ਤੁਹਾਡੇ ਧਿਆਨ ਹਿੱਤ: ਜ਼ਰੂਰੀ ਸੂਚਨਾ

ਇਸ ਲੇਖ ਵਿਚ ਪ੍ਰਗਟਾਏ ਵਿਚਾਰ ਲੇਖਕ ਦੇ ਆਪਣੇ ਹਨ। ਆਰਸੀ ਜਾਂ ਕਿਸੇ ਹੋਰ ਦਾ ਇਸ ਕਾਲਮ ਵਿਚ ਲੇਖਕ ਵੱਲੋਂ ਉਠਾਏ ਮੁੱਦਿਆਂ / ਸਵਾਲਾਂ ਨਾਲ਼ ਸਹਿਮਤ ਹੋਣਾ ਜ਼ਰੂਰੀ ਨਹੀਂ ਹੈ। ਸਤਿਕਾਰਤ ਪਾਠਕ / ਲੇਖਕ ਸਾਹਿਬਾਨ ਵੱਲੋਂ ਭੇਜੇ ਕਿਸੇ ਸੁਆਲ ਜਾਂ ਕੀਤੀ ਟਿੱਪਣੀ ਦਾ ਜਵਾਬ ਸਿਰਫ਼ ਇਸ ਕਾਲਮ ਦੇ ਲੇਖਕ ਵੱਲੋਂ ਦਿੱਤਾ ਜਾਵੇਗਾ। ਇਸ ਵਿਸ਼ੇ ਨਾਲ਼ ਸਬੰਧਿਤ ਲੇਖ/ ਟਿੱਪਣੀਆਂ, ਆਰਸੀ ਨੂੰ ਈਮੇਲ ਕਰਕੇ ਭੇਜੀਆਂ ਜਾਣ। ਅਧੂਰੀ ਜਾਣਕਾਰੀ ਵਾਲ਼ੀਆਂ ਈਮੇਲਾਂ ਦਾ ਜਵਾਬ ਨਹੀਂ ਦਿੱਤਾ ਜਾਵੇਗਾ, ਸੋ ਕਿਰਪਾ ਕਰਕੇ ਈਮੇਲ ਕਰਦੇ ਸਮੇਂ ਆਪਣੇ ਬਾਰੇ ਪੂਰੀ ਜਾਣਕਾਰੀ ਲਿਖ ਕੇ ਭੇਜਣਾ ਜੀ, ਤਾਂ ਕਿ ਉਹਨਾਂ ਨੂੰ ਬਲਰਾਜ ਸਿੱਧੂ ਸਾਹਿਬ ਤੱਕ ਪਹੁੰਚਦੀਆਂ ਕੀਤਾ ਜਾ ਸਕੇ। ਬਹੁਤ-ਬਹੁਤ ਸ਼ੁਕਰੀਆ।

Sunday, August 29, 2010

ਬਲਰਾਜ ਸਿੱਧੂ - ਪੰਜਾਬੀ ਦੇ ਚਮਤਕਾਰੀ ਲੇਖਕ – ਲੇਖ - ਭਾਗ - 6

ਪੰਜਾਬੀ ਦੇ ਚਮਤਕਾਰੀ ਲੇਖਕ

ਲੇਖ - ਭਾਗ - 6

ਸਾਡਾ ਇਕ ਕਵੀ ਕਈ ਸਾਲਾਂ ਤੋਂ ਲਗਾਤਾਰ ਇੰਗਲੈਂਡ ਦੇ ਅਖ਼ਬਾਰਾਂ ਦੇ ਸਪੈਸ਼ਲ ਅੰਕਾਂ ਵਿਚ ਛਪਦਾ ਸੀਇਕ ਵਾਰ ਉਹਦੀ ਕਵਿਤਾ ਕਿਸੇ ਕਾਰਨ ਛਪਣ ਤੋਂ ਰਹਿ ਗਈਉਸ ਅੰਕ ਵਿਚ ਮੇਰੀ ਛੇ ਸਫਿਆਂ ਦੀ ਕਹਾਣੀ ਲੱਗੀ ਸੀਕਵੀ ਨੇ ਦੂਜੇ ਲੇਖਕਾਂ ਨੂੰ ਫ਼ੋਨ ਕਰਕੇ ਆਪਣੀ ਭੜਾਸ ਮੇਰੇ ਤੇ ਕੱਢੀ, “ਪੇਪਰ ਚੁੱਕ ਕੇ ਦੇਖੋ ਛੇ ਸਫੇ ਖ਼ਰਾਬ ਕਰਤੇਬੇੜਾ ਈ ਗਰਕ ਹੋਇਆ ਪਿਐਨਿਕੰਮਿਆਂ ਨੂੰ ਕੁਸ਼ ਆਉਂਦਾ ਈ ਨ੍ਹੀਂਮੇਰੀ ਐਡੀ ਵਧੀਆ ਛੋਟੀ ਜਿਹੀ ਕਵਿਤਾ ਨਹੀਂ ਲਾਈਜਦੋਂ ਉਹਦੀ ਕਵਿਤਾ ਛਪਦੀ ਸੀ ਉਦੋਂ ਉਹੀ ਅਖ਼ਬਾਰ ਵਾਲੇ ਉਹਦੇ ਕਹਿਣ ਮੁਤਾਬਿਕ ਬੜੇ ਪਾਰਖੂਸਨਪੰਜਾਬੀ ਲੇਖਕਾਂ ਦੇ ਸਬਰ ਦੀ ਹੱਦ ਦੇਖੋ

