਾ, ਕੱਲ੍ਹ ਦਾ ਕਾਲਜਾ ਦੁਖਦਾ ਵੇ” ‘ਮਾਹੀਦੀਦਾਰ ਦਾ ਪੈੱਟ ਵਰਡ ( ਤਕੀਆ ਕਲਾਮ) ਸੀਇਸੇ ਵਰਗਾ ਹੀ ਦੀਦਾਰ ਦਾ ਇਕ ਹੋਰ ਗੀਤ ਬਹੁਤ ਮਕਬੂਲ ਹੋਇਆ ਸੀਉੱਠਦੀ ਬਹਿੰਦੀ, ਜੀ ਜੀ ਕਹਿੰਦੀਤੈਨੂੰ ਤੇਰੀ ਹੂਰ, ਵੇ ਨਾ ਮਾਰ ਜ਼ਾਲਿਮਾ ਵੇ ਪੇਕੇ ਤੱਤੜੀ ਦੇ ਦੂਰਇਹ ਗੀਤ ਐਨਾ ਖ਼ੂਬਸੂਰਤ ਸੀ ਕਿ ਮੇਰੇ ਤੋਂ ਵੀ ਉਸਦੀ ਕਾਪੀ ਮਾਰੇ ਬਿਨਾ ਰਹਿ ਨਾ ਹੋਇਆ ਤੇ ਉਸਨੂੰ ਨਕਲ ਮਾਰ ਕੇ ਮੈਂ ਇਹੋ ਜਿਹਾ ਗੀਤ ਲਿਖਿਆ ਸੀ ਜੋ ਮੇਰਾ ਸਭ ਤੋਂ ਪਹਿਲਾਂ ਰਿਕਾਰਡ ਹੋਣ ਗੀਤ ਵਾਲਾ ਕੁੱਟਿਆ ਨਾ ਕਰ ਮੈਨੂੰ ਪਾਪੀਆ ਸੁੱਖ ਤੇਰੀ ਹਰ ਵੇਲੇ ਲੋੜਦੀ1997 ਵਿਚ ਹਰਦੇਵ ਮਾਹੀਨੰਗਲ ਦੀ ਅਵਾਜ਼ ਵਿਚ ਦਿਲ ਦੀ ਗੱਲਕੈਸਟ ਵਿਚ ਆਇਆਉਦੋਂ ਐਨੀ ਸੋਝੀ ਤਾਂ ਨਹੀਂ ਸੀ ਪਰ ਕੁਦਰਤੀ ਨਕਲ ਅਕਲ ਨਾਲ ਵੱਜ ਗਈਬਹੁਤਾ ਕਿਸੇ ਨੂੰ ਪਤਾ ਨਹੀਂ ਲੱਗਿਆਮੈਂ ਤਾਂ ਆਪਣੇ ਵੱਲੋਂ ਹਨੇਰੇ ਵਿਚ ਹੀ ਤੀਰ ਛੱਡਿਆ ਸੀ, ਪਰ ਟਿਕਾਣੇ ਤੇ ਲੱਗ ਗਿਆਇਸ ਗੱਲ ਦਾ ਇਲਮ ਮੈਨੂੰ ਬਹੁਤ ਬਾਅਦ ਵਿਚ ਹੋਇਆ ਕਿ ਪੰਜਾਬੀ ਲੇਖਕ ਤਾਂ ਤੀਰ ਛੱਡਦੇ ਹੀ ਹਨੇਰੇ ਵਿਚ ਹਨ

-----

ਦੀਦਾਰ ਦੇ ਘਰ ਮੂਹਰਦੀ ਲੰਘੇ ਤਾਂ ਦਰਵਾਜ਼ਾ ਬੰਦ ਸੀਮੈਨੂੰ ਝੱਟ ਦੀਦਾਰ ਦਾ ਗੀਤ ਚੇਤੇ ਆ ਗਿਆ, ‘ਬੰਦ ਪਿਆ ਦਰਵਾਜ਼ਾ ਜਿਵੇਂ ਫਾਟਕ ਕੋਟਕਪੂਰੇ ਦਾਅੱਗੇ ਜਾ ਕੇ ਮੋੜ ਮੁੜੇ ਤਾਂ, ‘ਸੂਰਮਾ ਪੰਜ ਰੱਤੀਆਂ ਪਾ ਕੇ ਮੋੜ ਤੇ ਖੜ੍ਹਗੀਚੇਤੇ ਆ ਗਿਆਥੋੜ੍ਹੀ ਦੇਰ ਬਾਅਦ ਅਸੀਂ ਉਸਦੇ ਗੀਤਾਂ ਵਿਚ ਪਿੰਡ ਭਰੋਵਾਲ ਦੀ ਫਿਰਨੀ ਤੋਂ ਦਿਨ ਚੜ੍ਹਦੇ ਤੱਕ ਨਾ ਘਰ ਜਾਵਾਂਵਾਲੇ ਸਥਾਨ ਤੇ ਸੀਉਹਦੇ ਗੀਤਾਂ ਵਿਚ ਵਰਣਨ ਕੀਤੇ ਟਿੱਬੇ ਹੁਣ ਗ਼ਾਇਬ ਹੋ ਚੁੱਕੇ ਹਨ5911 ਅਤੇ ਫੋਰਡ ਟਰੈਕਟਰਾਂ ਨੇ ਗਾਹ ਮਾਰੇ ਹਨ, ਪਰ ਉਹਦੇ ਗੀਤਾਂ ਵਿਚ ਮਾਲਵੇ ਦੇ ਟਿੱਬਿਆਂ ਦੀ ਕੱਕੀ ਰੇਤ ਅਮਰ ਰਹੂਗੀ