-----

ਪੂਰੇ ਇੰਗਲੈਂਡ ਵਿਚ ਪੰਜਾਬੀ ਦਾ ਜੇ ਕੋਈ ਫੁੱਲਟਾਈਮ, ਪ੍ਰੋਫੈਸ਼ਨਲ ਅਤੇ ਪੇਡ ਲੇਖਕ ਹੋਇਆ ਹੈ ਤਾਂ ਉਹ ਸੀ ਸਤਨਾਮ ਸਿੰਘ ਮੈਹਨੇਵਾਲਾਮੁਲਾਕਾਤ ਦੀ ਵਿਧਾ ਨੂੰ ਜੇ ਕਿਸੇ ਨੇ ਸੰਜੀਦਗੀ ਨਾਲ ਲਿਆ ਸੀ ਤਾਂ ਉਸਨੇ ਲਿਆ ਸੀਕੋਈ ਮੰਨੇ ਜਾ ਨਾ ਮੰਨੇ ਪਰ ਮੈਂ ਉਸਨੂੰ ਮੁਲਾਕਾਤਾਂ ਦਾ ਬਾਦਸ਼ਾਹ ਮੰਨਦਾ ਹਾਂਜਦੋਂ ਵੀ ਕਿਸੇ ਹਸਤੀ ਬਾਰੇ ਪਤਾ ਲੱਗਦਾ ਤਾਂ ਉਸਦੀ ਮੁਲਾਕਾਤ ਕਰਨ ਲਈ ਉਹ ਇੰਝ ਪੈਂਦਾ ਸੀ ਜਿਵੇਂ ਡੇਵਿਡ ਬੈਕਮ ਫੁੱਟਬਾਲ ਨੂੰਕਿਸੇ ਹੋਰ ਪੱਤਰਕਾਰ ਦੇ ਇੰਟਰਵਿਉ ਦਾ ਵਿਚਾਰ ਦਿਮਾਗ਼ ਵਿਚ ਆਉਣ ਤੋਂ ਪਹਿਲਾਂ ਹੀ ਉਹ ਇੰਟਰਵਿਉ ਅਖ਼ਬਾਰ ਨੂੰ ਪਹੁੰਚਾ ਚੁੱਕਾ ਹੁੰਦਾ ਸੀਜਣੇ ਖਣੇ ਲਈ ਮਹਾਨ ਸ਼ਖ਼ਸੀਅਤਸ਼ਬਦ ਵਰਤਣਾ ਉਸਦੀ ਆਦਤ ਜਾਂ ਮਜ਼ਬੂਰੀ ਸੀ, ਰੱਬ ਜਾਣੇਇਕ ਵਾਰ ਮੈਂ ਮੈਹਨੇਵਾਲੇ ਨੂੰ ਕਿਹਾ ਕਿ ਤੁਸੀਂ ਲੋਕਾਂ ਦੀਆਂ ਇੰਟਰਵਿਊਜ਼ ਲੈਂਦੇ ਹੋ ਮੈਂ ਤੁਹਾਡੀ ਮੁਲਾਕਾਤ ਛਾਪਣੀ ਚਾਹੁੰਦਾ ਹਾਂਉਸਦੇ ਚਿਹਰੇ ਉੱਤੇ ਹੁਲਾਸ ਆ ਗਿਆ, “ਬੋਲ ਕਦੋਂ ਮਿਲੀਏ?”

-----

ਮੁਕ਼ੱਰਰ ਦਿਨ ਉੱਤੇ ਆ ਕੇ ਉਸਨੇ ਜੁਆਬ ਦੇ ਦਿੱਤਾ ਕਿਉਂਕਿ ਕਿਸੇ ਨੇ ਉਸ ਦੇ ਕੰਨ ਭਰ ਦਿੱਤੇ ਸਨ ਕਿ ਇੰਟਰਵਿਊ ਕਰਕੇ ਮੈਂ ਉਸਦਾ ਤਵਾ ਲਾਉਣਾ ਚਾਹੁੰਦਾ ਹਾਂ

ਇਕ ਵਾਰ ਮੈਹਨੇਵਾਲੇ ਨੇ ਮੈਨੂੰ ਆਖਿਆ, “ਲੋਕ ਕਹਿੰਦੇ ਨੇ ਤੇਰੀਆਂ ਰਚਨਾਵਾਂ ਵਿਚ ਸੈਕਸ ਹੁੰਦਾ ਹੈ

ਉਹਨਾਂ ਨੂੰ ਕਹੋ ਉਹ ਜ਼ਿੰਦਗੀ ਚੋਂ ਸੈਕਸ ਕੱਢ ਦੇਣਮੈਂ ਆਪਣੀਆਂ ਕਹਾਣੀਆਂ ਚੋਂ ਕੱਢ ਦਿਊਂਸਾਹਿਤ ਜ਼ਿੰਦਗੀ ਦਾ ਦਰਪਣ ਹੈਕਲਾ ਨੂੰ ਬਿਹਤਰੀਨ ਬਣਾਉਣ ਲਈ ਜੇ ਸੈਕਸ ਟੱਚ ਦੇ ਦਿੱਤੀ ਜਾਵੇ ਤਾਂ ਇਸ ਵਿਚ ਕੀ ਹਰਜ਼ ਹੈ? ਸੋਭਾ ਸਿੰਘ ਨੇ ਵੀ ਤਾਂ ਸੋਹਣੀ ਦੇ ਪੋਰਟਰੇਟ ਨੂੰ ਦਿੱਤਾ ਹੈਉਹਨੂੰ ਕੋਈ ਕੁਝ ਨਹੀਂ ਕਹਿੰਦਾਉਹ ਤਾਂ ਅੰਨ੍ਹੇ ਨੂੰ ਵੀ ਦਿਸਦੈਮੇਰੀ ਕਹਾਣੀ ਤਾਂ ਕੋਈ ਪੜ੍ਹੂ ਉਹਨੂੰ ਤਾਂ ਪਤਾ ਲੱਗੂਵਾਰਿਸ, ਪੀਲੂ ਹੋਰੀਂ ਕਿਹੜਾ ਘੱਟ ਕਰਦੇ ਰਹੇ ਆਸਭ ਇਸੇ ਰਾਹੋਂ ਲੰਘਦੇ ਨੇਸਾਡੇ ਲੋਕ ਵੀ ਆਪ ਜਿੰਨਾ ਮਰਜ਼ੀ ਗੰਦ ਵੱਢੀ ਜਾਣਮੇਰੇ ਵਰਗਾ ਜਦੋਂ ਦੋ ਅੱਖਰ ਲਿਖ ਦਿੰਦੈ ਤਾਂ ਲੁੱਚਾ-ਲੁੱਚਾ ਕਰਕੇ ਮਗਰ ਪੈ ਜਾਂਦੇ ਆਮੇਰਾ ਜੁਆਬ ਸੀ