-----

ਜਿਵੇਂ ਮੰਟੋ ਨੂੰ ਜੁੱਤੀਆਂ ਨਾਲ ਇਸ਼ਕ਼ ਸੀ ਤੇ ਉਹ ਹਰ ਆਪਣੀ ਰਚਨਾਵਾਂ ਵਿਚ ਇਸਦਾ ਜ਼ਿਕਰ ਕਰਦਾ ਸੀਜਸਵੰਤ ਸਿੰਘ ਕੰਵਲ ਪਾਤਰਾਂ ਨੂੰ ਚਾਹ ਪਿਆ ਪਿਆ ਮਾਰ ਦਿੰਦਾ ਹੈਗਾਰਗੀ ਤੋਂ ਆਪਣਾ ਸ਼ੂਕਦਾ ਵੇਗ ਨਹੀਂ ਸਾਂਭਿਆ ਜਾਂਦਾ ਸੀ ਤੇ ਸੁਰਜੀਤ ਪਾਤਰ ਦਾ ਖਹਿੜਾ ਰੁੱਖ ਨਹੀਂ ਛਡਦੇਉਵੇਂ ਦੀਦਾਰ ਨੂੰ ਆਪਣੇ ਭਰਾ ਨਾਲ ਲਗਾਅ ਸੀਉਹਦੇ ਗੀਤਾਂ ਵਿਚ ਉਸਦਾ ਵਾਰ ਵਾਰ ਵਰਣਨ ਆਉਂਦਾ ਹੈਸੁੱਕਾ ਕੰਨੀ ਦੇ ਕਿਆਰੇ ਵਾਂਗੂੰ ਜੇਠ ਰਹਿ ਗਿਆ’, ‘ਕੁੰਦਨ ਕਪੂਰੇ ਦਾ ਕੰਧ ਤੋਂ ਦੀ ਮਾਰੇ ਝਾਤੀਆਂਅਤੇ ਕੁੰਦਨ ਵਰਗੇ ਆਖਣਗੇ, ਦੇਖੋ ਇਹ ਸੰਧੂ ਕੀ ਕਰਦੈਆਦਿਜੇਠ ਉਸਦੇ ਗੀਤਾਂ ਵਿਚ ਧੱਕੇ ਨਾਲ ਹੀ ਆ ਵੜਦਾ ਸੀ ਤੇ ਇਸ ਕਮਜ਼ੋਰੀ ਨੇ ਉਸ ਤੋਂ ਇਕ ਗੀਤ ਵਿਚ ਬਜ਼ਰ ਗ਼ਲਤੀ ਵੀ ਕਰਵਾਈ, ਜੋ ਕਿਸੇ ਨਾ ਫੜੀਉਸ ਦੇ ਗੀਤ ਵਿਚ ਅੰਤਰਾ ਆਉਂਦਾ ਹੈ, “ਨੀ ਮੈਂ ਪੁੱਤ ਬੁੜ੍ਹੀ ਦਾ ਕੱਲਾ, ਵਹੁਟੀ ਜਿਉਂ ਚਾਂਦੀ ਦਾ ਛੱਲਾ, ਤੂੰ ਨਾ ਸਰਕਾਵੀਂ ਪੱਲਾ, ਨੀ ਕੋਈ ਹਾਉਕਾ ਭਰਜੂਗਾ, ਦਰਸ਼ਨ ਕਰਕੇ ਤੇਰੇ ਨੀ ਸਿਰ ਚੜ੍ਹ ਕੇ ਮਰ ਜੂਗਾ ਅੱਗੇ ਜਾ ਕੇ ਦੀਦਾਰ ਅਗਲੇ ਅੰਤਰੇ ਵਿਚ ਲਿਖਦਾ ਹੈ, “ਛਿਪ ਗਿਆ ਚੰਦ ਟਹਿਕਦੇ ਤਾਰੇ, ਘਰ ਵਿਚ ਚੁੱਪ ਵਰਤ ਗਈ ਸਾਰੇ, ਤੇਰਾ ਜੇਠ ਖੰਘੂਰੇ ਮਾਰੇ, ਉਹਦਾ ਵੀ ਸਿਰ ਸੜ ਜੂਗਾਹੁਣ ਜੇ ਬੁੜ੍ਹੀ ਦਾ ਪੁੱਤ ਇਕੱਲਾ ਹੈ ਤਾਂ ਅਗਲੇ ਅੰਤਰੇ ਵਿਚ ਜੇਠ ਕਿਥੋਂ ਪੈਦਾ ਹੋ ਗਿਆ?

1 comment:

Dhillon said...

Haan G Sir tusin Bahut Khoob Likheya, Legendry Didar Sandhu Baare, Last vich ikk galtee baare vi likheya hai, par Jeth kunbe vicho v ho sakda hai..