-----

ਉਹਨਾਂ ਦਿਨਾਂ ਵਿਚ ਮੈਂ ਰਜਨੀਸ਼ ਉਸ਼ੋ ਦੀ ਕਿਤਾਬ ਸੰਭੋਗ ਤੋਂ ਸਮਾਧੀ ਵੱਲਪੜ੍ਹਦਾ ਸੀਮੈਂ ਉਸ ਵਿਚੋਂ ਕਈ ਦਲੀਲਾਂ ਦੇ ਦਿੱਤੀਆਂਇਹ ਸੁਣਕੇ ਉਹ ਮੁਤਾਸਿਰ ਹੋ ਗਿਆਉਹ ਮੁਬੰਈ ਤੋਂ ਪੰਜਾਬੀ ਫਿਲਮ ਐਕਟਰਸਾਂ ਦੀਆਂ ਮੁਲਾਕਾਤਾਂ ਕਰ ਕੇ ਲਿਆਇਆ ਸੀਘਰੇ ਜਾ ਕੇ ਉਸਨੇ ਇੰਟਰਵਿਊ ਲਿਖੀਮੇਰੇ ਵਿਚਾਰਾਂ ਦੇ ਪ੍ਰਭਾਵ ਅਧੀਨ ਵੇਗ ਵਿਚ ਆਏ ਨੇ ਉਸਨੇ ਇਕ ਪੰਜਾਬੀ ਫਿਲਮ ਐਕਟਰਸ ਦੀ ਮੁਲਾਕਾਤ ਨੂੰ ਥੋੜ੍ਹਾ ਜਿਹਾ ਗਰਮ ਕਰ ਦਿੱਤਾਮੁਲਾਕਾਤ ਯਥਾਰਥ ਅਤੇ ਕਹਾਣੀ ਗਲਪ ਹੁੰਦੀ ਹੈਹੁਣ ਇਹਨਾਂ ਦੋਨਾਂ ਨੂੰ ਕਾਮੁਕ ਛੋਹ ਪ੍ਰਦਾਨ ਕਰਨ ਦੀ ਵਿਧੀ ਵੀ ਵੱਖਰੋ-ਵੱਖਰੀ ਹੈਮੈਹਨੇਵਾਲਾ ਫੈਕਟ ਅਤੇ ਫਿਕਸ਼ਨ ਨੂੰ ਨਾ ਸਮਝ ਸਕਿਆ ਤੇ ਕੁਝ ਜ਼ਿਆਦਾ ਹੀ ਉਲਾਰ ਹੋ ਗਿਆਮੁਲਾਕਾਤ ਛਪ ਗਈਉਸਦੇ ਲੋਕਾਂ ਤੋਂ ਮਿਲੇ ਪ੍ਰਤੀਕ੍ਰਮ ਬਾਅਦ ਉਹ ਲੋਕਾਂ ਤੋਂ ਘੁੰਡ ਕੱਢਦਾ ਫਿਰੇ

-----

ਅਵਤਾਰ ਸਿੰਘ ਅਰਪਨ ਤੇ ਮੈਹਨੇਵਾਲੇ ਦਾ ਚੋਲੀ ਦਾਮਨ ਦਾ ਸਾਥ ਸੀਜਿਗਰੀ ਯਾਰਅਰਪਨ ਦੀ ਗੱਡੀ ਕਿਸੇ ਨੂੰ ਦਿਸਦੀ ਤਾਂ ਉਸ ਵਿਚ ਯਾਤਰੀ ਸੀਟ ਉੱਤੇ ਬੈਠਾ ਮੈਹਨੇਵਾਲਾ ਵੀ ਜ਼ਰੂਰ ਦਿਸਦਾਅਰਪਨ ਨੂੰ ਲੋਕ ਕਵੀ ਦੀ ਉਪਾਧੀ ਦਿੱਤੀ ਗਈ ਸੀਉਸਨੇ ਦਾਮਨ, ਬਲੱਗਣ, ਸ਼ਰਫ ਵਰਗੇ ਵੱਡੇ ਵੱਡੇ ਉਸਤਾਦ ਸ਼ਾਇਰਾਂ ਨਾਲ ਮੁਸ਼ਾਇਰਿਆਂ ਵਿਚ ਹਿੱਸਾ ਲਿਆ ਸੀਜਦੋਂ ਕਦੇ ਕੋਈ ਕਵੀ ਦਰਬਾਰ ਹੁੰਦਾ ਤਾਂ ਸਭ ਤੋਂ ਮਗਰਲੀ ਕੁਰਸੀ ਉੱਤੇ ਬੈਠਾ ਉਹ ਕੁਝ ਲਿਖ ਰਿਹਾ ਹੁੰਦਾਕੋਈ ਪੁੱਛਦਾ ਤਾਂ ਆਖਦਾ ਮੈਂ ਕਵਿਤਾ ਲਿਖ ਰਿਹਾ ਹਾਂ ਜੋ ਹੁਣ ਪੜ੍ਹਨੀ ਹੈਕਵਿਤਾ ਸ਼ੁਰੂ ਕਰਨ ਤੋਂ ਪਹਿਲਾਂ ਉਹ ਦੱਸਦਾ ਵੀ ਜ਼ਰੂਰ ਕਿ ਇਹ ਕਵਿਤਾ ਉਸਨੇ ਹੁਣੇ ਤਾਜ਼ੀ ਤਾਜ਼ੀ ਲਿਖੀ ਹੈਦੇਖੋ ਅਜੇ ਸਿਆਹੀ ਵੀ ਨਹੀਂ ਸੁੱਕੀਉਸਦੀ ਕਵਿਤਾ ਐਨੀ ਲੰਬੀ ਹੁੰਦੀ ਕਿ ਉਨੇ ਸਮੇਂ ਵਿਚ ਤਿੰਨ ਚਾਰ ਸ਼ਾਇਰ ਭੁਗਤ ਸਕਦੇ ਹੁੰਦੇ ਸਨਇਸ ਲਈ ਹਮੇਸ਼ਾ ਪ੍ਰਬੰਧਕ ਅਤੇ ਸਟੇਜ਼ ਸਕੱਤਰ ਉਸਨੂੰ ਸਮਾਂ ਦੇਣ ਤੋਂ ਪਹਿਲਾਂ ਤਾਕੀਦ ਕਰਦੇ ਕਿ ਅਰਪਨ ਕ੍ਰਿਪਾ ਕਰਕੇ ਇਕ ਹੀ ਕਵਿਤਾ ਪੜ੍ਹਨਾ

ਹਾਂ ਹਾਂ ਕਵਿਤਾ ਮੇਰੇ ਕੋਲ ਇਕ ਹੀ ਹੈ

-----

ਉਹ ਇਕ ਕਵਿਤਾ ਦੇ ਸਿਰਲੇਖ ਹੇਠ ਸ਼ੁਰੂ ਕਰਕੇ ਤਿੰਨ ਚਾਰ ਕਵਿਤਾਵਾਂ ਨਾਲ ਜੋੜ ਕੇ ਕਵਿਤਾਵਾਂ ਦੀ ਜੀ ਟੀ ਰੋਡ ਬਣਾ ਕੇ ਸੁਣਾ ਜਾਂਦਾਕਿਸੇ ਨੂੰ ਪਤਾ ਵੀ ਨਾ ਚੱਲਦਾਲੋਕੀ ਸਮਝਦੇ ਇਕ ਹੀ ਕਵਿਤਾ ਹੈਮੈਨੂੰ ਹੈਰਤ ਹੁੰਦੀ ਕਿ ਸਰੋਤੇ ਮੂਕ ਕਿਉਂ ਨੇ? ਕੀ ਉਹ ਸੁਣ ਨਹੀਂ ਰਹੇ ਜਾਂ ਉਨ੍ਹਾਂ ਨੂੰ ਗਿਆਨ ਨਹੀਂ ਕਿ ਕਵਿਤਾ ਬਦਲ ਗਈ ਹੈ!

ਇਕ ਵਾਰ ਪੰਜਾਬੀ ਲਿਖਾਰੀ ਸਭਾ ਦੇ ਕਵੀਦਾਰਬਾਰ ਵਿਚ ਵੁਲਵਰਹੈਂਪਟਨ ਇਕ ਖੂੰਜੇ ਬੈਠਾ ਉਹ ਲਿਖੀ ਜਾਵੇ

ਮੈਂ ਕੋਲ ਚਲਾ ਗਿਆ, “ਅਰਪਨ ਸਾਹਿਬ, ਕੀਹਨੂੰ ਚਿੱਠੀ ਲਿਖਣ ਲੱਗੇ ਹੋ?”

ਮੈਂਮੈਂ ਕਵਿਤਾ ਲਿਖ ਰਿਹਾਂ

ਤੁਸੀਂ ਡਰਾਮਾ ਕਰਦੇ ਹੋਲੋਕੀ ਤੁਹਾਡੇ ਤੇ ਇਲਜ਼ਾਮ ਲਾਉਂਦੇ ਹਨ ਕਿ ਤੁਹਾਨੂੰ ਪਹਿਲਾਂ ਲਿਖੀ ਕਵਿਤਾ ਯਾਦ ਹੁੰਦੀ ਹੈ ਤੇ ਤੁਸੀਂ ਸੱਜਰੀ ਆਖ ਕੇ ਬੁੱਧੂ ਬਣਾ ਜਾਂਦੇ ਹੋ

ਨਹੀਂ ਮੈਂ ਕਵਿਤਾ ਸੱਜਰੀ ਲਿਖਦਾ ਹਾਂਲਿਆ ਮੈਂ ਤੈਨੂੰ ਹੁਣੇ ਤੇਰੇ ਤੇ ਸ਼ਿਅਰ ਜੋੜ ਕੇ ਸੁਣਾਉਂਦਾ ਹਾਂ

ਉਸਨੇ ਉਸੇ ਵਕਤ ਖੜ੍ਹੇ ਪੈਰ ਮੇਰੀ ਸਿਫ਼ਤ ਵਿਚ ਸ਼ਿਅਰ ਸੁਣਾਇਆ ਤਾਂ ਮੈਂ ਦੰਗ ਰਹਿ ਗਿਆਮੇਰੇ ਗੋਤ ਸਿੱਧੂ ਦੇ ਜੋ ਉਸ ਨੇ ਕਾਫੀਏ ਜੋੜੇ ਮੈਂ ਕਦੇ ਸੋਚ ਵੀ ਨਹੀਂ ਸੀ ਸਕਦਾ


No comments: